Share on Facebook

Main News Page

ਬੋਲ ਹੀ ਜੀਵਨ ਹਨ, ਬੋਲ ਮੁਕਦੇ ਨੇ ਜੀਵਨ ਮੁੱਕ ਜਾਂਦਾ ਹੈ : ਭਾਗ ਚੌਥਾ

ਗੁਰੂ ਗ੍ਰੰਥ ਦੇ ਬੋਲ ਅਤੇ ਹੋਰ ਗ੍ਰੰਥਾਂ ਦੇ ਬੋਲ - ਸਿੱਖ ਦੀ ਪਛਾਣ ਸ਼ਕਤੀ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ; ਦੂਜਾ; ਤੀਸਰਾ

ਗੁਰੂ ਗ੍ਰੰਥ ਦੇ ਬੋਲ ਅਤੇ ਹੋਰ ਗ੍ਰੰਥਾਂ ਦੇ ਬੋਲ-ਸਿੱਖ ਦੀ ਪਛਾਣ ਸ਼ਕਤੀ

ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ, ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ ॥
ਤੈਸੇ ਗੁਰਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥
570॥
{ਭਾਈ ਗੁਰਦਾਸ ਜੀ}

ਗੁਰੂ ਗ੍ਰੰਥ ਦੇ ਬੋਲ ਅਤੇ ਹੋਰ ਗ੍ਰੰਥਾਂ ਦੇ ਬੋਲ ਪਛਾਣ ਲਈ ਹਾਜ਼ਰ ਹਨ:

ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ ਅਨੁਸਾਰ} ਕਾਲ ਉਸਤਤ ਦੇ ਛੰਦ 6/ 16 ਅਨੁਸਾਰ ਰੱਬ ਸ਼ਰਾਬ ਭੀ ਪੀਂਦਾ ਹੈ।

ਕਤਹੂੰ ਪਯੂਖ ਹੁਇ ਕੈ ਪੀਵਤ ਪਿਵਾਵਤ ਹੋ
ਕਤਹੂੰ ਮਯੂਖ ਊਖ ਕਹੂੰ ਮਦਿ ਪਾਨਿ ਹੋ।


ਮਹਾਕਾਲ ਦਾ ਸ਼ਰਾਬ ਦੇ ਨਸ਼ੇ ਵਿੱਚ ਕਿਰਪਾਨ ਹੱਥ ਫੜਨੀ।


ਦ੍ਰਿੜ ਦਾੜ ਕਰਾਲ ਦਵੈ ਸੇਤ ਉਧੰ। ਜਿਹ ਭਾਜਤ ਦੁਸਟ ਬਿਲੋਕ ਜੁਧੰ।
ਮਦ ਮਤ ਕ੍ਰਿਪਾਣ ਕਰਾਲ ਧਰੰ। ਜਯ ਸਦ ਸੁਰਾਸੁਰਯੰ ਉਚਰੰ।
55।

 

(ਤੇਰੀਆਂ) ਦੋ ਭਿਆਨਕ ਅਤੇ ਦ੍ਰਿੜ ਚਿੱਟੀਆਂ ਉਚੀਆਂ ਦਾੜਾਂ ਹਨ, ਜਿਨ੍ਹਾਂ ਨੂੰ ਦੁਸ਼ਟ ਵੇਖ ਕੇ ਯੁੱਧ-ਭੂਮੀ ਵਿੱਚੋਂ ਭੱਜ ਜਾਂਦੇ ਹਨ। (ਤੂੰ) ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿੱਚ ਭਿਆਨਕ ਤਲਵਾਰ ਧਾਰਨ ਕੀਤੀ ਹੋਈ ਹੈ। ਦੇਵਤੇ ਅਤੇ ਦੈਂਤ ਸਦਾ (ਤੇਰੀ) ਜੈ ਜੈ ਕਾਰ।

ਚਰਿਤਰ 266

ਭਾਂਗ ਪੀਏ ਬੁਧਿ ਜਾਤ ਨ ਹਰੀ। ਬਿਨੁ ਪੀਏ ਤਵ ਬੁੱਧਿ ਕਹ ਪਰੀ॥37॥
ਤੁਮ ਆਪਨ ਸਯਾਨੇ ਕਹਲਾਵਤ। ਕਬ ਹੀਂ ਭੂਲਿ ਨ ਭਾਂਗ ਚੜਾਵਤ॥38॥

ਮਹਾਕਾਲ ਦਾ ਸਿੱਖ ਬਨਣ ਲਈ ਸ਼ਰਾਬ ਅਤੇ ਭੰਗ ਪੀਣੀ ਪੈਂਦੀ ਹੈ :


ਮਹਾਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਵਾਇ॥125॥
ਬਾਰਨੀ ਲੈ ਰਸੁ ਆਗੇ ਧਰਯੋ ਤਿਹ ਪੇਖਿ ਕੈ ਸਯਾਮ ਮਹਾ ਸੁਖ ਪਾਯੋ॥1891॥ (ਅਖੌਤੀ ਦਸਮ ਗ੍ਰੰਥ, ਪੰਨਾਂ 494)

ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਬ੍ਰਹਮਾ ਨੇ ਅਠਵਾਂ ਸਮੁੰਦਰ ਸ਼ਰਾਬ ਦਾ ਕਿਉਂ ਨਹੀਂ ਬਣਾਇਆ।



ਹੁਣ ਸੋਚੋ ਗੁਰੂ ਗੋਬਿੰਦ ਸਿੰਘ ਐਸੇ ਮਾਹਕਾਲ ਤੇ ਕਾਲਕਾ ਨੂੰ ਅਪਣੇ ਮਾਤਾ ਪਿਤਾ ਅਤੇ ਅਪਣਾ ਇਸ਼ਟ ਮੰਨ ਕੇ ਉਪਾਸ਼ਣਾ ਕਰ ਸਕਦੇ ਹਨ
ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥5॥ (ਅਖੌਤੀ ਦਸਮ ਗ੍ਰੰਥ, ਪੰਨਾਂ 73)

ਚਰਿਤ੍ਰੋਪਾਖਿਆਨ ਦੇ ਪਹਿਲੇ ਮੰਗਲ ਰੂਪ 'ਚੰਡੀ ਚਰਿਤ੍ਰ' ਵਿੱਚ ਲਿਖਿਆ ਹੈ:

ਦੁਰਗਾ ਤੂੰ ਛਿਮਾ ਤੂੰ ਸਿਵਾ ਰੂਪ ਤੇਰੋ
ਤੂ ਧਾਤ੍ਰੀ ਸਵਾਹਾ ਨਮਸਕਾਰ ਮੇਰੋ ॥12॥ (ਪੰਨਾਂ 810)

ਕੀ ਗੁਰੂ ਗੋਭਿੰਦ ਸਿੰਘ ਜੀ ਐਸੇ ਮਹਾਕਾਲ ਕਾਲਕਾ ਦੀ ਅਰਾਧਣਾ ਕਰ ਸਕਦੇ ਹਨ? ਦਸਮ ਗ੍ਰੰਥ ਦਾ ਕੂੜ ਲਿਖਾਰੀ ਲਿਖ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖਾ ਵਿੱਚ ਪ੍ਰਚੱਲਤ ਹੋਰ ਕਲਮਾ ਨੇ ਭੀ ਨਸ਼ਈ ਲਿਖ ਕੇ ਗੁਰੂ ਕੀ ਬੇਅਦਬੀ ਕੀਤੀ।

 

1- ਦਿਨ ਦੇ ਪਿਛਲੇ ਪਹਿਰ ਗੁਰੂ ਹਰ ਗੋਬਿੰਦ ਜੀ ਭੰਗ ਅਫੀਮ ਖਾਦੇ ਸਨ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਧਿਯਾਏ ।8।
2- ਗੁਰੂ ਗੋਬਿੰਦ ਸਿੰਘ ਜੀ ਆਪ ਭੰਗ ਅਫੀਮ ਖਾਦੇ ਸਨ ਅਤੇ ਦੂਜਿਆਂ ਨੂੰ ਭੀ ਖੁਆਂਦੇ ਸਨ।10।
3- ਗੁਰੂ ਗੋਬਿੰਦ ਸਿੰਘ ਜੀ ਨੇ ਨਵਰਾਤ੍ਰ ਦੀ ਪੂਜਾ ਸਮੇਂ ਭੰਗ ਅਤੇ ਸ਼ਰਾਬ ਮਿਲਾਕੇ ਆਪਣਾ ਚਰਨਾਮ੍ਰਿਤ ਤਿਆਰ ਕੀਤਾ।
4- ਗੁਰੂ ਜੀ ਸ਼ਰਦਾਈ ਵਿਚ ਲੌਂਗ ਕਾਲੀ ਮਿਰਚ ਅਤੇ ਅਫੀਮ ਘੋਟ ਕੇ ਛਕਦੇ ਛਕਾਂਦੇ ਸਨ- ਸੂਰਜ ਪ੍ਰਕਾਸ਼
 

 


ਗੁਰੂ ਨਾਨਕ ਜੀ ਨੇ ਤਿਮਰ ਗਡਰੀਏ ਤੋਂ ਸੱਤ ਮੁਠਾਂ ਭੰਗ ਲੈਕੇ ਸੱਤ ਪਾਤਸ਼ਾਹੀਆਂ ਦਾ ਵਰ ਦਿਤਾ ਮੁੜ ਵਾਪਸ ਸੱਤ ਸੀਸ ਦੇ ਕੇ ਲੈਣ ਦਾ ਬਚਨ ਕੀਤਾ। ਕੀ ਇਹ ਸਾਰੇ ਗੁਰਮਤਿ ਵਿਰੁਧ ਸਾਕਤ ਬੋਲ ਗੁਰੂ ਦੇ ਨਾਮ ਹੇਠ ਸਿਖੀ ਨੂੰ ਨਸ਼ਿਆਂ ਵਿਚ ਲਾਕੇ ਸਿਖੀ ਦੀ ਨਸਲ ਕੁਸ਼ੀ ਕਰਨ ਦਾ ਇਰਾਦਾ ਨਹੀਂ ਹੈ? ਕਾਹਨ ਸਿੰਘ ਨਾਭਾ ਅਨੁਸਾਰ
 


ਹੁਣ ਸੁਣ ਸਿੱਖਾ ਤੇਰਾ ਜੀਵਨ ਸੁਰੱਖਸ਼ਤ ਕਰਨ ਲਈ ਗੁਰੂ ਦੇ ਬਾਣੀ ਰੂਪ ਬੋਲ ਕੀ ਕਹਿ ਰਹਿ ਹਨ ਆ ਸਿੱਖਾ ਬੋਲਾਂ ਦੀ ਪਛਾਣ ਕਰ।


ਸਲੋਕ ਮ: 3 ॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥


ਆਸਾ ਮਹਲਾ 1 ॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥1॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥1॥
ਰਹਾਉ
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥2॥
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥3॥
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥4॥
ਗ ਗ ਸ ਪੰਨਾ 360

ਧਨ ਸੂਤੀ ਪਿਰੁ ਸਦ ਜਾਗੰਤਾ ॥ ਪੀਓ ਮਦਰੋ ਧਨ ਮਤਵੰਤਾ ॥ਗ ਗ ਸ ਪੰਨਾ 737

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥
4॥12॥114॥ਗ ਗ ਸ ਪੰਨਾ 399

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ਗ ਗ ਸ ਪੰਨਾ 553

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ਗ ਗ ਸ ਪੰਨਾ 1293
ਗੰਗਾ ਦੇ ਜਲ ਨਾਲ ਬਣੀ ਹੋਈ ਸ਼ਰਾਬ ਭੀ ਭਲੇ ਪੁਰਸ਼ ਨਹੀਂ ਪੀਂਦੇ। - ਭਗਤ ਰਵੀਦਾਸ ਜੀ

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top