Share on Facebook

Main News Page

ਬੋਲ ਹੀ ਜੀਵਨ ਹਨ, ਬੋਲ ਮੁਕਦੇ ਨੇ ਜੀਵਨ ਮੁੱਕ ਜਾਂਦਾ ਹੈ

ਬੋਲਾਂ ਦੀ ਚੋਣ : ਭਾਗ ਦੂਜਾ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ;

ਝੂਠੀ ਦੁਨੀਆਂ ਵਿੱਚ ਰਹਿਂਦਿਆਂ ਜੇ ਮਨੁੱਖ ਦਾ ਰੋਣਾ ਹੱਸਣਾ ਅਤੇ ਚੁੱਪ ਭੀ ਝੂਠੀ ਅਤੇ ਬਨਾਵਟੀ ਹੋ ਗਈ ਹੈ। ਬਾਬਾ ਫਰੀਦ ਜੀ ਨੇ ਆਖਿਆ ਖਿਆਲ ਕਰੀ “ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ” ਬੋਲਾਂ ਦੀ ਚੋਣ ਕਰਨ ਵੇਲੇ ਨਿਮਾਜ਼ ਲਈ ਕੰਧੇ ਤੇ ਮੁਸੱਲਾ ਰੱਖਣ ਵਾਲੇ, ਲੰਬੇ ਚੋਲਿਆਂ ਵਾਲੇ ਦਿਲੋਂ ਛੁਰੀਆਂ ਚਲਾਉਣ ਵਾਲੇ ਜੇ ਬਗਲ ਮੇ ਛੁਰੀ ਮੂਹ ਮੇ ਰਾਮ ਰਾਮ ਬੋਲਣ, ਤਾਂ ਉਹਨਾ ਬੋਲਾਂ ਨੂੰ ਸੱਚ ਨਾ ਸਮਝ ਲਈਂ। ਜੇ ਤੈਨੂੰ ਅੱਜ ਬੋਲਾਂ ਦੀ ਪਛਾਣ ਨਾ ਆਈ, ਸੱਚੇ ਬੋਲਾਂ ਦੀ ਚੋਣ ਨਾ ਕਰ ਸੱਕਿਓਂ ਤਾਂ ਫਿਰ “ਝੂਠ ਬਾਤ ਸਾ ਸਚ ਕਰ ਜਾਤੀ” ਦੇ ਭੁਲਾਵੜੇ ਵਿੱਚ ਭੁਲ ਕੇ ਜੀਵਨ ਬਰਬਾਦ ਕਰ ਲਵੇਂਗਾ।

ਦੇਖ ਕੁਝ ਬੋਲ ਅੰਮ੍ਰਿਤ ਹਨ, ਕੁੱਝ ਬੋਲ ਬਿਖ ਹਨ, ਕੁੱਝ ਬੋਲ ਜੀਵਨ ਦੇਂਦੇ ਹਨ ਅਤੇ ਕੁੱਝ ਬੋਲ ਜੀਵਨ ਬਰਬਾਦ ਕਰ ਦੇਂਦੇ ਹਨ, ਕੁਝ ਬੋਲਾਂ ਨਾਲ ਪਿਆਰੇ ਪ੍ਰੀਤਮ ਦੀ ਗਲਵੱਕੜੀ ਦਾ ਨਿੱਘ ਮਿਲਦਾ ਹੈ, ਅਤੇ ਕੁਝ ਬੋਲ ਮਾਲਕ ਪ੍ਰਭੂ ਤੋਂ 'ਬਹੁਤ ਜਨਮ ਬਿਛਰੇ ਥੇ ਮਾਧਉ' ਦੀ ਦੂਰੀ ਪੈਦਾ ਕਰ ਦੇਂਦੇ ਹਨ। ਇਹ ਬੋਲਾਂ ਦੀ ਚੋਣ ਦਾ ਗੰਭੀਰ ਮਸਲਾ ਹੁਣ ਤੇਰੇ ਸਾਹਮਣੇ ਹੈ। ਇਹ ਹੈ ਜ਼ਰੂਰ ਮੁਸ਼ਕਲ ਪਰ ਹਰ ਮੁਸ਼ਕਲ ਨੂੰ ਆਸਾਨ ਕਰਨ ਲਈ ਗੁਰੂ ਦੀ ਅਗਵਾਈ ਦੀ ਲੋੜ ਹੈ, ਕਿਉਂਕਿ ਗੁਰੂ ਸੱਚ ਅਤੇ ਝੂਠ ਦੇ ਬੋਲਾਂ ਨੂੰ ਪਛਾਣਦਾ ਹੈ ਅਤੇ ਫੈਸਲਾ ਸੁਣਾਉਂਦਾ ਹੈ “ਮਨ ਨਹੀਂ ਪ੍ਰੀਤ ਮੁਖਹੁ ਗੰਢ ਲਾਵਤ” ਇਸ ਲਈ ਗੁਰੂ ਕੋਲੋਂ ਪੂਛ ਜੀ “ਕਵਨ ਬੋਲ ਪਾਰਬ੍ਰਹਮ ਰੀਝਾਵਉ “॥1॥ “ਮੂਹੌ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ” ਤਾਂ ਫਿਰ ਗੁਰੂ ਗੁਰਮੁਖ ਦੇ ਜੀਵਨ ਵਿੱਚ ਸੱਚ ਅੰਮ੍ਰਿਤ ਦੇ ਬੋਲ ਅਤੇ ਮਨਮੁੱਖ ਸਾਕਤ ਦੇ ਜੀਵਨ ਵਿਚੋਂ ਜ਼ਹਿਰ ਰੂਪ ਝੂਠੇ ਬੋਲਾਂ ਦੀ ਪਛਾਣ ਲਈ ਇਕ ਲਿਸ਼ਟ ਤੇਰੇ ਸਾਹਮਣੇ ਰੱਖ ਦੇਵੇਗਾ।

ਆਓ ਗੁਰਬਾਣੀ ਰਾਹੀਂ ਬੋਲਾਂ ਦੀ ਚੋਣ ਕਰੀਏ।।
ਜੀਵਨ ਵਿਚ ਸੱਚੇ ਜਾਂ ਝੂਠੇ ਬੋਲ ਹਰ ਮਨੁਖ ਨੂੰ ਅਪਣੇ ਗੁਰੂ ਦੀ ਸੰਗਤ ਅਤੇ ਸਿਖਿਆ ਤੋਂ ਮਿਲਦੇ ਹਨ।

ਸ਼ਾਕਤ ਦੇ ਝੂਠੇ ਕੂੜ ਬੋਲ ਕਿਥੋਂ ਆਏ।
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥

1-ਸਾਕਤ ਕੂੜੇ ਸਚੁ ਨ ਭਾਵੈ ॥
2-ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥4॥
3-ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥
4-ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥1॥ ਰਹਾਉ ॥

ਗੁਰਮੁਖ ਗੁਰਸਿਖ ਦੇ ਸੱਚ ਅੰਮ੍ਰਿਤ ਦੇ ਬੋਲ ਕਿਥੋਂ ਆਏ।
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥4॥7॥

1-ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
2-ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥1॥
3-ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥ ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥3॥
4-ਬੋਲਹਿ ਸਾਚੁ ਮਿਥਿਆ ਨਹੀ ਰਾਈ ॥ ਚਾਲਹਿ ਗੁਰਮੁਖਿ ਹੁਕਮਿ ਰਜਾਈ ॥

ਹੁਣ ਗੁਰੂ ਕੋਲੋਂ ਪੁਛੀਏ ਜੀ ਚੁਪ ਬਾਰੇ ਕੀ ਹੁਕਮ ਹੈ ।
ਗੁਰੂ ਦਾ ਚੁਪ ਬਾਰੇ ਸਪਸ਼ਟ ਹੁਕਮ
1-ਠਾਕੁਰੁ ਹਮਰਾ ਸਦ ਬੋਲੰਤਾ ॥ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥
2-ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
3-ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
4-ਨਾਮਾ ਛੀਬਾ ਕਬੀਰੁ ਜੁੋਲਾਹਾ ਪੂਰੇ ਗੁਰ ਤੇ ਗਤਿ ਪਾਈ ॥ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥3॥

ਗੁਰ ਸਿਖਾ ਧੀਰਜ ਨਾਲ ਕਹਿ ਸੁਣ ਸਕਣਾ ਹੀ ਵੀਚਾਰ ਹੈ, ਅਤੇ ਵੀਚਾਰ ਦੇ ਬੋਲਾਂ ਤੋਂ ਹਾਰ ਜਾਣਾ ਹੀ ਚੁਪ ਹੈ।
ਧੁਰੋਂ ਆਈ ਖਸਮ ਕੀ ਰੱਬੀ ਬਾਣੀ ਦੇ ਬੋਲਾਂ ਸਾਹਮਣੇ ਪੱਥਰ ਦਾ ਭਗਵਾਨ ਹਾਰ ਕੇ ਚੁਪ ਕਰ ਗਿਆ।
ਨ ਪਾਥਰੁ ਬੋਲੈ ਨਾ ਕਿਛੁ ਦੇਇ ॥ਫੋਕਟ ਕਰਮ ਨਿਹਫਲ ਹੈ ਸੇਵ ॥2॥

1-ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥2॥
2-ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥1॥
3-ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥
4-ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥1॥
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥2॥

ਭਲਿਆ ਨਿਝਕ ਨਿਡਰ ਹੋਕੇ ਸੱਚ ਬੋਲ, ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥ ਤੇਰਾ ਰੱਬ ਬੋਲਦਾ ਹੈ, ਤੇਰਾ ਗੁਰੂ ਬੋਲਦਾ ਹੈ।
ਤੂੰ ਗੁਰੂ ਦੇ ਬੋਲਾ ਦਾ ਹੀ ਸਿੱਖ ਹੈਂ, ਇਸ ਲਈ ਸਿਖਾ ਬੋਲ, ਪਰ ਇਕ ਗੱਲ ਯਾਦ ਰੱਖੀਂ। ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥

1-ਬਾਬਾ ਬੋਲੀਐ ਪਤਿ ਹੋਇ ॥ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥1॥
2-ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
3-ਗੰਢੁ ਪਰੀਤੀ ਮਿਠੇ ਬੋਲ ॥
4-ਸੁਭ ਬਚਨ ਬੋਲਿ ਗੁਨ ਅਮੋਲ ॥
ਅਤੇ ਆ ਹੁਣ ਇਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੁਕਮਾਂ ਦੀ ਰੌਸ਼ਨੀ ਵਿੱਚ ਹੀ ਅਖੌਤੀ ਦਸਮ ਗਰੰਥ, ਸਮੇਤ ਜਾਪੁ, ਚੌਪਈ, 24 ਅਵਤਾਰ, ਗਿਆਨ ਪ੍ਰਬੋਧ, ਚਰਿਤਰੋਪਾਖਿਯਾਨ ਆਦਿ ਦੇ ਬੋਲ, ਰਹਿਤਨਾਮੇ, ਰਹਿਤ ਮਰੀਯਾਦਾ, ਗੁਰ ਬਿਲਾਸ ਪਾਤਸਾਹੀ 6, ਗੁਰਬਿਲਾਸ ਪਾਤਸਾਹੀ 10, ਸੂਰਜ ਪ੍ਰਕਾਸ਼, ਆਦਿ ਆਦਿ ਤੇਰੇ ਦੁਆਲੇ ਖਿਲਾਰ ਦਿਤੇ ਗਏ ਆਲ ਜਾਲ ਦੇ ਬੇਅੰਤ ਬੋਲਾਂ ਨੂੰ ਪਰਖ ਜ਼ਰੂਰ... ਪਰਖ ਕੇ ਸੱਚ ਅੰਮ੍ਰਿਤ ਨੂੰ ਗ੍ਰਹਿਣ ਕਰ ਅਤੇ ਝੂਠ ਬਿਖਿਆ ਨੂੰ ਤਿਆਗ ਦੇ, ਇਸੇ ਵਿੱਚ ਤੇਰਾ ਭਲਾ ਹੈ, ਕਿਉਂਕਿ ਬੋਲ ਹੀ ਜੀਵਨ ਹਨ, ਇਸ ਲਈ ਬੋਲਾਂ ਦੀ ਪਛਾਣ ਜ਼ਰੂਰੀ ਹੈ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top