ਮੈਂ
ਕਵਲਦੀਪ ਸਿੰਘ ਕੰਵਲ (ਪਟਿਆਲਾ) ਕਿਸੇ ਇਮਾਰਤ ਦੇ ਅਖੌਤੀ ਜੱਥੇਦਾਰ ਦੇ ਅਹੁਦੇ
ਨੂੰ ਨਹੀਂ ਮੰਨਦਾ ਅਤੇ ਅਕਾਲ ਤਖਤ (ਜਾਂ ਆਪੂੰ ਬਣੇ ਚਾਰ ਹੋਰ ਤਖਤਾਂ) ਦੇ
ਮੌਜੂਦਾ ਜੱਥੇਦਾਰੀ ਪ੍ਰਬੰਧ ਅਧੀਨ ਕਾਬਜ਼ ਤਨਖਾਹਦਾਰ ਪੁਜਾਰੀਆਂ ਦੇ ਕਿਸੇ ਵੀ
ਵਿਸ਼ੇਸ਼ ਅਧਿਕਾਰ ਨੂੰ ਪੂਰੀ ਤਰ੍ਹਾਂ ਨਕਾਰਦਾ ਹਾਂ, ਅਤੇ ਇਹਨਾਂ ਦੀ ਔਕਾਤ
ਸਿਰਫ਼ ਤੇ ਸਿਰਫ਼ ਧਾਰਮਿਕ ਪਹਿਰਾਵੇ ਵਾਲੀ (ਪਰ ਜ਼ਮੀਰ ਦਾ ਸੌਦਾ ਕਰਨ ਵਾਲੀ)
ਵੇਸਵਾ ਦੇ ਬਰਾਬਰ ਮੰਨਦਾ ਹਾਂ, ਤੇ ਇਹ ਐਲਾਨ ਮੈਂ ਖੁਲ੍ਹੇ ਤੌਰ ਤੇ ਸ਼ਰੇਆਮ
ਕਰਦਾ ਹਾਂ!
ਹਾਹਾ
ਹੁਕਮੁ ਸੁਣਾਇਂਦਾ, ਗੁਲਾਮਾਂ ਦਰਿ ਗੁਲਾਮੁ ||੧||
ਲਾ ਕਚਹਿਰੀ ਜੋ ਵੇਸਵਾ, ਨਿਆਓ ਕਰੈ ਜਿ ਆਮ ||੨||
ਨਿਆ ਕਰੈ ਕਿਰਦਾਰ ਕਾ, ਵੇਚਿ ਜ਼ਮੀਰ ਜੋ ਖਾਹਿ ||੩||
ਜਿੱਥੇ ਕੁਰਸੀ ਦਮੜੀਆਂ, ਕੱਪੜਿ ਉਹਾਂ ਜਾ ਲਾਹਿ ||੪||
ਉਹ ਵੇਚੈ ਮਜਬੂਰ ਹੋ, ਇਹਨਾ ਵੇਚਣਿ ਚਾਇ ||੫||
ਕਹੈ ਕੰਵਲ ਜੋਰਿ ਕਲਿ, ਗੋਲਾ ਹੁਕਮੁ ਸੁਣਾਇ ||੬||
ਮੇਰੀ ਇਸ ਅਖੌਤੀ ਜੱਥੇਦਾਰ
ਨੂੰ ਖੁੱਲ੍ਹੀ ਚੁਣੌਤੀ ਹੈ, ਕਿ ਮੈਨੂੰ ਆਪਣੇ
ਅਹੁਦੇ ਦੀ (ਦੁਰ)ਵਰਤੋਂ ਕਰਦਿਆਂ, ਛੇਕ ਕੇ
ਵਿਖਾਵੇ, ਤੇ ਮੈਂ ਉਸਨੂੰ ਭਾਰਤੀ ਸੰਵਿਧਾਨ ਅਤੇ ਯੂ.ਐਨ.ਓ. ਐਲਾਨਨਾਮੇ ੧੯੪੮
ਅਧੀਨ ਮਿਲੇ ਧਾਰਮਿਕ ਸੁਤੰਤਰਤਾ ਦੇ ਮੌਲਿਕ ਅਧਿਕਾਰ ਅਧੀਨ,
ਕੋਰਟ ਵਿੱਚ ਇਸਦੇ ਥੋਥੇ "ਤਖਤੇ-ਪੀਹੜੇ" ਸਮੇਤ ਘਸੀਟ ਲੈ ਜਾਵਾਂਗਾ,
ਤੇ ਇਸਦੇ "ਤਖਤੇ-ਪੀਹੜੇ" ਦਾ ਬੀਅ ਵੀ, ਇਸ
ਸੰਸਾਰ ਤੋਂ ਇਸ ਤਰ੍ਹਾਂ ਨਾਸ ਕਰ ਦਿਆਂਗਾ,
ਕਿ ਪੁਜਾਰੀਆਂ ਦੀਆਂ ਆਣ ਵਾਲੀਆਂ ਨਸਲਾਂ ਵੀ,
ਕਿਸੇ ਨੂੰ ਛੇਕਣ ਦਾ ਨਾਮ ਸੁਣਨ ਤੋਂ ਪਹਿਲਾਂ ਹੀ ਰੂਹ ਤੋਂ ਕੰਬ ਜਾਣਗੀਆਂ!
ਗੁਰੂ ਨਾਨਕ ਨੇ ਤਾਂ ਸਿੱਖ ਪੰਥ ਦੀ ਨੀਂਹ
ਰੱਖਣ ਲੱਗੇ ਹੀ ਉਸ ਸਮੇਂ ਪ੍ਰਚਲਿਤ ਪੁਜਾਰੀਵਾਦ ਸਾਰੇ ਹੀ ਰੂਪਾਂ ਨੂੰ ਇਹ ਕਹਿ
ਕੇ ਪੂਰਨ ਰੱਦ ਕਰ ਦਿੱਤਾ ਸੀ ਕਿ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ
ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
(ਪੰਨਾ ੬੬੨)
ਪਰ ਇਹ ਪੁਜਾਰੀ ਬੜੇ ਚਲਾਕ ਹਨ, ਸਾਡੀਆਂ
ਅੱਖਾਂ ਵਿੱਚ ਘੱਟਾ ਪਾਉਣ 'ਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਮਿੱਟੀ ਮਿਲਾਉਣ
ਦੀ ਫਿਰਾਕ ਨਾਲ ਭੇਖ ਵਟਾ ਕਿ ਭਾਈਆਂ ਤੇ ਜੱਥੇਮਾਰਾਂ ਰੂਪ ਵਿੱਚ ਗੁਰੂ ਨਾਨਕ
ਦੀ ਸਿੱਖੀ ਵਿੱਚ ਹੀ ਆਣ ਵੜ੍ਹੇ ....
ਸੋ ਜੇ ਸਿੱਖੀ ਤੇ ਗੁਰੂ ਨਾਨਕ ਦੇ ਅਸਲੀ ਸਿਧਾਂਤ ਨੂੰ ਬਚਾਉਣਾ ਹੈ ਤਾਂ ਇਹਨਾਂ
ਦਾ ਮੂਲੋਂ ਹੀ ਨਾਸ ਕਰਨ ਦੀ ਲੋੜ ਹੈ !