Share on Facebook

Main News Page

ਬਚਿੱਤਰੀ ਹੁਣ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ 'ਤੇ ਹਮਲਾ ਕਰਣ ਲੱਗੇ
-: ਸੰਪਾਦਕ ਖ਼ਾਲਸਾ ਨਿਊਜ਼

ਕਾਫੀ ਚਿਰ ਤੋਂ ਇਹ ਬਚਿੱਤਰੀ ਲਾਣਾ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਹਟਾ, ਕੂੜ ਗ੍ਰੰਥ ਬਚਿੱਤਰ ਨਾਟਕ ਗ੍ਰੰਥ ਨੂੰ ਸਾਹਮਣੇ ਲਿਆਉਣ ਲਈ ਤਰਲੋ ਮੱਛੀ ਹੋ ਰਹੇ ਹਨ, ਪਰ ਇਹ ਹੁਣ ਖੁੱਲ ਕੇ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਨੰਗੇ ਹੋਕੇ ਨੱਚਣ ਲੱਗ ਪਏ ਹਨ।

ਥਾਂ ਥਾਂ ਇਸ ਗੰਦ ਗ੍ਰੰਥ ਦਾ ਹਨੇਰਾ ਪਸਰ ਰਿਹਾ ਹੈ, ਜਲੂਸ ਕੱਢੇ ਜਾ ਰਹੇ ਹਨ, ਬੰਗਲਾ ਸਾਹਿਬ ਗੋਲਕਦੁਆਰਾ ਜੋ ਕਿ ਆਰ.ਐਸ.ਐਸ. ਦੀ ਇੱਕ ਸ਼ਾਖਾ ਬਣ ਚੁਕਾ ਹੈ, ਜਿੱਥੋਂ ਬੰਟੀ ਭਈਆ, ਗੁਰਪ੍ਰੀਤ ਕਾਲੇ ਫੁਰਨੇ ਵਾਲਾ ਅਤੇ ਹੋਰ ਲੱਲੀ ਛੱਲੀ ਸਮੇਂ ਸਮੇਂ ਇਸ ਕੂੜ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ।

ਬਚਿੱਤਰੀਆਂ ਦੇ ਡਾ. ਅਨੁਰਾਗ ਸਿੰਘ ਨੇ ਤਾਂ ਸ਼ਰੇਆਮ ਕਹਿ ਦਿੱਤਾ ਕਿ "ਸਿੱਖੀ 'ਚ ਇੱਕ ਗ੍ਰੰਥ - ਇੱਕ ਪੰਥ" ਦਾ ਕੋਈ ਸੰਕਲਪ ਨਹੀਂ, ਜਿਸਦਾ ਖ਼ਾਲਸਾ ਨਿਊਜ਼ ਵਲੋਂ ਖਬਰ ਲਾਣ ਤੋਂ ਬਾਅਦ ਵੀ ਇੱਕ ਦੁੱਕਾ ਸਿੱਖਾਂ ਵੱਲੋਂ ਹੀ ਇਸਦਾ ਨੋਟਿਸ ਲਿਆ ਗਿਆ।

ਬਚਿੱਤਰੀਆਂ ਦਾ ਇੱਕ ਮੋਹਰਾ ਜਿਹੜਾ ਦੁਨੀਆ 'ਚ ਗੱਪ ਤੇ ਝੂਠ ਦਾ ਮਹਾਰਥੀ ਹੈ, ਤਾਂ ਉਹ ਹੈ ਗਪੌੜਸ਼ੰਖ ਠਾਕੁਰ ਸਿੰਘ,  ਜਿਹੜਾ ਕਦੀ ਸਵਰਗ ਤੋਂ ਸੰਤਰੇ ਮੰਗਵਾ ਕੇ ਖਾਉਂਦਾ ਹੈ, ਕਦੇ 18 18 ਫੁੱਟ ਦੇ ਸ਼ਹੀਦਾਂ ਦੀਆਂ ਗੱਪਾਂ ਮਾਰਦਾ ਹੈ, ਕਦੇ ਪਹਾੜਾਂ 'ਚ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬਾਬਾ ਬੰਦਾ ਬਹਾਦਰ ਸਿੰਘ ਬੈਠੇ ਦਿਖਾਏ ਦਿੰਦੇ ਹਨ... ਤੇ ਹੁਣ ਉਸਨੇ ਗੱਪ ਤੇ ਮਾਰੀ ਪਰ, ਗੁਰਬਾਣੀ 'ਤੇ ਸਿੱਧਾ ਹਮਲਾ ਵੀ ਕੀਤਾ ਹੈ...  ਅਤੇ ਆਰ.ਐਸ. ਦਾ ਪ੍ਰਚਾਰਕ ਹੈ (ਦੇਖੋ ਤਸਵੀਰ ਜਿਸ ਵਿੱਚ ਇਹ ਆਰ.ਐਸ.ਐਸ. ਦੇ ਰੁਲ਼ਦਾ ਸਿੰਘ ਦੇ ਮੁੰਡੇ ਦੇ ਭੋਗ 'ਤੇ ਪਹੁਚਿਆ ਸੀ)

ਕਹਿੰਦਾ ਕਿ "ਜਪੁਜੀ ਸਾਹਿਬ ਵਿੱਚ ਐਨੀ ਤਾਕਤ ਨਹੀਂ, ਜਿੰਨੀ (ਅਖੌਤੀ ਦਸਮ ਗ੍ਰੰਥ ਦੇ) ਜਾਪੁ ਵਿੱਚ ਹੈ, ਜਿਸ ਵਿੱਚ 100 ਗੁਣਾ ਵੱਧ ਤਾਕਤ ਹੈ।"

ਲੱਖ ਲਾਹਨਤ ਇਹੋ ਜਿਹੇ ਪੂਜਾ ਦਾ ਧਾਨ ਖਾ ਖਾ ਕੇ ਫਿੱਟੇ ਹੋਏ ਅਖੌਤੀ ਪ੍ਰਚਾਰਕਾਂ 'ਤੇ, ਜਿਹੜੇ ਖਾਂਦੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈਕੇ ਹਨ, ਪਰ ਜੀ ਹਜ਼ੂਰੀ ਕੂੜ ਗ੍ਰੰਥ ਦੀ ਕਰਦੇ ਹਨ... ਇਸ ਲਈ ਇਹੋ ਜਿਹੇ ਕਲਮੂਹਿਆਂ ਨੂੰ "ਲੂਣਹਰਾਮੀ" ਕਿਹਾ ਜਾਂਦਾ ਹੈ।

ਗੁਰਬਾਣੀ ਦਾ ਫੁਰਮਾਨ ਹੈ :

ਲੂਣਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
ਬਾਵਨ ਅਖਰੀ ਮਹਲਾ 5, ਪੰਨਾਂ 261


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top