Share on Facebook

Main News Page

ਨਿਊਜ਼ੀਲੈਂਡ ਦੀ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ BSA ਨੇ "ਰੇਡਿਓ ਵਿਰਸਾ" ਦੀ ਘਟੀਆ ਹਰਕਤਾਂ 'ਤੇ ਪਾਈ ਛਿਕਲ਼ੀ, ਕੀਤਾ ਆਰਡਰ ਜਾਰੀ
-: ਵਰਪਾਲ ਸਿੰਘ ਨਿਊਜ਼ੀਲੈਂਡ

ਨਾਲ ਲੱਗੀਆਂ ਤਸਵੀਰਾਂ BSA (Broadcasting Standards Authority)  ਦੇ ਉਸ ਫੈਸਲੇ ਦੀਆਂ ਹਨ ਜਿਹੜਾ ਉਹਨਾਂ "ਹਰਨੇਕ ਨਿਉਜੀਲ਼ੈਂਡ" ਵਲੋਂ ਕੀਤੀਆਂ ਜਾ ਰਹੀਆਂ ਘਟੀਆਂ ਹਰਕਤਾਂ ਬਾਰੇ ਕੀਤਾ ਹੈ । ਭਸ਼ਅ ਇਕ ਸਰਕਾਰੀ ਅਦਾਰਾ ਹੈ ਜਿਸਦੀ ਇਹ ਜਿੰਮੇਵਾਰੀ ਹੈ ਕਿ ਉਹ ਇਹ ਧਿਆਨ ਰੱਖੇ ਕਿ ਕੋਈ ਵੀ ਰੇਡਿਓ/ਟੀਵੀ ਨਿਊਜੀਲੈਂਡ ਦੇ ਕਾਨੂੰਨਾਂ ਦੀ ਉਲੰਘਣਾ ਨਾ ਕਰੇ।

1. ਇਸਦਾ ਪੰਜਾਬੀ ਸੰਖੇਪ ਇਹ ਹੈ :

- ਨੰਬਰ 12. "ਜਿਵੇਂ ਕਿ ਅਸੀਂ ਹੇਠਾਂ ਇਸ ਨੁੰ ਹੋਰ ਵਿਸਤਾਰ ਨਾਲ ਦੱਸਾਂਗੇ, ਇਹਨਾਂ ਰੇਡਿਓ ਪਰੋਗਰਾਮਾਂ ਵਿਚ ਵਰਤੀ ਭਾਸ਼ਾ ਲੜਾਈਆਂ ਪਾਉਣ ਵਾਲੀ ਹੈ। ਜਿਹਨਾਂ ਬੰਦਿਆਂ ਦੇ ਨਾਮ ਲਏ ਗਏ ਨੇ ਉਹਨਾਂ ਨੂੰ ਸਮਾਜ ਵਿਚ ਨੁਕਸਾਨ ਪਹੁੰਚਾਉਣ ਅਤੇ ਉਹਨਾਂ ਦੀ ਬੇਇਜਤੀ ਕਰਣ ਦੇ ਟੀਚੇ ਨਾਲ ਕਮੈਂਟ ਕੀਤੇ ਗਏ ਨੇ। ਅਸੀਂ ਇਹ ਵੀ ਸਮਝਦੇ ਹਾਂ ਕਿ ਜਿਹੜੇ ਵਿਸ਼ੇ ਛੋਹੇ ਗਏ ਨੇ ਉਹ ਸਿਖ ਕੌਮ ਵਿਚ ਸਿਆਸੀ ਅਤੇ ਧਾਰਮਿਕ ਪੱਖਾਂ ਨਾਲ ਜੁੜਦੇ ਹਨ।"

- ਨੰਬਰ 16. "ਰੇਡਿਓ ਵਿਰਸਾ ਵਾਲਿਆਂ ਨੂੰ ਨਿਉਜੀਲੈਂਡ ਦੇ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ, ਭਸ਼ਅ ਰੇਡਿਓ ਵਿਰਸਾ ਦੇ ਸਟਾਫ ਨੂੰ ਇਕ ਮੌਕਾ ਮੁਹਈਆ ਕਰਵਾਏਗੀ ਕਿ ਉਹ ਕੋਚਿੰਗ ਲੈ ਕੇ ਚੰਗੀ ਤਰ੍ਹਾਂ ਬਰੋੳਦਚੳਸਟਨਿਗ ਚੋਦੲ ਸਮਝ ਸਕਣ ਅਤੇ ਨਿਉਜੀਲੈਂਡ ਦੇ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾ ਸਕਣ।"

- ਨੰਬਰ 17. "ਜਿਵੇਂ ਕਿ ਅਸੀਂ ਉਪਰ ਲਿਖਿਆ ਹੈ, ਇਹਨਾਂ ਪ੍ਰੋਗਰਾਮਾਂ ਵਿਚ ਲੜਾਈਆਂ ਪਵਾਉਣ ਵਾਲੀ ਅਤੇ ਘਟੀਆ ਭਾਸ਼ਾ ਵਰਤੀ ਗਈ ਹੈ ਜਿਸ ਨਾਲ ਰੇਡਿਓ ਵਿਰਸਾ ਸੁਣਨ ਵਾਲਿਆਂ ਅਤੇ ਸਮਾਜ ਦੇ ਹੋਰਨਾਂ ਮੈਂਬਰਾਂ ਦਾ ਨੁਕਸਾਨ ਹੋਇਆ ਹੈ।"

- ਨੰਬਰ 20. "ਸਾਨੂੰ ਇਸ ਗੱਲ ਦੀ ਖਾਸ ਕਰਕੇ ਚਿੰਤਾ ਹੈ ਕਿ ਸਮਾਜ ਦੇ ਕੁੱਝ ਬੰਦਿਆਂ ਨੂੰ ਨਾਮ ਲੈ ਕੇ ਸੰਬੋਧਤ ਕੀਤਾ ਗਿਆ ਅਤੇ ਉਹਨਾਂ ਲਈ ਅਪਮਾਨਜਨਕ ਅਤੇ ਘਟੀਆ ਭਾਸ਼ਾ ਵਰਤੀ ਗਈ। ਸਾਡੀ ਨਿਗਾਹ ਵਿਚ ਉਹਨਾਂ ਬੰਦਿਆਂ ਨਾਲ ਧੱਕਾ ਕੀਤਾ ਗਿਆ। ਅਸੀਂ ਇਥੇ ਇਹ ਵੀ ਦੱਸ ਦਈਏ ਕਿ ਢੳਰਿਨੲਸਸ ਸ਼ਟੳਨਦੳਰਦ ਹੇਠ ਸੁਣਨ ਵਾਲਿਆਂ ਨੂੰ "ਫੋਨ ਕਰੋ ਅਤੇ ਆਪਣੇ ਵਿਚਾਰ ਦੱਸੋ" ਕਹਿ ਦੇਣ ਨਾਲ ਨਹੀਂ ਸਰ ਜਾਣਾ।"

2. ਇਹ ਫੈਸਲਾ 27 ਪੇਜਾਂ ਦਾ ਹੈ ਜਿਹੜਾ ਇਸ ਲਿੰਕ ਉਤੇ ਪੜ੍ਹਿਆ ਜਾ ਸਕਦਾ ਹੈ :
https://bsa.govt.nz/decisions/8241-singh-and-radio-virsa-2017-001-27-october-2017

3. ਇਸ ਵਿਚ ਇਹ ਕੁੱਝ ਗੱਲਾਂ ਨੋਟ ਕਰਿਓ:
- ਇਹ ਫੈਸਲਾ ਹਰਨੇਕ ਵਲੋਂ ਕੀਤੇ ਸਿਰਫ ਤਿੰਨ ਪ੍ਰੋਗਰਾਮਾਂ ਵਿਚ ਦਿਤੀਆਂ ਕੁੱਝ ਕੁ ਸਟੇਟਮੈਂਟਾਂ ਬਾਰੇ ਹੈ। ਹੁਣ ਇਹ ਸੋਚੋ ਕਿ ਇਹ ਘਟੀਆ ਬੰਦਾ ਆਪਣੇ ਹਰ ਪ੍ਰੋਗਰਾਮ ਵਿਚ ਇਸ ਤੋਂ ਵੀ ਨੀਵੇਂ ਪੱਧਰ ਤੇ ਜਾ ਕੇ ਬਕਵਾਸ ਕਰਦਾ ਹੈ। ਇਹਨੂੰ ਨੱਥ ਪਾਉਣ ਲਈ ਸਾਨੂੰ ਸਾਰਿਆਂ ਨੂੰ ਇਸ ਬਾਰੇ ਜਿੰਮੇਵਾਰ ਅਦਾਰੇ ਨੂੰ ਲਿਖਣਾ ਪੈਣਾ ਹੈ। ਜੇਕਰ ਸਿਸਟਮ ਸਮਝ ਨਾ ਲੱਗੇ ਤਾਂ ਮੈਨੂੰ ਫੇਸਬੁੱਕ ਰਾਹੀਂ ਕਾਨਟੈਕਟ ਕਰ ਲਓ ਮੈਂ ਸਮਝਾ ਦੇਵਾਂਗਾ ਕਿ ਕਿਵੇਂ ਕਰਨਾ ਹੈ - ਕੋਸ਼ਿਸ਼ ਕਰਾਂਗੇ ਕਿ ਇਸ ਸਿਸਟਮ ਸੰਬੰਧੀ ਇਕ ਪੂਰੀ ਪੋਸਟ ਪਾ ਦਈਏ।

- ਇਸ ਫੈਸਲੇ ਵਿਚ ਅਗਲਿਆਂ ਇਹ ਵੀ ਲਿਖ ਦਿਤਾ ਕਿ ਇਹ "ਸਿੱਖ ਰੇਡਿਓ ਸਟੇਸ਼ਨ ਹੈ" ਅਤੇ ਇਸਦੇ ਸੁਣਨ ਵਾਲੇ ਸਿੱਖ ਹਨ। ਇਹਨਾਂ ਗੱਲਾਂ ਤੋਂ ਹੀ ਡਰਦੇ ਨੇ (ਕਿ ਕੌਮ ਦੀ ਬੇਇਜਤੀ ਹੋਣੀ ਹੈ) ਮੈਂ ਤਕਰੀਬਨ ਅੱਠ ਮਹੀਨੇ ਹਰਨੇਕ ਦੀ ਰੇਡਿਓ 'ਤੇ ਹੁੰਦੀ ਬਕਵਾਸ ਦਾ ਕੋਈ ਜਵਾਬ ਨਹੀਂ ਸੀ ਦਿਤਾ। ਪਰ ਜਦੋਂ ਪਾਣੀ ਸਿਰ ਤੋਂ ਲੰਘਣ ਲੱਗ ਗਿਆ ਤਾਂ ਇਸ ਨੂੰ ਜਵਾਬਦੇਹ ਕਰਣ ਦਾ ਫੈਸਲਾ ਲੈਣਾ ਹੀ ਪਿਆ।

- ਹੁਣ ਇਸ ਜਹਿਰੀ ਜਿਣਸ ਨੂੰ ਛਿਕਲੀ ਪਾਉਣ ਲਈ ਜ਼ਰੂਰੀ ਹੈ ਕਿ ਕਾਨੂੰਨੀ ਤਰੀਕੇ ਦੀ ਵਰਤੋਂ ਕੀਤੀ ਜਾਵੇ ਤੇ ਇਸ ਨੂੰ ਇਸਦੀ ਔਕਾਤ ਵਿਖਾਈ ਜਾਵੇ।

- ਨਾਲ ਹੀ ਇਸਦੇ ਨਾਲ ਵਾਲੀਆਂ ਰੇਡਿਓ ਦੀਆਂ ਭੇਡਾਂ ਦਾ ਵੀ ਇਹੀ ਇਲਾਜ ਹੈ - ਕਿ ਜਿਹੜਾ ਵੀ ਬਕਵਾਸ ਕਰੇ ਉਹਨੂੰ ਕਨੂੰਨੀ ਦਾਇਰੇ ਵਿਚ ਲਿਆਂਦਾ ਜਾਵੇ।

4. ਇਸ ਤੋਂ ਅਗਲਾ ਪੜਾਅ ਹੈ ਇਹਦੀ ਫੇਸਬੁੱਕ 'ਤੇ ਚਲਦੀ ਗੁੰਡਾਗਰਦੀ ਨੂੰ ਨੱਥ ਪਾਉਣੀ। ਹੁਣ ਸਾਰਾ ਧਿਆਨ ਉਧਰ ਨੂੰ ਹੀ ਲਾਉਣਾ ਹੈ - ਉਸ ਵਿਚ ਇਹਦੀਆਂ ਫੇਸਬੁੱਕੀ ਭੇਡਾਂ ਨੂੰ ਬੜੀ ਨਿਮਰਤਾ ਸਹਿਤ ਚੇਤਾਵਨੀ ਹੈ ਕਿ "ਭਾਈ ਅਜੇ ਤੱਕ ਤੁਹਾਡਾ ਲਿਹਾਜ ਕਰਦਾ ਆਇਆ ਹਾਂ ਕਿਉਂਕਿ ਮੈਂ ਕਿਸੇ ਦੀ ਬੇਵਕੂਫੀ ਨੂੰ ਉਹਦੀ ਜਿੰਦਗੀ ਤਬਾਹ ਕਰਣ ਦਾ ਕਾਰਣ ਨਹੀਂ ਬਣਾਉਣਾ ਚਾਹੁੰਦਾ। ਪਰ ਜੇ ਕਰ ਤੁਸੀਂ ਇਕ ਠੱਗ ਦੀਆਂ ਭੇਡਾਂ ਬਣ ਕੇ ਆਲੇ-ਦੁਆਲੇ ਗੰਦ ਪਾਈ ਹੀ ਜਾਣਾ ਹੈ ਤਾਂ ਮਜਬੂਰਨ ਕਨੂੰਨੀ ਇਲਾਜ ਕਰਨੇ ਹੀ ਪੈਣੇ ਨੇ। ਤੇ ਫਿਰ ਜੋ ਨਤੀਜੇ ਨਿਕਲੇ ਉਹਨਾਂ ਦੀ ਜਿੰਮੇਵਾਰੀ ਮੇਰੀ ਨਹੀਂ, ਤੁਹਾਡੀ ਹੀ ਹੋਣੀ ਹੈ। ਇਸ ਵਿਚ ਇਹ ਵੀ ਫਰਕ ਨਹੀਂ ਪੈਣਾ ਕਿ ਤੁਸੀਂ ਜਾਅਲੀ ਆਈ ਡੀ ਪਿਛੇ ਲੁਕੇ ਹੋ ਜਾਂ ਆਸਟ੍ਰੇਲੀਆ, ਫਿਲੀਪੀਨਸ ਵਿਚ ਬੈਠੇ ਹੋ।"

5. ਆਖਰੀ ਗੱਲ ਇਹ ਹੈ ਕਿ ਮਾਣਹਾਨੀ ਦਾ ਨੋਟਿਸ ਵੀ ਕੁੱਝ ਦਿਨਾਂ ਤੱਕ ਜਾਰੀ ਹੋ ਜਾਣਾ ਹੈ - ਉਸਦੀ ਮਿਆਦ ਦੋ ਸਾਲ ਦੀ ਹੈ। ਜਾਨੀ ਕਿ ਪਿਛਲੇ ਦੋ ਸਾਲਾਂ ਵਿਚ ਜਿਹਨੇ ਵੀ ਜੋ ਵੀ ਬਕਵਾਸ ਕੀਤੀ ਹੈ, ਉਹਨਾਂ ਪ੍ਰਤੀ ਮਾਣਹਾਨੀ ਦੀ ਕਾਰਵਾਈ ਕਰਨ ਦਾ ਆਪਣਾ ਹੱਕ ਮੈਂ ਰਾਖਵਾਂ ਕਰ ਲੈਣਾ ਹੈ - ਕਾਰਵਾਈ ਭਾਵੇਂ ਮੈਂ ਛੇ ਮਹੀਨੇ ਹੋਰ ਠਹਿਰ ਕੇ ਕਰਾਂ। ਜਿਨਾਂ ਤੁਸੀਂ ਜਿਆਦਾ ਬਕਵਾਸ ਕਰੀ ਜਾਉਂਗੇ ਉਨਾਂ ਮੇਰਾ ਪੱਖ ਹੋਰ ਤਾਕਤਵਰ ਕਰੀ ਜਾਉਂਗੇ।

ਨਿਉਜੀਲੈਂਡ ਤੋਂ ਬਾਹਰ ਰਹਿੰਦੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਮੁਲਕ ਦੇ ਕਨੂੰਨਾਂ ਹੇਠ ਮਾਣਹਾਨੀ ਦੀ ਕਨੂੰਨੀ ਕਾਰਵਾਈ ਤੁਸੀਂ ਵੀ ਕਰ ਸਕਦੇ ਹੋ ਅਤੇ ਬਹੁਤੇ ਮੁਲਕਾਂ ਵਿਚ ਫੇਸਬੁੱਕੀ ਗੁੰਡਾਗਰਦੀ ਨੂੰ ਨੱਥ ਪਾਉਣ ਵਾਲੇ ਕਨੂੰਨ ਵੀ ਬਣੇ ਹੋਏ ਨੇ। ਜੇਕਰ ਅਸੀਂ ਨਹੀਂ ਚਾਹੁੰਦੇ ਕਿ ਕੁੱਝ ਘਟੀਆ ਕਿਸਮ ਦੇ ਬੰਦੇ ਸਿੱਖ ਕੌਮ ਨੂੰ "ਜੰਗਲ ਰਾਜ" ਅਧੀਨ ਜੀਉਣ ਲਈ ਮਜਬੂਰ ਕਰ ਦੇਣ ਤਾਂ ਜਰੂਰੀ ਹੈ ਕਿ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਇਹ ਕਦਮ ਚੁੱਕੀਏ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top