Share on Facebook

Main News Page

ਜੇਕਰ ਪ੍ਰੋ. ਧੂੰਦਾ ਜੀ ਬੰਦ ਕਮਰੇ 'ਚ ਜਾਂਦੇ ਹਨ, ਤਾਂ ਅਸੀਂ ਗੁਰਮਤਿ ਪ੍ਰਚਾਰ ਕੇਂਦਰ ਚੁੱਪਕੀਤੀ ਤੇ ਲਾਗੇਆਨਾ ਇਹ ਦੋਨੋ ਕੇਂਦਰ ਬੰਦ ਕਰ ਦੇਵਾਂਗੇ: ਸ਼ੌਕੀਨ ਸਿੰਘ ਚੁੱਪਕੀਤੀ

Source: http://www.facebook.com/shokeensingh

ਪਿਛਲੇ ਕੁੱਝ ਦਿਨਾਂ ਤੋਂ ਪ੍ਰੋ. ਸਰਬਜੀਤ ਸਿੰਘ ਧੁੰਦਾ ਜੀ ਕਰਕੇ ਵਿਚਾਰਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਕਈ ਵੀਰ ਇਹ ਕਹ ਰਹੇ ਹਨ ਕਿ ਓਨ੍ਹਾਂ ਨੂੰ ਨਹੀਂ ਜਾਣਾ ਚਾਹਿਦਾ, ਤੇ ਕਈ ਕਹਿ ਰਹੇ ਹਨ ਕਿ ਇਹ ਓਹਨਾਂ ਦਾ ਨਿਜੀ ਫੈਸਲਾ ਹੈ।

ਇਸ ਸੰਬੰਧ ਵਿਚ ਕਾਫੀ ਪੰਥਕ ਵੀਰਾਂ ਨਾਲ ਵਿਚਾਰ ਵੀ ਹੋਈ, ਤੇ ਸਿੱਟਾ ਇਹ ਨਿਕਲਿਆ ਕਿ ਕਾਲਜ ਦਾ ਵਿਚਾਰ ਹੈ ਕਿ ਨਾ ਜਾਣ ਨਾਲ ਕਾਲਜ ਦੇ ਪਰਚਾਰ ਨੂੰ ਨੁਕਸਾਨ ਹੋਵੇਗਾ।

ਪਰ ਇਥੇ ਮੈਂ ਇਕ ਗਲ ਕਹਿਣੀ ਚਾਹੁਦਾ ਹਾਂ ਕਿ ਕਾਲਜ ਦੇ ਪਰਚਾਰ ਕੇਂਦਰ ਕੌਣ ਚਲਾ ਰਹੇ ਨੇ? ਪ੍ਰੋ . ਧੁੰਦਾ ਵਰਗੇ ਵਿਦਵਾਨਾਂ ਦੇ ਸਮਾਗਮ ਕੌਣ ਕਰਵਾ ਰਹੇ ਨੇ ?...... ਜਾਗਰੂਕ ਸਿੱਖ ! ਜੋ ਕਹਿ ਰਹੇ ਨੇ ਕਿ ਜੇ ਪ੍ਰੋ. ਧੂੰਦਾ ਜਾਣ ਤਾਂ ਸਿਰਫ ਅਕਾਲ ਤਖ਼ਤ ਤੇ ਜਾਣ, ਬੰਦ ਕਮਰੇ 'ਚ ਨਾ ਜਾਣ। ਜੋ ਕਾਲਜ ਤੇ ਸੰਗਤ ਦੇ ਵਿਚਕਾਰ ਦੀ ਕੜੀ ਨੇ, ਕੀ ਆਪ ਸਿਧਾਂਤ ਤੋਂ ਪਰੇ ਜਾ ਕੇ ਓਨ੍ਹਾਂ ਵੀਰਾਂ ਨੂੰ ਠੇਸ ਪਹੁੰਚਾ ਕੇ ਆਪਣਾ ਨੁਕਸਾਨ ਨੀ ਕਰ ਰਹੇ?

ਇਕ ਗੱਲ ਵਿਚਾਰਣਯੋਗ ਹੈ, ਕਿ ਕਾਲਜ ਦੇ ਪ੍ਰੋਗ੍ਰਾਮ ਨਾਨਕਸਰੀਆਂ ਜਾ ਟਕਸਾਲੀਆਂ ਨੇ ਨੀ ਕਰਵਾਉਣੇ, ਹੁਣ ਤੱਕ ਅਸੀਂ ਜਿਨ੍ਹਾਂ ਸਮਝੇ ਹਾਂ, ਓਹ ਇਹ ਹੈ ਕਿ ਜੋ ਵਿਅਕਤੀ ਸਿਧਾਂਤਾਂ 'ਤੇ ਪੂਰਾ ਹੈ, ਉਸ ਨਾਲ ਓਸ ਸਮੇਂ ਤੱਕ ਸਾਂਝ ਹੈ, ਜੇਕਰ ਓਹ ਸਿਧਾਂਤਾਂ ਤੋਂ ਸਮਾਂ ਆਉਣ 'ਤੇ ਪੱਲਾ ਛੁਡਾਉਂਦਾ ਹੈ, ਉਸ ਨਾਲ ਉਸੇ ਸਮੇ ਸੰਬੰਧ ਖਤਮ ਕਰ ਦੇਣੇ ਚਾਹੀਦੇ ਹਨ। ਸੋ ਅਸੀਂ ਬਹੁਤ ਸਾਰੇ ਵੀਰਾਂ ਨਾਲ ਮਿਲ ਕੇ ਫੈਸਲਾ ਕੀਤਾ ਹੈ, ਕਿ ਜੇਕਰ ਪ੍ਰੋ. ਧੂੰਦਾ ਜੀ ਬੰਦ ਕਮਰੇ 'ਚ ਜਾਂਦੇ ਹਨ, ਤਾਂ ਅਸੀਂ ਗੁਰਮਤਿ ਪ੍ਰਚਾਰ ਕੇਂਦਰ ਚੁੱਪਕੀਤੀ ਤੇ ਲਾਗੇਆਨਾ ਇਹ ਦੋਨੋ ਕੇਂਦਰ ਬੰਦ ਕਰ ਦੇਵਾਂਗੇ ਤੇ ਨਾਲ ਹੀ ਮੋਗੇ ਦੇ ਵੀਰਾਂ ਵੱਲੋਂ ਵੀ ਕਾਲਜ ਨਾਲ ਨਾਲੋਂ ਰਾਬਤਾ ਖਤਮ ਕੀਤਾ ਜਾਵੇਗਾ। ਬਾਕੀ ਹੁਣ ਕਾਲਜ ਦੀ ਮਰਜ਼ੀ ਹੈ ਕਿ ਸਿਧਾਂਤਕ ਵੀਰਾਂ ਦੇ ਨਾਲ ਰਹਿਣਾ ਹੈ ਕਿ ਨਾਨਕਸਰੀਆਂ ਤੇ ਟਕਸਾਲੀਆਂ ਨੂੰ ਖੁਸ਼ ਕਰਨ ਦੀ ਨਾਕਾਮ ਕੋਸ਼ਿਸ਼ ਕਰਨੀ ਹੈ ............

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top