Share on Facebook

Main News Page

ਦੇਰ ਆਇਦ, ਦਰੁਸਤ ਆਇਦ
ਡਾ. ਗੁਰਸ਼ਰਨ ਜੀਤ ਸਿੰਘ ਦੇ ਰੋਜ਼ਾਨਾ ਸਪੋਕਸਮੈਨ 'ਚ ਛਪੇ ਲੇਖ 'ਚ ਲਿਖੀਆਂ ਪੰਕਤੀਆਂ ਲਈ ਮੁਆਫੀ ਮੰਗੀ

ਸਪੋਕਸਮੈਨ ਅਖਬਾਰ ਵਿਚ ਮਿਤੀ 20.07.2011 ਨੂੰ ਛੱਪੀ ਸੰਪਾਦਕੀ ਦਾ ਰੋਸ ਪੰਥ ਦਰਦੀਆਂ ਦੇ ਮਨ ਵਿੱਚ ਹਾਲੀ ਭੱਖ ਹੀ ਰਿਹਾ ਸੀ ਕੇ 24.07.2011 ਦੇ ਇਸ ਅਕਬਾਰ ਵਿਚ ਡਾ. ਗੁਰਸ਼ਰਨ ਜੀਤ ਸਿੰਘ ਦਾ ਇਕ ਲੇਖ "ਕੀ ਸੱਚੇ ਗੁਰੂ ਦੀ ਕੋਈ ਕਸਵੱਟੀ ਹੈ?।" ਛਾਪ ਦਿਤਾ ਗਇਆ।
http://www.rozanaspokesman.com/fullpage.aspx?view=main&mview=Jul&dview=24&pview=13

ਇਸ ਲੇਖ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਅਪਮਾਨ ਜਨਕ ਟਿਪਣੀ ਕੀਤੀ ਗਈ ਸੀ। ਇਸ ਅਖਬਾਰ ਦੀ 20.07.11 ਵਾਲੀ ਸੰਪਾਦਕੀ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਲਫਜਾਂ ਦੀ ਵਰਤੋਂ ਦੇ ਕਾਰਣ ਸੁਚੇਤ ਸਿੱਖਾਂ ਦੇ ਮਨ ਵਿੱਚ ਪਹਿਲਾਂ ਹੀ ਕਾਫੀ ਰੋਸ ਸੀ, ਗੁਰਸ਼ਰਨ ਜੀਤ ਸਿੰਘ ਦੇ ਇਸ ਲੇਖ ਨੇ ਇਸ ਵਿਰੋਧ ਦੀ ਅੱਗ ਵਿਚ ਘਿਉ ਪਾਉਣ ਦਾ ਕੰਮ ਕੀਤਾ। ਕੁੱਝ ਪੰਥ ਦਰਦੀਆਂ ਨੇ ਡਾ. ਗੁਰਸ਼ਰਨ ਜੀਤ ਸਿੰਘ ਨੂੰ ਸੰਪਰਕ ਕਰਕੇ ਤੇ ਫੋਨ ਕਰਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਸੁਚੇਤ ਸਿੱਖਾਂ ਵਿਚੋਂ ਜਾਗਰੂਕ ਸਿੱਖ, ਬੀਬੀ ਸੁਰਿੰਦਰ ਕੌਰ ਨਿਹਾਲ ਪ੍ਰਮੁਖ ਸਨ। ਇਨ੍ਹਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਤੇ ਸਨਮਾਨ ਤੇ ਪਹਿਰਾ ਦੇਂਦਿਆਂ ਹੋਇਆ, ਉਸ ਨੂੰ ਮਾਫੀ ਮੰਗਣ ਲਈ ਕਿਹਾ, ਤੇ ਅਪਣੇ ਉਹ ਸ਼ਬਦ ਵਾਪਿਸ ਲੈਣ ਲਈ ਕਿਹਾ, ਜੋ ਗੁਰੂ ਗ੍ਰੰਥ ਸਾਹਿਬ ਜੀ ਲਈ ਇਸ ਲੇਖ ਵਿਚ ਗਲਤ ਵਰਤੇ ਗਏ ਸਨ। ਇਸ ਦੇ ਸਿੱਟੇ ਵਜੋਂ, ਅਜ ਮਿਤੀ 25.07 2011 ਦੇ ਸਪੋਕਸਮੈਨ ਅਖਬਾਰ ਦੇ ਪੇਜ ਨੰ. 3 ਤੇ ਡਾ . ਗੁਰਸ਼ਰਨਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਖਿਲਾਫ ਵਰਤੇ ਗਏ ਉਨਾਂ ਸ਼ਬਦਾਂ ਨੂੰ ਵਾਪਸ ਲੈਂਦਿਆਂ ਪਾਠਕਾਂ ਕੋਲੋਂ ਜਨਤੱਕ ਤੌਰ ਤੇ ਮਾਫੀ ਮੰਗ ਲਈ।

ਇਹ "ਮਾਫੀ ਨਾਮਾ" ਇਹ ਸਿੱਧ ਕਰਦਾ ਹੈ, ਕਿ ਭਾਂਵੇਂ ਸਾਰੀ ਕੌਮ ਸੁੱਤੀ ਹੋਈ ਹੈ, ਪਰ ਅੱਜ ਵੀ ਕੁਝ ਸੁਚੇਤ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਹਰ ਵੇਲੇ ਸੁਚੇਤ ਹੋ ਕੇ ਪਹਿਰਾ ਦੇ ਰਹੇ ਹਨ। ਇਨ੍ਹਾਂ ਜਾਗਰੂਕ ਸਿੱਖਾਂ ਦੀ ਨਿਗਾਹ ਵਿੱਚ ਇਹ ਮੰਦੀ ਨੀਯਤ ਵਾਲੇ ਲਿਖਾਰੀ ਹਮੇਸ਼ਾਂ ਚੜ੍ਹੇ ਰਹਿੰਦੇ ਨੇ। ਇਹ ਗੁਰੂ ਕੇ ਸਿੱਖ ਵਧਾਈ ਦੇ ਪਾਤਰ ਹਨ, ਕਿ ਉਨ੍ਹਾਂ ਦੀ "ਬਾਜ ਵਾਲੀ ਨਜਰ" ਵਿੱਚ ਗੁਰੂ ਦੇ ਸਤਿਕਾਰ ਦੇ ਖਿਲਾਫ ਗੱਲ ਫੌਰਨ ਹੀ ਆ ਗਈ, ਤੇ ਉਨ੍ਹਾਂ ਨੇ ਇਸ ਲਈ ਸੱਖਤ ਸਟੈਂਡ ਲਿਆ। ਸੁਚੇਤ ਸਿੱਖਾਂ ਨੇ ਇਹ ਸਾਬਿਤ ਕਰ ਦਿਤਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਖਿਲਾਫ ਇਕ ਅੱਖਰ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਆਉਣ ਵਾਲੇ ਸਮੇਂ ਵਿਚ ਦੂਜੇ ਡਾਕਟਰਾਂ, ਸੰਪਾਦਕਾਂ ਤੇ ਯੂਨੀਵਰਸਿਟੀਆਂ ਦੇ ਅਖੌਤੀ ਲਿਖਾਰੀਆਂ ਨੂੰ ਇਹ ਚੇਤਾਵਨੀ ਵੀ ਦੇ ਦਿਤੀ ਕਿ ਸਾਰੇ ਸਿੱਖ ਹਲੀ ਨਾ ਸੁੱਤੇ ਹਨ ਤੇ ਨਾ ਹੀ ਵਿਕੇ ਹੋਏ ਹਨ। ਜੇ ਉਹ ਇਕ ਅੱਖਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਗਲਤ ਲਿਖਣਗੇ ਤੇ ਉਨ੍ਹਾਂ ਵਿਰੁੱਧ ਵੀ ਇਸੀ ਤਰ੍ਹਾਂ ਆਵਾਜ਼ ਉਠਾਈ ਜਾਵੇਗੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top