Share on Facebook

Main News Page

ਅਪਗ੍ਰੇਡ ਸਾਧ ਢੱਡਰੀਆਂ ਵਾਲੇ ਦਾ ਗਰੀਨ ਕਾਰਡ ਟਕਸਾਲੀਆਂ ਤੇ ਪਾਖੰਡੀ ਬਾਬਿਆਂ ਦੇ ਗੜ੍ਹ ਸੈਨਹੋਜ਼ੇ ਗੁਰਦੁਆਰੇ ਵਾਲਿਆਂ ਨੇ ਕੀਤਾ ਅਪਲਾਈ
-: ਬਲਰਾਜ ਸਿੰਘ ਸਪੋਕਨ

"ਆਹ ਚੱਕੋ ! ਆ ਗਈ ਬਿਲੀ ਥੈਲਿਉਂ ਬਾਹਰ... "

ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ਵਿਚ "ਭਾਰਤੀ ਕੌਂਸਲੇਟ" ਦੀ ਨਿਗਰਾਨੀ ਹੇਠ ਚਲ ਰਹੇ ਗੁਰਦੁਆਰੇ ਨੇ ਕੀਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਗਰੀਨ ਕਾਰਡ ਅਪਲਾਈ।

👉 ਇਹ ਮੈਂ ਨਹੀਂ ! ਅੰਮ੍ਰਿਤਸਰ ਟਾਈਮਜ਼ ਦੀ ਰਿਪੋਰਟ ਕਹਿ ਰਹੀ ਹੈ ।
http://amritsartimes.com/epaper/17-january-2018-23-january-2018/   Go to Page # 3

ਇਹ ਉਹ ਗੁਰਦੁਆਰਾ ਹੈ ਜਿੱਥੇ ਬੱਚਿਤਰ ਨਾਟਕ ਦੇ ਹੱਕ ਵਿੱਚ ਸੈਮੀਨਾਰ ਕੀਤੇ ਜਾਂਦੇ ਹਨ। ਬੱਚਿਤਰ ਨਾਟਕ ਉਪਰ ਲਿਖੀਆਂ ਕਿਤਾਬਾਂ ਰੀਲੀਜ਼ ਕੀਤੀਆਂ ਜਾਂਦੀਆ ਹਨ । ਇਸ ਗੁਰਦੁਆਰੇ ਡੇਰਾਵਾਦ ਅਤੇ ਪਾਖੰਡਵਾਦ ਨੂੰ ਵੀ ਲੋੜ ਨਾਲੋਂ ਵਧ ਪ੍ਰਮੋਟ ਕੀਤਾ ਜਾਂਦਾ ਹੈ ।

ਹੁਣ ਗਲ ਸਮਝ ਵਿਚ ਆ ਰਹੀ ਹੈ ਕਿ ਕਿਉਂ ਭਾਈ ਰਣਜੀਤ ਸਿੰਘ ਜੀ ਬੱਚਿਤਰ ਨਾਟਕ ਦੀਆਂ ਰਚਨਾਵਾਂ ਨੂੰ ਪ੍ਰਮੋਟ ਕਰ ਰਹੇ ਸੀ। ਕਿਉਂ ਬੱਚਿਤਰ ਨਾਟਕ ਪ੍ਰਤੀ ਆਪਣਾ ਨਜ਼ਰੀਆ ਨਹੀਂ ਦੇ ਰਹੇ ਸਨ । ਕਿਉਂ ਉਨ੍ਹਾਂ ਨੂੰ ਸਵੈਯੀਆਂ ਵਿਚੋਂ ਇੱਕ ਇੱਕ ਸਿਧਾਂਤ ਦਿਸ ਰਿਹਾ ਸੀ!

ਉਏ ਅਪਗ੍ਰੇਡ "ਕਮਬਖਤੋ" ਆਹ ਸਾਂਭ ਲਉ ! ਵਿਕ ਗਿਆ ਤੁਹਾਡਾ ਅਗਾਂਹਵਧੂ ਪ੍ਰਚਾਰਕ । ਲੱਖ ਲਾਹਨਤ ਤੁਹਾਡੀ ਅਪਗ੍ਰੇਡਤਾ 'ਤੇ । ਲਾਹਨਤੀਉ ਡੋਬੋ ਚਪਣੀ 'ਚ ਨੱਕ ਹੁਣ । ਤੁਹਾਨੂੰ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛਡਿਆ ਤੁਹਾਡੇ ਅਪਗ੍ਰੇਡ ਬਾਬੇ ਨੇ ।

ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕੇ ਇਹ "ਅਪਗ੍ਰੇਡ ਸਮਝੌਤਾ" ਕਿਸੇ ਤੀਜੀ ਧਿਰ ਨੂੰ ਖੁਸ਼ ਕਰਣ ਲਈ ਕੀਤਾ ਗਿਆ ਹੈ। ਬੜੀ ਸੋਚੀ ਸਮਝੀ ਨੀਤੀ ਅਧੀਨ ਕੌਮੀ ਪ੍ਰਚਾਰਕਾਂ ਨੂੰ ਭੰਡਿਆ ਜਾ ਰਿਹਾ ਹੈ, ਤਾਂ ਕਿ ਜਗਰਿਤੀ ਲਹਿਰ ਨੂੰ ਹਾਈਜੈਕ ਕਰਕੇ ਇਸ ਦੀਆਂ ਜੜਾਂ ਵਿਚ ਤੇਲ ਦਿਤਾ ਜਾ ਸਕੇ।

ਹੁਣ ਤਸਵੀਰ ਬਿਲਕੁਲ ਸਾਫ ਤੇ ਸਪੱਸ਼ਟ ਹੈ । ਹੇਠ ਤਸਵੀਰਾਂ ਵਿੱਚ ਸਬੂਤ ਮੌਜੂਦ ਹਨ, ਪੜ ਲੈਣੇ ।

ਅਪਗ੍ਰੇਡ ਜੁੰਡਲੀ ਕਰੇ ਅਜ ਸਪੈਸ਼ਲ ਟਾਕ ਸ਼ੋਅ .........ਵਰਤੇ ਉਹ ਸ਼ਬਦ ! ਜੋ ਇਨ੍ਹਾਂ ਭਾਈ ਪੰਥਪ੍ਰੀਤ ਸਿੰਘ ਜੀ ਲਈ ਵਰਤੇ ਸਨ, ਟਕਸਾਲੀਆਂ ਦੇ ਗੁਰਦੁਆਰੇ ਜਾਣ ਕਾਰਣ । ਅਪਗ੍ਰੇਡ ਬੁਝੜੋ, ਤੁਹਾਡਾ ਅਪਗ੍ਰੇਡ ਬਾਬਾ ਟਕਸਾਲੀਆਂ ਦੇ ਗੁਰਦੁਆਰੇ ਇਕੱਲਾ ਗਿਆ ਹੀ ਨਹੀਂ, ਸਗੋਂ ਆਪਣੀ ਜ਼ਮੀਰ ਵੀ ਵੇਚ ਆਇਆ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top