Share on Facebook

Main News Page

ਬਾਲੀਵੁੱਡ ਦਾ ਧਾਰਮਿਕ ਅੱਤਵਾਦ

ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖ ਹਮੇਸਾ ਇਕ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਮੰਨਦਾ ਉਹ ਥਾਂ ਪੁਰ ਥਾਂ ਮੱਥੇ ਨਹੀਂ ਰਗੜਦਾ । ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਇਸ ਦਾ ਸੁਭਾਅ ਹੈ ਉਹ ਵੀ ਅਜਿਹਾ ਆਰਿਆਂ ਹੇਠ ਵੀ ਜਿੰਦਗੀ ਮਾਣਦੇ ਹਾਂ। ਇਸੇ ਚੜ੍ਹਦੀ ਕਲਾ ਵਾਲੇ ਕਾਰਨ ਕਰਕੇ, ਸਿੱਖ ਨੇ ਕਦੇ ਕਿਸੇ ਦੀ ਈਨ ਨਹੀ ਮੰਨੀ ਸਿੱਖ ਜਾਂ ਤਾਂ ਬਾਗੀ ਜਾ ਬਾਦਸ਼ਾਹ । ਸਿੱਖ ਨੇ ਹਮੇਸਾ ਜਰਵਾਣਿਆਂ ਤੋਂ ਮਜਲੂਮਾਂ ਦੀ ਰਾਖੀ ਕੀਤੀ ਹੈ । ਨਾ ਕਹੂੰ ਅਬ ਕੀ ਨਾਂ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ ਇਸ ਰਾਖੀ ਦੌਰਾਨ ਇਸ ਨੇ ਕਦੇ ਹੋਛੇ ਹੱਥ-ਕੰਡੇ ਵੀ ਨਹੀਂ ਅਪਣਾਏ, ਨਾਂ ਹੀ ਕਦੇ ਕਿਸੇ ਦੂਸਰੇ ਧਰਮ ਵਿੱਚ ਟੰਗ ਅੜਾਈ ਹੈ ਸਗੋੰ ਮਜਲੂਮ ਜਾਣ ਰੱਖਿਆ ਹੀ ਕੀਤੀ ਹੈ । ਬੇਸ਼ੱਕ ਗੁਰਮਤ ਦਾ ਸਿਧਾਂਤ ਜਨੇਊ ਦੇ ਸਿਧਾਂਤ ਦਾ ਖੰਡਨ ਕਰਦਾ ਹੈ, ਪਰ ਜਨੇਊ ਧਾਰੀਆਂ ਨੂੰ ਮਜ਼ਲੂਮ ਜਾਣ ਆਜਾਦੀ ਦੇ ਹੱਕ ਵਿੱਚ 25-11-1675 ਨੂੰ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿਤੀ ਸੀ । ਇਸ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਹਿਲੀ ਸ਼ਹੀਦੀ ਵੀ ਕਿਹਾ ਜਾ ਸਕਦਾ ਹੈ । ਸਿੱਖ ਨੂੰ ਆਪਣੀ ਜਾਨ ਤੋਂ ਵੀ ਪਿਆਰੇ ਗੁਰੂ ਦੇ ਬਖਸੇ ਕੇਸ਼ ਹਨ ਕੇਸ਼ ਗੁਰੂਦੀ ਮੋਹਰ । ਸੱਚਾ ਸਿੱਖ ਆਪਣੀ ਖੋਪਰੀ ਨੂੰ ਤਾਂ ਰੰਬੀ ਨਾਲ਼ ਉਤਰਵਾ ਸਕਦਾ ਹੈ, ਪਰ ਕੇਸਾਂ ਦੀ ਬੇਅੱਦਬੀ ਨਹੀਂ ਕਰਦਾ । ਸ਼ਾਇਦ ਕਈ ਤਰਕਵਾਦੀ ਇਸ ਨੂੰ ਅਜੋਕੇ ਸਿੱਖਾਂ ਨਾਲ਼ ਮਿਲਾਉਣਗੇ । ਉਹ ਸਿੱਖ ਹੀ ਨਹੀਂ ਫਿਰ ਉਹਨਾਂ ਨਾਲ਼ ਮੇਲ ਕੇ ਵਿਆਖਿਆ ਕਿਉਂ?

ਭਾਰਤ ਨੂੰ ਅੰਗਰੇਜੀ ਰਾਜ ਤੋਂ ਛੁਟਕਾਰਾ ਦਿਵਾਉਣ ਲਈ ਇਹਨਾਂ ਸਿੱਖਾਂ ਨੇ ਆਪਣੀ ਅਬਾਦੀ 2% ਹੁੰਦਿਆਂ ਇਸ ਦੇਸ਼ ਨੂੰ ਅਜਾਦ ਕਰਵਾਉਣ ਲਈ 98% ਕੁਰਬਾਨੀਆਂ ਦਿੱਤੀਆਂ । ਇਹਨਾਂ ਕੁਰਬਾਨੀਆ ਦੇ ਵੱਟੇ ਪੂਰੇ ਭਾਰਤ ਨੂੰ ਅਜਾਦੀ ਤਾਂ ਮਿਲ਼ ਗਈ ਪਰ ਸਾਇਦ ਇਹਨਾਂ ਸਿੱਖਾਂ ਦਾ ਦੁਰਭਾਗ ਹੈ ਕਿ ਇਹ ਗੁਲਾਮ ਹੋ ਗਏ । ਸ਼ਾਇਦ ਕੁਝ ਅਜੇ ਵੀ ਅਜਾਦ ਹੋਣ ਦੇ ਭਰਮ ਵਿੱਚ ਹੋਣ ਪਰ ਸਾਡੀਆਂ ਸਰਕਾਰਾਂ ਇਹਨਾਂ ਨੁੰ ਕਦੇ-ਕਦੇ ਗੁਲਾਮੀ ਦਾ ਅਹਿਸਾਸ ਜਰੂਰ ਕਰਵਾ ਦਿੰਦੀਆਂ ਹਨ ।ਕਬੂਤਰ ਬੇਸ਼ੱਕ ਬਿੱਲੀ ਨੂੰ ਦੇਖ ਅੱਖਾਂ ਮੀਚ ਲੈਂਦਾ ਹੋਵੇ

ਸਿੱਖਾਂ ਨੂੰ ਪੂਰਾ ਦੇਸ਼ ਜਾਣ-ਬੁੱਝ ਕੇ ਝੱਗੀਆਂ ਜਿਹੀਆਂ ਪਾਈ ਕੱਛਾਂ ਹਿਲਾ-ਹਿਲਾ, ਬੱਲੇ-ਬੱਲੇ ਕਰਦਾ ਹੀ ਦੇਖਣਾ ਚਹੁੰਦਾ ਹੈ ਜਾਂ ਦਾੜੀ ਕੱਟ ਲਿਬਾਸ ਵਿੱਚ ਉਚੀ-ਉਚੀ ਅਸ਼ਲੀਲ ਗੱਲਾਂ ਤੇ ਠਹਾਕੇ ਲਗਾਉਂਦਾ। ਠਹਾਕੇ ਲਗਾਉਂਣ ਵਾਲੇ ਵਿਚਾਰਿਆਂ ਨੂੰ ਪਤਾ ਨੀ, ਅਜੇ ਹੋਰ ਕਿੰਨੇ ਪੈਸੇ ਚਾਹੀਦੇ ਨੇ। ਇਹਨਾਂ ਸਾਡੇ ਮੱਥੇ ਤੇ ਜੇਬ ਕਤਰੀ ਉੱਕਰਵਾ ਦਿਤਾ ਹੈ । ਧਾਰਮਿਕ ਅੱਤਵਾਦ ਦਾ ਮਤਲਬ ਹੁੰਦਾ ਕਿਸੇ ਦੂਜੇ ਦੇ ਧਰਮ ਵਿਚ ਦਖਲ ਦੇਣਾ ਜਾਂ ਕਿਸੇ ਦੂਜੇ ਦੇ ਧਰਮ ਨੂੰ ਹਾਨੀ ਪਹੁੰਚਾਉਣੀ, ਉਹਨਾਂ ਦਾ ਮਜਾਕ ਉਡਾਉਣਾ, ਉਨ੍ਹਾਂ ਨੂੰ ਧੱਕੇ ਨਾਲ ਜਾਂ ਡਰਾ ਧਮਕਾ ਕੇ ਆਪਣੇ ਧਰਮ ਵਿਚ ਸ਼ਾਮਿਲ ਕਰਨਾ, ਏਹੋ ਧਾਰਮਿਕ ਅੱਤਵਾਦੀ ਕਾਰਵਾਈ ਹੈ । ਜੋ ਪੂਰਾ ਬਾਲੀਵੁੱਡ ਪਤਾਂ ਨੀ ਕਿਉਂ ਲੱਗਾ ਹੋਇਆ ਹੈ । ਪਿਛੇ ਜਿਹੇ ਫਿਲਮ ਆਈ ਸੀ ਜੋ ਬੋਲੇ ਸੋ ਨਿਹਾਲ ਉਸ ਵਿੱਚ ਇਕ ਰੋਮਾਂ ਦੀ ਬੇਅੱਦਬੀ ਵਾਲੇ ਪੰਜਾਬ ਪੁਲਿਸ ਦੇ ਨੌਜੁਆਨ ਨੂੰ, ਸਿੱਖ ਦੇ ਰੂਪ ਵਿੱਚ ਉਭਾਰ, ਅਸਲੀਲ ਹਰਕਤਾਂ ਕਰਦੇ ਦਿਖਾਇਆ ਗਿਆ ਸੀ । ਦੁੱਖ ਦੀ ਗੱਲ ਉਸੇ ਤੋਂ ਸੇਧ ਲੈਂਦੇ ਅੱਜ ਪੰਜਾਬ ਪੁਲਿਸ ਦੇ ਤਕਰੀਬਨ ਸਾਰੇ ਜਵਾਨ ਪੱਗ ਬੰਨ, ਦਾੜੀ ਕੱਟ ਕੇ ਰੱਖਦੇ ਹਨ । ਇਸ ਫਿਲਮ ਬਾਰੇ ਬਹੁਤ ਸ਼ੋਰ ਸ਼ਰਾਬਾ ਹੋਇਆ, ਧਰਨੇ ਵੀ ਲੱਗੇ ਪਰ ਬਦਕਿਸਮਤੀ ਬੋਲਿਆਂ ਨੂੰ ਸੁਣਾਉਣ ਵਾਲੀ ਹਰਕਤ ਕੀਤੇ ਬਿਨਾ ਫਿਲਮ ਬੰਦ ਨਹੀਂ ਕੀਤੀ ਉਸ ਵਿੱਚ ਮੁੱਖ ਕਿਰਦਾਰ ਧਰਮਿੰਦਰ ਪਰਿਵਾਰ ਦੇ ਚਰਾਗ ਸੰਨੀ ਨੇ ਨਿਭਾਇਆ ਸੀ ।
ਧਰਮਿੰਦਰ ਪਰਿਵਾਰ ਬੜਾ ਜੋਰ-ਸ਼ੋਰ ਪਾਉਂਦਾ ਹੈ, ਪੰਜਾਬੀ ਨਾਲ਼ ਪਿਆਰ, ਕੀ ਏਹੋ ਪੰਜਾਬੀ ਮਾਂ ਦੀ ਸੇਵਾ ਹੈ ? ਠੀਕ ਹੈ ਤੁਸੀਂ ਮੁਨਕਰ ਹੋ ਗਏ ਆਪਣੇ ਪਿਛੇ ਸਿੱਖ ਯੂਥ ਨੂੰ ਲਗਾ, ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋ । ਬਾਲਟੀਆਂ ਨਾਲ਼ ਸ਼ਰਾਬ ਪਿਲਾਉਂਦੇ ਕੀ ਸਿੱਖਿਆ ਦੇ ਰਹੇ ਹੋ??

ਕੀ ਇਹ ਹੈ ਇੱਕ ਸਿੱਖ ਦੀ ਸ਼ਕਲ???

ਫਿਰ ਫਿਲਮ ਆਈ ਅਕਸ਼ੈ ਕੁਮਾਰ ਦੀ, ਉਹ ਵੀ ਅੱਜ-ਕੱਲ੍ਹ ਪੰਜਾਬੀ ਪੁੱਤਰ ਹੀ ਅਖਵਾਉਂਦਾ ਫਿਰਦਾ ਹੈ। ਉਸ ਨੇ ਜੋ ਗੰਦ ਸਿੰਘ ਇਜ ਕਿੰਗ ਵਿੱਚ ਪਾਇਆ ਉਹ ਕਿਸੇ ਤੋਂ ਛੁਪਿਆ ਨਹੀਂ । ਫਿਲਮ ਵਿੱਚ ਦਾੜ੍ਹੀ ਕਟਵਾ ਆਪਣੇ ਆਪ ਨੂੰ ਨਿਰਾ ਜੋਕਰ ਪੇਸ਼ ਕਰ ਸੱਚਾ ਸਿੱਖ ਹੋਣ ਦਾ ਵੀ ਦਮ ਭਰਦਾ ਸੀ। ਪਤਾ ਨੀਂ ਇਹਨਾਂ ਸਿੱਖ ਕਿਉਂ ਬਣਨਾ? ਇਹ ਜਾਣ-ਬੁੱਝ ਕੇ ਸਾਨੂੰ ਜਲੀਲ ਕਰਦੇ ਨੇ। ਸੁਣਨ ਵਿੱਚ ਆਇਆ ਸਿੰਘ ਇਜ ਕਿੰਗ ਲਈ ਤਾਂ ਕਿਸੇ ਕਮੇਟੀ ਵਾਲਿਆਂ ਚਾਟ ਖਾਧੀ ਹੈ । ਇਹ ਸਾਡੇ ਆਪੂੰ ਬਣੇ ਠੇਕੇਦਾਰ ਪਤਾਂ ਨੀ ਕੀ ਸੋਚ ਸਾਨੂੰ ਆਪੇ ਹੀ ਵੇਚ ਦਿੰਦੇ ਹਨ ।

ਕੱਲ਼੍ਹ ਦੀ 11 ਫਰਵਰੀ ਦੀ ਅਖਬਾਰ ਦੇਖਦੇ ਸਾਰ ਮਨ ਭਰ ਆਇਆ, ਜਦੋਂ ਅਕਾਲੀ ਦਲ ਦੇ ਚਸਮੋ-ਚਿਰਾਗ ਨੂੰ ਮੂਹਰੇ ਹੋ-ਹੋ "ਪਟਿਆਲਾ ਹਾਊਸ" ਫਿਲਮ ਨੂੰ ਹਰੀ ਝੰਡੀ ਦਿੰਦੇ ਦੇਖਿਆ । ਫਿਲਮ ਦੇ ਡਾਇਰੈਕਟਰ ਨਿਖਲ ਅਡਵਾਨੀ ਅਤੇ ਅਕਸੈ ਕੁਮਾਰ ਫਿਲਮ ਦੀ ਅਭਿਨੇਤਰੀ ਅਨੁਸ਼ਕਾ ਸਰਮਾਂ ਦੀ ਪਿੱਠ ਵੀ ਥਪਥਪਾਈ । ਇਸ ਪਟਿਆਲਾ ਹਾਊਸ ਫਿਲਮ ਵਿੱਚ ਇੱਕ ਸਿੱਖ ਗੱਭਰੂ ਆਪਣੇ ਕ੍ਰਿਕਟ ਕੈਰੀਅਰ ਪਿੱਛੇ ਕੇਸ ਕਤਲ ਕਰਾਉਣ ਨੂੰ ਉਭਾਰ ਕੇ ਪੇਸ਼ ਕੀਤਾ ਹੈ । ਕੀ ਸੱਚਾ ਸਿੱਖ ਅਜਿਹਾ ਕਰ ਸਕਦਾ ਹੈ ?? ਜੂਠਾਂ ਦੀ ਗੱਲ ਨਹੀਂ ਕਰਦਾ । ਇਹ ਕਿਸੇ ਹਿੰਦੂ ਨੂੰ ਕੈਰੀਅਰ ਖਾਤਰ ਜੰਜੂ ਉਤਰਵਾਉਂਦੇ ਕਿਉਂ ਨੀ ਦਿਖਾਉਂਦੇ ? ਸਿੱਖ ਤਾਂ ਨੀਹਾਂ ਵਿੱਚ ਚਿਣ ਸਕਦਾ ਹੈ , ਬੰਦ-ਬੰਦ ਕਟਵਾ ਸਕਦਾ ਹੈ, ਖੋਪਰੀ ਰੰਬੀ ਨਾਲ਼ ਉਤਰਵਾ ਸਕਦਾ ਹੈ, ਖੂਨ ਦੀ ਪੈਂਦੀ ਤਤੀਰੀ ਉਸ ਨੂੰ ਭੈ-ਭੀਤ ਨਹੀਂ ਕਰ ਸਕਦੀ, ਪਰ ਕਦੇ ਵੀ ਕੇਸ ਕਤਲ ਨਹੀਂ ਕਰਵਾ ਸਕਦਾ । ਇਹ ਸੋਚੀ ਸਮਝੀ ਸਾਜਿਸ਼ ਅਧੀਨ ਸਿੱਖ ਗੱਭਰੂਆਂ ਨੂੰ ਸਿੱਖੀ ਤੋਂ ਦੂਰ ਲੈ ਜਾਣ ਤੇ ਲੱਗੇ ਹਨ । ਅਫਸੋਸ ਅਖੌਤੀ ਲੀਡਰ ਇਹਨਾਂ ਦੀ ਹੀ ਪਿੱਠ ਥਪਥਪਾਉਂਦੇ ਹਨ । ਸਾਇਦ ਕੁਝ ਚਾਟ ਵੀ ਖਾ ਲੈਂਦੇ ਹੋਣਗੇ।

ਵੀਰੋ ਇਕੱਠੇ ਹੋਵੋ ਇਹ ਸਾਡੇ ਮੱਥੇ ਤੇ ਉਕਰਿਆ ਜੇਬ ਕਤਰੀ ਦਾ ਲੇਬਲ ਵਗਾਹ ਮਾਰੋ । ਇਹ ਪੂਰੇ ਭਾਰਤ ਵਰਸ਼ ਦੀ ਚੱਟਣੀ ਬਣਾਉਣ ਨੂੰ ਫਿਰਦੇ ਹਨ, ਸੰਭਲ ਜਾਵੋ ਜੇ ਤੁਸੀਂ ਸੰਭਲ ਸਕਦੇ ਹੋ। ਭਾਰਤ ਦੀ ਹਰ ਸਟੇਟ ਦੇ ਆਪਣੇ ਵੱਖੋ-ਵੱਖਰੇ ਰੰਗ ਨੇ ਆਪਣੀ ਹੀ ਵੱਖੋ-ਵੱਖਰੀ ਖੁਸਬੋਅ । ਅੱਜ ਹੀ ਫਿਲਮ ਦੇ ਡਾਇਰੈਕਟਰ ਨੂੰ 098215 03332 ਤੇ ਐਸ.ਐਮ.ਐਸ. ਭੇਜ ਕੇ ਆਪਣਾ ਵਿਰੋਧ ਜਰੂਰ ਦਰਜ ਕਰਵਾਉ ਤਾਂ ਜੋ ਸਾਡੀਆਂ ਭਾਵਨਾਵਾ ਦਾ ਪਤਾ ਲੱਗ ਸਕੇ । ਇਸ ਬਾਲੀਵੁੱਡ ਦੇ ਅੱਤਵਾਦ ਨੂੰ ਰੋਕਿਆ ਜਾ ਸਕੇ।

ਇੰਜੀ. ਮਨਵਿੰਦਰ ਸਿੰਘ ਗਿਆਸਪੁਰ
98180 20236
ਮਕਾਨ ਨੰ. 317, ਪਿੰਡ ਗਿਆਸ ਪੁਰ,
ਡਾਕ. ਢੰਡਾਰੀ ਕਲਾਂ, ਜਿਲ੍ਹਾ ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top