Share on Facebook

Main News Page

ਭਾਈ ਰਣਜੀਤ ਸਿੰਘ ਦੀ ਹਰਨੇਕ ਦੇ ਰੇਡਿਓ ਵਿਸ਼ਟਾ ਖਿਲਾਫ ਆਏ ਫੈਸਲੇ ਤੋਂ ਬਾਅਦ ਕੀ ਕਦਰ ਜਾਂ ਇੱਜ਼ਤ ਰਹਿ ਗਈ ਹੈ ?
-: ਸਿਰਦਾਰ ਪ੍ਰਭਦੀਪ ਸਿੰਘ

ਜੇ ਸਰਸੇ ਵਾਲਾ ਗੰਦ ਪਾਵੇ, ਜਥੇਦਾਰ ਮੁਆਫ ਕਰਨ ਤੇ ਅਦਾਲਤ ਸਜ਼ਾ ਸੁਣਾਵੇ ਤਾਂ ਭਾਈ ਰਣਜੀਤ ਸਿੰਘ ਮਿਹਣਾ ਮਾਰਣ।

ਪਰ ਇੱਧਰ ਗੁਰੂ ਨੂੰ ਭੁੱਲਣਹਾਰ ਦਰਸਾਉਣ ਵਾਲਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਗੱਦੀ 'ਤੇ ਸਵਾਲੀਆ ਚਿੰਨ੍ਹ ਲਾਉਣ ਵਾਲਾ ਅਤੇ ਗੁਰੂ ਸਾਹਿਬਾਨ ਦੇ ਨਾਵਾਂ ਸੰਬੰਧੀ ਭੁਲੇਖਾ ਖੜਾ ਕਰਣ ਵਾਲੇ ਅਨਸਰ ਵੱਲੋਂ ਆਪਣੀਆ ਕੁਤਾਹੀਆਂ ਨੂੰ ਸਿੱਧ ਕਰਨ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਾਰ-ਬਾਰ ਨਾਮ ਵਰਤੇ ਜਾਣ 'ਤੇ ਭੀ ਭਾਈ ਰਣਜੀਤ ਸਿੰਘ ਦੇ ਮੂਹੋਂ ਦੋ ਲਫਜ ਨਹੀਂ ਨਿਕਲੇ, ਸਗੋਂ ਇਸ ਗੁਰੂ ਨਿੰਦਕ ਨੂੰ ਸੁਰਖਰੂ ਕਰਨ ਲਈ ਅਮਰੀਕਾ (ਲਿੰਡਨ) ਵਾਲੇ ਦੀਵਾਨ ਵਿੱਚ ਇਸਦੀਆਂ ਕੁਤਾਹੀਆਂ ਨੂੰ ਤਸਦੀਕ ਕਰ ਦਿੱਤਾ।

ਅੱਜ ਹਰਨੇਕ ਨੂੰ ਇਸ ਦੁਆਰਾ ਮਾਰੀਆਂ ਜਾਂਦੀਆਂ ਜੱਭਲੀਆਂ ਸੰਬੰਧੀ ਸਰਕਾਰੀ ਅਦਾਰੇ ਵੱਲੋਂ ਮੂੰਹ ਦੀ ਖਾਣੀ ਪਈ। ਭਾਈ ਰਣਜੀਤ ਸਿੰਘ ਦੀ ਕੀ ਕਦਰ ਜਾਂ ਇੱਜ਼ਤ ਰਹਿ ਗਈ ਹੈ ਅੱਜ ਦੇ ਫੈਸਲੇ ਤੋਂ ਬਾਅਦ? ਸਾਡੇ ਵੱਲੋਂ ਦਿੱਤੀਆਂ ਸਲਾਹਾਂ ਤੁਹਾਡੇ ਭਲੇ ਲਈ ਸਨ, ਪਰ ਤੁਹਾਨੂੰ ਤੁਹਾਡੀ ਹਉਮੈ ਹੀ ਮਾਰ ਗਈ।

* 👉 ਇਸ ਸ਼ੁੱਕਰਵਾਰ 03 ਨਵੰਬਰ 2017 ਨੂੰ ਸਿੰਘਨਾਦ ਦੇ ਪ੍ਰੋਗਰਾਮ ਵਿੱਚ ਇਸ ਵਿਸ਼ੇ 'ਤੇ ਵਿਸ਼ੇਸ਼ ਗੱਲਬਾਤ ਹੋਵੇਗੀ।


💢 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top