Share on Facebook

Main News Page

ਬੋਲ ਹੀ ਜੀਵਨ ਹਨ, ਬੋਲ ਮੁਕਦੇ ਨੇ ਜੀਵਨ ਮੁੱਕ ਜਾਂਦਾ ਹੈ : ਭਾਗ ਤੀਸਰਾ

ਗੁਰੂ ਗ੍ਰੰਥ ਦੇ ਸਿੰਘਾ, ਤੇਰੇ ਦੁਆਲੇ ਖਿਲਾਰੇ ਗਏ ਗੁਰੂ ਵਿਰੋਧੀ ਸਾਕਤ ਬੋਲ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ - ਪਹਿਲਾ; ਦੂਜਾ

ਔਰਤ


-
ਜਿਸ ਪ੍ਰਭੂ ਨੇ ਸਾਰਾ ਸੰਸਾਰ ਸਿਰਜਿਆ ਹੈ, ਉਹ ਪ੍ਰਭੂ ਔਰਤ ਨੂੰ ਪਛਾਨਣ ਸਮੇਂ ਹਾਰ ਗਿਆ, ਔਰਤ ਦਾ ਭੇਦ ਨਾ ਪਾ ਸਕਿਆ।
- ਔਰਤ ਦੇ ਅਨਗਿਣਤ ਚਰਿੱਤਰ ਹਨ। ਰੱਭ ਭੀ ਔਰਤ ਨੂੰ ਬਣਾ ਕੇ ਪਛਤਾਇਆ।
- ਬ੍ਰਹਮਾ ਵਿਸ਼ਨੂ ਸ਼ਿਵ ਸਮੇਤ ਸਿਰਜਨਹਾਰ ਕਰਤਾਰ ਭੀ ਔਰਤ ਦਾ ਭੇਦ ਨਾ ਪਾ ਸੱਕਿਆ।
 


ਇੱਕ ਔਰਤ ਲੋਕਾਂ ਦੇ ਸਾਹਮਣੇ ਇਕ ਪੈਰ 'ਤੇ ਖੜੀ, ਅੱਗ ਵਿਚ ਜਲ ਗਈ, ਲੋਕ ਉਸ ਨੂੰ ਮਹਾਨ ਸਮਝ ਰਹੇ ਸਨ, ਪਰ ਲੋਕ ਨਹੀਂ ਜਾਣਦੇ ਇਹ ਭੀ ਉਸਦਾ ਚਰਿੱਤਰ ਸੀ।
ਔਰਤ 'ਤੇ ਵਿਸ਼ਵਾਸ਼ ਕਰਨ ਵਾਲੇ ਪੁਰਸ਼ ਦਾ ਸੱਤ ਦਿਨਾਂ ਵਿੱਚ ਸਰਵਨਾਸ ਹੋ ਜਾਂਦਾ ਹੈ, ਔਰਤ ਨੂੰ ਮਨ ਦਾ ਭੇਤ ਦੇਣ ਵਾਲਾ ਪੁਰਸ਼ ਸੰਸਾਰ ਵਿੱਚ ਹਮੇਸ਼ਾਂ ਖੁਆਰ ਹੋਂਦਾ ਹੈ।


ਹੇਠਾਂ ਸਿੱਖ ਨੂੰ ਧੋਖਾ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਨੰਦ ਲਾਲ ਜੀ ਦਾ ਨਾਮ ਵਰਤਿਆ ਗਿਆ ਹੈ।


ਸਿੰਘਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣ ਕੇ ਫੈਸਲਾ ਕਰ।

ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥ {ਪੰਨਾ 304}
ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮਾਰੇ ॥ {ਪੰਨਾ 1349}

ਔਰਤਾਂ ਅਤੇ ਪੁਰਸ਼ ਮੇਰੇ ਮਾਲਕ ਪ੍ਰਭੂ ਨੇ ਆਪ ਸਿਰਜੇ ਹਨ ਸਭ ਉਸੇ ਦਾ ਖੇਲ ਹੈ। ਉਹ ਪ੍ਰਭੂ ਅਪਣੀ ਸਿਰਜਨਾ ਵਿਚ ਆਪ ਵਰਤ ਰਿਹਾ ਹੈ ਸਭ ਉਸੇ ਦਾ ਰੂਪ ਹਨ।

ਮ: 1 ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

 

ਸੰਸਾਰ ਦੇ ਜੀਵਾਂ ਦੇ ਉਪਜਨ ਨਿਪਜਨ ਵਿਵਾਹ, ਧੀ, ਭੈਣ, ਪਤਨੀ, ਮਾਤਾ ਦੇ ਰੂਪ ਵਿੱਚ ਸੰਸਾਰ ਦਾ ਸਾਰਾ ਚੱਲਨ ਔਰਤ ਦੇ ਸਾਥ ਵਿੱਚ ਹੀ ਹੈ। ਮਾਤਾ ਦੇ ਰੂਪ ਵਿੱਚ ਭਗਤਾਂ ਦਾਨੀਆਂ ਸੂਰਮਿਆਂ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ। ਸੋ, ਔਰਤ ਨੂੰ ਮੰਦਾ ਆਖਣ ਵਾਲਾ ਧਰਮੀ ਨਹੀਂ ਹੋ ਸਕਦਾ।

ਸਿੱਖ ਦੇ ਗ੍ਰਿਹਸਥ ਮਾਰਗ ਵਿੱਚ ਜ਼ਹਿਰ ਘੋਲ ਕੇ ਸਿੱਖ ਦੀ ਨਸਲਕੁਸ਼ੀ ਹੋ ਜਾਵੇਗੀ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top