Main News Page

ਮੈਨੂੰ ਤਾਂ ਗੁਰੂ ਘਰ ਵਲੋਂ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈਂ ਪ੍ਰਾਪਤ ਕੀਤਾ ਹੈ, ਮੈਂ ਸਿਰਪਾਓ ਦੀ ਮਹਾਨਤਾ ਜਾਣਦਾ ਹਾਂ:  ਪ੍ਰੋ. ਦਰਸ਼ਨ ਸਿੰਘ ਖਾਲਸਾ

ਝਬਾਲ ਪਿੰਡ 'ਚ ਕੀਰਤਨ ਕਰਨ ਉਪਰੰਤ ਖਾਲਸਾ ਨਿਊਜ਼ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਫੋਨ 'ਤੇ ਗਲਬਾਤ ਕੀਤੀ। ਜਦੋਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਬਾਰੇ ਪੁਛਿਆ ਗਿਆਂ ਤਾਂ ਉਨ੍ਹਾਂ ਨੇ ਕਿਹਾ ਕਿ 7 ਨਵੰਬਰ 2010 ਸੁਭਾ ਕੀਰਤਨ ਪ੍ਰੋਗਰਾਮ ਤੇ ਸੰਗਤਾਂ ਵਲੋਂ ਸੱਦੇ ਤੇ ਅੰਮ੍ਰਿਤਸਰ ਨੇੜੇ ਝਬਾਲ ਨਗਰ ਵਿਖੇ ਜਾਣਾ ਸੀ, ਸੋਚਿਆ ਦਰਬਾਰ ਸਾਹਿਬ ਦਰਸ਼ਨ ਕਰਦਾ ਜਾਵਾਂ। ਓਥੇ ਹੀ ਝਬਾਲ ਦੀ ਸੰਗਤ ਲੈਣ ਆ ਗਈ, ਸੋ ਨਾਲ ਆਏ ਚਰਨਜੀਤ ਸਿੰਘ ਚੰਨੀ ਖਾਲਸਾ ਪੰਚਾਇਤ ਵਾਲੇ ਅਤੇ ਸਾਥੀਆਂ ਸਮੇਤ ਦਰਬਾਰ ਸਾਹਿਬ ਦਰਸ਼ਨ ਕਰਨ ਗਏ। ਦਰਬਾਰ ਸਾਹਿਬ ‘ਚ ਸੰਗਤਾਂ ਅਥਾਹ ਸੀ। ਪਹਿਲੇ ਦਰਬਾਰ ਸਾਹਿਬ ਨਮਸ਼ਕਾਰ ਕਰਕੇ ਕੀਰਤਨ ਸੁਣਿਆ, ਫਿਰ ਅਕਾਲ ਤਖਤ ਸਾਹਿਬ ਤੇ ਉਪਰ ਅਸਥਾਨ ਤੇ ਨਮਸ਼ਕਾਰ ਕੀਤੀ। ਡਿਉਟੀ ਤੇ ਤੈਨਾਤ ਸੇਵਾਦਰ ਹਰ ਥਾਵੇਂ ਸਾਬਕਾ ਸੇਵਾਦਾਰ ਹੋਣ ਦੇ ਨਾਤੇ ਬਹੁਤ ਜੁੰਮੇਵਾਰੀ ਨਾਲ ਦਰਸ਼ਨ ਕਰਨ ਵਿੱਚ ਹਰ ਤਰਾਂ ਨਾਲ ਸਹਾਇਕ ਹੋਏ, ਕਿਤੇ ਕੋਈ ਤਲਖੀ ਨਹੀਂ ਵਾਪਰੀ। ਧਨਵਾਦੀ ਹਾਂ, ਹੋ ਸਕਦਾ ਹੈ ਉਹਨਾ ਵੀਰਾਂ ਨੂੰ ਭੀ ਨਾ ਪਤਾ ਹੋਵੇ, ਕਿ ਕੁਰਸੀਆਂ ਤੇ ਬੈਠੇ ਲੋਕ ਮਸੰਦ ਬਣ ਚੁਕੇ ਹਨ। ਉਹਨਾਂ ਨੂੰ ਇਹ ਸੁਹਿਰਦਤਾ ਨਹੀਂ ਭਾਉਂਦੀ ਅਤੇ ਜਿਵੇਂ ਪਤਾ ਲੱਗਾ ਹੈ ਗੁਰਮਤਿ ਦੀਆਂ ਭਾਵਨਾਂ ਛਿਕੇ ਟੰਗ ਕੇ ਮਸੰਦ ਬਿਰਤੀ ਨਾਲ ਉਹਨਾਂ ਵੀਰਾਂ ‘ਤੇ ਐਕਸ਼ਨ ਲਿਆ ਜਾ ਰਿਹਾ ਹੈ।

ਮੱਕੜ ਨੇ ਆਖਿਆ ਹੈ ਕਿ 100 ਰੁਪੈ ਨਾਲ ਪ੍ਰੋ: ਨੂੰ ਸਿਰ ਪਾਓ ਦਿਤਾ ਗਿਆ ਹੈ, ਇਸ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਸੀ ਕਿ "ਮੈਨੂੰ ਤਾਂ ਗੁਰੂ ਘਰ ਵਲੋਂ ਸਿਰਪਾਓ ਬਖਸ਼ਿਸ਼ ਹੋਇਆ ਹੈ ਅਤੇ ਬਖਸ਼ਿਸ਼ ਸਮਝ ਕੇ ਹੀ ਮੈਂ ਪ੍ਰਾਪਤ ਕੀਤਾ ਹੈ, ਮੈਂ ਸਿਰਪਾਓ ਦੀ ਮਹਾਨਤਾ ਜਾਣਦਾ ਹਾਂ।" ਦੂਜੇ ਪਾਸੇ ਮੱਕੜ ਜਾਤੀ ਦਾ ਇਹ ਮੱਕੜ ਪ੍ਰਧਾਨ ਸਾਹਿਬ ਅਪਨੀ ਮਨਮਤਿ ਦੇ ਜਾਲ ਵਿੱਚ ਫਸਾ ਕੇ ਜਿਥੇ ਸਿੱਖੀ ਨੂੰ ਗੁਮਰਾਹ ਕਰ ਰਿਹਾ ਹੈ, ਓਥੇ ਸਿਰਪਾਓ ਦੇ ਪਵਿਤਰ ਸਿਧਾਂਤ ਦੀ ਘੋਰ ਬੇਅਦਬੀ ਕਰ ਰਿਹਾ ਹੈ। ਇਸ ਨੂੰ ਕੋਈ ਪੁਛੇ ਕੇ ਇਹ ਕੋਈ ਪੰਜ ਰੁਪੈ ਦਾ ਕਪੜੇ ਦਾ ਟੁਕੜਾ ਹੈ, ਜਿਹੜਾ ਮੱਕੜ ਦੀ ਦੁਕਾਨ ਤੇ ਸੌ ਰੁਪੈ ਦਾ ਵਿੱਕ ਰਿਹਾ ਹੈ, ਉਹ ਭੀ ਬਿਨਾ ਸ਼ਰਤ ਬੇਸ਼ਕ ਓਥੇ ਹੀ ਪ੍ਰਕਰਮਾ ਵਿੱਚ ਕੋਈ ਪੌਕਟ ਮਾਰ ਕਿਸੇ ਦੀ ਜੇਬ ਕੱਟ ਕੇ ਦਸ ਹਜ਼ਾਰ ਕੱਢੇ ਤੇ ਵਿਚੋਂ 100 ਰੁਪੈ ਮੱਕੜ ਦੀ ਦੁਕਾਨ ‘ਤੇ ਦੇ ਦੇਵੇ ਇਹ ਉਸਨੂੰ ਪੰਜ ਰੁਪੈ ਦਾ ਕੱਪੜਾ ਪੀਸ, ਸਿਰਪਾਓ ਆਖ ਕੇ ਦੇ ਦੇਣਗੇ। ਕੀ ਉਹ ਸਿਰਪਾਓ ਹੋਵੇਗਾ? ਨਹੀਂ ਬਿਲਕੁਲ ਨਹੀਂ, ਉਹ ਤਾਂ ਮੱਕੜ ਦੀ ਦੁਕਾਨ ਦੀ ਲੁਟ ਹੋਵੇਗੀ।

ਸਿਰਪਾਓ ਮਹਾਨ ਗੁਰੂ ਬਖਸ਼ਿਸ਼ ਹੈ ਤੇ ਮੈਂ ਮਹਾਨ ਬਖਸ਼ਿਸ਼ ਸਮਝ ਕੇ ਹੀ ਪ੍ਰਾਪਤ ਕੀਤਾ ਹੈ ਕਿਸੇ ਪੈਸੇ ਨਾਲ ਨਹੀਂ ਖਰੀਦਿਆ ਅਤੇ ਨਾ ਕੋਈ ਖਰੀਦ ਸਕਦਾ ਹੈ। ਸਿੱਖੀ ਮੈਨੂੰ ਗੁਰੂ ਵਲੋਂ ਬਖਸ਼ਿਸ਼ ਹੋਈ ਹੈ ਇਹ ਮਸੰਦ ਮੇਰੇ ਕੋਲੋਂ ਨਹੀਂ ਖੋਹ ਸਕਦੇ।  ਉਨ੍ਹਾਂ ਨੇ ਗੁਰਬਾਣੀ ਦੀ ਤੁੱਕ ਸਾਂਝੀ ਕੀਤੀ:

ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥2॥

ਹੁਣ ਮੱਕੜ ਸਾਹਿਬ, ਜਿਨ੍ਹਾਂ ਦਾ ਪਹਿਲਾਂ ਹੀ ਪਾਰਾ ਸੱਤਵੇਂ ਅਸਮਾਨ 'ਤੇ ਚੱੜ ਚੁੱਕਾ ਹੈ, ਦੇਖੋ ਕਿਹੜਾ ਮੱਕੜਜਾਲ ਬੁਣਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top