Share on Facebook

Main News Page

ਮਕਸਦ

ਪੰਜਾਬ ਦਾ ਕੋਈ ਵੀ ਡੇਰਾ ਜਾਂ ਦੇਹਧਾਰੀ ਪਖੰਡੀ ਸਾਧ ਕਦੇ ਵੀ ਕਿਸੇ ਡੇਰੇ, ਸਾਧ ਜਾਂ ਅਖੌਤੀ ਮਹਾਂਪੁਰਸ਼ ਖਿਲਾਫ ਕਦੇ ਨਹੀਂ ਬੋਲਦਾ, ਕਿਉਂਕਿ ਉਸਨੂੰ ਪਤਾ ਹੈ ਕਿ ਦੂਜਾ ਸਾਧ ਜਾਂ ਡੇਰਾ ਭਾਵੇਂ ਗੰਦਾ, ਘਟੀਆ ਅਤੇ ਗਲਤ ਕਿਸਮ ਦਾ ਹੈ, ਪਰ ਸਾਡਾ ਸਾਰਿਆਂ ਦਾ ਮਕਸਦ ਤਾਂ ਇੱਕ ਹੀ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਲੋਕਾਈ ਨੂੰ ਤੋੜ ਕੇ ਆਪਣੇ ਜਾਲ ਵਿੱਚ ਫਸਾਉਣ ਤੋਂ ਬਾਅਦ ਮਾਇਆਂ ਇਕੱਠੀ ਕਰਨੀ ਤੇ ਜਿੰਦਗੀ ਦੀਆਂ ਤਮਾਮ ਸੁਖ ਸਹੂਲਤਾਂ ਮਾਨਣੀਆਂ। ਸੋ ਉਹ ਆਪਣੇ ਆਪ ਨੂੰ ਇਸ ਈਰਖਾ ਵਿੱਚ ਜਨਤਕ ਰੂਪ ਵਿੱਚ ਕੁੱਝ ਨਹੀਂ ਬੋਲਦਾ ਤੇ ਮਨ ਵਿੱਚ ਜੋ ਮਰਜ਼ੀ ਕਹੀ ਜਾਵੇ।

ਹੁਣ ਆਪਣੀ ਗੁਰਮਤਿ ਦੀਆਂ ਧਾਰਨੀਆਂ ਸਿੱਖ ਜਥੇਬੰਦੀਆਂ ਦੀ ਗੱਲ ਕਰੋ, ਬੱਸ ਕਿਸੇ ਦੀ ਕੋਈ ਕਮਜ਼ੋਰੀ ਪਤਾ ਲੱਗੇ ਤਾਂ ਸਹੀ, ਬੱਸ ਪੰਥ ਵਿਰੋਧੀ ਕਹਿ-ਕਹਿ ਕੇ ਐਸਾ ਭੰਡਣਾ, ਐਸਾ ਭੰਡਣਾ ਕੇ ਰਹਿ ਰੱਬ ਦਾ ਨਾਮ! ਤੇ ਨਾਲ ਇਹ ਵੀ ਕਹੀ ਜਾਣਾ ਬਈ ਅਸੀਂ ਹੀ ਪੰਥ ਖਾਤਿਰ ਸਹੀ ਕੰਮ ਕਰ ਰਹੇ ਹਾਂ । ਇਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਯੂਥ ਕਲੱਬ, ਸੁਸਾਇਟੀਆਂ, ਅਖਬਾਰਾਂ, ਮੈਗਜਜੀਨ, ਜਿਹ੍ਹਨਾਂ ਦਾ ਮੰਨਣਾ ਹੈ ਕਿ ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਹੀ ਰੂਪ ਵਿੱਚ ਪ੍ਰਚਾਰਣਾ ਹੈ) ਆਪਸ ਵਿੱਚ ਇਸ ਤਰ੍ਹਾਂ ਲੜ੍ਹਦੇ-ਝਗੜਦੇ, ਉਲਝਦੇ, ਗੁੱਥਮ-ਗੁੱਥਾ ਹੁੰਦੇ ਵੇਖ ਕੇ ਕੌਮ ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ, ਸ਼ਾਇਦ ਐਦਾਂ ਕਦੀ ਇੱਕਜੁੱਟ ਹੋ ਕੇ ਪੰਥ ਵਿਰੋਧੀਆਂ ਨਾਲ ਲੜ੍ਹਦੇ ਤਾਂ ਕਦੋਂ ਦਾ ਮੈਦਾਨ ਫਤਹਿ ਹੋ ਗਿਆ ਹੋਣਾ ਸੀ।

ਗੁਰੂ ਭਲੀ ਕਰੇ
ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top