Share on Facebook

Main News Page

ਗੁਰ ਸਿਮਰ ਮਨਾਈ ਕਾਲਕਾ...?

ਖਾਲਸਾ ਪੰਥ ਵਿਚ ਪੂਰਾ ਜੋਸ਼ ਸੀ। ਕੇਸਰੀ ਦਸਤਾਰੇ ਅਤੇ ਦੁਪੱਟਿਆਂ ਦੇ ਨਾਂ ਹੇਠ ਸਾਰੀ ਸੜਕ ਭਗਵੇਂ ਰੰਗ ਵਿਚ ਰੰਗੀ ਪਈ ਸੀ। ਛੋਟੇ-ਛੋਟੇ ਬੱਚੇ ਵੀ ਮਾਂ-ਬਾਪ ਨਾਲ ਇਸ ਮਹਨਾ ਨਗਰ ਕੀਰਤਨ ਵਿਚ ਸ਼ਾਮਲ ਸਨ। ਸਰੀਰਕ ਪੱਖੋਂ ਭਵੇਂ ਬਜ਼ੁਰਗ ਔਖੇ ਹੋ ਕੇ ਤੁਰ ਰਹੇ ਸਨ ਪਰ ਖਾਲਸਾ ਜੀ ਦੀ ਸ਼ਾਨ ਵਿਚ ਉਹ ਵੀ ਸ਼ਾਮਲ ਸਨ।

ਸੇਵਾਦਾਰਾਂ ਦਾ ਕੋਈ ਅੰਤ ਸ਼ੁਮਾਰ ਨਹੀ ਸੀ, ਖਾਣ ਪੀਣ ਦੇ ਪਦਾਰਥ ਹੱਥ ਜੋੜ-ਜੋੜ ਛਕਾਏ ਜਾ ਰਹੇ ਸਨ। ਕਿਧਰੇ ਤਾਜੇ ਜਲੇਬ ਨਿਕਲ ਰਹੇ ਸਨ, ਕਿਧਰੇ ਛੋਲੇ-ਪੂਰੀਆਂ, ਕਿਧਰੇ ਕੋਕ-ਸਪਰਾਈਟ ਵਰਤਾਏ ਜਾ ਰਹੇ ਸਨ, ਕਿਧਰੇ ਠੰਡਾ ਪਾਣੀ ਅਤੇ ਕਿਧਰੇ ਠੰਡੀ ਐਸਕ੍ਰੀਮ। ਫਲ-ਫਰੂਟ ਅਤੇ ਤਾਜਾ ਨਿਕਲ ਰਹੇ ਪਕੌੜਿਆਂ ਦਾ ਕੋਈ ਅੰਤ ਸ਼ੁਮਾਰ ਨਹੀ ਸੀ। ਸਭ ਤੋਂ ਅਗੇ ਪੰਜ ਪਿਆਰੇ ਸਨ, ਮਗਰ ਗੁਰੂ ਮਹਾਰਾਜ ਦੀ ਪਾਲਕੀ ਅਤੇ ਪਾਲਕੀ ਦੇ ਨਾਲ ਨਾਲ ਢੋਲਕੀ ਛੈਣਿਆਂ ਨਾਲ ਕੀਰਤਨ ਦੀਆਂ ਗੁੰਜਾਂ ਪਈਆਂ ਪੈਦੀਆਂ ਸਨ।

ਬੀਬੀਆਂ, ਬੱਚੇ, ਅਤੇ ਸਿੰਘ ਮੁੜਕੋ-ਮੁੜਕੀ ਹੋਏ ਗੁਰੂ ਜੱਸ ਕਰਦੇ ਜਾ ਰਹੇ ਸਨ। ਅੱਜ ਕਿਉਂਕਿ ਖਾਲਸਾ ਜੀ ਦੇ ਜਨਮ ਦਿਨ ਦੇ ਸਬੰਧ ਵਿਚ ਨਗਰ ਕੀਰਤਨ ਸਨ ਇਸ ਲਈ ਕੀਰਤਨ ਵਾਹੁ ਵਾਹੁ ਬੋਬਿੰਦ ਸਿੰਘ ਆਪੇ ਗੁਰ ਚੇਲਾ ਦਾ ਹੀ ਰਿਹਾ ਸੀ। ਖਾਲਸਾ ਜੀ ਹੋਰ ਜੋਸ਼ ਵਿੱਚ ਆ ਜਾਂਦੇ ਜਦ ਉਹ ਕਹਿੰਦੇ ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ

ਬਾਬਾ ਫੌਜਾ ਸਿੰਘ ਵੀ ਕੀਰਤਨ ਵਾਲਿਆਂ ਦੇ ਪਿੱਛੇ ਜਾ ਰਿਹਾ ਸੀ। ਬਾਬੇ ਨੂੰ ਖਾਲਸਾ ਜੀ ਜੋਸ਼ ਵੇਖ ਉਹ ਤੋਤੇ ਯਾਦ ਆ ਰਹੇ ਸਨ ਜਿਹੜੇ ਫਸੇ ਹੋਏ ਵੀ ਗਾਈ ਜਾ ਰਹੇ ਸਨ ਕਿ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ ਪਰ ਅਸੀਂ ਫਸਣਾ ਨਹੀਂ। ਤੇ ਰਸਤੇ ਵਿੱਚ ਤੁਰੇ ਜਾਂਦੇ ਲੋਗ ਤੋਤਿਆਂ ਦੀ ਮੂਰਖਤਾ ਉਪਰ ਹੱਸ ਰਹੇ ਸਨ, ਪਰ ਤੋਤੇ ਹੋਰ ਜੋਰ ਨਾਲ ਗਾ ਰਹੇ ਸਨ। ਉਨ੍ਹਾਂ ਨੂੰ ਜਾਪ ਰਿਹਾ ਸੀ ਕਿ ਲੋਕ ਸ਼ਾਇਦ ਸਾਡੀਆਂ ਸੁਰੀਲੀਆਂ ਅਵਾਜਾਂ ਨਾਲ ਗਾਇਆ ਜਾ ਰਿਹਾ ਗਿਆਨ ਸੁਣ ਕੇ ਖੁਸ਼ ਹੋ ਰਹੇ ਹਨ।

ਖਾਲਸਾ ਜੀ ਦਾ ਵਿਸਵਾਸ਼ ਹੈ ਕਿ ਗੁਰੂ ਹਮੇਸ਼ਾਂ ਖਾਲਸੇ ਦੇ ਅੰਗ ਸੰਗ ਹੈ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਵਾਕਿਆ ਅੰਗ ਸੰਗ ਗੁਰੂ ਜੇ ਖਾਲਸਾ ਜੀ ਦੇ ਨਾਲ ਜਾ ਰਿਹਾ ਹੈ ਤਾਂ ਗੁਰੂ ਜਰੂਰ ਦੁਹਾਈਆਂ ਦੇ ਰਿਹਾ ਹੋਵੇਗਾ, ਕਿ ਖਾਨਾ ਖਰਾਬੋ ਉਏ, ਮੈਂ ਕੋਈ ਕਾਲਕਾ ਸ਼ਾਲਕਾ ਨਹੀਂ ਸਿਮਰੀ, ਕਿਉਂ ਮੇਰੇ ਸਿਰ ਕਾਲਕਾ ਮੜ੍ਹ ਕੇ ਲੋਕ ਹਸਾਈ ਕਰ ਰਹੇ ਹੋ।

ਪਰ ਖਾਲਸਾ ਜੀ ਹੋਰ ਜੋਸ਼ ਵਿੱਚ ਆਈ ਜਾ ਰਹੇ ਹਨ ਬਾਬਾ ਚੁੱਪ ਰਹਿ ਅਸੀਂ ਮਨਾ ਕੇ ਹੀ ਛੱਡਣਾ ਤੈਂ ਕਾਲਕਾ ਸਿਮਰੀ ਸੀ, ਜੇ ਮਹਾਂਕਾਲ ਨੂੰ ਅਸੀਂ ਪਿਤਾ ਮੰਨ ਲਿਆ ਹੈ, ਤਾਂ ਬਾਬਾ ਤੈਨੂੰ ਕਾਲਕਾ ਨਾ ਮਨਾਈ ਤਾਂ ਸਾਨੂੰ ਖਾਲਸਾ ਜੀ ਕਿੰਨੇ ਕਹਿਣਾ। ਤੇ ਖਾਲਸਾ ਜੀ ਹਰੇਕ ਸਾਲ ਬੜੇ ਜੋਸ਼-ਖਰੋਸ਼ ਨਾਲ ਲੱਖਾਂ ਡਾਲਰ ਖਰਚ ਕੇ ਨਗਰ ਕੀਰਤਨਾਂ ਰਾਹੀਂ, ਮਹਿੰਗੇ ਰਾਗੀ ਕਲਾਕਾਰਾਂ ਰਾਹੀਂ, ਅਖਬਾਰਾਂ, ਟੀ.ਵੀ. ਰੇਡੀਓ ਰਾਹੀਂ ਗੁਰੂ ਸਾਹਿਬ ਜੀ ਨੂੰ ਧੱਕੇ ਨਾਲ ਹੀ ਮਨਾਈ ਤੁਰੇ ਆ ਰਹੇ ਹਨ, ਬਾਬਾ ਜੀ ਤੁਸੀਂ ਕਾਲਕਾ ਸਿਮਰੀ ਸੀ, ਸਿਮਰੀ ਸੀ, ਸਿਮਰੀ ਸੀ...!!

ਤੇ ਜਦ ਅਸੀਂ ਕਹਿ ਰਹੇ ਹਾਂ ਸਾਡੇ ਗੁਰੂ ਨੇ ਕਾਲਕਾ ਸਿਮਰੀ ਸੀ, ਤਾਂ ਬ੍ਰਾਹਮਣ ਦਾ ਕੀ ਢਿੱਡ ਦੁੱਖਦਾ ਕਿ ਉਹ ਕਹੇ ਨਹੀਂ ਸਿਮਰੀ ਸੀ....?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top