ਗੁਰਮਤਿ
ਦੀ ਸੁੰਦਰ ਚਮਕ ਨੂੰ ਖਤਮ ਕਰਨ ਲਈ ਹੱਥੀਂ
ਕਾਲਖ ਚੁੱਕੀ ਬਹੁਤ ਲੋਕ ਚਿੱਟੇ, ਭਗਵੇ ਤੇ
ਭਾਂਤ ਭਾਂਤ ਦੇ ਰੂਪ ਧਾਰੀ, ਹਰ ਮੋੜ ਤੇ ਆਪਣੇ
ਡੇਰੇ ਜਮਾਈ ਬੈਠੇ ਨੇ, ਕਿ ਕਿਵੇਂ ਇਸ ਗੁਰਮਤਿ
ਦਰਪਣ ਵਿਚ ਦਿਖ ਰਹੀ ਸਚਾਈ ਉੱਤੇ ਇਹ ਕਾਲਖ ਥੱਪ,
ਇਸ ਨੂੰ ਬੰਦ ਕਰ ਸਕੀਏ। ਜਿੱਥੇ ਕੁਝ ਸਮੇਂ
ਤੋਂ ਇਤਿਹਾਸਕ ਗ੍ਰੰਥਾਂ ਰਾਹੀ ਕੁਫਰ ਤੋਂਲਿਆ ਗਿਆ,
ਮਨਮਤੀ ਕਥਾ ਕਹਾਣੀਆ ਲੰਮੇ ਸਮੇਂ ਤੋਂ ਗੁਰਦੁਆਰਿਆਂ 'ਚ
ਸੁਣਾਈਆਂ ਗਈਆਂ। ਜੋ ਕੇ ਅੱਜ ਵੀ ਪ੍ਰਚਾਰੀਆਂ ਜਾ ਰਹੀਆਂ ਹਨ।
ਇਹਨਾਂ ਕਥਾ ਕਹਾਣੀਆਂ ਦਾ ਲੰਮਾ ਤੇ ਸਥਾਈ ਅਸਰ ਅਜੇ ਵੀ ਬਹੁਤਾਤ
ਗਿਣਤੀ ਸਿੱਖ ਤਬਕੇ ਉੱਤੇ ਮੌਜੂਦ ਹੈ ।
ਸੋ ਕਹਾਣੀਆਂ ਤੋਂ ਅਗਲੀ ਗੱਲ ਇਹ ਹੋਈ ਕੇ
ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਪੁਜਾਰੀ ਲਾਣੇ ਨੇ ਬਹੁਤ ਚੁੱਕਿਆ,
ਜਿਸ ਨਾਲ ਕਈ ਮਨਮਤੀ ਅਸਥਾਨ ਗੁਰਦੁਆਰਿਆਂ ਦਾ ਰੂਪ ਬਣਾ ਕੇ ਸਾਹਮਣੇ ਲਿਆਂਦੇ
ਗਏ। ਜਿਹਨਾਂ ਨਾਲ ਗੁਰ ਇਤਿਹਾਸ, ਗੁਰਬਾਣੀ ਦੀ ਵਿਚਾਰਧਾਰਾ ਦਾ ਕੋਈ ਵਾਹ
ਵਾਸਤਾ ਨਹੀ ਹੈ । ਸਾਹਿਬੁ ਮੇਰਾ ਏਕੋ ਹੈ ਦੇ ਗੁਰ ਵਾਕ ਨਾਲੋ ਤੋਂੜ ਕੇ ਕਈ
ਸਾਹਿਬ ਬਣਾ ਕੇ ਧਰ ਦਿੱਤੇ ਗਏ।
ਗੁਰਮਤਿ ਪ੍ਰਚਾਰ ਦੀ ਸੇਵਾ ਕਰਦਿਆਂ ਇਕ
ਵਾਰ ਕਿਸੇ ਵੀਰ ਨਾਲ ਵਿਚਾਰ ਸਾਂਝੀ ਕਰਦਿਆਂ,
ਗੁ :ਗਪੌੜ ਸਾਹਿਬ ਦਾ ਇਤਿਹਾਸ ਸੁਣਿਆ। ਉਹਨਾ
ਦੱਸਿਆ ਲਾਗਲੇ ਪਿੰਡ ਇਕ ਵਾਰ ਇਕ ਮਾਤਾ ਨੇ ਆਪਣੀ ਰੋਟੀ ਫੁਲਕੇ ਦਾ ਪ੍ਰਬੰਧ
ਚਲਾਉਣ ਲਈ, ਇਕ ਝੂਠ ਮਾਰਿਆ ਕੇ ਉਸ ਨੂੰ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਘੋੜੇ ਸਮੇਤ ਹੀ ਦਰਸ਼ਨ ਹੋਏ,
ਤੇ ਆਹ ਵੇਖੋ ਘੋੜੇ ਦੇ ਪੌੜ (ਪੈਰਾਂ ਦੇ ਨਿਸ਼ਾਨ) ਲੱਗੇ ਹੋਏ ਹਨ।
ਇਸ ਤੋਂ ਉਸਨੇ ਪੌੜ ਸਾਹਿਬ ਗੁਰਦੁਆਰਾ ਸਥਾਪਿਤ ਕਰ ਦਿੱਤਾ,
ਤੇ ਲੋਕਾਂ ਦੀ ਹਾਜਰੀ ਪੌੜ ਸਾਹਿਬ ਲੱਗਣ ਲੱਗੀ।
ਸਬਦ ਗੁਰੂ ਦੇ ਲੜ ਲੱਗਣ ਵਾਲੀ ਕੌਮ ਪੌੜਾਂ ਨਾਲ ਜੁੜਨ ਲੱਗੀ। ਪਰ
ਕੁਝ ਜਾਗਰੂਕ ਵੀਰਾਂ ਨੂੰ ਜਦੋ ਇਸ ਬਾਰੇ ਪਤਾ ਲੱਗਾ,
ਤਾਂ ਉਹਨਾਂ ਨੇ ਉਸ ਬੀਬੀ ਨੂੰ ਸਵਾਲ ਜੁਆਬ ਕੀਤੇ। ਤੇ ਅੰਤ ਉਸ ਦਾ ਪਾਜ
ਪਾਖੰਡ ਲੋਕਾਂ ਸਾਹਮਣੇ ਆ ਗਿਆ। ਉਸ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ।
ਤਾ ਬਾਹਰ ਜਿਹੜਾ ਗੁ: ਪੌੜ ਸਾਹਿਬ ਦਾ ਬੋਰਡ ਲੱਗਾ ਸੀ,
ਕਿਸੇ ਨੇ ਪੌੜ ਦੇ ਅੱਗੇ ਗ+ਪੌੜ ਪਾ ਕੇ ਗਪੌੜ ਬਣਾ ਦਿੱਤਾ। ਸੋ ਇਹ ਹੈ ਗੁ:
ਗਪੌੜ ਸਾਹਿਬ ਦਾ ਇਤਿਹਾਸ।
ਪਰ ਇਸ ਤਰਾਂ ਦਾ ਕੇਵਲ ਇਹੀ ਗੁਰਦੁਆਰਾ ਹੀ
ਨਹੀ ਹੋਰ ਵੀ ਕੌਮ ਵਿਚ ਕਈ ਗਪੌੜ ਸਾਹਿਬ ਨੇ ਜਿੰਨਾ ਦੀ ਪੂਜਾ ਇਤਿਹਾਸਕ
ਗੁਰਦੁਆਰੇ ਸਮਝ ਕੇ ਹੋ ਰਹੀ ਹੈ, ਤੇ ਲੋਕ
ਵਹੀਰਾਂ ਘੱਤ ਕੇ ਜਾ ਰਹੇ ਹਨ ਜਿਵੇਂ ਹੇਮਕੁੰਟ ਅਤੇ ਮਨੀਕਰਨ ਵਰਗੇ ਵੱਡੇ
ਗਪੌੜ ਵੀ ਮੌਜੂਦ ਹਨ।
ਸਿੱਖ ਨੂੰ ਗੁਰੂ ਸਾਹਿਬ ਨੇ ਅਕਾਲਪੁਰਖ
ਨਾਲ ਜੋੜਿਆ ਸੀ, ਨਾ ਕਿ ਕਿਸੇ ਘੋੜੇ ਦੇ ਪੈਰਾਂ
ਨਾਲ, ਰੁੱਖਾਂ ਨਾਲ, ਜਾ ਕਿਸੇ ਬਾਬੇ ਦੇ ਨਹਾਉਣ ਵਾਲੇ ਅਸਥਾਨਾਂ ਨਾਲ। ਅੱਜ
ਕੌਮ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਕੀ ਗੁਰੂ ਸਾਹਿਬ ਕਿਸੇ ਸਰੀਰ ਰੂਪ ਵਿਚ
ਅਰਸ਼ੋਂ ਉੱਤਰ ਕੇ, ਸਾਨੂੰ ਦਰਸ਼ਨ ਦੇਣਗੇ ਕਿ
ਜਾਂ ਸਬਦ ਰੂਪ ਵਿਚ ਹੀ ਸਾਡੇ ਕੋਲ ਮੌਜੂਦ ਹਨ।