Share on Facebook

Main News Page

ਕਾਨਪੁਰ, ਪਹਿਲੇ ਦਿਨ ਦਾ ਦੀਵਾਨ

ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੇ ਇਸ ਪ੍ਰਕਾਸ਼ ਦਿਹਾੜੇ ਨੂੰ ਕੌਮ ਵਿਚ ਵੰਡੀਆਂ ਪਾਉਂਣ ਦਾ ਕਾਰਣ ਬਣਾ ਕੇ ਰਖ ਦਿਤਾ: ਪ੍ਰੋ. ਦਰਸ਼ਨ ਸਿੰਘ ਖਾਲਸਾ

ਇੰਦਰ ਜੀਤ ਸਿੰਘ, ਕਾਨਪੁਰ (6 Jan 2011): ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕੌਮ ਨੂੰ ਜੋੜਨ ਦਾ ਇਕ ਪੁਰਬ ਹੈ। ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੇ ਇਸ ਪ੍ਰਕਾਸ਼ ਦਿਹਾੜੇ ਨੂੰ ਕੌਮ ਵਿਚ ਵੰਡੀਆਂ ਪਾਉਂਣ ਦਾ ਕਾਰਣ ਬਣਾ ਕੇ ਰਖ ਦਿਤਾ।

ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅਕਾਲੀ ਜਥਾ, ਕਾਨਪੁਰ ਤੇ ਹੋਰ ਜਥੇਬੰਦੀਆਂ ਵਲੋ ਮਿਥੇ ਪ੍ਰੋਗ੍ਰਾਮਾਂ ਦੀ ਲੜੀ ਦੇ ਪਹਿਲੇ ਦੀਵਾਨ ਵਿੱਚ ਮਿਤੀ 5, ਜਨਵਰੀ 2011 ਦੀ ਸ਼ਾਮ ਨੂੰ ਸੰਗਤਾਂ ਨਾਲ ਖਚਾ ਖਚ ਭਰੇ ਖਾਲਸਾ ਹਾਲ ਵਿਚ ਕੀਰਤਨ ਦੇ ਦੌਰਾਨ ਪ੍ਰੋ. ਦਰਸ਼ਨ ਸਿੰਘ ਖਾਲਸਾ, ਨੇ ਕਿਹਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੰਥ ਨੂੰ ਜੋੜਨ ਤੇ ਇਕੱਠੇ ਹੋਣ ਦਾ ਇੱਕ ਪੁਰਬ ਹੈ, ਲੇਕਿਨ ਸਾਡੀ ਕੌਮ ਦੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖਾਂ ਨੂੰ ਬ੍ਰਾਹਮਣ ਦੇ ਬਣਾਏ ਕੈਲੰਡਰ ਅਨੁਸਾਰ ਤਬਦੀਲ ਕਰਕੇ ਪੰਥ ਵਿਚ ਵੰਡੀਆਂ ਪਾਉਣ ਦਾ ਸਾਧਨ ਬਣਾ ਦਿੱਤਾ ਹੈ।

ਇਸ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਲੈ ਕੇ ਕੌਮ ਵਿਸ ਅਸਮੰਜਸ ਦੀ ਸਥਿਤੀ ਬਣ ਗਈ ਹੈ, ਤੇ ਕੌਮ ਦੋ ਟੁਕੜਿਆਂ ਵਿੱਚ ਵੰਡ ਦਿੱਤੀ ਗਈ ਹੈ। ਕੁੱਝ ਜੱਥੇਬੰਦੀਆਂ ਪੰਥ ਦੀ ਵੱਡਮੁੱਲੀ ਵਿਰਾਸਤ, ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਪੁਰਬ ਮਨਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ, ਤੇ ਕੁੱਝ ਜੱਥੇਬੰਦੀਆਂ ਬਿਕ੍ਰਮੀ ਕੈਲੰਡਰ ਅਨੁਸਾਰ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੇ ਇਹ ਸੋਧਾਂ ਕਰਨ ਵੇਲੇ ਇਸ ਗਲ ਦਾ ਬਹਾਨਾ ਲਾਇਆ ਸੀ, ਕਿ ਇਹ ਸੋਧਾਂ ਇਸ ਲਈ ਲਾਜ਼ਮੀ ਹਨ ਕਿ ਕੌਮ ਇੱਕਜੁੱਟ ਹੋ ਸਕੇ ਤੇ ਸਾਰੇ ਤਖਤ ਇੱਕ ਦਿਨ ਪ੍ਰਕਾਸ਼ ਦਿਹਾੜੇ ਮਨਾਉਣ। ਲੇਕਿਨ ਇਨ੍ਹਾਂ ਦਾ ਇਹ ਫੈਸਲਾ ਤੇ ਕੌਮ ਵਿੱਚ ਵੰਡੀਆਂ ਪਾਉਣ ਦਾ ਕਾਰਣ ਬਣ ਗਿਆ ਹੈ।

ਹੱਡਾਂ ਨੂੰ ਠਰਾ ਦੇਣ ਵਾਲੀ ਠੰਡ ਹੋਣ ਦੇ ਬਾਵਜੂਦ, ਕਾਨਪੁਰ ਦੀਆਂ ਸੁਚੇਤ ਸੰਗਤਾਂ ਸਮੂਹ ਦੇ ਸਮੂਹ ਬਣਾ ਕੇ ਇਸ ਪ੍ਰੋਗ੍ਰਾਮ ਵਿਚ ਹਾਜਰੀ ਭਰ ਰਹੀਆਂ ਹਨ ਤੇ ਆਪਣੇ ਨੂੰ ਸੱਚ ਤੇ ਸਿਧਾਂਤ ਨਾਲ ਜੁੜੇ ਹੋਣ ਦਾ ਸਬੂਤ ਦਰਜ ਕਰਾ ਰਹੀਆਂ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top