Share on Facebook

Main News Page

ਕੌਮ ਦਾ ਉਹ ਮਹਾਨ ਪ੍ਰਚਾਰਕ ਤੇ ਕੌਮ ਪ੍ਰਤੀ ਉਸ ਦਾ ਯੋਗਦਾਨ

ਲਗਭਗ ਇਕ ਸਦੀ ਤੋਂ ਕੌਮ ਕੋਲ ਸ਼ਾਇਦ ਹੀ ਐਸਾ ਕੋਈ ਪ੍ਰਚਾਰਕ ਗਿਆਨੀ ਦਿਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਤੋਂ ਬਾਅਦ ਸਾਮ੍ਹਣੇ ਆਇਆ ਹੋਵੇ, ਜਿਸ ਦੇ ਮਨ ਵਿਚ ਕੌਮ ਲਈ ਦਰਦ ਤੇ ਪਿਆਰ ਕੁਟ ਕੁਟ ਕੇ ਭਰਿਆ ਹੋਵੇ। ਦਾਸ ਪ੍ਰੋਫੈਸਰ ਸਾਹਿਬ ਦੀ ਹਰ ਪੰਥਿਕ ਏਕਟੀਵਿਟੀ ਨੂੰ 1984 ਤੋਂ ਬਹੁਤ ਬਾਰੀਕੀ ਨਾਲ ਵੇਖਦਾ ਤੇ ਸੁਣਦਾ ਆਇਆ ਹੈ। ਇਸ ਦੌਰਾਨ ਹੀ ਪੰਥ ਦੇ ਕਥਾਕਾਰ ਗਿਆਨੀ ਸੰਤ ਸਿੰਘ ਮਸਕੀਨ ਵੀ ਪੰਥਿਕ ਚੇਤਨਾਂ ਲਈ ਕੁੱਝ ਸਮੇਂ ਲਈ ਸਾਮ੍ਹਣੇ ਆਏ। ਲੇਕਿਨ ਕੁਝ ਲੋਗ ਕੇਵਲ ਤੇ ਕੇਵਲ ਪ੍ਰੋਫੇਸ਼ਨਲ ਹੁੰਦੇ ਨੇ ਤੇ ਕਥਾ ਕੀਰਤਨ ਕਰਨ ਉਨ੍ਹਾਂ ਦਾ ਪੇਸ਼ਾ ਹੁੰਦਾ ਹੈ, ਲੇਕਿਨ ਕੁਝ ਪ੍ਰਚਾਰਕ ਪ੍ਰੋਫੇਸ਼ਨਲ ਹੋਣ ਦੇ ਨਾਲ ਨਾਲ ਪਹਿਲਾਂ ਇਕ 'ਸੱਚੇ ਸਿੱਖ' ਤੇ 'ਪੰਥ ਦਰਦੀ' ਹੁੰਦੇ ਨੇ।

ਪ੍ਰੋਫੈਸਰ ਦਰਸ਼ਨ ਸਿੰਘ ਜੀ 1985 ਵਿਚ ਸੰਤ ਸਿੰਘ ਮਸਕੀਨ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ, ਸੰਤ ਸਿੰਘ ਮਸਕੀਨ ਦੋ ਤਿਨ ਦਿਨਾਂ ਬਾਦ ਜੋੜ ਤੋੜ ਕਕਰ ਕੇ ਬਾਹਰ ਆ ਗਏ ਤੇ ਉਨ੍ਹਾਂ ਦੇ ਪ੍ਰਚਾਰ ਦਾ ਸੁਰ ਵੀ ਬਦਲ ਗਇਆ। "ਹਿੰਦੂ ਅਨਾਂ ਤੁਰਕੂ ਕਾਣਾਂ " ਵਾਲੀ ਕਥਾ ਤੋਂ ਬਾਅਦ ਉਨ੍ਹਾਂ ਨੇ ਅਪਣੇ ਪ੍ਰਚਾਰ ਦਾ ਢੰਗ ਹੀ ਬਦਲ ਲਿਆ। ਬਲਕਿ ਇਸ ਦੇ ਉਲਟ ਉਹ ਨਾਨਕ ਸ਼ਾਹੀ ਕੈਲੰਡਰ ਦੇ ਸਭ ਤੋਂ ਵਡੇ ਵਿਰੋਧੀ ਬਣ ਗਏ ਤੇ ਦਸਮ ਗ੍ਰੰਥ ਦੀ ਅਸ਼ਲੀਲ ਕਵਿਤਾ "ਚਰਿਤ੍ਰਯੋ ਪਾਖੀਯਾਨ" ਨੂੰ ਜਸਟੀਫਾਈ ਕਰਕੇ ਗੁਰੂ ਵਲੋਂ ਕਿਤੀ ਗਈ "ਕਾਮ ਦੀ ਵਿਆਖੀਆ " ਸਾਬਿਤ ਕਰਦੇ ਰਹੇ। ਲੇਕਿਨ ਪ੍ਰੋਫੈਸਰ ਦਰਸ਼ਨ ਸਿੰਘ ਉਸ ਫੌਲਾਦ ਦਾ ਇਨਸਾਨ ਸਾਬਿਤ ਹੋਇਆ ਜਿਸਨੂੰ ਨਿਡਰਤਾ ਤੇ ਸੱਚਾਈ ਨੂੰ "ਸੱਚ ਕੀ ਬੇਲਾ" ਵਿਚ ਕਹਿਨ ਦੀ ਗੁੜਤੀ ਉਸ ਨੂੰ ਉਸ ਦੇ ਸ਼ਬਦ ਗੁਰੂ ਕੋਲੋਂ ਮਿਲੀ ਸੀ। ਲਗਭਗ ਇਕ ਵਰ੍ਹੇ ਜੇਲ ਦੇ ਤਸੀਹੇ ਸਹਿਨ ਤੋਂ ਬਾਦ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਪ੍ਰਚਾਰ ਵਿਚ ਹੋਰ ਤਿੱਖਾ ਪਨ ਆ ਗਇਆ। ਭਾਵੇ ਕੋਈ ਕੌਮ ਦਾ ਗਦਾਰ ਸਿੱਖ ਆਗੂ ਹੋਵੇ ਭਾਵੇ ਕੋਈ ਬ੍ਰਾਹਮਣਵਾਦੀ ਸਿੱਖ ਵਿਰੋਧੀ ਸਰਕਾਰ ਹੋਵੇ ਪ੍ਰੋਫੈਸਰ ਸਾਹਿਬ ਨੇ ਸੱਚ ਤੇ ਖਰੀ ਖਰੀ ਕਹਿਨਾਂ ਨਹੀਂ ਛਡਿਆ ਤੇ ਲਗਾਤਾਰ "ਧਰਮ ਦੇ ਮਾਫੀਆ" ਤੋਂ ਪੰਥ ਨੂੰ ਸੁਚੇਤ ਕਰਨ ਦਾ ਪ੍ਰਚਾਰ ਜਾਰੀ ਰਖਿਆ।

ਪ੍ਰੋਫੈਸਰ ਸਾਹਿਬ ਪਹਿਲਾਂ ਦਸਮ ਗ੍ਰੰਥ ਦੀਆਂ ਬਾਣੀਆ ਪੜ੍ਹਦੇ ਸੀ ਲੇਕਿਨ ਜਿਉ ਜਿਊ ਉਨ੍ਹਾਂ ਦੇ ਅਧੈਅਨ ਦਾ ਦਾਇਰਾ ਵਧਦਾ ਗਇਆ ਉਹ 'ਸੁੰਦਰ ਗੁਟਕੇ ਦੀਆ ਬਾਣੀਆ' ਦੇ ਪ੍ਰਭਾਵ ਤੋ ਮੁਕਤ ਹੋ ਕੇ ਇਸ 'ਕੂੜ ਗ੍ਰੰਥ " ਦੇ ਗੁਰਮਤਿ ਦੇ ਉਲ਼ਟ ਚੇਪਟਰਸ ਨੂੰ ਸੰਗਤ ਸਾਮ੍ਹਣੇ ਰਖਦੇ ਗਏ। ਇਹ ਪ੍ਰਚਾਰ "ਦੋ ਤਖਤਾਂ ਦੇ ਬ੍ਰਾਹਮਣਵਾਦੀ ਪੁਜਾਰੀਆ ਨੂੰ ਤੇ ਪੰਜਾਬ ਦੀ "ਚੰਦਰੀ ਸਿਆਸਤ" ਜੋ ਗੰਗੂ ਦੇ ਵੰਸ਼ਜਾਂ ਦੀ ਕਿਰਪਾ ਨਾਲ ਗੱਦੀ ਨਸ਼ੀਨ ਹੋਈ ਸੀ ਨੂੰ , ਪ੍ਰੋਫੈਸਰ ਸਾਹਿਬ ਦਾ ਇਹ ਪ੍ਰਚਾਰ ਉਨ੍ਹਾਂ ਦੀ ਛਾਤੀ ਤੇ ਚੱਕੀ ਦੇ ਪੁੜ ਵਾਂਗ ਭਾਰ ਬਣ ਕੇ ਪੈ ਰਿਹਾ ਸੀ।


ਪੰਜਾਬ ਦੀ ਸਿਆਸਤ ਤੇ ਆਰ. ਐਸ ਐਸ. ਜੋ "ਸਾਂਝੀਵਾਲਤਾ" ਦੇ ਨਾਮ ਤੇ ਸਿੱਖ ਕੌਮ ਦਾ "ਹਿੰਦੂਕਰਣ" ਕਰ ਰਹੀ ਹੈ ਨੇ ਮਿਲ ਕੇ ਪ੍ਰੋਫੈਸਰ ਸਾਹਿਬ ਨੂੰ ਬਦਨਾਮ ਤੇ ਨਮੋਸ਼ ਕਰਨ ਦੀ ਸਕੀਮ ਦਾ ਖਾਕਾ ਊਲੀਕ ਲਿਆ ਸੀ। ਉਨ੍ਹਾਂ ਦੇ ਪਾਲਤੂ ਕੇਸਾਧਾਰੀ ਬ੍ਰਾਹਮਣ ਪੁਜਾਰੀ ਇਸ ਕਮ ਨੂੰ ਪੂਰਾ ਕਰਨ ਲਈ ਲਗਾ ਦਿਤੇ ਗਏ। ਇਸ ਵਿਚ ਸਭਤੋਂ ਪਹਿਲਾਂ ਬ੍ਰਾਹਮਣਾਂ ਦੇ ਹਥ ਠੋਕੇ ਦਸ਼ਮ ਗ੍ਰੰਥੀਏ ਗੁਰਸ਼ਰਣ ਜੀਤ ਸਿੰਘ ਲਾਂਬਾ ਨੇ ਪ੍ਰੋਫੈਸਰ ਸਾਹਿਬ ਦੇ ਕੀਰਤਨ ਦੀ ਇਕ ਸੀ. ਡੀ ਨੂੰ ਫੇਬ੍ਰੀਕੇਟ ਕਰ ਕੇ ਅਕਾਲ ਤਖਤ ਭੇਜਿਆ ਤੇ ਫੋਰਨ ਹੀ ਪਹਿਲਾਂ ਤੋਂ ਤੈਅ ਕੀਤੀ ਹੋਈ ਸਾਜਿਸ਼ ਅਨੁਸਾਰ ਪ੍ਰੋਫੈਸਰ ਸਾਹਿਬ ਨੁੰ ਅਕਾਲ ਤਖਤ ਤੇ ਪੇਸ਼ ਹੋਣ ਦੇ ਬਾਵਜੂਦ ਪੰਥ ਤੋ ਛੇਕ ਦਿਤਾ ਗਇਆ।

ਕਿਸੇ ਸਰਕਾਰ, ਕਿਸੇ ਦੇਸ਼ ਵਿਚ ਇਹੋ ਜਹਿਆ "ਜੰਗਲ ਕਾਨੂਨ" ਲਾਗੂ ਨਹੀਂ ਕੇ ਕਿਸੇ ਵੀ ਮੁਜਰਿਮ ਨੂੰ ਉਸ ਦੇ ਦੋਸ਼ ਲਈ ਭੇਜੇ ਗਏ "ਸੱਮਨ" ਵਿਚ ਹੀ ਦੋਸ਼ੀ ਕਰਾਰ ਦੇ ਦਿਤਾ ਗਇਆ ਹੋਵੇ ਉਹ ਵੀ ਪੇਸ਼ੀ ਤੋਂ ਪਹਿਲਾਂ। ਲੇਕਿਨ ਅਕਾਲ ਤਖਤ ਦੇ ਸਿਧਾਂਤ ਨੂੰ ਰੋਲਦੇ ਹੋਏ, ਉਸ ਤੇ ਕਾਬਿਜ ਮਸੰਦਾ ਨੇ, ਇਹ ਕਮ ਵੀ ਕਰ ਵਖਾਇਆ। ਪ੍ਰੋਫੈਸਰ ਸਾਹਿਬ ਜੀ ਨੂੰ ਭੇਜੇ ਪੇਸ਼ ਹੋਣ ਦੇ ਨੋਟਿਸ ਵਿਚ ਹੀ ਉਨ੍ਹਾਂ ਦੇ ਕੀਰਤਨ ਪ੍ਰੋਗ੍ਰਾਮਾਂ ਤੇ ਪਾਬੰਦੀ ਲਾ ਦਿਤੀ ਗਈ। ਇਨਾਂ ਕੇਸਾਧਾਰੀ ਬ੍ਰਾਹਮਣਾਂ ਦੀ ਜੂੰਡਲੀ ਪ੍ਰੋਫੈਸਰ ਸਾਹਿਬ ਤੋਂ ਕਿਨਾਂ ਡਰ ਰਹੀ ਸੀ ਇਸ ਤੋਂ ਸਾਫ ਜਾਹਿਰ ਹੁੰਦਾ ਹੈ। ਇਨਾਂ ਹੀ ਨਹੀਂ ਬ੍ਰਾਹਮਣਵਾਦੀਆ ਨੇ ਇਨਾਂ ਦੇ ਕੀਰਤਨ ਪ੍ਰੋਗ੍ਰਾਮਾਂ ਨੂੰ ਰੁਕਵਾਉਣ ਲਈ ਉਨਾ ਸੂਬਿਆ ਦੇ ਪੁਲਿਸ ਅਫੀਸਰਾਂ ਨੂੰ ਅਕਾਲ ਤਖਤ ਦੇ ਲੇਟਰ ਪੇਡ ਤੇ "ਯੋਰ ਆਨਰ" ਲਿਖ ਕੇ ਤਰਲੇ ਪਾਏ। ਜਦੋਂ ਫੇਰ ਵੀ ਉਨ੍ਹਾਂ ਦੀ ਦਾਲ ਨਹੀਂ ਗਲੀ ਤੇ ਇਨਾਂ ਨੇ ਅਪਣੇ ਗੂੰਡੇ ਭੇਜ ਕੇ ਆਸਨ ਸੋਲ ਜਿਲੇ ਵਿਚ ਪ੍ਰੋਫੈਸਰ ਸਾਹਿਬ ਤੇ ਕਾਤਿਲਾਨਾਂ ਹਮਲਾ ਕੀਤਾ ਤੇ ਪ੍ਰੋਫੈਸਰ ਸਾਹਿਬ ਦੀ ਕਿਰਪਾਨ ਖੌਹ ਕੇ ਇਕ ਸਿੱਖ ਦਾ ਅਪਮਾਨ ਕੀਤਾ।ਇਹ ਹੋਛੀਆਂ ਹਰਕਤਾਂ ਅਜ ਵੀ ਜਾਰੀ ਹਨ।

ਪੰਥ ਵਿਚ ਸੁਚੇਤ ਤੇ ਜਾਗਰੂਕ ਸਿੱਖਾ ਤੇ ਧਿਰਾਂ ਦੀ ਕਮੀ ਨਹੀਂ ਹੈ। ਕੋਮਾਂਤਰੀ ਪੱਧਰ ਤੇ ਇਸ ਕੂੜਨਾਮੇ ਦਾ ਵਿਰੋਧ ਕੀਤਾ ਗਇਆ ਤੇ ਗੁਰਬਚਨ ਸਿੰਘ ਤੇ ਮਕੜ ਦੇ ਪੁਤਲੇ ਸਾੜੇ ਗਏ। ਪ੍ਰੋਫੈਸਰ ਸਾਹਿਬ ਦੇ ਕੀਰਤਨ ਵਧ ਚੜ ਕੇ ਕਰਾਉਣ ਦੀ ਹੋੜ ਹੀ ਲਗ ਗਈ ਤੇ ਇਨਾਂ 'ਧਰਮ ਮਾਫੀਆ" ਦੇ ਖਿਲਾਫ ਇਕ ਲਹਿਰ ਚਲ ਪਈ। ਸਿੱਖ "ਅਖੋਤੀ ਦਸਮ ਗ੍ਰੰਥ "ਨਾਮ ਦੀ "ਕੂੜ ਕਿਤਾਬ" ਦਾ ਸੱਚ ਸਮਝ ਚੁਕੇ ਸਨ ਤੇ ਅਕਾਲ ਤਖਤ ਦੇ ਮੁਕੱਦਸ ਸਿਧਾਂਤ ਨੂੰ ਜਿਸਨੂੰ ਆਪ ਗੁਰੂ ਨੇ ਸਿਰਜਿਆ, ਅਤੇ ਉਸ ਸਿਧਾਂਤ ਦੀ ਬੇਪਤੀ ਕਰਨ ਵਾਲੇ ਕੇਸਾਧਾਰੀ ਬ੍ਰਾਹਮਣਾਂ ਦੀ ਸਾਜਿਸ਼ ਸਿੱਖਾਂ ਨੂੰ ਸਮਝ ਆਉਣ ਲਗ ਪਈ। ਇਸ ਕੂੜਨਾਮੇ ਦੇ ਵਿਰੋਧ ਨੇ ਇਕ "ਸੁਧਾਰ ਲਹਿਰ" ਨੂੰ ਜਨਮ ਦਿਤਾ।

ਇਸ ਲਹਿਰ ਨੂੰ ਸਭ ਤੋਂ ਪਹਿਲਾ ਝਟਕਾ ਉਸ ਵੇਲੇ ਲਗਾ ਜਦੋ ਇਸ ਲਹਿਰ ਦੀਆਂ ਖਬਰਾਂ ਨੂੰ ਪ੍ਰਮੁਖਤਾ ਦੇ ਰਿਹਾ "ਸਪੋਕਸਮੈਨ ਅਖਬਾਰ" ਪ੍ਰੋਫੈਸਰ ਸਾਹਿਬ ਨੂੰ ਹੀਰੋ ਬਣਦਾ ਵੇਖ ਅੰਦਰੋਂ ਸਾਬਿਤ ਨਾ ਰਿਹਾ ਤੇ ਪ੍ਰੋਫੈਸਰ ਸਾਹਿਬ ਦੇ ਖਿਲਾਫ ਜਹਿਰ ਉਗਲਣ ਲਗਾ। ਉਸ ਅਖਬਾਰ ਦੇ ਇਕ ਬੰਦੇ ਚਰਣਜੀਤ ਸਿੰਘ ਨੇ ਉਨ੍ਹਾਂ ਦੇ ਖਿਲਾਫ ਉਨ੍ਹਾਂ ਦੇ ਭਰਾਵਾਂ ਤੇ ਮਾਤਾ ਜੀ ਦੇ ਬਾਰ ਇਕ ਝੂਠੀ ਤੇ ਜਹਿਰ ਭਰੀ ਖਬਰ ਲਾਈ। ਜਿਸਦੇ ਝੂਠੀ ਸਾਬਿਤ ਹੋਣ ਤੋਂ ਬਾਦ ਇਸ ਅਖਬਾਰ ਦੀ ਮੰਸ਼ਾ ਲੋਕਾਂ ਸਾਮ੍ਹਣੇ ਸਾਫ ਹੋ ਗਈ।

ਇਸ ਲਹਿਰ ਨੂੰ ਦੂਜਾ ਬਹੁਤ ਵਡਾ ਝਟਕਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਨਾਂ ਭਰਾਵਾਂ ਨੇ ਦਿਤਾ ਜਿਨਾਂ ਨੇ ਕਿਸੇ ਡੀਲ ਦੇ ਤਹਿਤ ਮਕੜ ਜੂਡਲੀ ਨਾਲ ਇਹ ਤੈ ਕਰ ਲਿਆ ਸੀ ਕੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੀਰਤਨ ਪ੍ਰੋਗ੍ਰਾਮ ਤੇ ਦਸਮ ਗ੍ਰੰਥ ਦੀ ਗਲ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਟੇਜਾਂ ਤੋਂ ਨਹੀਂ ਹੋਏਗੀ।ਸਰਨਾਂ ਭਰਾਵਾਂ ਨੇ ਐਸਾ ਹੀ ਕੀਤਾ ਤੇ ਪ੍ਰੋਫੈਸਰ ਸਾਹਿਬ ਦੇ ਪਹਿਲਾਂ ਤੋ ਮਿਥੇ ਪ੍ਰੋਗ੍ਰਾਮਾਂ ਨੂੰ ਰੱਦ ਕਰਕੇ ਮਨਪ੍ਰੀਤ ਸਿੰਘ ਕਾਨਪੁਰੀ ਨਾਮ ਦੇ ਦਸਮ ਗ੍ਰੰਥੀਏ ਨੂੰ ਸਟੇਜਾਂ ਦੇ ਦਿਤੀਆਂ, ਜਿਸ ਵਿਚ ਉਹ ਦਸਮ ਗ੍ਰੰਥ ਦੀ ਕੱਚੀ ਬਾਣੀ ਦਾ ਹੀ ਕੀਰਤਨ ਕਰਨ ਲਗਾ। ਇਨਾਂ ਹੀ ਨਹੀਂ ਜੋ ਲਹਿਰ ਪ੍ਰੋਫੈਸਰ ਸਾਹਿਬ ਕਾਰਣ ਚਲੀ ਸੀ ਉਸ ਨੂੰ ਕੈਸ਼ ਕਰਾਉਣ ਲਈ ਸਰਨਾਂ ਭਰਾਵਾਂ ਦੀ ਸਿਆਸੀ ਬੁੱਧੀ ਫੌਰਨ ਹਰਕਤ ਵਿਚ ਆ ਗਈ ਤੇ ਉਨ੍ਹਾਂ ਨੇ ਇਕ ਵਰਡ ਸਿੱਖ ਕਾਨਫ੍ਰੇਂਸ ਬੁਲਾ ਲਈ। ਲੇਕਿਨ ਉਹ ਇਥੇ ਟਪਲਾ ਖਾ ਗਏ ਕੇ ਉਸ ਲਹਿਰ ਦੇ ਹੀਰੋ ਪ੍ਰੋਫੈਸਰ ਦਰਸ਼ਨ ਸਿੰਘ ਦਾ ਨਾਮ ਹੀ ਉਸ ਕਾਨਫ੍ਰੇਂਸ ਵਿਚੋ ਨਦਾਰਦ ਸੀ। ਕਾਨਫ੍ਰੇਂਸ ਵੀ ਫੇਲ ਹੋ ਗਈ ਤੇ ਉਹ "ਸੁਧਾਰ ਲਹਿਰ" ਵੀ ਮੂੰਦੇ ਮੂੰਹ ਜਾ ਡਿਗੀ। ਲੇਕਿਨ "ਸਰਨਾਂ ਮਕੱੜ ਟ੍ਰੀਟੀ" ਕਾਮਯਾਬ ਹੋ ਗਈ। ਜਿਸ ਵਿਚ ਸਰਨਾਂ ਭਰਾਵਾਂ ਤੋਂ ਜਿਆਦਾ "ਮਕੜ ਜੂੰਡਲੀ" ਦਾ ਫਾਇਦਾ ਹੋਇਆ।ਦਾਸ ਇਹ ਐਵੇ ਹੀ ਨਹੀਂ ਲਿਖ ਰਿਹਾ ਇਹ ਗਲ ਸ਼ਕ ਦੇ ਦਾਇਰੇ ਇਸ ਕਰਕੇ ਵੀ ਆ ਜਾਂਦੀ ਹੈ ਕੇ "ਲਖੀ ਸ਼ਾਂਹ ਵਣਜਾਰਾ ਹਾਲ" ਤੇ ਹੋਰ ਕਈ ਦੋਸ਼ਾ ਬਾਰੇ ਅਕਾਲ ਤੱਖਤ ਤੋਂ ਸਰਨਾਂ ਭਰਾਵਾਂ ਨੂੰ ਘਟੌ ਘਟ 10 ਨੋਟਿਸ ਭੈਜੇ ਗਏ ।ਲੇਕਿਨ ਸਰਨਾਂ ਭਰਾਵਾਂ ਨੂੰ ਸਜਾਂ ਤੇ ਦੂਰ ਦੀ ਗਲ, ਇਕ ਤੇ ਵੀ ਕਾਰਵਾਹੀ ਅਜ ਤਕ ਨਹੀਂ ਕੀਤੀ ਗਈ।

ਤੀਜਾ ਝਟਕਾ ਕੁਝ ਜਾਗਰੂਕ ਧਿਰਾਂ ਵਲੋ ਉਸ ਵੇਲੇ ਲਗਾ ਜਿਸ ਵਿਚ ਉਨ੍ਹਾਂ ਨੇ ਪ੍ਰੋਫੈਸਰ ਸਾਹਿਬ ਨੂੰ "ਸਿੱਖ ਰਹਿਤ ਮਰਿਆਦਾ" ਦੇ ਉਲਟ "ਨਿਤਨੇਮ" ਦੀਆ ਬਾਣੀਆਂ ਨੂੰ ਰੱਦ ਕਰਨ ਬਾਰੇ ਪ੍ਰਚਾਰ ਕਰਨ ਲਈ ਮਜਬੂਰ ਕਰਨਾਂ ਚਾਹਿਆ ਤੇ ਅਪਣਾਂ ਸਟੈਂਡ ਜਨਤਕ ਤੌਰ ਤੇ ਕਲੀਅਰ ਕਰਨ ਤੇ ਹੀ ਨਾਲ ਚਲਣ ਲਈ ਮੁਖ ਸ਼ਰਤ ਰਖ ਦਿਤੀ। ਪ੍ਰੋਫੈਸਰ ਸਾਹਿਬ ਨੇ ਇਨਾਂ ਨੂੰ ਜਾਤੀ ਤੌਰ ਤੇ ਬਹੁਤ ਸਮਝਾਇਆ ਕੇ ਕਿਸੇ ਵੀ ਪੰਥਕ ਨਿਰਣੈ ਲਈ ਇਕ ਵਡੇ ਇਕੱਠ ਦੀ ਪਰਵਾਣਗੀ ਬੇਹਦ ਜਰੂਰੀ ਹੁੰਦੀ ਹੈ। ਇਕ ਬੰਦੇ ਦੀ ਕਹੀ ਗਲ ਕਾਨੂਨ ਨਹੀਂ ਬਣ ਸਕਦੀ। ਪਹਿਲਾਂ ਇਕ ਇਕੱਠ ਹੋ ਜਾਵੇ ਤੇ ਉਸ ਵਿਚ ਵਿਦਵਾਨਾਂ ਦਾ ਪੈਨਲ ਜੋ ਨਿਰਣਾਂ ਕਹੇਗਾ ਉਹ ਸਭ ਤੇ ਲਾਗੂ ਹੋਵੇਗਾ। ਲੇਕਿਨ ਇਹ ਗਲ ਉਨ੍ਹਾਂ ਧਿਰਾਂ ਨੂੰ ਸਮਝਾਈ ਨਹੀਂ ਜਾ ਸਕੀ। ਇਸ ਤਰ੍ਹਾ ਉਨ੍ਹਾਂ ਦਸਮ ਗ੍ਰੰਥੀਆਂ ਤੇ ਬ੍ਰਾਹਮਣਵਾਦੀਆਂ ਦੀ ਸਾਰੀ ਸਕੀਮ ਕਾਮਯਾਬ ਹੁੰਦੀ ਗਈ ਤੇ ਉਸ ਸੁਧਾਰ ਲਹਿਰ ਨੂੰ ਬਹੁਤ ਵਡੀ ਢਾਅ ਲਗਦੀ ਰਹੀ।

ਇਨਾਂ ਸਾਰੇ ਝਟਕਿਆਂ ਦੇ ਬਾਵਜੂਦ ਸਿੱਖ ਕੌਮ ਦਾ ਉਹ ਮਹਾਨ ਪ੍ਰਚਾਰਕ ਅਪਣੀ ਸੇਹਤ ਖਰਾਬ ਹੋਣ ਦੇ ਬਾਵਜੂਦ ਅਪਣੀ ਮੰਜਿਲ ਵਲ ਇਕ ਮਜਬੂਤ ਇਰਾਦੇ ਨਾਲ ਅਗੇ ਵਧ ਰਿਹਾ ਹੈ। ਸੱਚ ਦਾ ਸਾਥ ਦੇਣ ਵਾਲੇ ਸਿੱਖ ਅਪਣੀ ਅਲੋਚਨਾਂ ਤੇ "ਵਿਅਕਤੀ ਪੂਜ" ਅਤੇ " ਵਿਅਕਤੀ ਸਮਰਥਕ" ਵਰਗੇ ਉਲਾਹਮਿਆਂ ਦੀ ਪਰਵਾਹ ਨਾਂ ਕਰਦੇ ਹੋਏ, ਉਨ੍ਹਾਂ ਨਾਲ ਇਕ ਬਹੁਤ ਵਡਾ ਕਾਫਿਲਾ ਬਣਾਂ ਕੇ ਚਲ ਰਹੇ ਨੇ। ਉਨ੍ਹਾਂ ਦੇ ਪੰਥ ਦਰਦ ਤੇ ਸੱਚ ਤੇ ਪਹਿਰਾ ਦੇਣ ਦਾ ਸਮਰਥਨ ਕਰਨ ਵਾਲੇ ਸਿੱਖ ਉਨ੍ਹਾਂ ਜਾਗਰੂਕ ਧਿਰਾਂ ਦਾ ਜਰਾ ਵੀ ਮਣਖ ਨਹੀਂ ਕਰਦੇ, ਕਿਉਂਕਿ ਉਹ ਜਾਂਣਦੇ ਹਣ ਕੇ ਉਹ ਵੀਰ ਵੀ ਤੇ ਸਾਡੇ ਹੀ ਹਮਸਫਰ ਹਨ, ਤੇ ਕੇ ਉਹ ਸੱਚ ਤੇ ਪਹਿਰਾ ਦੇਣ ਵਾਲੇ ਵੀਰ ਕਦੋਂ ਤਕ "ਸੱਚ ਦੇ ਸਫਰ" ਵਿਚ ਸ਼ਾਮਿਲ ਨਹੀਂ ਹੋਣਗੇ। ਸੱਚ 'ਤੇ ਤੁਰਨ ਵਾਲੇ ਉਹ ਸਾਰੇ ਵੀਰ ਸੱਚ ਨਾਲ ਇਕ ਦਿਨ ਜਰੂਰ ਰਲਣਗੇ, ਤੇ ਇਸ ਲਹਿਰ ਨੂੰ ਮੁੜ ਸੁਰਜੀਤ ਕਰਨ ਵਿਚ ਅਪਣਾਂ ਵਡਮੁੱਲਾ ਯੋਗਦਾਨ ਜਰੂਰ ਪਾਂਉਣਗੇ।

ਇੰਦਰ ਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top