Share on Facebook

Main News Page

ਅਖੰਡ ਕੀਰਤਨੀ ਜਥਾ ਯੂ.ਕੇ., ਗੁਰਦੁਆਰਾ ਸਿੰਘ ਸਭਾ ਡਰਬੀ, ਇੰਗਲੈਂਡ ਦੇ ਨਾਮ ਹੇਠ ਇਹ ਜਾਰੀ ਖ਼ਬਰ ਝੂਠੀ ਹੈ, ਧੁਤਿਆਂ ਦੀ ਸ਼ਰਾਰਤ ਹੈ
-: ਖ਼ਾਲਸਾ ਨਿਊਜ਼ ਟੀਮ

ਪਿਛਲੇ ਦਿਨੀਂ ਇੱਕ ਪਖੰਡੀ ਸਾਧ ਸੁਰਿੰਦਰ ਸਿੰਘ ਦੀ ਖ਼ਬਰ ਖ਼ਾਲਸਾ ਨਿਊਜ਼ ਨੇ ਨਸ਼ਰ ਕੀਤੀ ਸੀ, ਜਿਸ ਵਿੱਚ ਉਸਨੇ ਰਾਗ ਮਾਲਾ ਨੂੰ ਗੁਰਬਾਣੀ ਸਿੱਧ ਕਰਣ ਲਈ ਗਰਮ ਤੇਲ ਦੇ ਕੜਾਹੇ ਵਿੱਚ ਬੈਠਣ ਦੀ ਫੜ੍ਹ ਮਾਰੀ ਸੀ।

ਉਸਦੇ ਸੰਬੰਧ ਵਿੱਚ ਇਹ ਜਾਅਲੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਅਖੰਡ ਕੀਰਤਨੀ ਜਥਾ ਯੂ.ਕੇ., ਗੁਰਦੁਆਰਾ ਸਿੰਘ ਸਭਾ ਡਰਬੀ, ਇੰਗਲੈਂਡ ਦੇ ਨਾਮ ਹੇਠ ਇਹ ਲਿਖਿਆ ਹੈ ਕਿ ਜੱਥੇ ਦੇ ਸਿੰਘਾਂ ਦੇ ਨਾਵਾਂ ਨਾਲ ਪ੍ਰੋ. ਦਰਸ਼ਨ ਸਿੰਘ, ਖ਼ਾਲਸਾ ਨਿਊਜ਼, ਪ੍ਰੋ. ਇੰਦਰ ਸਿੰਘ ਘੱਗਾ, ਪ੍ਰੋ. ਸਰਬਜੀਤ ਸਿੰਘ ਧੂੰਦਾ, ਹਰਨੇਕ ਸਿੰਘ ਨਿਊਜ਼ੀਲੈਂਡ, ਡਾ. ਹਰਜਿੰਦਰ ਸਿੰਘ ਦਿਲਗੀਰ, ਅਵਤਾਰ ਸਿੰਘ ਮਿਸ਼ਨਰੀ ਦਾ ਨਾਮ ਵੀ ਲਿਖਿਆ ਗਿਆ ਹੈ।

ਇਸ ਜਾਅਲੀ ਪੋਸਟਰ ਦੀ ਹਵਾ ਇਸਨੂੰ ਦੇਖਦੇ ਸਾਰ ਹੀ ਨਿਕਲ ਜਾਂਦੀ ਹੈ, ਕਿਉਂਕਿ ਜਿਹੜੇ ਜੱਥੇ ਦੇ ਸਿੰਘਾਂ ਨਾਮ ਵੀ ਲਿਖਿਆ ਗਿਆ ਹੈ, ਉਨ੍ਹਾਂ ਵਿੱਚ ਅਵਤਾਰ ਸਿੰਘ ਮਿਸ਼ਨਰੀ ਦਾ ਨਾਮ ਵੀ ਲਿਖਿਆ ਗਿਆ ਹੈ, ਜੋ ਕਿ ਹਾਸੋਹੀਣਾ ਹੈ। ਬਾਕੀ ਜੱਥੇ ਦੇ ਸਿੰਘਾਂ ਬਾਰੇ ਪਤਾ ਨਹੀਂ, ਪਰ ਅਵਤਾਰ ਸਿੰਘ ਮਿਸ਼ਨਰੀ ਦਾ ਸੰਬੰਧ ਜੱਥੇ ਨਾਲ ਨਹੀਂ... ਅਵਤਾਰ ਸਿੰਘ ਮਿਸ਼ਨਰੀ ਦੇ ਆਪਣੇ ਬਿਆਨ ਅਨੁਸਾਰ:

"ਇਹ ਝੂਠੀ ਖ਼ਬਰ ਹੈ, ਕਿਸੇ ਸ਼ਾਤਰ ਦਿਮਾਗ ਦੀ ਕਾਢ ਹੈ। ਦਾਸ ਰਾਗ ਮਾਲਾ ਨੂੰ ਗੁਰਬਾਣੀ ਨਹੀਂ ਮੰਨਦਾ ਅਤੇ ਨਾਂ ਹੀ ਬੁੱਧ ਹੀਣ ਹੋ ਕੇ ਸ਼ਰਤਾਂ ਲਾਉਂਦਾ ਹੈ, ਪਰ ਰਾਗ ਮਾਲਾ 'ਤੇ ਅਖੰਡ ਕੀਰਤਨੀ ਜਥੇ ਨਾਲ ਸਹਿਮਤ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਤੁਲ ਮਾਨਤਾ ਨਹੀਂ ਦਿੰਦਾ। ਖ਼ਬਰ ਦੇ ਲਿਖਾਰੀ ਨੇ ਆਪਣਾ ਫ਼ੋਨ, ਈਮੇਲ ਜਾਂ ਐਡਰੈਸ ਕੋਈ ਨਹੀਂ ਦਿੱਤਾ। ਦਾਸ ਆਪਣੀ ਹਰੇਕ ਲਿਖਤ ਵਿੱਚ ਆਪਣਾ ਫ਼ੋਨ ਕੇ ਈਮੇਲ ਦਿੰਦਾ ਹੈ।"

ਇਸੇ ਤਰ੍ਹਾਂ ਜੱਥੇ ਦੇ ਸਿੰਘਾਂ ਦੇ ਨਾਵਾਂ ਨਾਲ ਪ੍ਰੋ. ਦਰਸ਼ਨ ਸਿੰਘ, ਖ਼ਾਲਸਾ ਨਿਊਜ਼, ਪ੍ਰੋ. ਇੰਦਰ ਸਿੰਘ ਘੱਗਾ, ਪ੍ਰੋ. ਸਰਬਜੀਤ ਸਿੰਘ ਧੂੰਦਾ, ਹਰਨੇਕ ਸਿੰਘ ਨਿਊਜ਼ੀਲੈਂਡ, ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਨਾਮ ਲਿਖਿਆ ਗਿਆ ਹੈ, ਜੋ ਕਿ ਹੋਰ ਵੀ ਹਾਸੋਹੀਣਾ ਹੈ। ਜਿੰਨੇ ਵੀ ਨਾਮ ਲਿਖੇ ਹਨ, ਉਹ ਗੁਰਮਤਿ ਤੋਂ ਜਾਣੂ ਹਨ, ਅਤੇ ਇਸ ਤਰ੍ਹਾਂ ਦੀਆਂ ਕਾਇਰਾਨਾਂ ਕਾਰਵਾਈਆਂ ਵਿੱਚ ਸ਼ਾਮਿਲ ਨਹੀਂ ਹੁੰਦੇ। ਗੁਰਬਾਣੀ ਅਨੁਸਾਰ ਵੀਚਾਰ ਕਰਣ ਦੇ ਕਾਬਿਲ ਹਨ।

ਇਸ ਪੋਸਟਰ ਦੀ ਬਨਾਵਟ ਤੇ ਦਿਤੇ ਬਿਆਨ ਝੂਠ 'ਤੇ ਆਧਾਰਿਤ ਹਨ, ਤੇ ਇਸ ਨਾਲ ਕਿਸੇ ਦਾ ਵੀ ਸੰਬੰਧ ਨਹੀਂ। ਇਹ ਇੱਕ ਜਾਅਲੀ ਤੇ ਝੂਠੀ ਖ਼ਬਰ ਹੈ। ਇਸਦਾ ਖ਼ਾਲਸਾ ਨਿਊਜ਼ ਨਾਲ ਕੋਈ ਸੰਬੰਧ ਨਹੀਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਧੁਤਿਆਂ ਦੀ ਸ਼ਰਾਰਤ ਹੈ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top