Share on Facebook

Main News Page

ਆਜ਼ਾਦ ਕੌਮਾਂ ਕਿਵੇਂ ਕੰਮ ਕਰਦੀਆਂ ਹਨ; ਅਤੇ ਹਰਨੇਕ ਦੀਆਂ ਕਰਤੂਤਾਂ ਦਾ ਪਰਦਾਫਾਸ਼
-: ਵਰਪਾਲ ਸਿੰਘ ਨਿਊਜ਼ੀਲੈਂਡ

ਅਕਤੂਬਰ 21 ਅਤੇ 22 ਨੂੰ ਮੈਂ ਨਿਉਜੀਲੈਂਡ ਦੇ ਡੈਲੀਗੇਸ਼ਨ ਵਿੱਚ ਸਿੱਖਾਂ ਦੇ ਨੁਮਾਇੰਦੇ ਵਜੋਂ, ਫਰਾਂਸ ਤੋਂ ਆਏ ਅੰਤਰ-ਧਰਮੀ ਡੈਲੀਗੇਸ਼ਨ ਨਾਲ ਹੋਏ ਦੋ ਸੈਸ਼ਨਾਂ ਵਿੱਚ ਹਾਜਰੀ ਭਰੀ। ਇਸ ਸਾਰੀ ਗੱਲਬਾਤ ਵਿੱਚੋਂ ਹੇਠਲੇ ਨੁਕਤੇ ਸਾਡੀ ਕੌਮ ਲਈ ਵਿਚਾਰਨ ਵਾਲੇ ਹਨ।

1. ਫਰਾਂਸੀਸੀ ਡੈਲੀਗੇਸ਼ਨ ਵਿੱਚ ਸਿੱਖਾਂ ਦਾ ਕੋਈ ਵੀ ਨੁਮਾਇੰਦਾ ਨਹੀਂ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਫਰਾਂਸ ਤੋਂ ਇੱਕ ਨਾਸਤਿਕ/ਤਰਕਸ਼ੀਲ ਨੁਮਾਇੰਦਾ ਤਾਂ ਹੈ ਸੀ ਪਰ ਸਿੱਖ ਨਹੀਂ।

2. ਜਦੋਂ ਮੈਂ ਉਹਨਾਂ ਨੂੰ ਪੁਛਿਆ ਕਿ ਉਹਨਾਂ ਨਾਲ ਕੋਈ ਸਿਖ ਕਿਉਂ ਨਹੀਂ ਆਇਆ ਤਾਂ ਉਹਨਾਂ ਦੇ ਮੁਖੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਨੁਮਾਇੰਦਿਆਂ ਦੀ ਚੋਣ ਲਈ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ ਉਹ ਹਰ ਧਰਮ ਦੇ ਨਾਮਜਦ ਅਦਾਰਿਆਂ ਨੂੰ ਭੇਜਿਆ ਗਿਆ ਸੀ। ਸਿੱਖਾਂ ਵਲੋਂ ਕਿਸੇ ਨੇ ਨਾਮਜਦਗੀ ਦੇ ਕਾਗਜ ਨਹੀਂ ਭਰੇ।

3. ਇੱਕ ਹੋਰ ਮੁੱਦੇ ਤੇ ਹੋਣ ਵਾਲੇ ਵਿਚਾਰ-ਵਟਾਂਦਰੇ ਦੌਰਾਨ ਜਦੋਂ ਮੈਂ ਫਰਾਂਸ ਵਿੱਚ ਪੱਗਾਂ ਤੇ ਲੱਗੀ ਪਾਬੰਦੀ ਬਾਰੇ ਪੁੱਛਿਆ ਤਾਂ ਫਰਾਂਸੀਸੀ ਵਫਦ ਦੇ ਇੱਕ ਮੈਂਬਰ ਨੇ ਕਿਹਾ ਕਿ ਉਹ ਇਸ ਸਾਰੇ ਮਾਮਲੇ ਵਿੱਚ ਕਾਫੀ ਚਿਰ ਤੋਂ ਸ਼ਾਮਲ ਹੈ। ਉਸਦੇ ਕਹਿਣ ਮੁਤਾਬਕ, ਜਦੋਂ ਕਨੂੰਨ ਅਜੇ ਬਣ ਰਿਹਾ ਸੀ, ਉਸ ਦੇ ਮਸੌਦੇ ਤੇ ਧਾਰਮਿਕ ਅਤੇ ਸਮਾਜਕ ਅਦਾਰਿਆਂ ਨੂੰ ਸੱਦਾ ਦਿਤਾ ਗਿਆ ਸੀ ਕਿ ਆਪਣੇ ਵਿਚਾਰ ਭੇਜਣ। ਸਿੱਖਾਂ ਨੇ ਉਦੋਂ ਵੀ ਉਹ ਮੌਕਾ ਖੁੰਝ ਦਿਤਾ। ਜਦੋਂ ਕਨੂੰਨ ਬਣ ਕੇ ਲਾਗੂ ਹੋ ਗਿਆ ਤਾਂ ਉਦੋਂ ਸਿੱਖਾਂ ਨੇ ਰੌਲਾ ਪਾਉਣਾ ਅਰੰਭ ਦਿਤਾ ਕਿ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਸ ਵੇਲੇ ਕਨੂੰਨ ਵਿੱਚ ਸੋਧ ਕਰਨਾ ਇਨਾਂ ਸੌਖਾ ਨਾ ਰਿਹਾ - ਖਾਸ ਕਰਕੇ ਜਦੋਂ ਸਿੱਖਾਂ ਨੇ ਕਚਿਹਰੀਆਂ ਵਿੱਚ ਕੇਸ ਕਰ ਦਿਤੇ। ਕੇਸ ਕਰਣ ਨਾਲ ਸਰਕਾਰ ਨੂੰ ਕਾਰਣ ਮਿਲ ਗਿਆ ਇਹ ਕਹਿਣ ਦਾ ਕਿ ਕਚਿਹਰੀਆਂ ਜੋ ਫੈਸਲਾ ਕਰਣਗੀਆਂ ਉਹ ਮੰਨਿਆ ਜਾਏਗਾ। ਕਚਿਹਰੀਆਂ ਨੇ ਹਰ ਪੱਧਰ ਤੇ ਸਰਕਾਰ ਨੂੰ ਸਹੀ ਠਹਿਰਾਇਆ।

4. ਇਸ ਸਾਰੇ ਵਿਚਾਰ ਵਟਾਂਦਰੇ ਤੋਂ ਇਹ ਨਤੀਜਾ ਨਿਕਲਿਆ ਕਿ ਜਿੰਨਾ ਚਿਰ ਇੱਕ ਕੌਮ, ਬਣ ਰਹੇ ਕਨੂੰਨਾਂ ਅਤੇ ਪਾਲਸੀਆਂ ਤੇ ਨਜਰ ਰੱਖਣ ਦਾ ਲੋਕਲ ਨਿਜਾਮ ਨਹੀਂ ਸਥਾਪਤ ਕਰਦੀ ਉਨਾਂ ਚਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣੀਆਂ ਹਨ। ਇਸ ਦੇ ਮੁਕਾਬਲੇ ਨਿਉਜੀਲੈਂਡ ਤੋਂ ਯਹੂਦੀਆਂ ਦੇ ਨੁਮਾਇੰਦੇ ਨੇ ਆਪਣੀ ਕੌਮ ਦਾ ਅਨਭਵ ਦੱਸਿਆ। 2010 ਵਿੱਚ (ਜਦੋਂ ਨਿਉਜੀਲੈਂਡ ਦਾ ਪ੍ਰਧਾਨ ਮੰਤਰੀ ਵੀ ਯਹੂਦੀ ਸੀ), ਨਿਉਜੀਲੈਂਡ ਦੇ ਖੇਤੀ-ਬਾੜੀ ਅਤੇ ਜੰਗਲਾਤ ਮੰਤਰਾਲੇ ਨੇ ਜਾਨਵਰ ਜਿਬਾਹ ਕਰਨ ਦਾ ਨਵਾਂ ਕੋਡ ਲਾਗੂ ਕਰ ਦਿਤਾ ਜਿਸ ਮੁਤਾਬਕ ਜਾਨਵਰ ਨੂੰ ਮਾਰਣ ਤੋਂ ਪਹਿਲਾਂ ਬੇਹੋਸ਼ ਕਰਨਾ ਜਰੂਰੀ ਕਰ ਦਿਤਾ ਗਿਆ। ਪਰ ਯਹੂਦੀ ਧਰਮ ਵਿੱਚ ਮਾਰਣ ਵੇਲੇ ਜਾਨਵਰ ਦਾ ਆਪਣੇ ਹੋਸ਼ ਵਿੱਚ ਹੋਣਾ ਲਾਜਮੀ ਹੈ। ਯਹੂਦੀਆਂ ਨੇ ਕੌਮੀ ਪੱਧਰ ਤੇ ਇਕੱਠੇ ਹੋ ਕੇ ਸਰਕਾਰ ਕੋਲ ਪਹੁੰਚ ਕੀਤੀ - ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਇਥੇ ਤੱਕ ਕੇ ਯਹੂਦੀ ਪ੍ਰਧਾਨ ਮੰਤਰੀ ਵੀ -"conflict of interest" ਕਰਕੇ ਇਸ ਮੁੱਦੇ ਵਿੱਚ ਕੁਝ ਨਾ ਕਰ ਸਕਿਆ। ਅੰਤ ਵਿੱਚ ਯਹੂਦੀਆਂ ਨੇ ਵੀ ਸਰਕਾਰ ਤੇ ਕੇਸ ਕਰ ਦਿਤਾ। ਪਰ ਕੇਸ ਦਾ ਫੈਸਲਾ ਹੋਣ ਤੱਕ ਉਹਨਾਂ ਦੇ ਖਾਣ ਲਈ ਮਾਸ ਆਸਟਰੇਲੀਆ ਤੋਂ ਆਉਂਦਾ ਰਿਹਾ - ਜਿਸ ਤਕਲੀਫ (ਅਤੇ ਏਡੇ ਵੱਡੇ ਖਰਚੇ) ਨੂੰ ਉਹਨਾਂ ਜੱਜ ਸਾਹਮਣੇ ਆਪਣੇ ਹੱਕ ਵਿੱਚ ਭੁਗਤਾਇਆ। ਕੇਸ ਦਾ ਫੈਸਲਾ ਯਹੂਦੀਆਂ ਦੇ ਹੱਕ ਵਿੱਚ ਹੋਇਆ ਤੇ ਸਰਕਾਰ ਨੂੰ ਆਪਣੀ ਪਾਲਸੀ ਬਦਲਣੀ ਪਈ।

5. 2007 ਤੋਂ ਲੈ ਕੇ ਨਿਉਜੀਲੈਂਡ ਵਿੱਚ ਮੈਂ ਬਹੁਤਿਆਂ ਮਾਮਲਿਆਂ ਵਿੱਚ (ਜਿਵੇਂ ਕਿ ਪੁਲਿਸ ਦੀ ਵਰਦੀ ਵਿੱਚ ਪੱਗ ਨੂੰ ਪ੍ਰਵਾਨਗੀ ਦਵਾਉਣ ਤੋਂ ਲੈ ਕੇ ਪੰਜ ਕਕਾਰਾਂ ਨੂੰ ਕਨੂੰਨ ਰਾਹੀਂ ਸੀਮਤ ਕਰਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ, ਅਤੇ ਸਿਖ ਬੱਚਿਆਂ ਨੂੰ ਸਕੂਲਾਂ ਵਿੱਚ ਦਰਪੇਸ਼ ਆਉਣ ਵਾਲੇ ਮਸਲਿਆਂ ਨਾਲ ਨਜਿੱਠਣ ਤੱਕ) ਇਕੱਲੇ ਹੀ ਕੌਮ ਦੇ ਹਿਤਾਂ ਦੀ ਪੈਰਵੀ ਸਿੱਖ ਸੈਂਟਰ ਦੇ ਚੇਅਰਮੈਨ ਵਜੋਂ ਕੀਤੀ ਹੈ।

6. ਇਥੇ ਤੱਕ ਕਿ ਸਾਰੇ ਧਰਮਾਂ ਦਾ ਸਾਂਝਾ ਅਦਾਰਾ (https://www.rdc.org.nz/) ਜਦੋਂ ਕਾਇਮ ਹੋ ਰਿਹਾ ਸੀ ਤਾਂ ਨਿਉਜੀਲੈਂਡ ਵਿੱਚਲੇ ਆਰ.ਐਸ.ਐਸ. ਦੇ ਧੜੇ ਨੂੰ ਮੈਂ ਨਾ ਸਿਰਫ ਇਸ ਅਦਾਰੇ ਵਿੱਚ ਵੜ੍ਹਣ ਤੋਂ ਸਫਲਤਾ ਪੂਰਵਕ ਡੱਕ ਦਿਤਾ (ਅਤੇ ਅਜੇ ਤੱਕ ਡੱਕਿਆ ਹੋਇਆ ਹੈ) ਬਲਕਿ ਉਹਨਾਂ ਵਲੋਂ ਪੈਰ ਪੈਰ ਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਨਾਲ ਵੀ ਵਾਹਿਗੁਰੂ ਦੀ ਮਿਹਰ ਨਾਲ ਸਫਲਤਾ ਨਾਲ ਸਿੱਝ ਰਿਹਾ ਹਾਂ।

7. ਇਹ ਸੱਭ ਕੰਮ ਸਮਰਪਿਤ ਬੰਦੇ ਹੀ ਕਰ ਸਕਦੇ ਨੇ, ਕਿਉਂਕਿ ਇਹ ਕੰਮ ਤਨਖਾਹਾਂ ਨਾਲ ਨਹੀਂ ਹੁੰਦੇ। ਤਨਖਾਹ ਲੈਣ ਵਾਲਾ 40 ਘੰਟੇ ਪੂਰੇ ਕਰਕੇ ਘਰ ਚਲਾ ਜਾਂਦਾ ਹੈ ਜਦਕਿ ਮੈਨੂੰ 24 ਘੰਟੇ ਅਤੇ ਸੱਤ ਦਿਨ ਕੌਮ ਨੂੰ ਦਰਪੇਸ਼ ਕਿਸੇ ਵੀ ਮਸਲੇ ਨਾਲ ਨਜਿੱਠਣ ਲਈ ਕੋਈ ਵੀ ਸੰਪਰਕ ਕਰ ਸਕਦਾ ਹੈ। ਇਸ ਦੀ ਉਧਾਰਣ ਵਜੋਂ ਤਿੰਨ ਕੁ ਹਫਤੇ ਪਹਿਲਾਂ ਰਾਤ ਦੱਸ ਵਜੇ ਪੁਲਿਸ ਥਾਣੇ ਤੋਂ ਫੋਨ ਆਇਆ ਕਿ ਇੱਕ ਸਿਖ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਉਹ ਧਰਮ ਦਾ ਦਾਅਵਾ ਕਰਕੇ ਪੁਲਿਸ ਦੇ ਦਿਸ਼ਾ-ਨਿਰਦੇਸ਼ ਮੰਨਣ ਤੋਂ ਨਾਂਹ ਕਰ ਰਿਹਾ ਹੈ। ਮੈਨੂੰ ਉਸ ਵੇਲੇ ਥਾਣੇ ਜਾ ਕੇ ਮੁੰਡੇ ਨਾਲ ਗੱਲ ਕਰਕੇ ਮਾਮਲਾ ਸੁਲਝਾਉਣਾ ਪਿਆ।

8. ਇਸ ਸਾਰੇ ਸਮੇਂ ਦੌਰਾਨ (2007 ਤੋਂ ਲੈ ਕੇ ਹੁਣ ਤੱਕ) ਸਿਵਾਏ ਇੱਕ ਘਟਨਾ ਤੋਂ ਮੈਂ ਕਦੇ ਕਿਸੇ ਕੋਲੋਂ ਪੈਸੇ ਨਹੀਂ ਮੰਗੇ ਤੇ ਕਈਆਂ ਵਲੋਂ ਆਪ ਦੇਣ ਤੇ ਵੀ ਪੈਸੇ ਲੈਣ ਤੋਂ ਧੰਨਵਾਦ ਸਹਿਤ ਨਾਂਹ ਕੀਤੀ ਹੈ। ਸਿਰਫ 2009 ਵਿੱਚ ਬਈਮਾਨ ਹਰਨੇਕ ਦੇ ਝਾਂਸੇ ਵਿੱਚ ਆ ਕੇ ਮੈਂ ਆਪਣੇ ਜਾਣਕਾਰਾਂ ਤੋਂ $35000 ਡਾਲਰ ਵਿਆਜ-ਰਹਿਤ ਕਰਜੇ ਵਜੋਂ ਇਕੱਠਾ ਕੀਤਾ ਅਤੇ ਵਿੱਚ $10,000 ਆਪਣਾ ਪਾਇਆ। ਇਹ ਸਾਰਾ ਪੈਸਾ "ਹਰਨੇਕ ਦੇ ਗੁਰਦੁਆਰੇ" ਨੂੰ ਦਿਤਾ ਕਿਉਂਕਿ ਹਰਨੇਕ ਮੁਤਾਬਕ ਗੁਰਦੁਆਰਾ ਕੁਰਕੀ ਦੀ ਹਾਲਤ ਤੱਕ ਪਹੁੰਚ ਚੁੱਕਾ ਸੀ।

9. ਹਰਨੇਕ ਬਈਮਾਨ ਤੇ ਅੰਨ੍ਹਾ ਵਿਸ਼ਵਾਸ ਕਰਕੇ ਮੈਂ ਛੇ ਸਾਲ ਤੱਕ ਗੁਰਦੁਆਰੇ ਦੀ ਮਾਲੀ ਹਾਲਤ ਸੁਧਾਰਣ ਵਿੱਚ ਹੀ ਲੱਗਾ ਰਿਹਾ - ਜਿਸ ਵਿੱਚ ਵੀਰ ਨਾਨਕ ਸਿੰਘ ਨਾਲ ਰੱਲ੍ਹ ਕੇ ਇੱਕ ਕੰਪਨੀ ਵੀ ਖੜ੍ਹੀ ਕੀਤੀ (ਜਿਹੜੀ ਹੋਰਨਾਂ ਕੰਪਨੀਆਂ ਨੂੰ ਆਰਜੀ ਕਾਮੇ ਮਹੱਈਆ ਕਰਦੀ ਸੀ) ਜਿਸਦਾ ਸਾਰਾ ਮੁਨਾਫਾ ਅਤੇ ਮੇਰੀ ਤਨਖਾਹ ਗੁਰਦੁਆਰੇ ਨੂੰ ਜਾਣੀ ਮਿਥੀ ਤਾਂ ਕਿ ਗੁਰਦੁਆਰਾ ਔਕੜਾਂ ਵਿੱਚੋਂ ਨਿਕਲ ਸਕੇ ਅਤੇ ਫਿਰ ਹੋਰਨਾਂ ਕੌਮੀ ਕੰਮਾਂ ਵੱਲ ਹੋ ਸਕੀਏ ਜਿਹੜੇ ਅੱਤ ਲੋੜੀਂਦੇ ਸਨ (ਅਤੇ ਹਨ)।

10. ਮੇਰਾ ਦਿਲ ਉਦੋਂ ਚਕਨਾਚੂਰ ਹੋਇਆ ਜਦੋਂ ਅਕਤੂਬਰ 2015 ਵਿੱਚ ਇਹ ਪਤਾ ਲੱਗਾ ਕਿ ਜਿਹੜੇ ਪੈਸੇ ਮੈਂ ਸਮਝ ਰਿਹਾ ਸੀ ਕਿ ਗੁਰਦੁਆਰੇ ਨੂੰ ਗਏ ਨੇ ਉਸਦਾ ਕੋਈ ਸਬੂਤ ਹੀ ਨਹੀਂ। ਬਲਕਿ ਅਚਾਨਕ ਹੱਥ ਆਏ ਕਾਗਜਾਂ ਵਿੱਚੋਂ ਇਹ ਜਾਣਕਾਰੀ ਵੀ ਨਿਕਲੀ ਕਿ ਹਰਨੇਕ ਨੇ ਆਪਣੀ ਘਰਵਾਲੀ ਨੂੰ ਵੀ $35000 ਡਾਲਰ ਦੀ ਤਨਖਾਹ ਵਿਖਾਈ ਸੀ ਜਿਸਦਾ ਵੀ ਕੋਈ ਹਿਸਾਬ ਨਹੀਂ ਕਿ ਉਹ ਗੁਰਦੁਆਰੇ ਨੂੰ ਗਈ ਹੋਵੇ। ਗੁਰਦੁਆਰੇ ਦੀ ਮਾਲੀ ਹਾਲਤ ਵੀ ਸਾਫ ਹੋ ਗਿਆ ਕਿ ਹਰਨੇਕ ਵਲੋਂ ਜਾਣਬੁਝ ਕੇ "ਨਾਜੁਕ" ਰੱਖੀ ਜਾ ਰਹੀ ਹੈ ਤਾਂਕਿ ਬੇਚਾਰਗੀ ਵੇਖ ਕੇ ਜਿਵੇਂ ਮੈਂ ਕੌਮ ਦੇ ਦਰਦ ਕਰਕੇ ਇਹਦੇ ਜਾਲ ਵਿੱਚ ਫਸਿਆ ਸੀ ਉਵੇਂ ਹੀ ਹੋਰ ਸੁਹਿਰਦ ਬੰਦੇ ਵੀ ਇਸ ਘਟੀਆ ਇਨਸਾਨ ਦੇ ਜਾਲ ਵਿੱਚ ਫੱਸਦੇ ਰਹਿਣ ਤੇ ਲੁੱਟੇ ਜਾਂਦੇ ਰਹਿਣ।

11. ਇਹੀ ਨਹੀਂ, ਕੁੱਝ ਚਿਰ ਪਹਿਲਾਂ ਜਿਹੜੀ ਗੱਡੀ ਵੇਚ ਕੇ ਹਰਨੇਕ ਫੇਸਬੁੱਕ ਤੇ ਇਹ ਲਿਖ ਰਿਹਾ ਸੀ ਕਿ "ਅਮਰੀਕੀ ਗੱਡੀਆਂ ਦੀ ਕੋਈ ਰੀਸ ਨਹੀਂ" ਅਤੇ "ਵਾਹਿਗੁਰੂ ਦੀ ਦਾਤ ਨਹੀਂ ਆ, ਆਪਣੀ ਮਿਹਨਤ ਨਾਲ ਲਈ ਆ" - ਉਹ ਗੱਡੀ ਵੀ ਉਸ ਕੰਪਨੀ ਦੇ ਪੈਸਿਆਂ ਨਾਲ ਲਈ (ਅਤੇ $20,000 ਦੀ ਟੈਕਸ ਰਿਬੇਟ ਕਲੇਮ ਕੀਤੀ) ਜਿਹੜੀ ਕੰਪਨੀ ਗੁਰਦੁਆਰੇ ਨੂੰ ਕਰਜਾ-ਮੁਕਤ ਕਰਣ ਲਈ ਬਣਾਈ ਸੀ।

12. ਇੱਕ ਹੋਰ ਵੱਡਾ ਝਟਕਾ ਇਸ ਸਾਲ ਦੇ ਸ਼ੁਰੂ ਵਿੱਚ ਉਦੋਂ ਲੱਗਾ ਜਦੋਂ ਕੰਪਨੀ ਦੇ ਪੁਰਾਣੇ ਮੁਲਾਜਮਾਂ (ਜਿਹਨਾਂ ਵਿੱਚੋਂ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀ ਸਨ) ਨੇ ਹਰਨੇਕ ਵਲੋਂ ਉਹਨਾਂ ਨਾਲ ਕੀਤੀਆਂ ਵਧੀਕੀਆਂ ਦੀ ਜਾਣਕਾਰੀ ਦੇਣੀ ਸ਼ੁਰੂ ਕੀਤੀ। ਕਈਆਂ ਵਿਚਾਰਿਆਂ ਨੂੰ 70 ਘੰਟੇ ਕੰਮ ਕਰਕੇ ਹਰਨੇਕ ਵਲੋਂ ਹਫਤੇ ਦੇ ਅੰਤ ਵਿੱਚ ਸਿਰਫ $400 ਹੱਥ ਵਿੱਚ ਫੜਾਏ ਜਾਂਦੇ ਸਨ - ਜਦਕਿ ਸਰਕਾਰ ਵਲੋਂ ਮਿਥੀ ਘੱਟੋ-ਘੱਟ ਤਨਖਾਹ ($13 ਤੋਂ ਲੈ ਕੇ $14.75 ਤੱਕ) ਦੇ ਹਿਸਾਬ ਨਾਲ ਵੀ ਉਹਨਾਂ ਦੇ ਹੱਥ ਟੈਕਸ ਤੋਂ ਬਾਦ $700 ਤੋਂ $800 ਤੱਕ ਆਉਣੇ ਚਾਹੀਦੇ ਸਨ।

13. ਇਹੀ ਨਹੀਂ, Wilco Precast ਕੰਪਨੀ ਇਹਨਾਂ ਵਰਕਰਾਂ ਨੂੰ ਹਰ ਘੰਟੇ ਦੇ $22 (ਯਾਨੀ ਕਿ 70 ਘੰਟਿਆਂ ਦੇ $1540, ਟੈਕਸ ਕੱਟਣ ਤੋਂ ਪਹਿਲਾਂ) ਦਿੰਦੀ ਸੀ।

14. ਇਹ ਸੱਭ ਕੁਝ ਜਾਣ ਕੇ ਮੇਰੇ ਕੋਲੋਂ ਹਰਨੇਕ ਦੀ ਸ਼ਕਲ ਵੱਲ ਵੇਖਣਾ ਵੀ ਔਖਾ ਹੋ ਗਿਆ ਸੀ - ਕਿਉਂਕਿ ਮੈਨੂੰ ਆਪ ਨੂੰ ਹੀ ਅਹਿਸਾਸ ਸੀ ਕਿ ਮੇਰੀਆਂ ਅੱਖਾਂ ਵਿੱਚਲੀ ਇਸ ਬੰਦੇ ਲਈ ਨਫਰਤ ਲਕੋਇਆਂ ਨਹੀਂ ਲੁਕਣੀ, ਜਦਕਿ ਮੈਂ ਚਾਹੁੰਦਾ ਸੀ ਕਿ ਇਹਨੂੰ ਅਹਿਸਾਸ ਹੋਣ ਤੱਕ (ਕਿ ਮੈਨੂੰ ਇਸਦੀਆਂ ਠੱਗੀਆਂ ਦਾ ਪਤਾ ਲੱਗ ਚੁੱਕਾ ਹੈ) ਮੈਂ ਸਬੂਤ ਇਕੱਠੇ ਕਰ ਲਵਾਂ। ਪਿਛਲੇ ਦੋ ਸਾਲਾਂ ਵਿੱਚ ਨਾ ਸਿਰਫ ਆਪਣੇ ਅੰਨ੍ਹੇ ਵਿਸ਼ਵਾਸ ਦੇ ਕੀਤੇ ਨੁਕਸਾਨ ਦਾ ਅਹਿਸਾਸ ਹੋਇਆ ਬਲਕਿ ਪੈਸੇ ਦੇ ਮਾਮਲੇ ਵਿੱਚ ਕਾਗਜਾਂ ਨੂੰ ਅਹਿਮੀਅਤ ਨਾ ਦੇਣ ਦਾ ਖਮਿਆਜਾ ਵੀ ਸਮਝ ਲੱਗਿਆ - ਕਿਉਂਕਿ ਹਰਨੇਕ ਨੇ ਆਪਣੇ ਅਕਾਉਂਟੈਂਟ ਰਾਹੀਂ ਉਸ ਹਰ ਕਾਗਜ ਉਤੇ ਕਬਜਾ ਕੀਤਾ ਹੋਇਆ ਸੀ ਜਿਸ ਨਾਲ ਉਸਦੀਆਂ ਚੋਰੀਆਂ ਪਬਲਿਕ ਕੀਤੀਆਂ ਜਾ ਸਕਣ।

15. ਜਿਥੇ ਇਹ ਫਸਦਾ ਹੈ ਉਹ ਹੈਨ ਉਹ ਬੰਦੇ ਜਿਹਨਾਂ ਨੇ ਇਸਦੀਆਂ ਗੁਰਦੁਆਰੇ ਦੇ ਨਾਮ ਤੇ ਲਾਈਆਂ ਠੱਗੀਆਂ ਅਤੇ ਕੀਤੀਆਂ ਕਮੀਣਗੀਆਂ ਆਪਣੇ ਉਤੇ ਹੰਡਾਈਆਂ ਹਨ।

- ਇਸ ਸੱਭ ਤੋਂ ਅੰਦਾਜਾ ਲਾਓ ਕਿ ਇਸ ਨਿਹਾਇਤ ਘਟੀਆ ਤੇ ਬਈਮਾਨ ਇਨਸਾਨ ਹਰਨੇਕ ਨਿਉਜੀਲੈਂਡ ਵਲੋਂ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹ ਕੀ ਲਕਉਣ ਲਈ ਕੀਤੀ ਜਾ ਰਹੀ ਹੈ।
- ਕਿਉਂ ਇਹ ਬੰਦਾ ਨਿਉਜੀਲੈਂਡ ਵਿੱਚ ਪਬਲਿਕ ਮੀਟਿੰਗ ਤੋਂ ਦੌੜਦਾ ਹੈ।
- ਕਿਉਂ "ਰੇਡਿਓ ਤੇ ਫੋਨ ਕਰੋ" ਦੀਆਂ ਬੜ੍ਹਕਾਂ ਮਾਰ ਕੇ ਆਪਣੇ ਆਪ ਨੂੰ ਨਿਉਜੀਲੈਂਡ ਤੋਂ ਬਾਹਰ ਰਹਿੰਦਿਆਂ ਵਿੱਚ "ਸੱਚਾ" ਸਾਬਤ ਕਰਣ ਦੀ ਕੋਸ਼ਿਸ਼ ਕਰਦਾ ਹੈ।
- ਕਿਉਂ ਆਪਣੀਆਂ ਹੀ ਕਰਤੂਤਾਂ ਕਰਕੇ, ਆਪਣੀ ਅਤੇ ਆਪਣੇ ਪਰਿਵਾਰ ਦੀ ਹੋ ਰਹੀ ਬੇਇਜਤੀ ਨੂੰ ਆਪ ਹੀ ਸਾਰਿਆਂ ਸਾਹਮਣੇ ਰੱਖ ਕੇ ਆਪਣੀ "ਬੇਚਾਰਗੀ" ਵਿਖਾਉਂਦਾ ਹੈ ਅਤੇ ਲੋਕਾਂ ਦੀ ਹਮਦਰਦੀ ਬਟੋਰਦਾ ਹੈ ਅਤੇ ਹਮਦਰਦੀ ਕਰਣ ਵਾਲਿਆਂ ਨੂੰ ਆਪਣੇ ਵਲੋਂ ਮਿਥੇ "ਦੁਸ਼ਮਣਾਂ" ਖਿਲਾਫ ਭੁਗਤਾਉਂਦਾ ਹੈ।

ਆਉਂਦੇ ਦਿਨਾਂ ਵਿੱਚ ਇਸ ਨਿਹਾਇਤ ਬਈਮਾਨ ਅਤੇ ਘਟੀਆਂ ਬੰਦੇ ਦੀਆਂ ਹੋਰ ਹਰਕਤਾਂ ਪਿਛੇ ਇਸਦੇ ਟੀਚਿਆਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ।

ਗੁਰੂ ਪਾਤਿਸਾਹ ਨੇ ਅਜਿਹੇ ਇਨਸਾਨਾਂ ਬਾਰੇ ਸਾਨੂੰ ਇਵੇਂ ਚੇਤੰਨ ਕੀਤਾ ਹੈ:

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥


ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top