Share on Facebook

Main News Page

ਸਿੱਖ ਕੌਮ ਖਾਨਾਜੰਗੀ ਨਹੀਂ, ਘਰ ਦੀ ਸਫਾਈ ਵੱਲ ਵਧ ਰਹੀ ਹੈ...

ਸਿੱਖੀ ਸਿਧਾਂਤ 'ਤੇ ਹਮਲੇ..

ਸਾਨੂੰ ਇਹ ਭੁਲੇਖਾ ਹੈ, ਕਿ ਅੱਜ ਸਿੱਖ ਕੌਮ ਖਾਨਾਜੰਗੀ ਵੱਲ ਜਾ ਰਹੀ ਹੈ ਤੇ ਸਿੱਖੀ ਤੇ ਹਮਲਾ ਸਿਰਫ 1984 ਵਿੱਚ ਹੋਇਆ ਹੈ ਜਾਂ 1984 ਤੋਂ ਸ਼ੁਰੂ ਹੋਇਆ ਹੈ । 1984 ਤੋਂ ਵੀ ਕਈ ਸਾਲ ਪਹਿਲਾਂ ਜਦੋਂ ਸਿੰਘ ਸਭਾ ਲਹਿਰ ਨੇ ਬ੍ਰਾਹਮਣ ਗੁਰਦੁਵਾਰਿਆਂ ਵਿੱਚੋਂ ਕੱਢ ਦਿੱਤੇ ਤਾਂ ਉਹਨਾਂ ਸਿੱਖੀ ਦੀ ਜੜਾਂ ਵਿੱਚ ਦਾਤੀ ਪਾ ਲਈ, ਗੁਰਦੁਵਾਰਿਆਂ ਵਿੱਚੋਂ ਕੱਢੇ ਚਲਾਕ ਨਿਰਮਲੇ, ਉਦਾਸੀ, ਬ੍ਰਾਹਮਣ ( ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ) ਨੇ ਪੰਥ ਦੇ ਬਰਾਬਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਵਰਤਕੇ ਅਖੌਤੀ ਦਮਦਮੀ ਟਕਸਾਲ ਬਣਾਈ । ਪੰਥਕ ਮਰਿਯਾਦਾ ਦੇ ਖਿਲਾਫ ਆਪਣੀ ਡੇਰੇ ਵਾਲੀ ਬ੍ਰਾਹਮਣੀ ਮਰਿਯਾਦਾ ਲਿਖੀ, ਮੂਲ – ਮੰਤਰ ਪੰਥਕ ਮਰਿਯਾਦਾ ਦੇ ਵਿਰੁਧ ਬਣਾਇਆ ਗਿਆ.. ਹੋਸੀ ਭੀ ਸੱਚੁ-ਤੱਕ.., ਫਿਰ ਇਹਨਾਂ ਸਾਧਾਂ (ਬਿਪਰ ਜੀ ਮਹਾਰਾਜ) ਨੇ ‘ਗੁਰਬਾਣੀ ਪਾਠ ਦਰਸ਼ਨ ਭਾਗ 1 ਅਤੇ 2 (ਕਰਤਾ ਗੁਰਬਚਨ ਸਿੰਘ) ਲਿਖਕੇ ਅਤੇ ਦਰਬਾਣੀ ਪਾਠ ਦਰਪਣ ਲਿਖਕੇ, ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਸਾਬਿਤ ਕਰਨ ਦੀ ਕੋਸ਼ਿਸ ਕੀਤੀ, ਪੰਜ ਪਿਆਰਿਆਂ ਨੂੰ ਜ਼ਾਤਾ ਦੇ ਆਧਾਰ ਤੇ ਵੰਡਿਆ , ਭਗਤਾਂ ਦੇ ਦੁਬਾਰਾ ਜਨਮ ਕਰਵਾਏ (ਸ਼ਾਇਦ ਭਗਤ ਸਾਹਿਬਾਨ ਮੁਕਤ ਨਹੀਂ ਹੋਏ ਸਨ) ਤਰਾਂ –ਤਰਾਂ ਦੇ ਰੰਗ-ਬਰੰਗੇ ਪਾਠ, ਬਚਿੱਤਰ ਨਾਟਕ ਦੇ ਪਾਠਾਂ ਦੀਆਂ ਘੁੰਮਣਘੇਰੀਆਂ ਵਿੱਚ ਸਿੱਖ ਫਸਾ ਦਿੱਤਾ ਗਿਆ, ਸਿੱਖ- ਸਿੱਖ ਦਾ ਹੱਥ ਲੱਗੇ ਤੋਂ ਭਿੱਟੇ ਜਾਣ ਲੱਗੇ, ਗੁਰ ਉਦੇਸ਼( ਨਗਨ ਫਿਰਤ ਜੌ ਪਾਈਐ ਜੋਗੁ) ਦੇ ਵਿਰੱਧ ਸਿੱਖਾਂ ਦੇ ਪਜਾਮੇ ਲੁਹਾ ਦਿੱਤੇ, ਸਿੱਖੀ ਦੇ ਗ੍ਰਹਿਸਤ ਧਰਮ ਦੇ ਵਿਰੱਧ ‘ਬਿਹੰਗਮ’ ਪੈਦਾ ਹੋ ਗਏ; ਟਕਸਾਲ ਦਾ ਮੁਖੀ ਜੇ ਗ੍ਰਹਿਸਤੀ ਬਣਦਾ ਹੈ ਤਾਂ ਮੁਖੀ ਬਨਣ ਤੋਂ ਬਾਅਦ ਉਸਨੁੰ ਆਪਣਾ ਪਰਿਵਾਰ ਛੱਡਣਾ ਪੈਂਦਾ ਹੈ.. ਸ਼ਰੇਆਮ ਸਿੱਖੀ ਦਾ ਘਾਣ।

ਇੱਕ ਬਾਬੇ ਗੁਰਬਚਨ ਸਿੰਘ ਨੇ ਤਾਂ ਇਥੋਂ ਤੱਕ ਲਿਖ ਮਾਰਿਆ ਕਿ ਭਾਈ ਦਾਨ ਸਿੰਘ ਦੇ ਪੁੱਛਣ ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਿਸ਼ਾਹ ਨੇ ਦੱਸਿਆ ਕਿ ‘ਕੇਸ ਸਿੱਖਾਂ ਨੂੰ ਤਾਂ ਰਖਵਾਏ ਨੇ ਕਿ ਜੇ ਸਿੱਖ ਨਰਕਾਂ ਵਿੱਚ ਡਿੱਗਣ ਲੱਗੇਗਾ ਤਾਂ ਗੁਰੂ ਸਾਹਿਬ ਉਸ ਸਿੱਖ ਨੂੰ ‘ਪਵਿੱਤਰ ਕੇਸਾਂ ਤੋਂ ਫੜਕੇ ਬਾਹਰ ਖਿੱਚ ਲੈਣਗੇ’ ਹੇ! ਵਾਹਿ ਗੁਰੂ ਇਨਾਂ ਮੂਰਖ ਸਾਧਾਂ ਨੇ ਗੁਰੂ ਸਾਹਿਬ ਨੂੰ ਵੀ ਨਰਕ ਦੇ ਦਰਵਾਜ਼ੇ ਤੇ ਚੌਕੀਂਦਾਰ ਬਣਾ ਦਿੱਤਾ, .. ਹੋਰ ਵੀ ਬਹੁਤ ਬਿਪਰੀ ਕੂੜਾ ਇਹਨਾਂ ਦੀਆਂ ਕਿਤਾਬਾਂ ਵਿੱਚ ਹੈ।….

ਇਸੇ ਤਰਾਂ ਅਮ੍ਰਿਤ ਵੇਲੇ ਸਵਾਸ-ਸਵਾਸ ਨਾਮ ਜਪਣ ਵਾਲੇ ਭਾਈ ਰਣਧੀਰ ਸਿੰਘ ਨੇ ਮਾਸ ਖਾਣ ਵਾਲੇ ਸਿੱਖਾਂ ਨੂੰ ਵਿਸ਼ਟਾ (ਗੰਦਗੀ) ਖਾਣ ਵਾਲੇ ਸ਼ਬਦਾਂ ਨਾਲ ਨਿਵਾਜਿਆ, ਨਿਹੰਗ ਸਿੰਘ ਬਹੁਤੇ ਅੱਜ ਵੀ ਮਾਸ ਖਾਂਦੇ ਹਨ, ਗੁਰਦੁਵਾਰਾ ਲਹਿਰ ਵੇਲੇ ਜਥੇਦਾਰ ਕਰਤਾਰ ਸਿੰਘ ‘ਝੱਬਰ’ ਦੀ ਅਗਵਾਈ ਵਿੱਚ ਸਿੱਖਾਂ ਨੇ ਬੱਕਰੇ ਝਟਕਾਕੇ ‘ਝਟਕਾ ਕਾਨਫਰੰਸ’ (ਕਿਤਾਬ ‘ਝੱਬਰ ਤੇ ਅਕਾਲੀ ਮੋਰਚੇ’ ਪੰਨਾ 184) ਕੀਤੀ ਸੀ।

ਪਰ ਭਾਈ ਰਣਧੀਰ ਸਿੰਘ ਜੋ ਪਹਿਰ ਰਾਤ ਰਹਿੰਦੀ ਉਠਦੇ ਸਨ, ਵਾਹਿਗੁਰੂ –ਵਾਹਿਗੁਰੂ ਦੇ ਨਾਮ ਜਪਣ ਵਾਲੇ ਨਾਮ ਰਸੀਏ ਸਨ, ਉਹ ਆਪਣੀ ਪਵਿੱਤਰ ਰਸਨਾ ਵਿੱਚੋਂ ‘ਕਰਤਾਰ ਸਿੰਘ ‘ਝੱਬਰ’ , ਨਿਹੰਗ ਸਿੰਘ, ਅਕਾਲੀ ਕੌਰ ਸਿੰਘ ਜੀ ਵਰਗੇ ਪੰਥ ਲਈ ਜੂਝਣ ਵਾਲਿ ਸਿੱਖਾਂ ਨੁੰ ਵਿਸ਼ਟਾ ਖਾਣੇ ਲਿਖ ਰਹੇ ਹਨ। ਇਸ ਮਹਾਂਪੁਰਖ ਦੀਆਂ ਇਨਾਂ ਮੂਰਖਤਾਈਆਂ ਦਾ ਜਵਾਬ ਗਿ: ਨਿਰੰਜਨ ਸਿੰਘ ‘ਸਰਲ’ (ਮੈਂਬਰ ਸ: ਗੁ: ਪ: ਕ) ਨੇ ਠੋਕ ਵਜਾ ਕੇ ਦਿੱਤਾ । 1984 ਤੋਂ ਵੀ ਕਈ ਸਾਲ ਪਹਿਲਾਂ ਰਾਗਮਾਲਾ ਦੀ ਸਭ ਤੋਂ ਵੱਧ ਖਿੱਚੋਤਾਣ ‘ਟਕਸਾਲ’ ਤੇ ਅਖੰਡ ਕੀਰਤਨੀ ਜੱਥਾ ਕਰਦਾ ਰਿਹਾ ਹੈ।

ਗੁਰਬਚਨ ਸਿੰਘ ਅਨੁਸਾਰ ਰਾਗਮਾਲਾ ਦਾ ਵਿਰੋਧੀ ਬਾਬੂ ਤੇਜਾ ਸਿੰਘ ‘ਭਸੌੜ’ ਗੁਪਤ(ਪਖਾਨਾ) ਥਾਂ ਤੇ ਕੀੜੇ ਪੈਣ ਨਾਲ ਮਰਿਆ, ਜਦਕਿ ਉਨਾਂ ਦੇ ਪਰਿਵਾਰ ਅਨੁਸਾਰ ਉਹ ‘ਨਮੂਨੀਏ’ ਨਾਲ ਮਰੇ ਸਨ। ਭਾਈ ਰਣਧੀਰ ਸਿੰਘ ਵੀ ‘ਰਾਗਮਾਲਾ’ ਵਿਰੋਧੀ ਸਨ ‘ ਸ਼ਾਇਦ ਗੁਰਬਚਨ ਸਿੰਘ ਦੇ ਮੁਤਾਬਿਕ ਉਨਾਂ ਦੀ ਮੌਤ ਵੀ ਕਿਸੇ ਘਟੀਆ ਤਰੀਕੇ ਨਾਲ ਹੋਈ ਹੋਵੇਗੀ.. ਇਹ ਦੋਵੇਂ ਸਖਸ਼ ਸਭ ਤੋਂ ਵੱਡੇ ਬ੍ਰਹਮ ਗਿਆਨੀ , ਨਾਮ ਦੇ ਰਸੀਏ, ਸੱਚੇ ਸੁੱਚੇ (ਬਾਹਰੋਂ) ਦੱਸੇ ਜਾਂਦੇ ਹਨ.. ਪਰ ਇਹਨਾਂ ਦੀ ਬੋਲੀ ਤਾਂ ਹੰਕਾਰ ਨਾਲ ਭਰੀ ਪਈ ਹੈ। ਰਾਗਮਾਲਾ ਦੀ ਲੜਾਈ ਟਕਸਾਲ ਦੀ ਤੇ ਅਖੰਡ ਕੀਰਤਨੀ ਜੱਥੇ ਦੀ 1980 ਵਿਆਂ ਵਿੱਚ ਵੀ ਹੁੰਦੀ ਰਹੀ ਹੈ, ਪੰਥਕ ਮਰਿਯਾਦਾ ਦੇ ਖਿਲਾਫ ਆਪਣੀ ਡੇਰੇ ਵਾਲੀ ਬ੍ਰਾਹਮਣੀ ਮਰਿਯਾਦਾ ਲਿਖਕੇ, ਨਾਨਕਸਰ ਨੇ ਲੰਗਰ ਬੰਦ ਕਰ ਦਿੱਤਾ , ਨਿਸ਼ਾਨ ਲੁਹਾ ਦਿੱਤੇ, ਸਾਧ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਦੇ ਅਵਤਾਰ ਬਣ ਬੈਠੇ… ਤੇ ਹੋਰ ਬਹੁਤ ਕੁਝ….

- ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ “ਬਚਿੱਤਰ ਨਾਟਕ’” ਕਾਮੁਕ ਗ੍ਰੰਥ ਨੂੰ ਸਿੱਖਾਂ ਦਾ ਗੁਰੂ ਦਰਸਾਉਣ ਦੀ ਕੋਸਿਸ਼
- ਗੁਰਬਾਣੀ ਬਦਲਨੀ— ਸੋਹਿਲੇ ਤੋਂ ਕੀਰਤਨ ਸੋਹਿਲਾ, ਸ਼ਬਦ ਹਜ਼ਾਰੇ ਬਨਾਉਣੇ.. ਬਾਣੀ ਤੇ ਕਿੰਤੂ ਪ੍ਰੰਤੂ ਤਾ ਦੂਰ ਦੀ ਗੱਲ ਇਨਾਂ ਗੁਰਬਾਣੀ ਹੀ ਬਦਲ ਹੀ ਦਿੱਤੀ
- ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਬੱਚੀਆਂ ਨੂੰ ਪਾਠ ਨਾ ਕਰਨ ਦੇਣੇ, ਅਮ੍ਰਿਤ ਸੰਚਾਰ ਨਾ ਕਰਨ ਦੇਣਾ (ਪੰਥਕ ਮਰਿਯਾਦਾ ਵਿੱਚ ਪ੍ਰਵਾਣ ਹੈ) ਕੀਰਤਨ ਨਾ ਕਰਨ ਦੇਣਾ
- ਸਿੱਖਾਂ ਦੇ ਗੁਰਧਾਮਾਂ ਦੇ ਬਰਾਬਰ ਡੇਰੇ ਉਸਾਰੇ
- ਖਾਲਸੇ ਪੰਥ ਦੇ ਬਰਾਬਰ ਗੁਰੂ ਸਾਹਿਬ ਦੇ ਨਾਂ ਤੇ ਨਵਾਂ ਡੇਰਾ (ਟਕਸਾਲ) ਚਲਾਉਣਾ
- ਸਿੱਖਾਂ ਨੁੰ ਰਾਮ-ਚੰਦਰ ਦੀ ਔਲਾਦ ਸਾਬਿਤ ਕਰਨਾ
- ਭਗਤ ਸਾਹਿਬਾਨ ਅਤੇ ਪੰਜ ਪਿਆਰਿਆ ਦਾ ਮਖੌਲ ਉਡਾਉਣਾ
- ਸਿੱਖਾਂ ਦੇ ਪਹਿਰਾਵੇ ਤੇ ਖੁਰਾਕ ਤੇ ਹਮਲਾ
- ਮੂਲ –ਮੰਤਰ ਤੇ ਹਮਲਾ
- ਗੁਰਬਾਣੀ ਦੇ ਰੰਗ-ਬਰੰਗੇ ਪਾਠ ਦੱਸਕੇ ‘ਗੁਰਬਾਣੀ’ ਦੀ ਬੇਅਦਬੀ ਕਰਨੀ
- ਸੁਚੇ ਤੇ ਜੂਠੇ ਸਿਖ ਬਨਾਉਣੇ
- ਜ਼ਾਤ-ਪਾਤ ਦੇ ਸਵਾਲ ਪੈਦਾ ਕਰਨੇ

…. ਹੋਰ ਵੀ ਬਹੁਤ ਬਿਪਰਵਾਦ ਹੈ ਜੋ ਇਨਾਂ ਨਾਮ ਦੇ ਰਸੀਏ, ਸੁਵੱਖਤੇ ਉਠਣ ਵਾਲੇ, ਸਿਲੇ ਕੱਢਣ ਵਾਲੇ, ਲੱਤਾਂ ਤੋਂ ਨੰਗੇ ਸਾਧਾਂ ਨੇ ਬਿਪਰ ਦੇ ਕਹਿਣ ਤੇ 1984 ਤੋਂ ਪਹਿਲਾਂ ਹੀ ਸਿੱਖ ਸਿਧਾਂਤ ਨੂੰ ਮਲੀਆਮੇਟ ਕਰ ਦਿੱਤਾ ਸੀ। 1984 ਵਿੱਚ ਸਿੱਖ ਕਤਲੇਆਮ ਕਰਕੇ ਸਿੱਖ ਮਨੋਬਲ ਹੋਰ ਡੇਗਣਾ ਚਾਹਿਆ। ਦਿੱਲੀ ਦੀਆਂ ਸੜਕਾਂ ਵਿੱਚ ਇਕੱਲੇ ਟਕਸਾਲੀ ਜਾਂ ਅਖੰਡ ਕੀਰਤਨੀ ਨਹੀਂ ਹਰ ਸਿੱਖ ਮਰਿਆ ਹੈ। ਫਿਰ 11. 12, 13, ਨਵੰਬਰ ਨੂੰ ਇਹਨਾਂ ਬਿਪਰਾਂ ਦਾ ਅਸਲ ਮੰਤਵ ਸਾਹਮਣੇ ਆ ਗਿਆ, ਕਿਓਕਿ ਗੁਰੂ ਨਾਲੋਂ ਟੁਟਿਆ ਸਿੱਖ ਜ਼ਰੂਰ ਮਰੇਗਾ, ਦਿਆਲਪੁਰਾ ਭਾਈਕਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਾਮ ਕਹਾਣੀਆਂ ਦਾ ਪੋਥਾ ਅਖੌਤੀ ਦਸਮ ਗ੍ਰੰਥ ਬਿਠਾ ਦਿੱਤਾ ਗਿਆ ਤੇ ਇਸ ਵਿੱਚ ਟਕਸਾਲ ਜੀ ਅਤੇ ਇਥੋਂ ਦੇ ਪੜੇ ਜਥੇਦਾਰਾਂ ਦਾ ਯੋਗਦਾਨ ਸੀ।

ਸੱਚੇ ਪਾਤਿਸ਼ਾਹ ਜੀਓ..ਇਸੇ ਤਰਾਂ ਮਿਹਰ ਰੱਖੀ… ਹੁਣ ਅੱਜ ਦਾ ਸਿੱਖ ‘ਆਧੁਨਿਕ’ ਹੋਕੇ ਹੀ ਸਹੀ ਪਰ ਜਾਗ ਉਠਿਆ ਹੈ, ਤੇ ਬਿਪਰ ਦੀ ਔਲਾਦ ਇਨਾਂ ਬਦਮਾਸ਼ਾ ਨੂੰ ਮੁੜ ਸਿੰਘ ਸਭਾ ਲਹਿਰ ਵਾਂਗ ਸਿੱਖ ਪੰਥ ਵਿਚੋਂ ਭਾਜੜਾਂ ਪਵਾ ਦੇਵੇਗਾ।

ਮਨਦੀਪ ਸਿੰਘ ‘ਵਰਨਨ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top