Main News Page

ਗੁਰ ਨਾਨਕ ਸਾਹਿਬ ਦੇ ‘ਸ਼ਬਦ-ਗੁਰੂ’ ਅਤੇ ‘ਗੁਰਪ੍ਰਸਾਦੁ’ ਦਾ ਗੁਰਮਤੀ ਸਿਧਾਂਤ
ਕਿਸ਼ਤ  2

ਗੁਰਮਤਿ ਵਿਚਾਧਾਰਾ ਦੇ ਇਸ ਰਹਸਮਈ ਤੇ ਕਿਰਪਾਵਾਦੀ ਪੱਖ ਦਾ ਅਧਾਰ ਹੈ; ‘ ਤੋਂ ਗੁਰਪ੍ਰਸਾਦਿ` ਦੇ ਮੂਲ-ਮਹਾਂਵਾਕ ਦਾ ਅਖ਼ੀਰਲਾ ਇੱਕੋ-ਇੱਕ ਸਮਾਸੀ ਲਫ਼ਜ਼ਗੁਰਪ੍ਰਸਾਦਿ` ਕਿਉਂਕਿ, ਇਸ ਲਫ਼ਜ਼ ਦੇ ਵਿਆਕ੍ਰਣਿਕ, ਪ੍ਰਕਰਣਿਕ ਤੇ ਸਿਧਾਂਤਕ ਦਿਸ਼੍ਰਟੀਕੋਨ ਤੋਂ ਨਿਸ਼ਚੇ ਹੁੰਦਾ ਹੈ ਕਿ ਗੁਰੂ ਨਾਨਕ ਦਾ ਇੱਕ-ਓਅੰਕਾਰੀ ਰੱਬ ਬਖ਼ਸ਼ਿੰਦ ਗੁਰੂ-ਦਾਤਾ ਹੈ, ਜਿਸ ਦੀ ਕਿਰਪਾ ਨਾਲ ਹੀ ਜੀਵਾਂ ਨੂੰ ਸਭ ਕੁੱਝ ਪ੍ਰਾਪਤ ਹੋ ਰਿਹਾ ਹੈ। ਕਿਉਂਕਿ, ਗੁਰਬਾਣੀ ਵਿਚੋਂ ਨਿਰਣੈ ਹੁੰਦਾ ਹੈ ਕਿ ਅਜਿਹੇ ਗੁਣ-ਨਿਧਾਨ ਜੋਤਿ ਸਰੂਪ ਇੱਕ-ਓਅੰਕਾਰੀ ਬਖ਼ਸਿੰਦ ਗੁਰੂ-ਦਾਤੇ ਵਲੋਂ ਜੀਵਾਂ ਨੂੰ ਜੀਉ ਪਿੰਡ (ਜਿੰਦ ਤੇ ਸਰੀਰ) ਦੇ ਰੂਪ ਵਿੱਚ ਮਿਲ ਰਹੇ ਜੀਵਨ ਦਾਨ ਤੇ ਫਿਰ ਜੀਊਣ ਲਈ ਭੋਜਨ ਪਾਣੀ ਤੇ ਹਵਾ ਆਦਿਕ ਦੇ ਰੂਪ ਵਿੱਚ ਮਿਲਣ ਵਾਲੀਆਂ ਅਨੇਕਾਂ ਲੋੜੀਂਦੀਆਂ ਵਸਤੂਆਂ ਦੀ ਗੱਲ ਤਾਂ ਛੱਡੋ, ਉਨ੍ਹਾਂ ਨੂੰ ਸ੍ਵੈਮੂਲ ਦੀ ਸੋਝੀ ਦੇ ਤੌਰ `ਤੇ ਰੱਬੀ ਮਿਲਾਪ ਵੀ ਉਸਦੀ ਕਿਰਪਾ ਤੇ ਹੀ ਨਿਰਭਰ ਕਰਦਾ ਹੈ।

ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇਸੁਖਮਨੀ` ਦੇ ਛੇਵੇਂ ਸਲੋਕ ਅਤੇ ਅਸਟਪਦੀ, ਦੁਆਰਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋਂਗੁਰ ਪ੍ਰਸਾਦਿ` ਦੀ ਕੀਤੀ ਗਈ ਕਾਵਿਮਈ ਅਨੂਪਮ ਵਿਆਖਿਆ, ਕਿਸੇ ਪ੍ਰਕਾਰ ਦਾ ਸ਼ੰਕਾ ਨਹੀ ਰਹਿਣ ਦਿੰਦੀ। ਕਿਉਂਕਿ, ਉਸ ਤੋਂ ਅਰਥ ਤੇ ਭਾਵਰਥ ਦੋਨੋ ਹੀ ਸਪਸ਼ਟ ਹੋ ਜਾਂਦੇ ਹਨ। ਸਲੋਕ ਵਿੱਚ ਅਕਾਲ ਪੁਰਖ ਨੂੰ ਗੁਰਦੇਵ ਮੰਨ ਕੇ ਕਿਰਪਾ (ਪ੍ਰਸਾਦੁ) ਦੀ ਜਾਚਨਾ ਕੀਤੀ ਗਈ ਹੈ ਅਤੇ ਅਸਟਪਦੀ ਵਿੱਚ ਉਸ ਦੀ ਕਿਰਪਾ ਦੁਆਰਾ (ਪ੍ਰਸਾਦਿ) ਜੋ ਅਣਗਿਣਤ ਅਣਮੰਗੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਨੂੰ ਚਿਤਾਰਦਿਆਂ ਆਦਿ-ਗੁਰੂ ਦਾਤਾਰ-ਪ੍ਰਭੂ ਨੂੰ ਚੇਤੇ ਰਖਣ ਦੀ ਪ੍ਰੇਰਨਾ ਕੀਤੀ ਗਈ ਹੈ।

ਇਸ ਪ੍ਰਸੰਗ ਵਿੱਚ ਨੋਟ ਕਰਨ ਵਾਲਾ ਵਿਆਕਰਣਿਕ ਨੁਕਤਾ ਇਹ ਹੈ ਕਿ ਸਲੋਕ ਵਿੱਚਲਾ ਲਫ਼ਜ਼ਪ੍ਰਸਾਦੁ` ਜੋ ਇੱਕ-ਵਚਨੀ ਗੁਣ ਵਾਚਕ ਨਾਮ ਹੈ। ਕ੍ਰਿਆ (verb)ਕਰਿ ਦੇ ਨਾਲ ਉਹਦਾ ਕਾਰਕ ਰੂਪਕਰਮ ਕਾਰਕ` (Objective Case) ਦਾ ਹੈ। ਅਤੇ ਅਸਟਪਦੀ ਵਿੱਚ ਇਹੀ ਲਫ਼ਜ਼, ਮੂਲ-ਮਹਾਂਵਾਕ ਵਾਂਗ ਜਦੋਂਪ੍ਰਸਾਦਿ ਦੇ ਰੂਪ ਵਿੱਚ ਸਿਹਾਰੀ (ਿ) ਨਾਲ ਆਉਂਦਾ ਹੈ, ਤਾਂ ਉਹਕਰਣ ਕਾਰਕ` (Instrumental case) ਤੇ ਕ੍ਰਿਆ-ਵਿਸ਼ੇਸ਼ਣ ਅਖਵਾਉਂਦਾ ਹੈ, ਜਿਸ ਦਾ ਅਰਥ ਹੈਕ੍ਰਿਪਾ ਨਾਲ ਜਾਂ ਕ੍ਰਿਪਾ ਦੁਆਰਾ`

ਮਿਸਾਲ ਵਜੋਂ ਵਾਚੋ ਹੇਠ ਲਿਖਿਆ ਸਲੋਕ ਤੇ ਅਸਟਪਦੀ ਦਾ ਅਰੰਭਕ ਪਦਾ:

ਸਲੋਕੁ।। ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ।। ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ।। ੧।। {ਪੰਨਾ ੨੬੯}

ਅਰਥ: ਹੇ ਨਾਨਕ! (ਬੇਨਤੀ ਕਰ ਤੇ ਆਖ) —ਹੇ ਗੁਰਦੇਵ-ਪ੍ਰਭੂ! ਮੈਂ ਸਰਣ ਆਇਆ ਹਾਂ, (ਮੇਰੇ ਉਤੇ) ਮੇਹਰ ਕਰ, (ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ।

ਅਸਟਪਦੀ।। ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।। ਤਿਸੁ ਠਾਕੁਰ ਕਉ ਰਖੁ ਮਨ ਮਾਹਿ।।

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ।। ਤਿਸ ਕਉ ਸਿਮਰਤ ਪਰਮ ਗਤਿ ਪਾਵਹਿ।।

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ।। ਤਿਸਹਿ ਧਿਆਇ ਸਦਾ ਮਨ ਅੰਦਰਿ।।

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ।। ਆਠ ਪਹਰ ਸਿਮਰਹੁ ਤਿਸੁ ਰਸਨਾ।।

ਜਿਹ ਪ੍ਰਸਾਦਿ ਰੰਗ ਰਸ ਭੋਗ।। ਨਾਨਕ ਸਦਾ ਧਿਆਈਐ ਧਿਆਵਨ ਜੋਗ।। ੧।। {ਪੰਨਾ ੨੬੯}

ਅਰਥ: — (ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿੱਚ (ਚੇਤੇ) ਰੱਖ

ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ

ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿੱਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿੱਚ ਸਿਮਰ

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ

ਹੇ ਨਾਨਕ! ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ) ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ।

ਅਸਟਪਦੀ ਦੇ ਅਖੀਰਲੇ ਪਦੇ ਵਿੱਚ ਇਹ ਵੀ ਸਮਝਾ ਦਿੱਤਾ ਹੈ ਕਿ ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ, ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ। ਪ੍ਰਭੂ ਦੀ ਮੇਹਰ ਨਾਲ (ਮਨ ਵਿੱਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ; ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ। ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿੱਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ, ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ। ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿੱਚ ਸਾਰੇ ਖ਼ਜ਼ਾਨੇ ਹਨ, ਆਪਣੇ ਜਤਨ ਨਾਲ ਕਿਸੇ ਨੇ ਭੀ ਕੁੱਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)

ਆਪਿ ਜਪਾਏ ਜਪੈ ਸੋ ਨਾਉ।। ਆਪਿ ਗਾਵਾਏ ਸੁ ਹਰਿ ਗੁਨ ਗਾਉ।। ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ।। ਪ੍ਰਭੂ ਦਇਆ ਤੇ ਕਮਲ ਬਿਗਾਸੁ।। ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ।। ਪ੍ਰਭ ਦਇਆ ਤੇ ਮਤਿ ਊਤਮ ਹੋਇ।। ਸਰਬ ਨਿਧਾਨ ਪ੍ਰਭ ਤੇਰੀ ਮਇਆ।। ਆਪਹੁ ਕਛੂ ਕਿਨਹੂ ਲਇਆ।। ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ।। ਨਾਨਕ ਇਨ ਕੈ ਕਛੂ ਹਾਥ।। ੮।। {ਗੁ. ਗ੍ਰੰ. ਪੰ. ੨੭੧}

ਹੇਠ ਲਿਖੇ ਸ਼ਬਦ ਵਿੱਚ ਤਾਂ ਸਤਿਗੁਰੂ ਜੀ ਸਿੱਧੇ ਰੂਪ ਵਿੱਚ ਹੀ ਆਖਿਆ ਹੈ ਕਿ (ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ। ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿੱਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ। ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ ਜੀਵਾਂ ਦਾ ਹੋਰ ਕੋਈ ਆਸਰਾ ਨਹੀਂ ਹੈ। ਤੇਰੀ ਕਿਰਪਾ ਨਾਲ ਹੀ ਜੀਵ ਨੂੰ ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ। ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਜੀਵ ਦੇ ਮਨ ਵਿੱਚ ਵੱਸੇਂ ਤਾਂ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ। ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ! ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ; ਜੇ ਤੇਰੀ ਮਿਹਰ ਹੋਵੇ ਤਾਂ ਹੀ ਮੈਂ ਆਪਣੇ ਗੁਰੂ ਅੱਗੇ ਇਹ ਅਰਦਾਸ ਕਰ ਸਕਦਾ ਹਾਂ ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ। ਕਿਉਂਕਿ, ਮੇਰੇ ਲਈ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ:

ਗਉੜੀ ਮਹਲਾ ੫।। ਤੁਮਰੀ ਕ੍ਰਿਪਾ ਤੇ ਜਪੀਐ ਨਾਉ।। ਤੁਮਰੀ ਕ੍ਰਿਪਾ ਤੇ ਦਰਗਹ ਥਾਉ।। ੧।। ਤੁਝ ਬਿਨੁ ਪਾਰਬ੍ਰਹਮ ਨਹੀ ਕੋਇ।। ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ।। ੧।। ਰਹਾਉ।। ਤੁਮ ਮਨਿ ਵਸੇ ਤਉ ਦੂਖੁ ਲਾਗੈ।। ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ।। ੨।। ਪਾਰਬ੍ਰਹਮ ਅਪਰੰਪਰ ਸੁਆਮੀ।। ਸਗਲ ਘਟਾ ਕੇ ਅੰਤਰਜਾਮੀ।। ੩।। ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ।। ਨਾਨਕ, ਨਾਮੁ ਮਿਲੈ ਸਚੁ ਰਾਸਿ।। ੪।। {ਗੁ. ਗ੍ਰੰ. ਪੰ. ੧੯੨}

ਸ਼ਾਇਦ ਇਹੀ ਕਾਰਣ ਹੈ ਕਿ ਗੁਰਮਤਿ ਸਿਧਾਂਤਾਂ ਦੇ ਪ੍ਰਮਾਣੀਕ ਵਿਆਖਿਆਕਾਰ ਭਾਈ ਕਾਨ੍ਹ ਸਿੰਘ ਜੀ ਨਾਭਾ ਨੇਮਹਾਨ ਕੋਸ਼` ਵਿੱਚਸਿੱਖ ਧਰਮ` ਦੇ ਅੰਦਰਾਜ਼ ਹੇਠ ਜਦੋਂ ਗੁਰੂ-ਨਾਨਕ ਮੱਤ ਅਨੁਸਾਰ ਅਕਾਲਪੁਰਖੁ ਪਰਮਾਤਮਾ ਦਾ ਸਰੂਪ ਵਰਨਣ ਕੀਤਾ ਹੈ ਤਾਂਗੁਰਪ੍ਰਸਾਦਿ` ਦੇ ਪ੍ਰਚਲਿਤ ਸੀਮਤ ਅਰਥਾਂ (‘ ਤੋਂ ਸੈਭੰ` ਤੱਕ ਦੇ ਗੁਣਾਂ ਵਾਲਾ ਰੱਬ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ) ਤੋਂ ਉੱਚਾ ਉਠਦਿਆਂ ਲਗਭਗ ਓਹੀ ਅਰਥ ਕੀਤੇ ਹਨ, ਜੋ ਤੁਸੀਂ ਦਾਸ ਦੇ ਲਿਖੇ ਅਖਰਾਂ ਵਿੱਚ ਪਹਿਲਾਂ ਪੜ੍ਹ ਚੁੱਕੇ ਹੋ। ਭਾਈ ਸਾਹਿਬ ਜੀ ਦੀ ਲਿਖਤ ਹੈ:

ਸਤਿਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ. “ ਅਰਥਾਤ- ਵਾਹਗੁਰੂ ਇੱਕ (ਅਦੁੱਤੀ) ਹੈ, ਸਦਾ ਅਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ, ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ। ਦੇਵਤਿਆਂ ਵਾਂਗ ਉਹ ਕਿਸੇ ਤੋਂ ਭੈ ਕਰਦਾ ਜਾਂ ਵੈਰੀਆਂ ਨੂੰ ਡਰਾਉਣ ਵਾਲਾ ਨਹੀ, ਨਿਤ ਅਨੰਦਰੂਪ ਹੈ। ਜਨਮ ਮਰਨ ਵਿੱਚ ਨਹੀ ਅਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕਰਤਾ ਕੋਈ ਨਹੀ, ਉਸ ਮਹਾਂ ਜੋਤਿ ਦੀ ਕ੍ਰਿਪਾ ਨਾਲ ਸਭ ਕੁੱਝ ਪ੍ਰਾਪਤ ਹੋ ਸਕਦਾ ਹੈ

ਗੁਰਬਾਣੀ ਦੇ ਬਹੁਤ ਸਾਰੇ ਵਿਆਖਿਆਕਾਰ ਵਿਦਵਾਨਾਂ ਦਾ ਮੱਤ ਤਾਂ ਭਾਵੇਂ ਇਹੀ ਹੈ ਕਿ ਤੋਂ ਗੁਰਪ੍ਰਸਾਦਿ ਤੱਕ ਦੇ ਮਹਾਂਵਾਕ ਵਿੱਚਲੇ ਸਾਰੇ ਲਫ਼ਜ਼ ਰੱਬੀ-ਗੁਣਾਂ ਨੂੰ ਹੀ ਪ੍ਰਗਟ ਕਰਦੇ ਹਨ। ਪਰ, ਉਹ ਇਨ੍ਹਾਂ ਸਾਰੇ ਲਫ਼ਜ਼ਾਂ ਨੂੰ ਨਾਮ-ਰੂਪ ਗੁਣਵਾਚਕ ਵਿਸੇਸ਼ਣਾਂ ਦੇ ਤੌਰ `ਤੇ ਹੀ ਦੇਖਦੇ ਹਨ। ਉਹਗੁਰਪ੍ਰਸਾਦਿ` ਨੂੰ ਇੱਕ ਸਮਾਸੀ-ਪਦ ਮੰਨਣ ਦੀ ਥਾਂ, ਦੋ ਵਖ ਵਖ ਲਫ਼ਜ਼ ਮੰਨ ਕੇਗੁਰ` ਲਫ਼ਜ਼ ਦਾ ਅਰਥ ਕਰਦੇ ਹਨ; ਵੱਡਾ, ਗੁਰੂ, ਗਿਆਨ-ਸਰੂਪ ਅਤੇਪ੍ਰਸਾਦਿ` ਦਾ ਅਰਥ ਕਰਦੇ ਹਨ: ਕ੍ਰਿਪਾਲੂ, ਦਿਆਲੂ ਜਾਂ ਪ੍ਰਸਾਦ-ਸਰੂਪ

ਪਰ, ਗੁਰਬਾਣੀ ਅੰਦਰਲਾ ਵਿਆਕਰਣਿਕ ਨੀਯਮ (ਜਿਹੜਾ ਸੁਖਮਨੀ ਦੇ ਛੇਵੇਂ ਸ਼ਲੋਕ ਤੇ ਅਸ਼ਟਪਦੀ ਦੇ ਪ੍ਰਮਾਣ ਵਿਚੋਂ ਉਪਰ ਪ੍ਰਗਟ ਹੋ ਚੁੱਕਾ ਹੈ) ਅਜਿਹੇ ਅਰਥ ਕਰਨ ਦੀ ਆਗਿਆ ਨਹੀ ਦਿੰਦਾ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਿਥੇ ਵੀ ਇਹ ਦੋਨੋ ਲਫ਼ਜ਼ ਸੰਗਿਆ (ਨਾਮ) ਦੇ ਤੌਰ `ਤੇ ਗੁਣ-ਵਾਚਕ ਵਿਸ਼ੇਸ਼ਣ ਦੇ ਰੂਪ ਵਿੱਚ ਕਰਤਾ ਕਾਰਕ ਜਾਂ ਕਰਮ-ਕਾਰਕ ਦੇ ਤੌਰ `ਤੇ ਵਰਤੇ ਗਏ ਹਨ, (ਭਾਵੇਂ ਇਹ ਵਖਰੇ ਵਖਰੇ ਹਨ ਜਾਂ ਇਕੱਠੇ) ਉਥੇ ਹੀ ਇਹ ਮੂਲ-ਮਹਾਂਵਾਕ ਵਿਚਲੇਸਤਿਨਾਮੁ, ਕਰਤਾਪੁਰਖੁ, ਨਿਰਭਉ, ਨਿਰਵੈਰੁ, ਪਦਾਂ ਵਾਂਗ ਅੰਤਲੇ ਔਂਕੜ ਸਹਿਤਗੁਰੁ` ਤੇਪ੍ਰਸਾਦੁ` ਦੇ ਅਖਰੀ ਸਰੂਪ ਵਿੱਚ ਹਨ। ਜਿਵੇਂ:

ਗੁਰੁ ਪਰਸਾਦੁ ਕਰੇ ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ।। {ਗੁ. ਗ੍ਰੰ. ਪੰ. ੧੩੦}

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ।। ਨਾਨਕ ਨਿਬਹੀ ਖੇਪ ਹਮਾਰੀ।। {ਗੁ. ਗ੍ਰੰ. ਪੰ. ੨੯੫}

ਨਾਨਕ, ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ ਗੁਰਦੇਵ।। {ਗੁ. ਗ੍ਰੰ. ਪੰ. ੨੬੯}

ਗੁਰੁ ਕੁੰਜੀ, ਪਾਹੂ ਨਿਵਲੁ, ਮਨੁ ਕੋਠਾ, ਤਨੁ ਛਤਿ।। {ਗੁ. ਗ੍ਰੰ. ਪੰ. ੧੨੩੭}

ਗੁਰੁ ਪਰਸਾਦੁ ਕਰੇ ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ।। {ਪੰ. ੧੩੦}

ਇਸੇ ਤਰ੍ਹਾਂ ਗੁਰਬਾਣੀ ਵਿੱਚ ਜਿਥੇ ਵੀਗੁਰ ਪ੍ਰਸਾਦਿ` ਦੇ ਅਰਥਗੁਰੂ ਦੀ ਕਿਰਪਾ ਨਾਲ` ਜਾਂਗੁਰੂ ਕਿਰਪਾ ਕਰਕੇ` ਹੁੰਦੇ ਹਨ, ਉਥੇ ਹੀ ਸਬੰਧਕੀ ਪਦ ਹੋਣ ਕਰਕੇ ਇੱਕ ਤਾਂ ਗੁਰ` ਦਾ` ਮੁਕਤਾ ਹੁੰਦਾ ਹੈ ਅਤੇ ਦੂਜੇ, ਕ੍ਰਿਆ ਵਿਸ਼ੇਸ਼ਣ ਤੇ ਕਰਣ-ਕਾਰਕ ਹੋਣ ਕਰਕੇਪ੍ਰਸਾਦਿ` ਦੇ ਦੱਦੇ ਨੂੰ ਸਿਹਾਰੀ ਲਗੀ ਹੋਈ ਹੁੰਦੀ ਹੈ। (ਬਿਹਾਰੀ ਤੇ ਲਾਂਵ ਵੀ ਹੋ ਸਕਦੀ ਹੈ) ਜਿਵੇਂ: ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ।। {ਗੁ. ਗ੍ਰੰ. ਪੰ. ੧੭੭} ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ।। {ਗੁ. ਗ੍ਰੰ. ਪੰ. ੨੧੧} ਗੁਰ ਪਰਸਾਦਿ ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ।। {ਗੁ. ਗ੍ਰੰ. ਪੰ. ੧੦} ਗੁਰ ਪਰਸਾਦਿ ਕਰੇ ਬੀਚਾਰੁ।। {ਗੁ. ਗ੍ਰੰ. ਪੰ. ੨੫}

ਗੁਰ ਪਰਸਾਦੀ ਮਨਿ ਵਸੈ, ਹਉਮੈ ਦੂਰਿ ਕਰੇਇ।। {ਗੁ. ਗ੍ਰੰ. ਪੰ. ੩੦} ਗੁਰ ਪਰਸਾਦੀ ਛੁਟੀਐ, ਬਿਖੁ ਭਵਜਲੁ ਸਬਦਿ ਗੁਰ ਤਰਣਾ।। {ਪੰ. ੩੩}

ਹਮ ਆਈ ਵਸਗਤਿ ਗੁਰ ਪਰਸਾਦੇ।। {ਗੁ. ਗ੍ਰੰ. ਪੰ. ੩੭੦}

ਹਮ ਕਾਹੂ ਕੀ ਕਾਣਿ ਕਢਤੇ ਅਪਨੇ ਗੁਰ ਪਰਸਾਦੇ।। {ਗੁ. ਗ੍ਰੰ. ਪੰ. ੯੬੯}

ਸੋ, ਮੇਰੀ ਜਾਚੇ, ਹੈ ਤਾਂਗੁਰ-ਪ੍ਰਸਾਦਿ` ਪਦ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਪ੍ਰਭੂ ਜੀ ਦੇ ਗੁਣਾਤਮਿਕ ਸਰੂਪ ਨੂੰ ਪ੍ਰਗਟਾਉਂਦੇ ਹੋਏ ਤੋਂ ਗੁਰਪ੍ਰਸਾਦਿ` ਤੱਕ ਦੇ ਸ਼ਬਦਾਦਿਕ ਚਿਤ੍ਰ ਵਿੱਚ ਮੂਲਿਕ ਰੱਬੀ-ਗੁਣ, ਜੋ ਪ੍ਰਗਟ ਕਰਦਾ ਹੈ ਕਿ ਇੱਕ ਓਅੰਕਾਰੀ ਪ੍ਰਭੂ ਮੂਲ ਰੂਪ ਵਿੱਚਬਖਸ਼ਿੰਦ ਗੁਰੂ-ਦਾਤਾ` ਵੀ ਹੈ। ਪਰ, ਕਿਉਂਕਿ ਇਸ ਵਿੱਚ ਜੀਵਾਂ ਨੂੰ ਹਰ ਕਿਸਮ ਦੀਆਂ ਪਦਾਰਥਕ ਦਾਤਾਂ ਤੇ ਸੋਝੀ ਬਖ਼ਸ਼ਦਿਆਂ, ਸ਼ਬਦ-ਗੁਰੂ ਸਰੂਪ ਵਿੱਚ ਮਾਇਕ ਪ੍ਰਭਾਵ ਹੇਠ ਭੁੱਲੇ-ਭਟਕੇ ਜੀਵਾਂ ਨੂੰ ਸ੍ਵੈ-ਮੂਲ ਦੀ ਸੋਝੀ ਕਰਵਾ ਕੇ ਮੁੜ ਆਪਣੇ ਨਾਲ ਮਿਲਾ ਲੈਣ ਦੀ ਬਖ਼ਸਿੰਦ-ਕ੍ਰਿਆ ਨੂੰ ਪ੍ਰਮੁਖਤਾ ਹਾਸਲ ਹੈ। ਜਿਸ ਕਰਕੇ ਅਜਿਹਾ ਵਿਸ਼ੇਸ਼ ਰੱਬੀ-ਗੁਣ, (ਜਿਸ ਵਿੱਚ ਸਾਧਕ ਲਈ ਰੱਬੀ ਮਿਲਾਪ ਦੀ ਕੁਦਰਤੀ-ਜੁਗਤਿ ਵੀ ਸਮਿੱਲਤ ਹੈ) ਸਧਾਰਨ ਗੁਣਵਾਚਕਵਿਸ਼ੇਸ਼ਣ ਦੀ ਥਾਂ ਕ੍ਰਿਆ-ਵਿਸ਼ੇਸ਼ਣ ਦੇ ਰੂਪ ਵਿੱਚ ਹੀ ਅੰਕਤ ਕੀਤਾ ਗਿਆ ਹੈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top