Share on Facebook | |||||
ਨਗਰ
ਕੀਰਤਨ ਬਨਾਮ ਮੇਲਾ ਜਦ ਉਹ ਉਸ ਗੁਰਦੁਆਰੇ ਗਿਆ ਤੇ ਇੱਕ ਮੁਸਲਮਾਨ ਵਿਅਕਤੀ ਉਸ ਗੰਗਾ ਸਾਗਰ ਨੂੰ ਗੱਡੀ 'ਚ ਰਖ ਰਿਹਾ ਸੀ, ਭੋਲੇ ਨੇ ਦੋ ਤਿੰਨ ਫੋਟੋ ਲੈ ਲਈਆਂ, ਨਗਰ ਕੀਰਤਨ ਤੁਰ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਭ ਤੋਂ ਅਗੇ ਤੇ ਗੰਗਾ ਸਾਗਰ ਵਾਲੀ ਗੱਡੀ ਉਸ ਦੇ ਪਿਛੇ ਜਾ ਰਹੀ ਸੀ। ਗੁਰਦਆਰੇ ਦਾ ਪਾਠੀ ਸਿੰਘ ਕੱਚੀਆਂ ਧਾਰਨਾ ਲਾ ਕੇ ਮਾਇਕ ਤੇ ਗਾ ਰਿਆ ਸੀ, ਕੁਝ ਸੰਗਤ ਨੂੰ ਛੱਡ ਕੇ ਬਾਕੀ ਸਭ ਆਪਣੀ ਕਾਂਵਾ ਰੌਲੀ ਪਾ ਰਹੇ ਸਨ, ਪ੍ਰਸ਼ਾਦ ਦੇ ਨਾਮ ਤੇ ਸੰਗਤ ਨੂੰ, ਕੇਲੇ, ਸੇਬ, ਜਲ ਜੀਰਾ, ਕੋਕ, ਫਰੂਟੀ, ਤੇ ਪਤਾ ਨਹੀਂ ਹੋਰ ਕੀ ਕੀ ਮਿਲ ਰਿਆ ਸੀ। ਨਗਰ ਕੀਰਤਨ ਆਪਣੇ ਪੜਾਅ ਤੇ ਪੁਹੰਚਿਆ, ਉਥੇ ਪਹਿਲਾ ਹੀ ਚਾਟ, ਆਇਸ ਕਰੀਮ, ਟਿੱਕੀਆਂ ਦੇ ਸਟਾਲ ਲਗੇ ਹੋਏ ਸਨ, ਤੇ ਹਰ ਕੋਈ ਅਪਣੀ ਚੀਜ਼ ਨੂੰ ਲੰਗਰ ਕਿਹ ਰਿਹਾ ਸੀ। ਹਰ ਇਕ ਨੇ ਅਪਣੇ ਸਪੀਕਰ ਲਾਏ ਹੋਏ ਸਨ, ਕਿਸੇ ਤੇ ਕੋਈ ਕਿਸੇ ਤੇ ਕੋਈ ਧਾਰਮਿਕ ਗਾਣੇ ਚਲ ਰਹੇ ਸਨ, ਨਗਰ ਕੀਰਤਨ ਘੱਟ, ਮੇਲਾ ਜਿਆਦਾ ਲਗ ਰਿਹਾ ਸੀ। ਇੱਕ ਥਾਂ ਕੁੱਝ ਸੰਗਤ ਇੱਕਠੀ ਦੇਖ ਭੋਲਾ ਕੋਲ ਗਿਆ, ਤੇ ਪਤਾ ਲਗਾ ਕੇ ਇਕ ਸਿੰਘ ਕੁਝ ਸਿੰਘਾ ਨਾਲ ਬਹਿਸ ਰਿਹਾ ਸੀ, ਕਿਉਂਕਿ ਉਨ੍ਹਾਂ ਸਿੰਘਾ ਨੇ ਉਸ ਸਿੰਘ ਤੋ ਪੰਜਾ ਪਿਆਰਿਆਂ ਦੇ ਨਾਮ ਪੁਛੇ ਸਨ, ਜੋ ਉਸ ਨੂੰ ਨਾ ਪਤਾ ਹੋਣ ਕਰਕੇ ਅਗੇ ਤੋਂ ਲੜਨ ਪੈ ਗਿਆ, ਸਭ ਕੁੱਝ ਦੇਖਦਾ ਦੇਖਦਾ ਭੋਲਾ ਇਕ ਸਟਾਲ ਤੇ ਪਹੁੰਚਾ, ਉਥੇ ਉਹੀ ਸਿੰਘ ਗੁਰੂ ਸ਼ਬਦ ਦੀ ਕਥਾ ਦੀਆਂ ਸੀ.ਡੀਜ ਵੰਡ ਰਹੇ ਸਨ, ਭੋਲੇ ਨੂੰ ਲਗਾ ਕਿ ਅਸਲ ਲੰਗਰ ਤੇ ਇਨ੍ਹਾਂ ਲਾਇਆ ਹੋਇਆ ਹੈ, ਫਿਰ ਭੋਲੇ ਦੀ ਨਜਰ ਦੂਜੇ ਪਾਸੇ ਗਈ, ਉਥੇ ਬਹੁਤ ਸਾਰੇ ਲੋਕੀਂ ਉਸ ਗੰਗਾ ਸਾਗਰ ਨੂੰ ਪੈਸੇ ਰੱਖ ਕੇ ਮੱਥਾ ਟੇਕ ਰਹੇ ਸਨ। ਭੋਲਾ ਸੋਚਣ ਲਗ ਪਿਆ ਕਿ ਇਕ ਪਾਸੇ ਕਿਸੇ ਨੂੰ ਪੰਜ ਪਿਆਰਿਆਂ ਦੇ ਨਾਮ ਵੀ ਪਤਾ ਨੀ, ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਦੇ ਰੂਪ 'ਚ ਦਿਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਣ ਦੀ ਬਜਾਏ, ਸੰਗਤ ਇੱਕ ਗੈਰ ਧਰਮ ਵਿਅਕਤੀ ਦੇ ਕਹਿਣ 'ਤੇ ਇਕ ਸੁਰਾਹੀ ਨੂੰ ਮੱਥਾ ਟੇਕ ਰਹੀ ਹੈ, ਇਹੋ ਜਿਹੀਆਂ ਕਈ ਸੋਚਾਂ ਸੋਚਦਾ ਭੋਲਾ, ਨਗਰ ਕੀਰਤਨ ਬਨਾਮ ਮੇਲਾ ਵਿਚਾਲੇ ਛੱਡ ਘਰ ਆ ਗਿਆ। ਗੁਰੂ ਦਰ ਦਾ ਕੂਕਰ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |