Share on Facebook | ||
ਮੱਕੜ ਸਿੰਘ ਦੇ "ਘੜਿਆਲੀ ਅਥਰੂ" ਅੱਜ ਖਬਰ ਪੜ੍ਹੀ ਜਿਸ ਵਿਚ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਹਿਆ ਕੇ "ਸਿੱਖ ਨਸਲਕੁਸ਼ੀ ਦੇ ਦਰਦ ਨੂੰ ਭੁਲਾਇਆ ਨਹੀ ਜਾ ਸਕਦਾ"। ਮੱਕੜ ਸਿੰਘ ਦੇ ਇਹ "ਘੜਿਆਲੀ ਅਥਰੂ" ਕੋਈ ਕੌਮ ਪ੍ਰਤੀ ਉਨਾਂ ਦੇ ਦਰਦ ਨੂੰ ਨਹੀ ਦਰਸਾਉਂਦੇ ਬਲਕੇ ਅਪਣੇ "ਆਕਾ" ਲਈ ਆਂਉਣ ਵਾਲੀਆਂ ਚੋਣਾਂ ਲਈ ਇਕ "ਚੁਨਾਵੀ ਸ਼ੌਸ਼ਾ" ਮਾਤਰ ਹੈ।ਨਾਂ ਮੈਂ ਨਸਲਕੁਸ਼ੀ ਕਰਨ ਵਾਲੀ ਸਿਆਸਤ ਨਾਂ ਮਕੱੜ ਦੇ "ਆਕਾ" ਦੀ ਸਿਆਸਤ ਦਾ 'ਹਾਮੀ' ਹਾਂ ਹਾਂ। ਮੈਨੂੰ ਤੇ ਦੋਵੇਂ ਹੀ ਸਿੱਆਸਤਾਂ ਸਿੱਖਾਂ ਦੀਆਂ ਦੁਸ਼ਮਣ ਪ੍ਰਤੀਤ ਹੂੰਦੀਆਂ ਨੇ। ਇਕ ਨੇ "ਸਿੱਖਾਂ ਦਾ ਕਤਲ" ਕੀਤਾ ਦੂਜੇ "ਸਿੱਖੀ ਦਾ ਹੀ ਕਤਲ" ਕਰੀ ਜਾ ਰਹੇ
ਨੇ। ਮੈਂ ਮੱਕੜ ਸਿੰਘ ਕੋਲੋਂ ਇਹ ਪੁਛਦਾ ਹਾਂ ਕੇ ਉਨਾਂ ਨੂੰ 1984
ਦੀ ਨਸਲਕੁਸ਼ੀ ਪ੍ਰਤੀ ਇਨਾਂ ਦਰਦ ਅਚਾਨਕ 27 ਵਰ੍ਹਿਆਂ ਬਾਅਦ
ਕਿਵੇਂ ਜਾਗ ਗਇਆਂ ? ਉਨਾਂ ਨੂੰ ਆਉਣ ਵਾਲੀਆਂ ਚੋਣਾਂ ਕਰਕੇ 1984 ਦੀ ਨਸਲਕੁਸ਼ੀ ਦੀ ਯਾਦ ਆ
ਗਈ ਹੈ, ਨਾਂ ਕੇ ਪੰਥ ਦੀ ਦਰਦ ਕਰਕੇ? ਉਨਾਂ ਨੂੰ ਤੇ ਇਹ ਵੀ ਪਤਾ ਨਹੀਂ ਹੋਣਾਂ ਕੇ ਪੰਜਾਬ ਤੋਂ
ਬਾਹਰ ਰਹਿ ਰਹੇ ਸਿੱਖਾਂ ਦੀ ਮੌਜੂਦਾ ਹਾਲਤ ਕੀ ਹੈ ? ਤੇ ਉਨਾਂ ਨਾਲ 1984 ਵਿਚ ਕੀ ਕੀ ਵਾਪਰਿਆ ?
ਕੀ ਉਨਾਂ ਨੇ ਅਜ ਤਕ ਦਿੱਲੀ, ਕਾਨਪੁਰ ਤੇ ਬੋਕਾਰੋ ਵਰਗੇ ਸ਼ਹਿਰਾਂ
ਵਿਚ ਦੌਰਾ ਕਰਕੇ ਕਿਸੇ "ਦੰਗਾ ਪੀੜਤ" ਪਰਿਵਾਰ ਨਾਲ ਅਜ ਤਕ ਇਕ ਵੀ ਮੁਲਾਕਾਤ ਕੀਤੀ ਜਿਥੇ ਲਗਭਗ
10000 ਤੋਂ ਵਧ ਸਿੱਖਾਂ ਦਾ ਕਤਲ ਕੀਤਾ ਗਇਆਂ ਤੇ 100000 ਤੋਂ ਵਧ ਸਿੱਖਾਂ ਦੇ ਘਰ ਤੇ ਦੁਕਾਨਾਂ
ਸਾੜੀਆਂ ਗਈਆਂ? ਕੀ ਉਨਾਂ ਦਿੱਲੀ ਦੇ "ਤਿਰਲੋਕ ਪੁਰੀ" ਮੋਹਲੇ ਵਿਚ ਜਾਕੇ ( ਜਿਸ ਦਾ ਨਾਮ ਹੀ ਹੁਣ "ਵਿਧਵਾ
ਕਾਲੋਨੀ" ਤੇ "ਦੰਗਾ ਪੀੜਤ ਕਾਲੋਨੀ" ਪੈ ਗਇਆ ਹੈ) ਉਥੇ ਦੇ ਉਨਾਂ ਸਿੱਖ ਮਾਤਾਵਾਂ ਭੈਣਾਂ ਤੇ ਧੀਆਂ
ਨਾਲ ਮੁਲਾਕਾਤ ਕੀਤੀ ਹੈ ? ਇਹ ਵਿਧਵਾ ਮਾਂਤਾਵਾਂ ਭੈਣਾਂ ਅਜ ਵੀ ਖਾਨਾਬਦੋਸ਼ਾਂ ਦਾ ਜੀਵਨ ਬਸਰ ਕਰ
ਰਹੀਆਂ ਨੇ। ਕੀ ਉਨਾਂ ਨੇ , ਉਨਾਂ ਕਾਲੋਨੀਆ ਦੇ ਬਚਿਆ ਨਾਲ ਮੁਲਾਕਾਤਾਂ ਕੀਤੀਆਂ ? |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |