Share on Facebook

Main News Page

“ਸਿੱਖੀ” “ਇਕ ਜੀਵਨ ਜਾਚ”

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫ਼ਤਿਹ

ਬਹੁਤ ਸਮੇ ਤੋਂ ਸੋਚ ਰਿਹਾ ਸੀ ਕੁਝ ਲਿ,ਖਾਂ ਪਰ ਸਮਝ ਨਹੀਂ ਸੀ ਆ ਰਿਹਾ ਕਿ ਲਿਖਾਂ, ਕਿਉਂਕਿ ਗੱਲਾਂ ਤੇ ਅਕਸਰ ਕਰਦਾ ਹਾਂ, ਪਰ ਉਸ ਵੇਲੇ ਸਾਮਨੇ ਕੋਈ ਸੁਨਣ ਵਾਲਾ ਹੁੰਦਾ ਹੈ, ਅਤੇ ਅਗੋਂ ਕੋਈ ਗੱਲ ਵੀ ਹੁੰਦੀ ਹੈ, ਪਰ ਲਿਖਣ ਵੇਲੇ ਕੰਪਿਊਟਰ ਦੀ ਸਕ੍ਰੀਨ ਕੁਛ ਬੋਲਦੀ ਨਹੀਂ, ਫਿਰ ਵੀ ਕੋਸ਼ਿਸ਼ ਕਰ ਕੇ ਲਿਖ ਰਿਹਾਂ ਹਾਂ, ਜੇ ਪਸੰਦ ਆਵੇ ਤੇ ਖੂਬ ਨਹੀਂ ਤਾਂ ਈਮੇਲ ਜਾਂ ਫੋਨ ਰਾਹੀਂ ਸਲਾਹ ਦੀ ਉਡੀਕ ਰਹੇਗੀ ਅਤੇ ਉਹ ਹੋਰ ਵੀ ਖੂਬ ਹੋਵੇਗਾ.....

ਅਜ ਤਕ ਜੋ ਅਸੀਂ ਸਿਖਿਆ ਹੈ ਸਬ ਬੇਕਾਰ, ਅਸੀਂ ਅਜੇ ਤਕ ਆਪਣੇ ਮਾਂ ਪਿਓ, ਸਮਾਜ ਜਾਂ ਕਿਸੇ ਵੀ ਆਗੂ ਤੋਂ ਜੋ ਵੀ ਸਿਖਿਆ ਸਬ ਬੇਕਾਰ, ਕਿਓਂਕੀ ਉਹ ਦਸਦੇ ਹਨ ਸਿੱਖੀ ਇਕ ਧਰਮ ਹੈ ਤੇ ਸ਼ਰਧਾ ਨਾਲ ਨਿਭਾਉਣ ਚਾਹਿਦਾ ਹੈ..

ਕੀ ਸਿੱਖੀ ਇਕ ਧਰਮ ਹੈ ????? ਨਹੀਂ ਸਿੱਖੀ ਧਰਮ ਨਹੀਂ ਬਲਕਿ ਜੀਵਨ ਜੀਣ ਦੇ ਢੰਗ ਨੂ ਸਿੱਖਣ ਦਾ ਨਾਮ ਹੈ “ਸਿੱਖੀ”

ਸਿੱਖੀ ਦੇ ਰਾਹ ਤੇ ਚਲ ਕੇ ਕੋਈ ਵੀ ਮਨੁਖ ਜੀਵਨ ਦੀ ਜਾਚ ਹਾਸਿਲ ਕਰ ਸਕਦਾ ਹੈ ਅਤੇ ਫੋਕਟ ਕਰਮ ਕਾਂਡਾਂ ਤੋਂ ਨਾ ਕੇਵਲ ਆਪ ਬਚ ਸਕਦਾ ਹੈ ਬਲਕਿ ਆਪਣੇ ਆਲੇ ਦੁਆਲੇ ਨੂੰ ਵੀ ਸੁਚੇਤ ਰਖ ਸਕਦਾ ਹੈ....
ਪਰ ਦੇਖੇਆ ਗਿਆ ਹੈ ਕੇ ਆਪਣੇ ਆਪ ਨੂ ਸਿੱਖ ਕਹਾਉਣ ਵਾਲੇ ਅਤੇ ਸਿੱਖੀ ਭੇਖ ਰਖਣ ਵਾਲੇ ਹੀ ਕੁਛ ਅਖੌਤੀ ਆਪ ਹੀ ਇਨ੍ਹਾ ਕਰਮ ਕਾਂਡਾਂ ਦੇ ਸ਼ਿਕਾਰ ਹਨ ਬਲਕਿ ਭੋਲੇ ਭਾਲੇ ਅਤੇ ਜੇ ਮੈਂ ਕਹਾਂ ਕੇ ਅੰਜਾਨ ਲੋਕਾਂ ਨੂੰ ਆਪਣੇ ਇਨ੍ਹਾਂ ਕਰਮ ਕਾਂਡਾਂ ਦੇ ਚੱਕਰ ਚ ਪਾ ਕੇ ਆਪਣੇ ਪਿਛੇ ਲਾ ਕੇ ਮੂਰਖ ਬਣਾਈ ਜਾਂਦੇ ਹਨ ਤੇ ਆਪਣੇ ਘਰ ਭਰੀ ਜਾਂਦੇ ਹਨ....

ਉਹ ਮੂਰਖ ਲੋਗ ਵੀ ਕੀ ਕਰਣ ਉਨ੍ਹਾ ਨੂੰ ਵੀ ਤੁਲਨਾ ਕਰਨ ਲਈ ਜਾਂ ਤਾਂ ਬ੍ਰਾਮਣ ਮਿਲਦੇ ਹਨ ਜਾਂ ਮੁੱਲਾ, ਜਦਕਿ ਦੋਨੋ ਇਸੇ ਗ਼ਲਤਫ਼ਹਮੀ ਦਾ ਸ਼ਿਕਾਰ ਹਨ (ਜਾਂ ਸ਼ਿਕਾਰ ਕਰਦੇ ਹਨ) ਕੇ ਕਰਮਕਾਂਡ ਕਰਨ ਨਾਲ ਉਹ ਸਵਰਗ ਜਾਂ ਜੰਨਤ 'ਚ ਜਾਣਗੇ

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥੧॥

ਜੇ ਬੁਤ ਪੂਜ ਪੂਜ ਕੇ ਹਿੰਦੂ (ਆਪਣੇ ਤਰੀਕੇ ਵਾਲੇ ਕਰਮਕਾਂਡ ਕਰਕੇ) ਅਤੇ ਮੁਸਲਮਾਨ ਆਪਣੇ ਤਰੀਕੇ ਵਾਲੇ ਕਰਮਕਾਂਡ ਕਰਕੇ ਉਸ ਅਕਾਲਪੁਰਖ ਦੀ ਥਾਹ ਨਹੀਂ ਪਾ ਸਕੇ ਤੇ ਮੈਨੂ ਫੋਕਟ ਕਰਮਕਾਂਡਾਂ ਤੋਂ ਕੁਛ ਨਹੀਂ ਮਿਲਣ ਵਾਲਾ ਤੇ ਕਿਉਂ ਨਾ ਮੈਂ ਆਪਣੇ ਅਸਲ ਕਮ ਕਰਾਂ...

ਸਿੱਖੀ ਸਿਧਾਂਤ

ਕਿਰਤ ਕਰੋ
ਸਿੱਖੀ ਸਿਧਾਂਤ ਮੁਤਾਬਿਕ ਹਰ ਬੰਦੇ ਨੂੰ ਕਿਰਤ ਕਰ ਕੇ ਆਪਣਾ ਅਤੇ ਆਪਣੇ ਉਤੇ ਨਿਰਭਰ ਹੋਰ ਜੀਵਾਂ ਦਾ ਭਰਨ ਪੋਸ਼ਣ ਕਰਨਾ ਚਾਹਿਦਾ ਹੈ, ਪਰ ਅਕਸਰ ਦੇਖਿਯਾ ਗਿਆ ਹੈ ਕੇ ਆਪਣੇ ਆਪ ਨੂੰ ਬਹੁਤ ਧਾਰਮਿਕ ਕਰਕੇ ਪੇਸ਼ ਕਰਣ ਵਾਲੇ ਅਖੌਤੀ ਮਹਾਪੁਰਸ਼ ਅਤੇ ਸਿਖਾਂ ਵਰਗੀ ਦਿਖ ਰਖਣ ਵਾਲੇ ਕਿਰਤ ਕਰਨਾ ਤੇ ਦੂਰ ਕਿਤੇ ਕਿਰਤ ਨਾ ਕਰਨੀ ਪਵੇ ਇਸ ਡਰ ਤੋਂ (ਜਾਂ ਉਨ੍ਹਾ ਦਿਯਾਂ ਸ਼ਰੀਰਕ ਲੋੜਾਂ ਹੋਰ ਕਿਤੋਂ ਪੂਰਿਯਾਂ ਹੋ ਜਾਂਦਿਯਾਂ ਹਨ ਇਸ ਕਰਕੇ) ਪਰਿਵਾਰ ਹੀ ਨਹੀਂ ਵਸਾਂਦੇ ਉਨ੍ਹਾ ਤੇ ਇਹ ਗਲ ਬਿਲਕੁਲ ਠੀਕ ਸਾਬਿਤ ਹੁੰਦੀ ਹੈ:

ਮਖਟੂ ਹੋਇ ਕੈ ਕੰਨ ਪੜਾਏ ਫਕਰੁ ਕਰੇ ਹੋਰੁ ਜਾਤਿ ਗਵਾਏ

ਵੰਡ ਛਕੋ
ਹਰ ਸਿੱਖ ਨੂੰ ਆਪਣੇ ਤੋਂ ਵਧ ਲੋੜਵੰਦ ਦੀ ਮਦਦ ਕਰਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਪਰ ਇਥੇ ਸਮਝਣ ਜੋਗ ਗੱਲ ਇਹ ਹੈ ਕੇ ਕਿਸੇ ਦੀ ਮਾਲੀ ਮਦਦ ਕਰਣ ਨਾਲ ਜਾਂ ਕਿਸੇ ਦੀ ਲੰਗਰ ਪਾਣੀ ਦੀ ਮਦਦ ਕਰਣ ਨਾਲ ਵੰਡ ਛਕਣ ਦਾ ਸਿਧਾਂਤ ਪੂਰਾ ਸਿੱਧ ਨਹੀਂ ਹੁੰਦਾ ਬਲਕਿ ਕਿਸੇ ਨਾਲ ਆਪਣਾ ਹੁਨਰ ਵੰਡਣ ਨਾਲ ਅਤੇ ਉਸਦੀ ਸਿਖਿਯਾ ਦਾ ਇੰਤਜਾਮ ਕਰਣ ਨਾਲ ਅਤੇ ਉਸ ਨੂੰ ਆਪਣੇ ਪੈਰਾਂ ਤੇ ਖ੍ਲੋਣ ਵਿਚ ਮਦਦ ਕਰਣ ਨਾਲ ਇਹ ਸਿਧਾਂਤ ਪੂਰਾ ਲਾਗੂ ਹੁੰਦਾ ਹੈ

ਨਾਮ ਜਪੋ
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥੨੧੩॥

ਹੁਣ ਇਹ ਸਪਸ਼ਟ ਹੈ ਕਿ ਨਾਮ ਜਪਣ ਲਈ ਕੋਈ ਖਾਸ ਪੁਸ਼ਾਕ ਅਤੇ ਕੋਈ ਖਾਸ ਅਸਥਾਨ ਦੀ ਲੋੜ ਨਹੀਂ ਹੈ, ਬਲਕਿ ਆਪਣੇ ਰੋਜਾਨਾ ਦੇ ਕਾਰਜ ਕਰਦਿਆਂ ਹੀ ਆਪਣੇ ਚਿਤ ਵਿਚ ਮਾਲਕ ਦੀ ਯਾਦ ਨੂੰ ਵਸਾਏ ਰਖਣਾ ਹੀ ਨਾਮ ਜਪਣਾ ਯਾ ਸਿਮਰਨ ਹੈ, ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਸਿਮਰਨ ਹੈ।

ਆਓ ਪ੍ਰਣ ਕਰੀਏ, ਕਿ ਅਸੀਂ ਘਟੋ ਘਟ ਦੋ ਵੀਰਾਂ ਨਾਲ ਇਹ ਵਿਚਾਰਾਂ ਸੰਝਿਯਾਂ ਕਰਾਂਗੇ ਤੇ ਸਿੱਖੀ ਭੇਖ ਚ ਹੋ ਰਹੇ ਕਰਮਕਾਂਡਾਂ ਤੋਂ ਬਚ ਕੇ ਸਿੱਖੀ ਰਾਹ ਤੇ ਚਲਦੇ ਹੋਏ ਆਪਣੇ ਜੀਵਨ ਦਾ ਨਿਰਬਾਹ ਕਰਾਂਗੇ ਇਹੀ ਸਚੀ “ਸਿੱਖੀ” ਹੈ


ਸਰਬਜੋਤ ਸਿੰਘ (ਦਿੱਲੀ)
+91.981.001.7223
sarabjotsinghsahib@gmail.com
BB Pin: 27474815


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top