Share on Facebook

Main News Page

ਹੁਣ ਤਾਂ ਭੁਲੇਖਾ ਦੂਰ ਹੋ ਗਿਆ ਹੋਣੈ

ਹੁਣ ਤਕ ਤਾਂ ਸਾਡੇ ਲੀਡਰ , ਸਾਨੂੰ ਸਮਝਾਉਂਦੇ ਪਏ ਸਨ ਕਿ ਸਿੱਖੀ ਵਿਚ ਪਏ ਵਿਗਾੜ ਨੂੰ ਦੂਰ ਕਰਨ ਦਾ ਇਕੋ ਢੰਗ ਹੈ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਕੇ, ਉਸ ਵਿਚੋਂ ਅਤੇ ਤਖਤਾਂ ਤੋਂ ਹੋ ਰਹੀਆਂ ਸਾਰੀਆਂ ਕੁਰੀਤੀਆਂ, ਦੂਰ ਕੀਤੀਆਂ ਜਾਣਗੀਆਂ।

ਹਾਲਾਂਕਿ ਸਿਆਣੇ ਵਿਸਲੇਸ਼ਕਾਂ ਦਾ ਮੱਤ ਸੀ ਕਿ ਮੌਜੂਦਾ ਚੋਣ ਵਿੱਧੀ ਨਾਲ, ਪੰਜਾਬ ਸਰਕਾਰ ਤੇ ਕਾਬਜ਼, ਬਾਦਲ ਦਲ ਨੂੰ, ਸ਼੍ਰੋਮਣੀ ਕਮੇਟੀ ਤੋਂ ਹਟਾਉਣਾ, ਜੇ ਅਸੰਭਵ ਨਹੀਂ ਤਾਂ ਬਹੁਤ ਕਠਿਨ ਜ਼ਰੂਰ ਹੈ। ਜੇ ਉਸ ਨੂੰ ਹਟਾ ਵੀ ਦਿੱਤਾ ਜਾਵੇ, ਤਾਂ ਵੀ ਉਸ ਦੀ ਥਾਂ ਜੋ ਨਵੇਂ ਦਲ, ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣਗੇ, ਉਨ੍ਹਾਂ ਦਾ ਕਿਰਦਾਰ ਵੀ ਬਾਦਲ ਦਲ ਨਾਲੋਂ ਬਹੁਤਾ ਵੱਖਰਾ ਨਹੀਂ ਹੈ। ਇਸ ਲਈ ਕਿਸੇ ਮਾਮੂਲੀ ਸੁਧਾਰ ਦੀ ਆਸ ਤਾਂ ਕੀਤੀ ਜਾ ਸਕਦੀ ਹੈ, ਪਰ ਕਿਸੇ ਪੂਰਨ ਸੁਧਾਰ ਦੀ ਆਸ ਕਰਨਾ ਅਕਲ ਮੰਦੀ ਨਹੀਂ ਹੈ।

ਹੁਣ ਤਾਂ ਸਭ ਕੁਝ ਸਾਫ ਹੋ ਗਿਆ ਹੈ। ਕੀ ਸਾਡੇ ਲੀਡਰ ਸਿੱਖੀ ਵਿਚ ਪਏ ਵਿਗਾੜ ਨੂੰ ਸੁਧਾਰਨ ਲਈ, ਸ਼੍ਰੋਮਣੀ ਕਮੇਟੀ ਦੀਆਂ ਅਗਲੀਆਂ ਚੋਣਾਂ ਦੀ ਉਡੀਕ ਕਰਨਗੇ? (ਜੋ ਪੰਜ ਸਾਲ ਤੋਂ ਵਧ ਕੇ ਸੱਤ ਜਾਂ ਦਸ ਸਾਲ ਮਗਰੋਂ ਵੀ ਹੋ ਸਕਦੀਆਂ ਹਨ। ਅਤੇ ਜਿਸ ਵਿਚ ਸੰਤ ਸਮਾਜੀਆਂ ਦੀ ਗਿਣਤੀ, 30 ਤੋਂ ਵੱਧ ਕੇ 100 ਵੀ ਹੋ ਸਕਦੀ ਹੈ) ਜਾਂ ਆਪਣੀ ਹਉਮੈ ਤੋਂ ਪੱਲਾ ਛੁਡਾ ਕੇ, ਮਿਲ ਬੈਠ ਕੇ ਕੋਈ ਸਾਰਥਿਕ ਉਪਰਾਲਾ ਕਰਨਗੇ?

ਗੁਰਬਾਣੀ ਨਾਲ ਜੁੜੀਆਂ ਸੰਗਤਾਂ, ਇਸ ਬਾਰੇ ਲੀਡਰਾਂ ਦੇ ਪ੍ਰਤੀ-ਕਰਮ ਦੀ ਬੜੀ ਬੇ-ਸਬਰੀ ਨਾਲ ਉਡੀਕ ਕਰ ਰਹੀਆਂ ਹਨ।

ਅਮਰਜੀਤ ਸਿੰਘ ਚੰਦੀ
ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top