ਲੰਗਰ
- ਆਪਾਂ ਤਾਂ ਮਨ ਬਣਾ
ਲਿਆ ਇਸ ਵਾਰ ਹੋਲੇ ਮੁਹੱਲੇ ਤੇ ਜਲੇਬੀਆਂ ਦਾ ਵੱਡਾ ਲੰਗਰ ਲਾਵਾਂਗੇ।
- ਬਹੁਤ ਵਧੀਆ ਜੀ ਅਸੀਂ ਵੀ ਖੂਬ ਫਲ-ਫਰੂਟ
ਵੰਡ ਰਹੇ ਹਾਂ ਲਗਾਤਾਰ ਦੋ ਦਿਨ ਚਲੇਗਾ।
- ਮੈਂ ਵੀਰ ਜੀ ਮਾਇਆ 'ਕੱਠੀ ਕਰ ਲਈ ਹੈ, ਅਸੀਂ
ਇਸ ਵਾਰ ਬਦਾਮਾਂ ਵਾਲਾ ਦੁੱਧ ਵਰਤਾਉਣਾ ਪੂਰੇ ਤਿੰਨ ਦਿਨ।
- ਸਾਡਾ ਪ੍ਰੋਗਰਾਮ ਇਸ ਵਾਰ ਪਰੌਂਠਿਆਂ ਦਾ
ਲੰਗਰ ਲਾਉਣ ਦਾ ਹੈ।
- ਇਸ ਵਾਰ ਸਾਡੇ ਪਿੰਡ ਵੱਲੋਂ ਮਿੱਠੀ ਖੀਰ
ਦਾ ਲੰਗਰ ਲਗਾਉਣਾ ਦਾ ਮਨ ਬਣਿਆ ਹੈ।
- ਅਸੀਂ ਲਗਾਤਾਰ ਚਾਰ ਦਿਨ ਅੰਮ੍ਰਿਤ ਵੇਲੇ
ਚਾਹ ਨਾਲ ਬ੍ਰੈਡ ਪਕੌੜੇ, ਮੱਠੀਆਂ ਆਦਿ ਵਰਤਾਵਾਂਗੇ।
- ਮੈਂ ਇਸ ਵਾਰ ਸਾਰਾ ਦਸਵੰਧ ਡੇਰੇ ਭੇਜ
ਦਿੱਤਾ ਹੈ, ਉਹ ਇਸ ਵਾਰ ਦਾਲ-ਚੌਲ ਦਾ ਲੰਗਰ ਲਗਾ ਰਹੇ ਨੇ।
- ਆਪਣਾ ਇਸ ਵਾਰ ਲੰਗਰ ਵਿੱਚ ਦਾਲ ਤੋਂ ਇਲਾਵਾ
ਮਿਕਸ ਸਬਜ਼ੀ ਬਣਵਾਉਣ ਦਾ ਪ੍ਰੋਗਰਾਮ ਹੈ।
- ਅਸੀਂ ਇਸ ਵਾਰ ਗਜਰੇਲੇ ਦਾ ਪ੍ਰਬੰਧ ਕੀਤਾ
ਹੈ।
- ਚਲੋ ਵਧੀਆ, ਅਸੀਂ ਤੁਹਾਡੇ ਕੋਲ ਈ ਪੂੜੀ
ਛੋਲੇ ਵਰਤਾਉਣੇ ਨੇ, ਬਾਅਦ ਚ ਲੋਕ ਗਜਰੇਲੇ ਦਾ ਸੁਆਦ ਚਖਣਗੇ।
- ਸਾਡਾ ਵੀ ਇਸ ਵਾਰ ਪ੍ਰੋਗਰਾਮ ਹੈ ਕਿ ਹਰ
ਸਾਲ ਦੀ ਤਰ੍ਹਾਂ ਗੰਨੇ ਦੇ ਰਸ (ਰੋਹ) ਲਗਾਉਣ ਦਾ ਹੈ।
- ਸਾਡੀ ਸੰਸਥਾ ਵੱਲੋਂ ਇਸ ਵਾਰ 5 ਲੱਖ ਦਾ
ਡਰਾਈ ਫਰੂਟ ਵੰਡਣ ਦਾ ਪ੍ਰੋਗਰਾਮ ਹੈ।
- ਮੈ ਤਾਂ ਲੰਗਰ ਵਿੱਚ ਚਲਾਉਣ ਲਈ ਸਾਰੇ
ਪੰਜਾਬੀ ਗਾਇਕਾਂ ਦੀਆਂ ਧਾਰਮਿਕ ਟੇਪਾਂ ਵੀ ਲੈ ਆਇਆ ਹਾਂ।
- ਅਸੀਂ ਬਾਈ ਤਿੰਨੋ ਦੋਸਤ ਕੱਲ੍ਹ ਜਾ ਰਹੇ
ਕੰਨਾਂ ਚ ਨੱਤੀਆਂ ਪੁਆਉਣ, ਫਿਰ ਹੋਲੇ ਮੁਹੱਲੇ ਤੇ ਵੀ ਜਾਣਾ।
- ਮੈਂ ਤਾਂ ਬਾਈ ਸਿਰ ਦੀ ਵਾਲਾਂ ਦੀ ਕਟਿੰਗ
ਕਰਵਾ ਕੇ ਖੰਡਾ ਬਨਵਾਉਣਾ।
ਵਾਹ ਵਾਹ ਖਾਲਸਾ ਪੰਥ, ਕਿਤੇ ਗੁਰੂ ਦੇ ਸ਼ਬਦ ਦਾ ਲੰਗਰ ਵੀ
ਵਰਤਾ ਲੈਂਦੇ ਤੇ ਮਨੁੱਖ ਮਾਤਰ ਦਾ ਕੋਈ ਭਲਾ ਹੋ ਜਾਂਦਾ, ਗੁਰਬਾਣੀ,
ਗੁਰ-ਇਤਿਹਾਸ ਤੋਂ ਲੋਕਾਈ ਵੀ ਲੋਕਾਈ ਨੂੰ ਜਾਣੂ ਕਰਵਾ ਦਿੰਦੇ ਸ਼ਾਇਦ ਸਾਡੇ
ਨੌਜਵਾਨ ਸਿੱਖੀ ਦੀ ਮੁਖ ਧਾਰਾ ਵਿੱਚ ਸ਼ਾਮਿਲ ਹੋ ਜਾਂਦੇ ।
ਇਕਵਾਕ ਸਿੰਘ ਪੱਟੀ |