Share on Facebook

Main News Page

"ਝੰਡੇ, ਬੁੰਗੇ ਜੁਗੋ ਜੁਗ ਅਟੱਲ"

1985 ਵਿੱਚ ਬ੍ਰਾਹਮਣੀ ਸਰਕਾਰ ਵਲੋਂ ਬਣਵਾਈ ਗਈ ਇਮਾਰਤ ਨੂੰ ਢਾਅ ਕੇ ਕਾਰ ਸੇਵਾ ਨਾਲ ਬਣਾਈ ਜਾ ਰਹੀ ਮੌਜੂਦਾ ਸਤਕਾਰਤ ਅਕਾਲ ਤਖਤ ਦੀ ਈਮਾਰਤ। ਇਹ ਤਸਵੀਰ ਦੁਰਲਭ ਹੈ, ਹਿਸਟੋਰਿਕਲ ਹੈ, ਜੋ ਸਾਨੂੰ ਅਪਣੀ ਹੱਡ ਬੀਤੀ ਅਤੇ 1984 ਦੇ ਘਲੂਘਾਰੇ ਦੀ ਹਮੇਸ਼ਾਂ ਯਾਦ ਦੁਆਦੀ ਰਹੇਗੀ।

1984 ਵਿੱਚ ਸਿਖਾਂ ਦੇ ਇਸ ਸਤਕਾਰਤ ਅਦਾਰੇ ਨੂੰ ਬ੍ਰਾਹਮਣਵਾਦੀ ਹਕੂਮਤ ਨੇ ਢਹਿ ਢੇਰੀ ਕਰ ਦਿਤਾ। ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਬੇਅੰਤ ਸਿੰਘ ਨੇ ਕੇਹਰ ਸਿੰਘ ਨਾਲ ਮਿਲ ਕੇ ਉਸ ਨੂੰ ਢਾਉਣ ਵਾਲੀ ਬੀਬੀ ਨੂੰ ਸਜਾਏ ਮੌਤ ਦੇ ਦਿੱਤੀ। ਕਿਉਕਿ ਅਕਾਲ ਤਖਤ ਕੋਈ ਸਿਰਫ "ਇਟਾਂ ਅਤੇ ਗਾਰੇ" ਦੀ ਬਣੀ ਈਮਾਰਤ ਹੀ ਨਹੀ ਸੀ, ਸਿੱਖਾਂ ਲਈ ਇਹ ਉਹ ਹੀ ਅਕਾਲ ਤਖਤ ਸੀ ਜਿਸਨੂੰ ਉਨਾਂ ਦੇ ਗੁਰੂ ਨੇ ਆਪ ਸਿਰਜਿਆ ਸੀ । ਇਹ ਉਹ ਹੀ ਇਮਾਰਤ ਹੈ ਜਿਸਨੂੰ 1985 ਵਿੱਚ ਸਰਕਾਰ ਦੇ ਪਾਲਤੂ ਟਾਉਟ ਸੰਤਾ ਸਿੰਘ ਨੰਗ , ਜਿਸ ਨੂੰ ਬੁਡ੍ਹਾ ਦਲ ਵੀ ਕਹਿੰਦੇ ਸਨ , ਕੋਲੋ ਸਰਕਾਰੀ ਪੈਸੇ ਨਾਲ ਸਿਰਫ ਇਸ ਲਈ ਬਣਾਂ ਦਿਤਾ ਕਿ ਸਿੱਖਾਂ ਦੇ ਵਲੂੰਧ੍ਹਰੇ ਦਿਕਾਂ ਵਿੱਚ ਉਸ ਨੂੰ ਬਗਾਵਤ ਦੀ ਅੱਗ ਨਜਰ ਆ ਰਹੀ ਸੀ । ਲੇਕਿਨ ਸਿੱਖ ਕਦੀ ਵੀ ਬਦਲਾ ਨਹੀ ਲੈਂਦਾ, ਸਿੱਖ ਸਜਾ ਦੇਂਦਾ ਹੈ।

1985 ਵਿੱਚ ਸਿੱਖਾਂ ਨੇ ਕਿਸੇ ਜੱਥੇਬੰਦੀ ਤੋਂ ਬਗੈਰ, ਸਰਕਾਰੀ ਪੈਸੇ ਨਾਲ ਬਣੀ ਉਸ ਈਮਾਰਤ ਨੂੰ "ਕਾਰਸੇਵਾ" ਰਾਂਹੀ ਢਾਅ ਦਿਤਾ ਅਤੇ ਉਸ ਦੀ ਥਾਂ ਤੇ ਨਵੀ ਇਮਾਰਤ ਜੋ ਅੱਜ ਆਪ ਜੀ ਦੇ ਸਾਮ੍ਹਣੇ ਖੜੀ ਹੈ, ਕਾਰ ਸੇਵਾ ਕਰ ਕੇ ਉਸ ਦੀ ਉਸਾਰੀ ਸ਼ੁਰੂ ਕਰ ਦਿਤੀ । ਇਹ ਤਸਵੀਰ ਸਰਕਾਰੀ ਇਮਾਰਤ ਨੂੰ ਢਾ ਕੇ ਖਾਲਸਾ ਪੰਥ ਦੀ 'ਕਾਰਸੇਵਾ' ਰਾਹੀ ਬਣਾਈ ਗਈ ਉਸਾਰੀ ਦੀ ਹੈ।

ਉਨਾਂ ਮੂਰਖਾਂ ਕਾਮਰੇਡਾਂ ਅਤੇ ਨਾਸਤਿਕ ਸੋਚ ਵਾਲੇ ਭਾੜੇ ਦੇ ਵਿਦਵਾਨਾਂ ਦੀ ਸੋਚ ਤੇ ਤਰਸ ਆੳਦਾ ਹੈ ਜੋ। ਅਕਾਲ ਤਖਤ ਨੂੰ ਸਿਰਫ "ਇਟਾਂ ਅਤੇ ਗਾਰੇ" ਦੀ ਬਣੀ ਈਮਾਰਤ ਸਮਝਦੇ ਨੇ ਤੇ ਇਹ ਕਹਿ ਕਿ ਇਸ ਦਾ ਮਖੌਲ ਉਡਾਉਦੇ ਨੇ ਕੇ, ਕੀ ਤੁਸੀ "ਇਟਾਂ ਅਤੇ ਗਾਰੇ ਦੀ ਬਣੀ ਇਮਾਰਤ" ਨੂੰ ਹੀ ਸਿਧਾਂਤ ਸਮਝਦੇ ਹੋ। ਇਹ ਮੂਰਖ ਨਾਸਤਿਕ ਵਿਚਾਰਧਾਰਾ ਵਾਲੇ ਅਖੌਤੀ ਵਿਦਵਾਨ ਅਕਾਲ ਤਖਤ ਤੋਂ ਕੌਮ ਨੂੰ ਖਹਿੜਾ ਛੁੜਾ ਲੈਣ ਦੇ ਹਲੂਣੇ ਆਏ ਦਿਨ ਦੇ ਰਹੇ ਨੇ। ਇਹ ਕਹਿੰਣ ਵੇਲੇ ਵੀ ਬਾਜ ਨਹੀ ਆਉਦੇ ਕਿ "ਜੇ ਇਸ ਦੀ ਉਸਾਰੀ ਵਿੱਚ ਕਿਸੇ ਹੋਰ ਮਿਸਤਰੀ ਦਾ ਹੱਥ ਲਗ ਜਾਂਦਾ ਤੇ ਕਿ ਇਹ ਇਮਾਰਤ ਭਿੱਟ ਜਾਂਣੀ ਸੀ।" ਇਨਾਂ ਨਾਸਤਿਕਾਂ ਨੂੰ ਕੀ ਪਤਾ ਕਿ ਸਿੱਖੀ ਵਿੱਚ "ਕਾਰ ਸੇਵਾ" ਦਾ ਕਿਨਾਂ ਵੱਡਾ ਮਹਾਤਮ ਹੈ। ਜੇ "ਕਾਰਸੇਵਾ" ਦੀ ਸਿੱਖੀ ਵਿੱਚ ਕੋਈ ਥਾਂ ਨਾਂ ਹੁੰਦੀ ਤੇ ਗੁਰੂ ਅਮਰਦਾਸ ਜੀ ਨੂੰ ਸਾਰੀ ਉਮਰ ਪਾਣੀ ਢੋ ਢੋ ਕੇ, ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਦੀ ਕੀ ਲੋੜ ਸੀ? ਇਹ ਕੰਮ ਤੇ ਗੁਰੂ ਘਰ ਵਿੱਚ ਕੌਈ ਨੌਕਰ ਵੀ ਕਰ ਸਕਦਾ ਸੀ।

ਅਕਾਲ ਤਖਤ ਇਟਾਂ ਅਤੇ ਗਾਰੇ ਦੀ ਬਣੀ ਸਿਰਫ ਇਕ ਈਮਾਰਤ ਨਹੀ ਬਲਕਿ ਇਹ ਗੁਰੂ ਦਾ ਸਿਰਜਿਆ ਉਹ ਨਿਸ਼ਾਨ ਹੈ ਜੋ ਸਿੱਖਾਂ ਨੂੰ ਅਪਣੀ ਅਡਰੀ ਹੋਂਦ ਅਤੇ ਸਵੈਮਾਨ ਦਾ ਹਮੇਸ਼ਾਂ ਇਹਸਾਸ ਦੁਆਦਾ ਰਹਿੰਦਾ ਹੈ। ਇਹ ਸਿੱਖੀ ਦੀ ਅਜਾਦ ਹਸਤੀ ਅਤੇ ਸਵੈਮਾਨ ਦਾ ਪ੍ਰਤੀਕ ਹੈ। ਇਸੇ ਕਰਕੇ ਅਰਦਾਸ ਵਿੱਚ ਵੀ "ਝੰਡੇ ਬੰਗੇ ਜੁਗੋ ਜੁਗ ਅੱਟਲ" ਕਹਿਆ ਜਾਂਦਾ ਹੈ। ਜਿਸ ਕੌਮ ਦੇ ਝੰਡੇ, ਨਿਸ਼ਾਨ ਅਤੇ ਬੂੰਗੇ ਹੀ ਅਟੱਲ ਨਾਂ ਹੋਣ ਅਤੇ ਉਸ ਦੇ ਅਪਣੇ ਲੋਕੀ ਉਸ ਦੀ ਹੋਂਦ ਨੂਮ ਇਟਾਂ ੳਤੇ ਗਾਰੇ ਨਾਲ ਤੌਲਦੇ ਹੋਣ, ਉਸ ਕੌਮ ਦਾ ਜੀਵਿਤ ਹੋਣਾਂ ਵੀ ਸੰਦੇਹ ਦੇ ਘੇਰੇ ਵਿੱਚ ਆ ਜਾਂਦਾ ਹਾਂ।

ਸਾਡੇ ਗੁਰੂ ਦਾ ਸਿਰਜਿਆ, ਸਾਡੀ ਵਕਰੀ ਹੋਂਦ ਅਤੇ ਪ੍ਰਭੂਸੱਤਾ ਦਾ ਪ੍ਰਤੀਕ, ਅਕਾਲ ਤਖਤ ਸਾਡੇ ਲਈ ਹਮੇਸ਼ਾਂ ਸਤਕਾਰ ਯੋਗ ਅਦਾਰਾ ਰਹੇਗਾ। ਅਸੀ ਹਰ ਪੱਲ, ਹਰ ਵੇਲੇ ਇਸ ਤੇ ਮਾਣ ਕਰਦੇ ਹਾਂ ਤੇ ਕਰਦੇ ਰਹਾਂਗੇ। ਇਸ ਤੇ ਕਾਬਿਜ "ਧਰਮ ਮਾਫੀਆਂ" ਤੋਂ ਪੰਥ ਦਾ ਖਹਿੜਾ ਛੁੜਾਉਣ ਲਈ ਅਪਣੇ ਅਖੀਰਲੇ ਸਾਹ ਤਕ ਯਤਨ ਸ਼ੀਲ ਰਹਾਂਗੇ।

ਨੋਟ : ਇਹ ਤਸਵੀਰ ਧੰਨਵਾਦ ਸਹਿਤ ਇੰਟਰਨੇਸ਼ਨਲ ਸਿੱਖ ਅਵੇਅਰਨੇਸ ਸੋਸਾਈਟੀ (ਕਨੇਡਾ) ਦੇ ਵੀਰ ਹਰਮੀਤ ਸਿੰਘ ਤੋਂ ਪ੍ਰਾਪਤ ਕੀਤੀ ਹੈ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top