Share on Facebook

Main News Page

ਨਿੰਦਿਆ ਤੇ ਨਿੰਦਕ ਕੌਣ....?

ਅਜ ਜਦੋਂ ਕਿਸੇ ਦਾ ਪਾਪ ਖੋਟੇ ਸਿੱਕੇ ਵਾਂਗੂ ਉਜਾਗਰ ਹੁੰਦਾ ਹੈ ਤਾਂ ਇਕ ਨਵਾਂ ਹਥਿਆਰ ਜੋ ਖੋਟੇ ਸਿੱਕੇ ਤੇ ਮੁਲੰਮੇ ਦੇ ਰੂਪ ਵਿਚ ਚੜਾ ਕੇ ਇਹ ਪਾਪੀ ਲੋਕ ਆਪਣੇ ਪਾਪ ਨੂੰ ਬਹੁਤ ਗਹਿਰਾ ਦੱਬਣਾ ਚਾਹੁੰਦੇ ਹਨ, ਉਹ ਹੈ ਨਿੰਦਿਆ। ਗੁਰੂ ਸਾਹਿਬ ਜੀ ਨੇ ਪਾਕ ਬਾਣੀ ਅੰਦਰ ਨਿੰਦਿਆ ਬਾਰੇ ਸਪੱਸ਼ਟ ਲਫਜਾਂ ਵਿਚ ਪਰਮਾਣ ਦੇ ਕਿ ਆਖਿਆ ਕਿ “ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰੇਨਿ” ਨਿੰਦਾ ਕਿਸੇ ਦੀ ਵੀ ਚੰਗੀ ਨਹੀਂ। ਪਰ ਮਨਮੁੱਖ ਨਿੰਦਿਆ ਕਰਦਾ ਰਹਿੰਦਾ ਹੈ ਸੋ ਮੇਰੇ ਖਿਆਲ ਨਾਲ ਪਹਿਲਾ ਮਨਮੁਖ ਦੀ ਪਰਿਭਾਸ਼ਾ ਵੀ ਸਮਝਣੀ ਪਵੇਗੀ ਜੇ ਸਿੱਧੇ ਜਿਹੇ ਅਰਥ ਕਰੀਏ ਤਾਂ ਗੁਰੂ ਦੀ ਮਤ ਨੂੰ ਤਿਆਗ ਜੋ ਆਪਣੀ ਬੁੱਧੀ ਨੂੰ ਸ੍ਰੇਸ਼ਟ ਜਾਂ ਉੱਤਮ ਸਮਝਦਾ ਹੈ ਆਪਣੇ ਮਨ ਪਿੱਛੇ ਚਲਦਾ ਹੈ ਉਹ ਹੈ ਮਨਮੁਖ....ਸੋ ਮਨਮੁੱਖ ਨਿੰਦਿਆ ਕਰਦੇ ਹਨ ।

ਜੋ ਲੋਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਿਧਾਂਤਾਂ ਦੀ ਪੂਰੇ ਤਰੀਕੇ ਨਾਲ ਬਲੀ ਦੇ ਚੁੱਕੇ ਹਨ। ਜਿੰਨਾ ਕੋਈ ਕਮੀ ਨੀ ਛੱਡੀ ਸਿੱਖੀ ਦੀ ਪੱਤ ਨੂੰ ਲੀਰੋ ਲੀਰ ਕਰਨ ਵਿਚ, ਜੋ ਪੰਥ ਵਿਰੋਧੀ ਤਾਕਤਾਂ ਦੇ ਹਥ ਠੋਕੇ ਬਣ ਕੇ ਚੰਗਾ ਰੋਲ ਨਿਭਾ ਰਹੇ ਹਨ। ਸਿਆਣੇ ਕਹਿੰਦੇ ਹਨ ਸੱਤ ਘਰ ਤਾਂ ਡਾਇਣ ਵੀ ਛੱਡ ਜਾਂਦੀ ਹੈ ਬਾਬੇ ਨਾਨਕ ਦੀ ਥਾਲੀ ਵਿਚੋ ਖਾ, ਪਲ ਕੇ ਤੇ ਅਖੀਰ ਥੁੱਕਣ ਦਾ ਹਿਆ ਕੀਤਾ ਜਿੰਨਾ ਨੇ ਉਹ ਨੇ ਮਨਮੁਖ...।

ਆਪਾਂ ਸਮਝਣਾ ਹੈ ਮਨਮੁਖ ਕੌਣ ਹੈ, ਕਿਉਕਿ ਨਿੰਦਿਆ ਤਾਂ ਮਨਮੁਖ ਕਰਦੇ ਹਨ ਮੈ ਇਕ ਘਟਨਾ ਦਾ ਜਿਕਰ ਕਰਨ ਲੱਗਾ ਉਹ ਇਸ ਤਰਾਂ ਕੇ ਮੈਨੂੰ ਆਪਨੇ ਇਲਾਕੇ ਦੇ ਇਕ ਸਾਧ ਦੇ ਡੇਰੇ ਤੇ ਜਾਣ ਦਾ ਮੌਕਾ ਮਿਲਿਆ ਇਕ ਵੱਡੇ ਪਲੰਘ ਤੇ ਮੱਸੇ ਰੰਘੜ ਵਾਗੂੰ ਇਹ ਖੂੰਡਾ ਫੜੀ ਬੈਠਾ ਸਾਧ ਲੋਕਾ ਦੇ ਦੁੱਖ ਕੱਟ ਰਿਹਾ ਸੀ ਇਹਨੇ ਨੂੰ ਇਕ ਬੀਬੀ ਆਈ ਤੇ ਕਹਿਣ ਲੱਗੀ ਬਾਬਾ ਜੀ ਨਲਕਾ ਪਾਣੀ ਨਹੀਂ ਕੱਢਦਾ ਦੋ ਵਾਰੀ ਪਾਣੀ ਛੱਡ ਗਿਆ (ਹੁਣ ਪਹਿਲਾਂ ਬੀਬੀ ਨੂੰ ਪੁੱਛੇ ਬਾਬਾ ਕਿਹੜਾ ਨਲਕਿਆ ਦਾ ਮਿਸਤਰੀ ਲੱਗਾ) ਤਾਂ ਬਾਬਾ ਕਹਿੰਦਾ ਐ ਕਰੋ ਭਾਈ ਮਾਲਾ ਫੇਰੋ ਤੇ ਵਾਹਿਗੁਰੂ ਵਾਹਿਗੁਰੂ ਕਰੋ ਨਾ ਬਮਦਾ ਪੁੱਛੇ ਨਲਕੇ ਦਾ ਮਾਲਾ ਨਾਲ ਕੀ ਸੰਬੰਧ.....ਇਹਨੇ ਨੂੰ ਇਕ ਬਾਬੇ ਦੀ ਉਮਰ ਦਾ ਤਕਰੀਬਨ 80ਦੇ ਲਾਗੇ ਬੰਨੇ ਹੋਊ ਬਾਪੂ ਨੂੰ ਦੋ ਪਾਸਿਆ ਤੋ ਫੜੀ ਆ ਗਏ ਕਹਿੰਦੇ ਬਾਪੂ ਬੀਮਾਰ ਬਹੁਤ ਰਹਿੰਦਾ। ਸਾਧ ਕਹਿੰਦਾ ਮਾਲਾ ਫੇਰਿਆ ਕਰੋ ਕੋਈ ਨਾ ਅਰਾਮ ਆ ਜਾਊਗਾ ਅਸੀ ਅਰਦਾਸ ਕਰਾਂਗੇ .....।

ਕੁਝ ਕੁ ਦਿਨਾਂ ਬਾਅਦ ਮੇਰੇ ਕੰਨਾਂ ਵਿਚ ਖਬਰ ਪਈ ਕਿ ਬਾਬਾ ਜੀ ਬਹੁਤ ਜਿਆਦਾ ਬਿਮਾਰ ਹੋ ਗਏ ਹਨ ਇਹ ਖਬਰ ਸਾਡੇ ਸਾਰੇ ਇਲਾਕੇ ਵਿਚ ਫੈਲ ਗਈ।ਤੇ ਨਾਲ ਹੀ ਕਹਿਣ ਲੱਗੇ ਕਿ ਬਾਬੇ ਦੀ ਬੀਮਾਰੀ ਜਲਦੀ ਠੀਕ ਹੋ ਜਾਵੇ ਸਾਰੇ ਅਰਦਾਸ ਕਰੋ। ਤਾਂ ਮੇਰੀ ਜੁਬਾਨ ਤੋ ਰੁਕਿਆ ਨਾ ਗਿਆ ਮੈ ਕਿਹਾ ਹੁਣ ਉਹ ਮਾਲਾ ਦੀ ਕਰਾਮਾਤ ਕਿਧਰ ਗਈ ।ਜਿਹੜੀ ਲੋਕਾਂ ਨੂੰ ਬੀਮਾਰੀਆਂ ਤੋ ਕੱਢਦੀ ਸੀ ਬਾਬਾ ਵੀ ਮਾਲਾ ਫੜ ਲਵੇ ਕੀ ਹੁਣ ਆਪਣੇ ਵੇਰ ਮਾਲਾ ਜੁਆਬ ਦੇ ਗਈ। ਤਾਂ ਮੈਨੂੰ ਕਹਿੰਦੇ ਨਾ ਨਿੰਦਿਆ ਨਹੀਂ ਕਰੀ ਦੀ ਐਵੇ। ਹੁਣ ਦੱਸੋ ਕੀ ਇਹ ਨਿੰਦਿਆ ਹੈ ਨਾਲੇ ਇਸ ਬਾਬੇ ਤੋ ਵੱਡਾ ਮਨਮੁਖ ਕਿਹੜਾ ਹੈ ਜੋ ਹੋਰਨਾਂ ਨੂੰ ਉਪਦੇਸ਼ਾ ਦਿੰਦਾ ਤੇ ਆਪੂੰ ਨਹੀਂ ਮੰਨਦਾ ਪਾਵਨ ਵਾਕ ਅਵਰ ਉਪਦੇਸੇ ਆਪ ਨ ਕਰੇ......ਜਨਮੈ ਮਰੈ

ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਿੰਨਾ ਚੀਜਾਂ ਨੂੰ ਨਹੀਂ ਮੰਨਦੀ ਜਿਸ ਚੀਜ ਦਾ ਗੁਰੂ ਦੀ ਬਾਣੀ ਜੋਰਦਾਰ ਖੰਡਨ ਕਰਦੀ ਹੈ ਕੀ ਉਸ ਸੱਚ ਦਾ ਹੌਕਾ ਦੇਣ ਵਾਲਾ ਮਨਮੁਖ ਹੈ ।ਕੀ ਜਗਨਨਾਥ ਪੁਰੀ ਦੀ ਧਰਤੀ ਤੇ ਪਾਂਡਿਆ ਦੀ ਰੱਖੀ ਹੋਈ ਮੂਰਤੀ ਜਿਸ ਦੀ ਆਰਤੀ ਉਹ ਚਿਰ੍ਹਾਂ ਤੋ ਕਰ ਰਹੇ ਸੀ ਉਹਨਾਂ ਦੀ ਆਰਤੀ ਵਿਚ ਸ਼ਾਮਲ ਨਾ ਹੋਣ ਵਾਲਾ ,ਤੇ ਉਹਨਾਂ ਵੱਲੋ ਰੱਖੇ ਪੱਥਰ ਨੂੰ ਰੱਬ ਨਾ ਸਮਝਣਾ, ਇਹਨਾਂ ਸਾਰੀਆ ਚੀਜਾ ਦੀ ਵਿਰੋਧਤਾ ਕਰਨ ਵਾਲਾ ਬਾਬਾ ਨਾਨਕ ਕੀ ਨਿੰਦਕ ਸੀ..?

ਪਰ ਅੱਜ ਜਿਹੜੇ ਸਿੱਖੀ ਭੇਸ ਵਿਚ ਪਾਂਡਿਆ ਦੇ ਪੁੱਤ ਸਿੱਖੀ ਵਿਚ ਪਰਵੇਸ਼ ਕਰ ਗਏ ਤੇ ਆਪਣੇ ਬਜੁਰਗਾਂ ਦੀ ਪਿਰਤ ਨੂੰ ਅੱਗੇ ਤੋਰਦੇ ਹੋਏ ਉਹੋ ਆਰਤੀ ਦਾ ਥਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਘੁਮਾ ਕੇ ਬੇਅਦਬੀ ਕਰ ਰਹੇ ਹਨ ਇਹ ਗੁਰਮੁਖ ਕਿਵੇ ਹੋ ਗਏ। ਸਿੱਖੋ ਅਜੇ ਵੀ ਜਾਗ ਜਾਉ ਇਹ ਆਰਤੀ ਵਾਲੀ ਅੱਗ ਤੁਹਾਡੇ ਸਿੱਖੀ ਦੇ ਅਨਮੋਲ ਸਿਧਾਂਤਾਂ ਨੂੰ ਸਾੜ ਕੇ ਸਵਾਹ ਕਰੀ ਜਾ ਰਹੀ ਹੈ…

ਜਿਹੜੇ ਲੋਕਾਂ ਪੱਥਰ ਦੀਆਂ ਮੂਰਤੀਆ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਘੁਮਾ ਰਹੇ ਹਨ। ਉਹ ਹਨ ਮਨਮੁਖ ਕਿਉਂਕਿ ਬਾਬੇ ਦੀ ਬਾਣੀ ਤਾਂ ਕਹਿੰਦੀ ਹੈ ਮੂਰਖ ਲੋਕ ਪੱਥਰਾਂ ਦੀ ਪੂਜਾ ਕਰਦੇ ਹਨ। ਪਰ ਨਹੀਂ ਸਾਡੇ ਹਿਰਦੇ ਇਹਨੇ ਪੱਥਰ ਹੋ ਗਏ ਇਹ ਤਾਂ ਸਾਨੂੰ ਮਨਮੁਖ ਜਾਂ ਨਿੰਦਕ ਨਹੀਂ ਲੱਗਦੇ।

ਸੰਪਟ, ਮਹਾਂ ਸੰਪਟ ਤੇ ਹੋਰ ਕਈ ਤਰੀਕਿਆ ਨਾਲ ਗੁਰੂ ਤੋ ਵੱਧ ਸਿਆਣੇ ਬਣਨ ਵਾਲੇ, ਹਵਨ ਕਰਨ ਵਾਲੇ ਇਹ ਹਨ ਮਨਮੁਖ, ਨਿੰਦਕ ਨਜਰ ਕਿਉ ਨਹੀਂ ਆਉਦੇ ਇਹ ਸੋਚਣ ਦੀ ਲੋੜ ਹੈ।

ਮਾਝੇ ਦੀ ਧਰਤੀ ਤੇ ਬੈਠਾ ਸਾਧ ਜਿਸਨੇ ਭੰਗ ਪਿਆ ਪਿਆ ਕਿ ਲੋਕ ਕਮਲੇ ਕਰ ਦਿੱਤੇ ਉਹ ਨਿੰਦਕ ਨਜਰ ਨਹੀਂ ਆਉਦਾ। ਕਿਉਂਕਿ ਜੇ ਇਹ ਗੁਰਬਾਣੀ ਨੂੰ ਮੰਨਦੇ ਹਨ ਤਾਂ ਕੀ ਇਹਨਾਂ ਪਾਵਨ ਬਾਣੀ ਵਿਚੋ ਕਦੀ ਵੀ ਨਸ਼ੇ ਨੂੰ ਤਿਆਗਣਾ ਹੈ, ਇਸ ਨਾਲ ਮਤ ਦੂਰ ਹੁੰਦੀ ਹੈ, ਇਹੋ ਜਿਹਾ ਵਾਕ ਨੀ ਪੜਿਆ ਤੇ ਜੇ ਪੜਿਆ ਹੈ ਫਿਰ ਇਹਨਾਂ ਮੰਨਿਆ ਕਿਉ ਨਹੀਂ ਇਸ ਦਾ ਮਤਲਬ ਹੈ ਇਹ ਮਨਮੁਖ ਹੈ ਤੇ ਜੇ ਨਹੀਂ ਪੜਿਆ ਅਜੇ ਤੱਕ ਤਾਂ ਵੀ ਇਹ ਮਨਮੁਖ ਹਨ।

ਜਿਸ ਦਿਨ ਡੇਰੇ ਵਿਚ (ਅਖੌਤੀ ਸੇਵਾ) ਸੇਵਾ ਕਰਨ ਗਈ ਕੋਈ ਅਬਲਾ ਬਲਾਤਕਾਰ ਦਾ ਸ਼ਿਕਾਰ ਹੋਈ ਉਸ ਦਿਨ ਮਨਮੁਖ ਦੀ ਪਰਿਭਾਸ਼ਾ ਉਜਾਗਰ ਹੋ ਕੇ ਸੱਚ ਦੀ ਕਚਿਹਰੀ ਵਿਚ ਆਈ। ਫਿਰ ਉਸ ਦਿਨ ਦਿਲ ਫਟ ਹੋਇਆ। ਜਦੋਂ ਇਹਨਾਂ ਬਾਬਿਆ ਦੇ ਜਾਲ ਵਿਚ ਫਸੇ ਹੋਏ ਭੁੱਲੜ ਵੀਰ ਇਹਨਾਂ ਬਲਾਤਕਾਰੀਆਂ ਦੀ ਕਥਾ ਵਿਚਾਰ ਸੁਨਣ ਵਹੀਰਾਂ ਘਤ ਕੇ ਗਏ। ਤਾਂ ਉਹ ਧੀ ਜਰੂਰ ਕੁਝ ਸੋਚਦੀ ਤੇ ਮਾਪਿਆ ਨੂੰ ਕੋਸਦੀ ਧਾਂਹਾ ਮਾਰਦੀ ਹੋਵੇਗੀ ਕਿ ਬਾਬੁਲਾ ਜਿੰਨੂ ਗੁਰਮੁਖ ਸੰਤ ਤੇ ਬ੍ਰਹਿਮਗਿਆਨੀ ਕਿਹਾ ਸੀ, ਵੇਖ ਮੇਰੇ ਕੰਨਾ ਵਿਚ ਨਾਮ ਸਿਮਰਨ ਦੀ ਜੁਗਤੀ ਦੱਸਣ ਵਾਲਾ ਕੀ ਚੰਦ ਚਾੜ ਗਿਆ। ਪਰ ਧਰਮ ਦੀ ਅੰਨੀ ਸ਼ਰਧਾ ਵਿਚ ਫਸੇ ਹੋਏ ਲੋਕਾ ਨੇ ਸੱਚ ਪੇਸ਼ ਕਰਨ ਵਾਲੇ ਬਾਪ ਨੂੰ ਨਿੰਦਕ ਕਿਹਾ ਕੀ ਉਹ ਮਨਮੁਖ ਜਾਂ ਨਿੰਦਕ ਸੀ...?

ਸੋ ਮੇਰੇ ਖਿਆਲ ਨਾਲ ਮਨਮੁਖ ਦੀ ਪਰਿਭਾਸ਼ਾ ਤਾਂ ਪਤਾ ਲੱਗ ਹੀ ਗਈ ਹੋਊ। ਇਹ ਸਾਰੇ ਨੇ ਮਨਮੁਖ ਤੇ ਸਹੀ ਮਾਅਨਿਆ ਵਿਚ ਨਿੰਦਕ ਜੋ ਗੁਰੂ ਦੇ ਸਿਧਾਂਤਾ ਨੂੰ ਨਹੀਂ ਮੰਨਦੇ।

ਹੁਣ ਗੁਰੂ ਜੀ ਦਾ ਵਾਕ ਨਿੰਦਾ ਮਨਮੁਖ ਕਰਦਾ ਨੇ- ਇਹ ਨੇ ਮਨਮੁਖ ਤੇ ਇਹਨਾਂ ਨਿੰਦਿਆ ਕੀਤੀ ਸੱਚ ਦੀ, ਆਰਤੀ ਤੇ ਪੱਥਰ ਪੂਜ ਕੇ ਸੰਪਟ ਰੱਖ ਕੇ, ਹਵਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ।

ਚਲੋ ਜੇ ਇਹ ਕਹਿੰਦੇ ਕਿ ਮੈ ਇਹਨਾਂ ਕੁਝ ਲਿਖ ਕੇ ਨਿੰਦਕ ਹਾਂ ਤਾਂ ਠੀਕ ਹੈ। ਪਰ ਮੈ ਤੁਹਾਡਾ ਨਿੰਦਕ ਹਾਂ। ਅਖੌਤੀ ਸੰਤੋ ਕਿਉਂਕਿ ਮੈ ਤੁਹਾਡੇ ਖਿਲਾਫ ਬੋਲਿਆ ਐ ਕਰਿਉ ਹੁਣ ਮੇਰੇ ਵਿਰੁੱਧ ਬੋਲ ਕੇ ਤੁਸੀਂ ਨਿੰਦਕ ਨਾ ਬਣਿਉ। ਕਿਉਂਕਿ ਇਹ ਨਿੰਦਿਆ ਬਹੁਤ ਮਾੜੀ ਚੀਜ ਹੈ।

ਅਖੀਰ ਤੇ ਇਕ ਗੱਲ ਹੋਰ ਜੇ ਸੱਚ ਦਾ ਪ੍ਰਚਾਰ ਕਰਨ ਵਾਲੇ ਨਿੰਦਕ ਹਨ ਤਾਂ ਉਹ ਕੇਵਲ ਤੁਹਾਡੇ।

ਤੇ ਤੁਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੰਦਕ ਹੋ ਆਓ ਇਸ ਨਿੰਦਿਆ ਦਾ ਤਿਆਗ ਕਰਕੇ ਗੁਰੂ ਦੇ ਸੱਚੇ ਸਿੱਖ ਬਣੀਏ।

ਧੰਨਵਾਦ

ਗੁਰਮਿਤ ਪ੍ਰਚਾਰਕ
ਗੁਰਸ਼ਰਨ ਸਿੰਘ
91-808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top