Share on Facebook

Main News Page

"ਸਹਿਜਧਾਰੀ ਸਿੱਖ"' ਨੂੰ ਵੋਟਾਂ ਦੇਣ ਦੇ ਅਧਿਕਾਰ ਦੀ ਗਲ ਸਿੱਖ ਕੌਮ ਦੇ ਹੱਕ ਵਿਚ ਨਿੱਤਰ ਸਕਦੀ ਹੈ ਜੇ "ਸਹਿਜਧਾਰੀ ਸਿੱਖ" ਦੀ "ਸਹੀ ਪਰਿਭਾਸ਼ਾ" ਨੂੰ ਮਾਨਤਾ ਦਿੱਤੀ ਜਾਏ

"ਸਹਿਜਧਾਰੀ ਸਿੱਖ"' ਨੂੰ ਵੋਟਾਂ ਦੇਣ ਦੇ ਅਧਿਕਾਰ  ਦੀ ਗਲ ਸਿੱਖ ਕੌਮ ਦੇ ਹਕ ਵਿਚ ਨਿੱਤਰ ਸਕਦੀ ਹੈ ਜੇ "ਸਹਿਜਧਾਰੀ ਸਿੱਖ" ਦੀ ਸਹੀ ਪਰਿਭਾਸ਼ਾਂ ਨੂੰ ਮਾਨਤਾ ਦਿੱਤੀ ਜਾਏ ,ਤੇ ਉਸ ਤੇ ਦ੍ਰਿੜਤਾ ਨਾਲ ਪਹਿਰਾ ਦਿਤਾ ਜਾਵੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਹਿਜਧਾਰੀ ਸਿੱਖ ਨੂੰ ਵੋਟਾਂ ਪਾਉਣ ਦਾ ਅਧਿਕਾਰ ਮਿਲਣਾਂ ਕੋਈ ਬਹੁਤ ਵਡੀ ਸਮਸਿਆ ਨਹੀਂ ਹੈ। ਸਮਸਿਆ ਤੇ "ਸਹਿਜਧਾਰੀ ਸਿੱਖ" ਦੀ ਪਰਿਭਾਸ਼ਾ ਨੂੰ ਤੋੜ ਮਰੋੜ ਕੇ ਅਪਣੇ ਸਵਾਰਥਾਂ ਲਈ ਪੇਸ਼ ਕਰਨ ਨਾਲ ਹੈ, ਜੋ ਅਜ ਤਕ ਸਾਡੀ ਕੌਮ ਦੇ ਸਵਾਰਥੀ ਤੇ ਸਿਆਸੀ ਲੋਕ ਕਰਦੇ ਆ ਰਹੇ ਨੇ। ਅਜ ਤਕ ਸ਼੍ਰੋਮਣੀ ਕਮੇਟੀ ਤੇ ਹੋਰ ਪੰਥ ਦੇ  ਅਜੋਕੇ ਵਿਦਵਾਨਾਂ ਨੇ "ਸਹਿਜਧਾਰੀ ਸਿੱਖ" ਦੀ ਸਹੀ ਪਰਿਭਾਸ਼ਾ ਦੀ ਪੜਚੋਲ ਤੇ ਦੂਰ ਉਸ ਦੀ ਸਹੀ ਵਿਆਖਿਆ ਕਰਨਾਂ ਵੀ ਮੁਨਾਸਿਬ ਨਹੀਂ ਸਮਝਿਆ। ਕੁਝ ਕੁ ਅਖੌਤੀ ਵਿਦਵਾਨਾਂ ਨੇ ਤੇ ਸਹਿਜਧਾਰੀ ਸਿੱਖ ਦੀ ਵਿਆਖਿਆ ਇਸ ਕਦਰ ਤੋੜ ਮਰੋੜ ਕੇ ਕੀਤੀ ਕੇ ਸਹਿਜਧਾਰੀ ਸਿੱਖ ਦਾ ਮਤਲਬ ਹੀ ਬਦਲ ਕੇ ਰਖ ਦਿਤਾ। ਇਹੀ ਕਾਰਣ ਹੈ ਕੇ ਇਸ ਵਿਸ਼ੈ ਨੇ ਇਨਾਂ ਖਤਰਾਕ ਮੋੜ ਲੈ ਲਿਆ ਹੈ।

ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਨੂੰ ਮੋਨਿਆਂ, ਸਿਰਗੁਮਾਂ, ਕੇਸਾਂ ਤੋਂ ਰਹਿਤ ਅਨਮਤੀਆਂ ਨਾਲ ਜੋੜਨ ਲਈ ਇਕ ਅਖੌਤੀ ਵਿਦਵਾਨ ਨੂੰ ਇਕ ਵੇਬਸਈਟ ਤੇ ਇਸ ਬਾਰੇ ਦਾਸ ਨੇਂ ਕਈਂ ਵਾਰ ਅਗਾਹ ਕੀਤਾ ਸੀ, ਜੋ "ਸਹਿਜਧਾਰੀ ਸਿੱਖ", ਇਕ "ਮੋਨੇ ਜਾ ਅਨਮਤਿ ਦੇ ਬੰਦੇ" ਨੂੰ ਐਲਣ ਰਿਹਾ ਸੀ। "ਸਹਿਜਧਾਰੀ ਸਿੱਖ" ਕੋਈ "ਮੋਨਾਂ ਜਾਂ ਕੇਸਾਂ ਤੋਂ ਰਹਿਤ" ਬੰਦੇ ਨੂੰ ਨਹੀਂ ਕਹਿਆ ਜਾ ਸਕਦਾ। ਉਸ ਨਾਲ ਦਾਸ ਨੇ ਚਰਚਾ ਕਰਦਿਆ ਉਸ ਨੂੰ ਇਸ ਗਲ ਲਈ ਵੀ ਅਗਾਹ ਕੀਤਾ ਸੀ ਕੇ "ਸਹਿਜਧਾਰੀ ਸਿੱਖ" ਦਾ ਮਤਲਬ ਮੋਨਾਂ ਜਾਂ ਕੇਸਾਂ ਤੋਂ ਰਹਿਤ ਬੰਦਾ ਨਹੀਂ ਹੁੰਦਾ।ਜੋ ਕੇਸਾਂ ਤੋਂ ਰਹਿਤ ਸਿੱਖ ਹੈ ਉਹ ਤਾਂ ਸਿੱਖ ਹੀ ਨਹੀਂ ਅਖਵਾ ਸਕਦਾ ਭਾਵੇਂ ਉਹ "ਸਹਿਜਧਾਰੀ ਸਿੱਖ" ਹੋਵੇ ਭਾਵੇਂ "ਪਾਹੁਲਧਾਰੀ"। ਇਸ ਬਾਰੇ ਚੰਦੀਗੜ ਹਾਈਕੋਰਟ ਦਾ ਫੈਸਲਾ ਇਕ ਬੱਚੀ ਦੇ ਕਾਲੇਜ ਵਿਚ ਏਡਮਿਸ਼ਨ ਲਈ ਦਿਤੇ ਗਏ ਫੇਸਲੇ ਦੇ ਰੂਪ ਵਿਚ ਸਾਡੇ ਕੌਲ ਮੌਜੂਦ ਹੈ।ਜਿਸ ਵਿਚ ਸਾਫ ਤੌਰ ਤੇ ਇਹ ਫਾਈਡਿੰਗ ਦਿਤੀ ਗਈ ਹੈ ਕੇ "ਕੇਸਾਂ ਤੋਂ ਬਿਨਾਂ ਸਿੱਖ " ਨਹੀਂ ਹੋ ਸਕਦਾ।ਅਜ ਕੌਮ ਲਈ ਹੋਰ ਸ਼ਰਮਨਾਕ ਗਲ ਇਹ ਹੈ ਕੇ ਕੁਝ ਲੋਕ "ਸਹਿਜਧਾਰੀ ਸਿੱਖ" ਨੂੰ "ਬਿਹਾਰੀ ਭਈਏ" ਤੇ ਕੇਸਾਂ ਤੋਂ ਰਹਿਤ ਲੋਕਾਂ ਨਾਲ ਜੋੜ ਕੇ ਸਿੱਖ ਕੌਮ ਦਾ ਧਿਆਨ ਫੇਰ ਮੁੱਖ ਮੁੱਦੇ ਤੋਂ ਹਟਾਉਣ ਦਾ ਕੰਮ ਕਰ ਰਹੇ ਨੇ।ਕਦੀ ਵੀ ਅਨਮਤਿ ਦਾ ਜਾਂ ਕੋੲ ਵੀ ਸਿੱਖ ਕੇਸਾਂ ਤੋਂ ਰਹਿਤ ਜਾ ਸਿੱਖੀ ਤੋਂ ਪਤਿਤ ਬੰਦਾ "ਸਹਿਜਧਾਰੀ ਸਿੱਖ" ਨਹੀਂ ਅਖਵਾਂਉਦਾ।

ਦਾਸ ਤੇ ਇਥੇ ਸਭ ਨਾਲੋਂ ਵਖਰੀ ਗਲ ਕਰਨ ਜਾ ਰਿਹਾ ਹੈ ਕੇ "ਸਹਿਜਧਾਰੀ ਸਿੱਖ" ਨੂੰ ਤੇ ਸ਼੍ਰੋਮਣੀ ਕਮੇਟੀ ਕੀ ਉਸ ਨੂੰ ਤੇ "ਪੁਰੀ ਸਿੱਖ ਕੌਮ ਤੇ ਉਸ ਦੇ ਹਰ ਅਦਾਰੇ ਵਿਚ ਬਰਾਬਰ ਦਾ ਸਤਕਾਰ ਮਿਲਣਾਂ ਚਾਹੀ ਦਾ ਹੈ ,ਬਸ਼ਰਤੇ ਕੇ ਅਸੀ "ਸਹਿਜਧਾਰੀ ਸਿੱਖ" ਦੀ ਸਹੀ ਪਰਿਭਾਸ਼ਾ ਜੋ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਦਿਤੀ ਹੋਈ ਹੈ,ਉਸ ਤੇ ਅਮਲ ਕਰੀਏ ਤੇ ਉਸ ਨੂੰ ਹੀ ਕੌਮੀ ਤੇ ਕਾਨੂਨੀ ਤੌਰ ਤੇ ਮਾਨਤਾ ਦੇਈਏ।ਭਾਈ ਕਾਨ੍ਹ ਸਿੰਘ ਨਾਭਾ ਦਾ "ਮਹਾਨ ਕੋਸ਼" ਇਕ ਪੁਰਾਤਨ ਦਸਤਾਵੇਜ ਹੈ ,ਜਿਸ ਨੂੰ ਕੌਮ ਵਿਚ ਇਕ ਕੌਮੀ ਸਤਕਾਰ ਵਜੋ ਵੇਖਿਆ ਜਾਂਦਾ ਹੈ।ਇਹ ਦਸਤਾਵੇਜ ਦਾ ਇਸਤੇਮਾਲ "ਕਾਨੂੰਨੀ ਏਵੀਡੇਂਸ" ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਮਹਾਨ ਕੋਸ਼ ਵਿਚ "ਸਹਿਜਧਾਰੀ  " ਦੀ ਪਰਿਭਾਸ਼ਾ ਸਪਸ਼ਟ ਰੂਪ ਵਿਚ ਦਿਤੀ ਗਈ ਹੈ, ਜੋ ਇਸ ਪ੍ਰਕਾਰ ਹੈ-

ਸਹਿਜਧਾਰੀ- ਵਿ-ਸਹਜ (ਗਯਾਨ) ਧਾਰਣਾ ਵਾਲਾ, ਵਿਚਾਰਵਾਨ। 2 ਸੁਖਾਲੀ ਧਾਰਣਾਂ ਵਾਲਾ।ਸੌਖੀ ਰੀਤਿ ਅੰਗੀਕਾਰ ਕਰਨ ਵਾਲਾ। 3 ਸੰਗਯਾ- ਸਿੱਖਾਂ ਦਾ ਇਕ ਅੰਗ, ਜੋ ਖੰਡੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕਿਰਪਾਣ ਦੀ ਰਹਿਤ ਨਹੀਂ ਰਖਦਾ,ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਆਪਣਾਂ ਹੋਰ ਧਰਮਸੂਚਕ ਨਹੀਂ ਮਣਦਾ*

ਭਾਈ ਸਾਹਿਬ ਦੀ ਸਹਿਜਧਾਰੀਆਂ ਬਾਰੇ ਟਿਪਣੀ: ਪੰਜਾਬ ਅਤੇ ਸਿੰਧ ਵਿਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ।ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵਡੇ ਪ੍ਰੇਮੀ ਅਤੇ ਸ਼੍ਰਧਾਵਾਨ ਹਨ,ਜੋ ਸਿੰਘ ਸਹਿਜਧਾਰੀਆ ਨੂੰ ਨਫਰਤ ਦੀ ਨਿਗਾਹ ਨਾਲ ਵੇਖਦੇ ਹਨ, ਉਹ ਸਿੱਖ ਧਰਮ ਤੋਂ ਅਣਜਾਣ ਹਨ।

ਭਾਈ ਕਾਨ੍ਹ ਸਿੰਘ ਨਾਭਾ ਦੇ "ਸਹਿਜਧਾਰੀ" ਬਾਰੇ ਕੀਤੀ ਗਈ ਵਿਆਖਿਆ ਵਿਚ, ਕਿਤੇ ਵੀ ਕੇਸਾਂ ਤੋਂ ਰਹਿਤ ਬੰਦੇ ਤੇ ਅਨਮਤਿ ਦੇ ਬੰਦੇ ਦਾ ਜਿਕਰ ਨਹੀਂ ਹੈ। ਇਸ ਵਿਚ ਸਾਫ ਤੌਰ ਤੇ ਲਿਖਿਆ ਹੈ ਕੇ "ਸਿੱਖਾਂ ਦਾ ਇਕ ਅੰਗ, ਜੋ ਖੰਡੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕਿਰਪਾਣ ਦੀ ਰਹਿਤ ਨਹੀਂ ਰਖਦਾ।" ਇਸ ਵਿਚ ਕੇਵਲ ਤੇ ਕੇਵਲ "ਦੋ ਕਕਾਰਾਂ" ਦਾ ਜਿਕਰ ਭਾਈ ਸਾਹਿਬ ਨੇ ਸਪਸ਼ਟ ਰੂਪ ਵਿਚ ਕੀਤਾ ਹੈ, ਨਾਲ ਹੀ ਉਨਾਂ ਇਹ ਵੀ ਸਪਸ਼ਟ ਕੀਤਾ ਹੈ ਕੇ "ਗੁਰੂ ਗ੍ਰੰਥ ਸਾਹਿਬ ਬਿਨਾਂ ਆਪਣਾਂ ਹੋਰ ਧਰਮ ਸੂਚਕ ਨਹੀਂਂ ਮੰਨਦਾ"


ਖਾਲਸਾ ਜੀ! ਕੌਮ ਦੇ ਉਨਾਂ ਗੱਦਾਰਾਂ ਤੋਂ ਸਾਵਧਾਨ ਰਹੋ, ਜੋ ਵੋਟਾਂ ਦੀ ਖਾਤਿਰ ਤੇ "ਸਾਂਝੀ ਵਾਲਤਾ" ਦੇ ਨਾਮ ਤੇ ਕੌਮ ਦਾ "ਹਿੰਦੂ ਕਰਣ" ਕਰਨਾਂ ਚਾਂਉਦੇ ਨੇ, ਉਨਾਂ ਕੋਲੋਂ ਸਾਵਧਾਨ। ਇਕ ਸਿੱਖ "ਸਹਿਜਧਾਰੀ" ਹੋਵੇ ਭਾਵੇ 'ਪਾਹੁਲਧਾਰੀ", ਉਹ ਕੇਸਾਂ ਤੋਂ ਵੀਹੂਣਾਂ ਤੇ ਹੋ ਹੀ ਨਹੀਂ ਸਕਦਾ । ਜੇ ਇਸ ਪਰਿਭਾਸ਼ਾ ਨੂੰ ਜੋ ਇਕ "ਪੁਰਾਤਨ ਦਸਤਾਵੇਜ" ਤੇ ਸਿੱਖਾਂ ਦੀ "ਡਿਕਸ਼ਨਰੀ" ਹੈ, ਨੂੰ ਪ੍ਰਚਾਰਿਆ ਤੇ ਉਸ ਤੇ ਅਮਲ ਕੀਤਾ ਜਾਵੇ ਤੇ, ਕਿਸੇ ਨੂੰ ਵੀ ਇਤਰਾਜ ਨਹੀਂ ਹੋਵੇਗਾ ਕੇ ਇਸ ਤਰ੍ਹਾਂ ਦਾ "ਸਹਿਜਧਾਰੀ ਸਿੱਖ" ਵੋਟਾਂ ਪਾਵੇ ਤੇ ਵਧ ਚੜ੍ਹ ਕੇ ਧਾਰਮਿਕ ਅਦਾਰਿਆ ਵਿਚ ਹਿੱਸਾ ਲਵੇ, ਕਿਉਕੇ ਉਹ "ਮੋਨਾਂ" ਤੇ "ਕੇਸਾਂ ਤੋਂ ਵੀਹੂਣਾਂ" ਨਹੀਂ ਹੈ। ਉਹ ਤੇ ਕੇਵਲ "ਕੱਛ ਕਿਰਪਾ
ਦੀ ਰਹਿਤ ਨਹੀਂ ਰਖਦਾ"।

ਜੇ ਕੋਈ ਸਿੱਖੀ ਸਰੂਪ ਵਾਲਾ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾਂ ਹੋਰ ਕਿਸੇ ਨੂੰ ਅਪਣਾਂ ਧਰਮਸੂਚਕ(ਈਸ਼ਟ) ਨਹੀਂ ਮਣਦਾ (ਅਨਮਤੀਆ ਤੇ ਹੋ ਹੀ ਨਹੀਂ ਸਕਦਾ) ਤੇ ਕੱਛ ਕਿਰਪਾ ਨਹੀਂ ਰਖਦਾ, ਅਗਰ ਵੋਟ ਪਾਂਦਾ ਹੈ ਤੇ ਕੌਮ ਨੂੰ  ਕੀ ਇਤਰਾਜ ਹੈ। ਸਾਡੇ ਵਿਚੋ ਬਹੁਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਲਿਖੀ ਸਹਿਜਧਾਰੀ ਦੀ ਪਰਿਭਾਸ਼ਾ ਵਿਚ ਹੀ ਆਂਉਦੇ ਹਾਂ। ਇਤਰਾਜ ਤੇ ਉਸ ਵੇਲੇ ਖੜਾ ਹੁੰਦਾ ਹੈ ਜਦੋਂ "ਸਹਿਜਧਾਰੀ ਸਿੱਖ" ਨੂੰ ਅਨਮਤਿ ਦੇ ਗੁਰੂ ਘਰ ਆਉਣ ਵਾਲੇ "ਕੇਸਾਂ ਤੋਂ ਰਹਿਤ ਬੰਦੇ", "ਬਿਹਾਰੀਆਂ" ਤੇ "ਭਈਆਂ " ਨੂੰ "ਸਹਿਜਧਾਰੀ" ਜਾਂ ਸਹਿਜਧਾਰੀ ਸਿੱਖਾਂ ਦੀ ਸ਼੍ਰੇਣੀ ਨਾਲ ਜੋੜ ਦਿਤਾ ਜਾਂਦਾ ਹੈ, ਤੇ ਇਹ ਬ੍ਰਾਹਮਣਵਾਦੀ ਸਿਆਸੀ ਲੋਕ ਇਸ ਦੀ ਆੜ ਵਿਚ ਅਪਣੇ ਸਵਾਰਥੀ ਮੰਨਸੂਬੇ ਪੂਰੇ ਕਰਨ ਲਗ ਪੈਂਦੇ ਨੇ।

ਦਾਸ ਕਾਨੂੰਨ ਪਖੋਂ ਜਾਨਕਾਰੀ ਵਿਚ ਬਹੁਤ ਕਮਜੋਰ ਹੈ। ਦਾਸ ਕਾਨੂੰਨ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ ਲੇਕਿਨ ਫਿਰ ਵੀ, ਪੰਥ ਦੇ ਵਿਦਵਾਨਾਂ, ਕਾਨੂਨਵਿਦਾਂ, ਤੇ ਜਾਗਰੂਕ ਧਿਰਾਂ ਨੂੰ ਬੇਨਤੀ ਹੈ ਕੇ ਉਸ ਕਾਨੂਨ ਦਾ ਵਿਰੋਧ ਕਰਨ ਦੀ ਬਜਾਇ, ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਦਿਤੀ ਗਈ "ਸਹਿਜਧਾਰੀ" ਦੀ ਪਰਿਭਾਸ਼ਾ (ਜੋ ਇਕ ਪੁਰਾਤਨ ਇਤਿਹਾਸਿਕ ਦਸਤਾਵੇਜ ਤੇ ਸਿੱਖੀ ਵਿਚ ਸਤਕਾਰਤ ਗ੍ਰੰਥ ਹੈ) ਨੂੰ ਕੌਮ ਅਤੇ ਕਾਨੂੰਨੀ ਪੱਧਰ ਤੇ ਮਾਨਤਾ ਦੁਆਣ ਵਾਲੇ ਪਾਸੇ ਲਗ ਜਾਂਣ, ਸਾਰੇ ਭੰਬਲਭੁਸੇ ਆਪ ਹੀ ਨਿਪਟ ਜਾਂਣਗੇ।ਜੇ ਕੌਮ ਦੇ ਬੁਧੀਜੀਵੀਆਂ ਨੇ ਇਸ ਵਲ ਕੋਈ ਧਿਆਨ ਨਾਂ ਦਿਤਾ, ਤੇ ਆਏ ਦਿਨ ਕੋਈ ਨਾਂ ਕੋਈ ਬਖੇੜਾ ਬ੍ਰਾਹਮਣਵਾਦੀਆਂ ਦੀਆਂ ਹਥ ਠੋਕੀਆਂ ਸਰਕਾਰਾਂ ਕੌਮ ਨਾਲ ਖੜਾ ਕਰਦੀਆ ਰਹਿਣ ਗੀਆਂ।

ਇੰਦਰ ਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top