Share on Facebook

Main News Page

ਤੂੰ ਮੈਨੂੰ ਮੁਲਾਂ ਕਹਿ ਤੇ ਮੈ ਤੇਨੂੰ ਕਾਜ਼ੀ ਆਖਾਂਗਾ...

ਭਾਈ ਕਿਰਪਾਲ ਸਿੰਘ ਜਿਸ ਦੀ ਉਮਰ ੧੭ ਸਾਲ ਸੀ, ਗੁਰਬਾਣੀ ਦੇ ਇਨਾਂ ਸ਼ਬਦਾਂ "ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭੀਮਾਨਾ" ਨੂੰ ਸੁਣ ਕੇ ਗੁਰੁਦ੍ਵਾਰੇ ਦੇ ਗ੍ਰੰਥੀ ਕੋਲ ਪੁਜਿਆ ਤੇ ਗਿਆਨੀ ਜੀ ਤੋਂ ਇਸ ਸ਼ਬਦ ਦਾ ਅਰਥ ਜਾਨਣ ਦੀ ਇਛਾ ਜ਼ਾਹਿਰ ਕਿਤੀ, ਗਿਆਨੀ ਜੀ ਨੇ ਸਮਝਾਇਆ ਕਿ ਉਸਤਤਿ ਦਾ ਅਰਥ ਹੈ "ਖੁਸ਼ਾਮਦ ਕਰਨੀ", ਤੇ ਨਿੰਦਾ ਦਾ ਅਰਥ ਹੈ "ਦੋਸ਼ ਲਾਉਣੇ ਜਾਂ ਬਦਨਾਮੀ ਕਰਨੀ", ਇਸ ਸ਼ਬਦ ਵਿਚ ਭਗਤ ਕਬੀਰ ਜੀ ਦਸਦੇ ਹੰਨ ਕਿ ਹੇ ਭਾਈ ਕਿਸੇ ਦੀ ਝੂਠੀ ਖੁਸ਼ਾਮਦ ਕਰਨਾ ਜਾਂ ਕਿਸੇ ਦੀ ਝੂਠੀ ਬਦਨਾਮੀ ਕਰਨੀ ਦੋਵੇ ਹੀ ਮਾੜੇ ਹੰਨ | ਭਾਈ ਕਿਰਪਾਲ ਸਿੰਘ ਇਸ ਸ਼ਬਦ ਦੇ ਅਰਥ ਸੁਣ ਕੇ ਬਹੁਤ ਖੁਸ਼ ਹੋਇਆ ਤੇ ਅਪਣੇ ਮਿਤਰਾਂ ਨੂੰ ਵੀ ਇਸ ਸ਼ਬਦ ਦਾ ਅਰਥ ਦੱਸੇ ਅਤੇ ਮਾਣ ਮਹਿਸੂਸ ਕਿਤਾ ਆਪਣੇ ਗੁਰੂ ਉੱਤੇ, ਕਿ ਕਿੰਨੀ ਚੰਗੀ ਮਤਿ ਬਖਸ਼ੀ ਗੁਰੂ ਜੀ ਨੇ ਅਪਣੇ ਸਿਖਾਂ ਨੂੰ |

ਤਕਰੀਬਨ ੩ ਸਾਲਾਂ ਬਾਦ ਕਿਰਪਾਲ ਸਿੰਘ, ਜਿਸਦੀ ਉਮਰ ਹੁਣ ੨੦ ਸਾਲ ਹੋ ਗਈ ਸੀ, ਉਸਨੇ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਵੀ ਛੱਕ ਲਿਆ ਸੀ, ਇਕ ਦਿਨ ਨਿਰਾਸ਼ ਹੋ ਕੇ ਗੁਰੁਦੁਆਰੇ ਦੇ ਉੱਸੇ ਗ੍ਰੰਥੀ ਜੀ ਪਾਸ ਪੁਜਿਆ, ਉਸਨੂ ਉਦਾਸ ਦੇਖ ਕੇ ਗ੍ਰੰਥੀ ਸਿੰਘ ਜੀ ਨੇ ਉਸ ਤੋਂ ਪੁਛਿਆ, ਕਿ ਹੋ ਗਿਆ ਕਿਰਪਾਲ ਸਿੰਘ ਸਭ ਠੀਕ ਤਾਂ ਹੈ, ਬੜਾ ਉਦਾਸ ਲਗਦਾ ਹੈ?? ਉਹ ਬੋਲਿਆ ਗਿਆਨੀ ਜੀ ਸਭ ਕੁਛ ਠੀਕ ਹੈ ਪਰ ਗੱਲ ਇਹ ਹੈ ਕੇ ਪਿਛਲੇ ੩ ਦਿਨਾਂ ਤੂੰ ਵਡੇ ਗੁਰੁਦੁਆਰੇ ਵਿਚ ਗੁਰੁ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦਾ ਸਮਾਗਮ ਹੋ ਰਿਹਾ ਸੀ, ਸਮਾਗਮ ਤਾਂ ਬਹੁਤ ਸੋਹਣਾ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ, ਕਿ ਸਮਾਗਮ ਕਰਾਣ ਵਾਲੇ ਪ੍ਰਬੰਧਕਾ ਦਾ ਰੁਝਾਨ ਸਿਖੀ ਵਿਚ ਹੋਈ ਇਸ ਮਹਾਨ ਕੁਰਬਾਨੀ ਵੱਲ ਨਹੀ ਸੀ, ਸਗੋਂ ਉਹਨਾਂ ਦਾ ਪੂਰਾ ਧਿਆਨ ਅਪਣੇ ਜੱਥੇ ਦੀ ਵਾਹ-ਵਾਹੀ ਕਰਾਉਣ ਤਕ ਹੀ ਸੀਮਿਤ ਸੀ..

ਕਿਰਪਾਲ ਸਿੰਘ ਅੱਗੇ ਬੋਲਿਆ, ਯੋਜਨਾ ਇਹ ਨਹੀ ਸੀ ਕਿ ਐਸੇ ਕਿਹੜੇ ਤਰੀਕੇ ਅਪਣਾਏ ਜਾਣ ਜਿਸ ਨਾਲ ਸਿੱਖੀ ਦੀ ਇਹ ਮਹਾਨ ਸ਼ਹਾਦਤ ਸਾਰੇ ਹੀ ਸੰਸਾਰ ਨੂੰ ਦ੍ਰਿੜ ਕਰਵਾਈ ਜਾਇ, ਸਗੋਂ ਯੋਜਨਾ ਕੁਛ ਇਸ ਤਰਹ ਸੀ ਕਿ ਐਸੇ ਕਿਹੜੇ ਤਰੀਕੇ ਅਪਣਾਏ ਜਾਣ ਜਿਸ ਨਾਲ ਵੱਧ ਤੋਂ ਵੱਧ ਲੋਕ ਉਸ ਸਮਾਗਮ ਦਾ ਹਿੱਸਾ ਬਣਨ, ਇੱਸੇ ਨੂੰ ਮੁਖ ਰਖ ਕੇ ਸ਼ਹਿਰ ਦੇ ਇਕ ਮੰਤ੍ਰੀ ਤੇ ਐਮ.ਐਲ.ਏ ਨੂੰ ਵੀ ਗੁਰੂ ਮਹਾਰਾਜ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਂ ਤੇ ਬੁਲਾ ਰਖਿਆ ਸੀ, ਬਾਹਰੋਂ ਆਇ ਇਸ ਮੰਤ੍ਰੀ ਤੇ ਐਮ.ਐਲ.ਏ ਨੇ ਗੁਰੂ ਮਹਾਰਾਜ ਨੂੰ ਸ਼ਰਧਾਂਜਲੀ ਤਾਂ ਕੀ ਦੇਣੀ ਸੀ, ਉਸ ਦਾ ਮਕਸਦ ਤਾਂ ਸਭ ਨੂੰ ਸਮਝ ਆ ਰਿਆ ਸੀ. ਫਿਰ ਉਹ ਲੀਡਰ ਤਾਂ ਵੈਸੇ ਵੀ ਦੂਜੇ ਧਰਮ ਦੇ ਸਨ ਪਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਸੀ ਕਿ ਸਟੇਜ ਸੱਕਤਰ ਸਾਹਿਬ ਉਸ ਮੰਤ੍ਰੀ ਦੀ ਉਸਤਤਿ ਵਿਚ ਬੋਲਨ ਲੱਗੇ, ਕਿ ਇਹਨਾਂ ਸਿਖਾਂ ਲਈ ਇਹ ਕੰਮ ਕਰਾਇ, ਉਹ ਕੰਮ ਕਰਾਇ ਤੇ ਉਸ ਮੰਤ੍ਰੀ ਨੂੰ ਸਟੇਜ ਵੀ ਦਿੱਤੀ ਗਈ, ਬਸ ਫਿਰ ਕਿ ਸੀ ਉੱਸ ਮੰਤ੍ਰੀ ਨੇ ਵੀ ਸੱਕਤਰ ਸਾਹਿਬ ਅਤੇ ਪ੍ਰਬੰਧਕ ਕਮੇਟੀ ਦੇ ਮੈੰਬਰਾਂ ਦੀ ਤਾਰੀਫ਼ ਤੇ ਪੁਲ ਬੰਨੇ | . ਵਾਤਾਵਰਣ ਕੁਛ ਇਸ ਤਰਹ ਨਜ਼ਰ ਆਣ ਲਗਿਆ ਕਿ "ਤੂੰ ਮੈੰਨੂ ਮੁੱਲਾਂ ਕਹਿ ਤੇ ਮੈ ਤੈੰਨੂ ਕਾਜ਼ੀ ਆਖਾੰਗਾ", ਸੰਗਤਿ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੀ ਯਾਦ ਵਿਚ ਜੁੜੀ ਸੀ, ਪਰ ਸਤਿਗੁਰਾਂ ਦੀ ਯਾਦ ਭੁਲਾ ਕੇ ਇਹ ਪ੍ਰਬੰਧਕ ਕਮੇਟੀ ਅਤੇ ਇਸ ਦੇ ਮੈੰਬਰ ਅਪਣੀ ਝੂੱਠੀ ਵਾਹ-ਵਾਹ ਕਰਾਣ, ਜਾਂ ਅਪਣੇ ਨਿਜ਼ੀ ਕੰਮ ਕਡਾਣ ਖਾਤਿਰ ਨਾ ਸਿਰਫ ਉਸ ਮੰਤ੍ਰੀ ਨੂੰ ਵਾਰੋ ਵਾਰੀ ਹਾਰ ਪੁਆ ਰਹੇ ਸਨ ਸਗੋਂ ਸੇਵਾ ਲਈ ਮਿਲਣ ਵਾਲਾ ਸਿਰਉਪਾ ਭੀ ਉਸ ਅਨਮਤੀ ਮੰਤ੍ਰੀ ਨੂੰ ਭੇਟ ਕਿਤਾ ਗਿਆ..

ਭਾਈ ਕਿਰਪਾਲ ਸਿੰਘ ਨਿਰਾਸ਼ ਹੋ ਕੇ ਗਿਆਨੀ ਜੀ ਨੂੰ ਬੋਲਿਆ, ਤੁੱਸੀ ਤਾ ਦਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੀ ਵੀ ਖੁਸ਼ਾਮਦ ਅੱਤੇ ਨਿੰਦਾ ਕਰਣ ਤੋਂ ਮਨਾ ਕਰਦੇ ਹਨ, ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਸਿਖਿਆ ਇਹਨਾਂ ਪ੍ਰਬੰਧਕ ਕਮੇਟੀਆਂ ਅੱਤੇ ਸਟੇਜ ਸੱਕਤਰ ਜੀ ਨੇ ਨਹੀ ਲਈ, ਅਤੇ ਜੇ ਲਈ ਹੈ

ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਝੂੱਠੀ ਖੁਸ਼ਾਮਦ ਕਿਓ??

ਭਾਈ ਕਿਰਪਾਲ ਸਿੰਘ ਦਾ ਇਹ ਸਵਾਲ ਅੱਜ ਵੀ ਅਨਸੁਲਝਿਆ ਹੈ ਤੇ ਇਹ ਭੀ ਹੋ ਸਕਦਾ ਕਿ ਇਹਨਾਂ ਭੁਲੇਵਾਂ ਕਰਕੇ ਕਿਤੇ ਭਾਈ ਕਿਰਪਾਲ ਸਿੰਘ ਦਾ ਸਿੱਖੀ ਸਿਧਾਂਤਾਂ ਅਤੇ ਸਿੱਖਾਂ ਪ੍ਰਤੀ ਵਿਸ਼ਵਾਸ ਵੀ ਨਾ ਉਠ ਜਾਇ, ਇਸ ਲਈ ਗੁਰੁਪਰਬ ਤੇ ਹੋਰ ਪੁਰਬ ਮਨਾਉਣ ਵਾਲੇ ਮੇਰੇ ਵੀਰਾਂ ਨੂੰ ਬੇਨਤੀ ਹੈ, ਕਿ ਗੁਰੂ ਦੇ ਦੱਸੇ ਹੋਇ ਮਾਰਗ ਅਨੁਸਾਰ ਹੀ ਇਹ ਪੂਰਬ ਮਨਾਏ ਜਾਣ, ਅੱਸੀ ਝੂਠੀ ਵਾਹ-ਵਾਹੀ ਛਡ ਕੇ ਅਪਣੇ ਜੀਵਨ (Character) ਨੂੰ ਉਚਾ ਕਰਿਏ, ਅੱਤੇ ਸਮੂਹ ਸਟੇਜ ਸਕਤਰਾਂ ਨੂੰ ਬੇਨਤੀ ਹੈ ਕਿ ਉਹ ਚੇਤੇ ਰਖਣ:-

"ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭੀਮਾਨਾ"


ਖਿੰਮਾ ਦਾ ਜਾਚਕ
ਕਵਲਪਾਲ ਸਿੰਘ
ਕਾਨਪੁਰ

ਨੋਟ - ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਕਿਸੇ ਨੂੰ ਵੀ ਹਾਰ (ਮਾਲਾ) ਨਹੀ ਪਾ ਸਕਦੇ | ਗੁਰਦੁਆਰੇ ਦੀ ਸਟੇਜ ਤੋਂ ਕੇਵਲ ਸਿੱਖ ਹੀ ਬੋਲ ਸਕਦਾ ਹੈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top