Main News Page

ਗੁਰ ਨਾਨਕ ਸਾਹਿਬ ਦੇ ਸ਼ਬਦ-ਗੁਰੂ ਅਤੇ ਗੁਰਪ੍ਰਸਾਦੁ ਦਾ ਗੁਰਮਤੀ ਸਿਧਾਂਤ
ਕਿਸ਼ਤ  3

ਸਿਰਜਨਹਾਰ ਮਾਲਕ-ਪਭੂ ਵਲੋਂ ਆਪਣੇ ਗੁਰੂ-ਬਿਰਧ ਦੀ ਪਾਲਣਾ ਕਰਦਿਆਂ ਜੀਵਾਂ ਦੀ ਮਨੁੱਖਾ ਸ਼੍ਰੇਣੀ ਨੂੰ ਸਰੀਰਕ ਤਲ ਤੇ ਜੀਉਣ, ਆਪਣੇ ਆਪ ਨੂੰ ਸੁਰਖਿਅਤ ਰਖਣ ਅਤੇ ਸ੍ਵੈ-ਮੂਲ ਦੀ ਸੋਝੀ ਬਖ਼ਸ਼ ਕੇ ਮੁੜ ਆਪਣੇ ਨਾਲ ਮਿਲਾ ਲੈਣ ਦੀ ਗੱਲ ਤਾਂ ਛੱਡੋ ਉਸ ਆਦਿ ਗੁਰੂ ਪਰਮੇਸ਼ਰ ਨੇ ਤਾਂ ਹਰੇਕ ਕਿਸਮ ਦੇ ਕੀੜੇ ਮਕੌੜੇ ਤੇ ਪਸ਼ੂ ਪੰਛੀਆਂ ਨੂੰ ਵੀ ਜੀਵਨ ਜੀਊਣ ਬਾਰੇ ਹਰ ਪ੍ਰਕਾਰ ਦਾ ਗਿਆਨ ਬਖ਼ਸ਼ ਛੱਡਿਆ ਹੈ ਉਹ ਵੀ ਜਾਣਦੇ ਹਨ ਕਿ ਬੱਚਿਆਂ ਨੂੰ ਜਨਮ ਕਿਵੇਂ ਦੇਣਾ ਹੈ ਅਤੇ ਉਨ੍ਹਾਂ ਦੀ ਪਾਲਣਾ ਕਿਵੇਂ ਕਰਣੀ ਹੈ ਸਰਦੀ ਗਰਮੀ ਤੇ ਮੀਂਹ ਅੰਧੇਰੀ ਆਦਿਕ ਤੋਂ ਕਿਵੇਂ ਬਚਣਾ ਹੈ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਜਿਤਨੇ ਵਧੀਆ ਆਲ੍ਹਣੇ ਪੰਛੀ ਬਣਾ ਲੈਂਦੇ ਹਨ ਕਈ ਦਫ਼ਾ ਉਸ ਢੰਗ ਦੀ ਸੋਹਣੀ ਬਣਤਰ ਤੇ ਬੁਣਾਈ ਕਿਸੇ ਮਨੁਖ ਪਾਸੋਂ ਬੁਣੀ ਜਾ ਸਕਣੀ ਅਸੰਭਵ ਹੁੰਦੀ ਹੈ

ਕਿਸੇ ਕਿਸਮ ਦਾ ਭੂਚਾਲ ਜਾਂ ਸਮੁੰਦਰੀ ਤੂਫਾਨ ਆਦਿਕ ਆਉਣਾ ਹੋਵੇ, ਤਾਂ ਮਨੁਖ ਨੂੰ ਕਈ ਵਾਰ ਵਿਗਿਆਨਕ ਜੰਤਰਾਂ ਨਾਲ ਵੀ ਪਤਾ ਨਹੀ ਚਲਦਾ। ਪਰ, ਪਸ਼ੂ ਪੰਛੀਆਂ ਨੂੰ ਇਹ ਬੋਧ ਸੁਭਾਵਿਕ ਹੀ ਹੋ ਜਾਂਦਾ ਹੈ। ਘੋੜੀ, ਮੱਝ ਆਦਿਕ ਦੇ ਕਿਸੇ ਬੱਚੇ ਨੂੰ ਜੰਮਦਿਆਂ ਸਾਰ ਨਦੀ ਨਾਲੇ ਵਿੱਚ ਸੁੱਟੋ, ਉਹ ਤਰਨ ਲਗ ਪੈਂਦੇ ਹਨ। ਸੁਆਲ ਉੱਠਦਾ ਹੈ ਕਿ ਅਜਿਹੇ ਗਿਆਨ ਲਈ ਪਛੂ-ਪੰਛੀਆਂ ਨੂੰ ਕਿਹੜੇ ਸਕੂਲ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਹੜੀਆਂ ਕਿਤਾਬਾਂ ਪੜਾਂਈਆਂ ਜਾਂਦੀਆਂ ਜਾਂ ਕਿਹੜੇ ਲੈਕਚਰ ਦਿੱਤੇ ਜਾਂਦੇ ਹਨ ਸਪਸ਼ਟ ਹੈ ਕਿ ਇਹ ਸਾਰਾ ਗਿਆਨ ਉਨ੍ਹਾਂ ਨੂੰ ਅੰਤਰ ਆਤਮੇ ਆਦਿ ਗੁਰੂ ਕਰਤਾਪੁਰਖ ਵਾਹਿਗੁਰੂ ਵਲੋਂ ਹੀ ਬਖ਼ਸ਼ਿਸ਼ ਹੁੰਦਾ ਹੈ।

ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਬਹੁਤ ਥਾਈਂ, ਜਿਥੇ, ਅਜਿਹੇ ਗੁਣਨਿਧਾਨ, ਕ੍ਰਿਪਾਲੂ ਤੇ ਸ਼੍ਰਿਸ਼ਟੀ ਦੇ ਮੂਲ ਪਰਮਾਤਮਾ ਨੂੰ ਗੁਰੁ` (ਗੁਰੂ) ਅਤੇ ਗੁਰੁ ਪਰਮੇਸਰ` ਕਹਿ ਕੇ ਯਾਦ ਕੀਤਾ ਗਿਆ ਹੈ। ਉਥੇ, ਕਿਸੇ ਅਜਿਹੀ ਪਰਉਪਕਾਰੀ ਮਾਨਵੀ ਸ਼ਖ਼ਸੀਅਤ ਨੂੰ ਵੀ ਗੁਰੁ-ਪਰਮੇਸ਼ਰ` ਕਹਿ ਕੇ ਸਤਿਕਾਰਿਆ ਹੈ, ਜੋ ਆਪਣੇ ਅੰਦਰ ਗੁਰ ਪ੍ਰਸਾਦਿ` ਵਿੱਚ ਲੁਪਤ ਗੁਰਤਾ ਤੇ ਕ੍ਰਿਪਾਲਤਾ ਵਰਗੇ ਰੱਬੀ ਗੁਣ ਪ੍ਰਗਟ ਕਰਕੇ ਪਰਮੇਸ਼ਰ ਨਾਲ ਇੱਕ-ਸੁਰ ਹੋ ਕੇ ਵਿਚਰਦੇ ਹੋਏ, ਆਪਣੇ ਵਿਅਕਤਵ ਨੂੰ ਮਨਫ਼ੀ ਕਰਕੇ ਬਿਨਾਂ ਕਿਸੇ ਵਿਤਕਰੇ ਤੇ ਸੁਆਰਥ ਤੋਂ ਮਾਨਵੀ ਭਾਈਚਾਰੇ ਨੂੰ ਸ੍ਵੈ-ਮੂਲ ਦੀ ਸੋਝੀ ਕਰਵਾਂਦਿਆਂ ਪਰਮੇਸ਼ਰ ਨਾਲ ਜੋੜਣ ਲਈ ਯਤਨਸ਼ੀਲ ਹੋ ਜਾਂਦੇ ਹਨ।

ਜਿਵੇਂ, ਹੇਠ ਲਿਖੇ ਪਹਿਲੇ ਤਿੰਨ ਗੁਰਵਾਕਾਂ ਵਿਚ, ਜਿਥੇ, ਸਿੱਧੇ ਤੌਰ `ਤੇ ਅਕਾਲਪੁਰਖ ਨੂੰ ਗੁਰੁ ਪਰਮੇਸ਼ਰ` ਆਖਿਆ ਹੈ। ਉਥੇ, ਚੌਥੇ, ਪੰਜਵੇਂ ਤੇ ਛੇਵੇਂ ਵਾਕ ਵਿੱਚ ਗੁਰੂ ਤੇ ਪਰਮੇਸ਼ਰ ਦੀ ਗੁਣਾਤਮਿਕ ਏਕਤਾ ਨੂੰ ਮੁੱਖ ਰਖ ਕੇ ਗੁਰੂ-ਵਿਅਕਤੀ` ਨੂੰ ਗੁਰ ਪਰਮੇਸ਼ਰ` ਕਹਿ ਕੇ ਸਲਾਹਿਆ ਹੈ:

() ਗੁਰੁ ਆਦਿ ਪੁਰਖੁ ਹਰਿ ਪਾਇਆ।। {ਗੁ. ਗ੍ਰੰ. ਪੰ. ੮੭੯} () ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ।। ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ।। {ਗੁ. ਗ੍ਰੰ. ਪੰ. ੩੯੯}

ਅਰਥ: (ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਜੋ (ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ)

() ਤਹ ਜਨਮ ਮਰਣਾ ਆਵਣ ਜਾਣਾ, ਬਹੁੜਿ ਪਾਈਐ +ਨੀਐ।। ਨਾਨਕ, ਗੁਰੁ ਪਰਮੇਸਰੁ ਪਾਇਆ, ਜਿਸੁ ਪ੍ਰਸਾਦਿ ਇਛ ਪੁਨੀਐ।। {ਗੁ. ਗ੍ਰੰ. ਪੰ. ੭੮੩}

{ਅਰਥ:- ਹੇ ਭਾਈ! ਉਸ (ਆਤਮ ਮੰਡਲ ਦੇ ਅਬਿਚਲ ਨਗਰ`) ਵਿੱਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿੱਚ ਨਹੀਂ ਪਈਦਾ। ਹੇ ਨਾਨਕ, (ਆਖਹੇ) ਭਾਈ!) ਜਿਸ ਗੁਰੂ-ਪਰਮੇਸ਼ਰ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ ਅਬਿਚਲ ਨਗਰ` ਵਿੱਚ ਟਿਕਿਆਂ) ਮਿਲ ਪੈਂਦਾ ਹੈ।}

() ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ।। {ਗੁ. ਗ੍ਰੰ, ਪੰ. ੫੩}

() ਗੁਰੁ ਪਰਮੇਸਰੁ ਏਕੋ ਜਾਣੁ।। ਜੋ ਤਿਸੁ ਭਾਵੈ ਸੋ ਪਰਵਾਣੁ।। {ਗੁ. ਗ੍ਰੰ. ਪੰ ੮੬੪}

() ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ, ਡੁਬਦਾ ਲਏ ਤਰਾਇ।। {ਗੁ. ਗ੍ਰੰ. ਪੰ. ੪੯}

ਗੁਰ ਪ੍ਰਸਾਦਿ` ਲਫ਼ਜ਼ ਵਿੱਚ ਲੁਪਤ ਰੱਬੀ-ਗੁਣ (ਜਿਸ ਦੁਆਰਾ ਉਹ ਗੁਰੂ ਸਰੂਪ ਹੋ ਕੇ ਸੰਸਾਰਕ ਜੀਵਾਂ ਨੂੰ ਹਰ ਕਿਸਮ ਦੀ ਸੋਝੀ ਬਖਸਦਾ ਹੋਇਆ ਆਪਣੇ ਨਾਲ ਜੋੜੀ ਰਖਣ ਦੀ ਬਖ਼ਸ਼ਿਸ਼ ਕਰਦਾ ਰਹਿੰਦਾ ਹੈ) ਦਾ ਇਹ ਗੁਹਝ-ਭੇਦ ਗੁਰਬਾਣੀ ਵਿੱਚ ਪਹਿਲਾਂ ਤਾਂ ਤਦੋਂ ਖੁਲਦਾ ਹੈ, ਜਦੋਂ ਰੱਬੀ ਹੁਕਮ ਦੀ ਸੋਝੀ ਰਖਣ ਵਾਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸੰਸਾਰਕ ਰਚਨਾ ਦੇ ਕੁਦਰਤੀ-ਥਾਟ (ਬਣਤਰ, ਬਨਾਵਟ) ਦੀ ਜਾਣਕਾਰੀ ਦਿੰਦਿਆਂ ਦਸਦੇ ਹਨ ਕਿ ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ। ਇਸ ਵਿੱਚ ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ, ਏਥੇ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ। ਭਾਵ, ਜੀਵਨ ਦੇ ਬੇੜੇ ਨੂੰ ਪਾਰ ਲੰਘਾਣ ਦੀ ਸੋਝੀ ਵੀ ਆਪ ਹੀ ਬਖਸ਼ਦਾ ਹੈ। ਇਸ ਲਈ ਹੇ ਇਨਸਾਨ ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ। ਗੁਰਵਾਕ ਹੈ:

ਪਉੜੀ।। ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ।।

ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ।।

ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ।।

ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ।।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ।। {ਗੁ. ਗ੍ਰੰ. ਪੰ. ੫੧੭}

ਜਾਂ, ਜਦੋਂ ਇਸੇ ਪ੍ਰਸੰਗ ਵਿੱਚ ਗੁਰਦੇਵ ਦਸਦੇ ਹਨ ਕਿ ਪ੍ਰਭੂ ਨੇ ਆਪ ਹੀ ਬਹਿ ਕੇ ਜਦੋਂ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ। ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ? (ਭਾਵ, ਕੋਈ ਐਸਾ ਹੈ ਹੀ ਨਹੀਂ ਸੀ ਜੋ ਪਰਮਾਤਮਾ ਨੂੰ ਸਲਾਹ ਦੇ ਸਕਦਾ)

ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ। ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ, ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ। ਗੁਰਵਾਕ ਹੈ:

ਪਉੜੀ।। ਜਦਹੁ ਆਪੇ ਥਾਟੁ ਕੀਆ ਬਹਿ ਕਰਤੈ, ਤਦਹੁ ਪੁਛਿ ਸੇਵਕੁ ਬੀਆ।। ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ, ਜਾਂ ਅਵਰੁ ਦੂਜਾ ਕੀਆ।। ਫਿਰਿ ਆਪੇ ਜਗਤੁ ਉਪਾਇਆ ਕਰਤੈ, ਦਾਨੁ ਸਭਨਾ ਕਉ ਦੀਆ।। ਆਪੇ ਸੇਵ ਬਣਾਈਅਨੁ ਗੁਰਮੁਖਿ, ਆਪੇ ਅੰਮ੍ਰਿਤੁ ਪੀਆ।। ਆਪਿ ਨਿਰੰਕਾਰ ਆਕਾਰੁ ਹੈ ਆਪੇ, ਆਪੇ ਕਰੈ ਸੁ ਥੀਆ।। ੭।। {ਗੁ. ਗ੍ਰੰ. ਪੰ. ੫੫੧}

ਸਪਸ਼ਟ ਹੈ ਕਿ ਸਿਰਜਨਹਾਰ ਅਨੰਦੀ-ਪ੍ਰਭੂ ਨੇ ਜਦੋਂ ਜੀਵਾਂ ਅੰਦਰ ਹਉਮੈ ਅਤੇ ਮਾਇਆ ਆਦਿਕ ਦਾ ਮੋਹ ਪੈਦਾ ਕਰਕੇ ਸੰਸਾਰ ਦਾ ਹਰਖ, ਸੋਗ ਤੇ ਬੈਰਾਗ ਭਰਪੂਰ ਤ੍ਰਿਛੰਦੀ ਅਰਥਾਤ ਤ੍ਰੈ-ਗੁਣੀ ਖੇਲ (ਤੀਨਿ ਛੰਦੇ ਖੇਲੁ ਆਛੈ।। ਪੰ. ੭੧੮) ਰਚਿਆ, ਤਾਂ ਉਸ (ਅੰਸ਼ੀ) ਨੇ ਆਪਣੀ ਅੰਸ਼ ਰੂਪ ਜੀਵਾਂ ਨੂੰ ਐਂਵੇਂ ਹੀ ਨਹੀ ਛੱਡ ਦਿੱਤਾ ਕਿ ਉਹ ਰੁਲਦੇ ਰਹਿਣ। ਨਹੀ! ਨਹੀ! ਉਸ ਨੇ ਆਪਣੇ ਕੁਦਰਤੀ ਵਿਧਾਨ ਵਿੱਚ ਇਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਗੁਰ ਪ੍ਰਸਾਦੀ ਸਿਮਰਨ ਵਿੱਚ ਜੀਊਣ ਵਾਲੀ ਇੱਕ ਆਦਰਸ਼ਕ ਤੇ ਅਟੱਲ ਜੀਵਨ-ਜੁਗਤੀ ਵੀ ਕਾਇਮ ਕੀਤੀ। ਹੇਠ ਲਿਖੀਆਂ ਪਾਵਨ ਪੰਕਤੀਆਂ ਤੋਂ ਵੀ ਇਹ ਸਚਾਈ ਇਉਂ ਉਘੜ ਰਹੀ ਹੈ:

ਗੁਰ ਪਰਸਾਦੀ ਸੇਵੀਐ, ਸਚੁ ਸਬਦਿ ਨੀਸਾਣੁ।। ਪੂਰਾ ਥਾਟੁ ਬਣਾਇਆ, ਰੰਗੁ ਗੁਰਮਤਿ ਮਾਣੁ।। ਅਗਮ ਅਗੋਚਰੁ ਅਲਖੁ ਹੈ, ਗੁਰਮੁਖਿ ਹਰਿ ਜਾਣੁ।। {ਗੁ. ਗ੍ਰੰ. ਪੰ. ੭੮੯}

{ਅਰਥ:- ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ; ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਜਿਸ ਵਿੱਚ ਕੋਈ ਊਣਤਾ ਨਹੀਂ); (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ। ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ।}

ਇੱਕ ਓਅੰਕਾਰੀ ਗੁਰ-ਪਰਮੇਸ਼ਰ ਵਲੋਂ ਆਪਣੀ ਗੁਰ-ਗਿਆਨ ਸਰੂਪ ਕਿਰਪਾ ਦੁਆਰਾ ਜੀਵਾਂ ਨੂੰ ਸ੍ਵੈ-ਮੂਲ ਦੀ ਸੋਝੀ ਪ੍ਰਦਾਨ ਕਰਨ ਵਾਲੇ ਗੁਰਪ੍ਰਸਾਦੀ ਬਿਰਦ ਦਾ ਉਪਰੋਕਤ ਗੁਰਮਤੀ-ਰਹੱਸ, ਤਦੋਂ ਹੋਰ ਵੀ ਪ੍ਰਗਾਢ ਅਵਸਥਾ ਵਿੱਚ ਖੁਲਦਾ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਨਿਜੀ ਤਜ਼ਰਬੇ ਤੇ ਅਧਾਰਤ ਆਖਦੇ ਹਨ ਕਿ ਜਦੋਂ ਤੋਂ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਮੈਨੂੰ ਗੁਰੂ ਸਰੂਪ ਹੋ ਕੇ ਮਿਲਿਆ ਹੈ। ਭਾਵ, ਮੈਨੂੰ ਅੰਤਰ-ਆਤਮੇ ਉਸ ਨੇ ਸ੍ਵੈ-ਸੋਝੀ ਬਖ਼ਸ਼ੀ ਹੈ, ਤਦੋਂ ਤੋਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਉਹ ਹਰੀ ਪਰਮਾਤਮਾ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜੋ ਸਭਨਾਂ ਦਾ ਮੂਲ-ਤੱਤ ਹੈ ਅਤੇ ਸਭ ਥਾਂ ਜਿਸ ਦੀ ਜੋਤਿ ਵਿਆਪਕ ਹੋ ਰਹੀ ਹੈ, ਉਹ ਮੈਂ ਹਾਂ ਅਤੇ ਮੇਰੇ ਤੇ ਉਸ ਵਿੱਚ ਕੋਈ ਅੰਤਰ ਨਹੀ ਹੈ। ਹਜ਼ੂਰ ਦੇ ਇਨ੍ਹਾਂ ਬਚਨਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ (ਗੁਰੂ ਨਾਨਕ ਸਾਹਿਬ) ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਸੀ, ਕੋਈ ਵਿਅਕਤੀ ਨਹੀ। ਗੁਰਵਾਕ ਹੈ:

ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਕੋਈ ਜੀਉ।।

ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ, ਗੁਰੁ ਮਿਲਿਆ ਸੋਈ ਜੀਉ।

{. ਗ੍ਰੰ. ਪੰ. ੫੯੯}

ਗੁਰੂ ਅਰਜਨ ਸਾਹਿਬ ਜੀ ਮਹਰਾਜ ਨੇ ਵੀ ਸੁਮਖਨੀ` ਵਿੱਚ ਗਵਾਹੀ ਭਰੀ ਹੈ ਕਿ ਜਦੋਂ ਤੋਂ ਮੇਰੇ ਉਤੇ ਗੁਰੂ ਦੀ ਮੇਹਰ ਹੋਈ ਹੈ, ਤਦੋਂ ਤੋਂ ਹੁਣ ਮੈਂ ਜਿਧਰ ਤੱਕਦਾ ਹਾਂ, ਹਰੇਕ ਚੀਜ਼ ਉਸ ਸਭ ਦੇ ਮੁਢ-ਪ੍ਰਭੂ (ਮੂਲ) ਦਾ ਰੂਪ ਦਿੱਸਦੀ ਹੈ ਅਜਿਹੀ ਸੋਝੀ ਪ੍ਰਾਪਤ ਹੋ ਗਈ ਹੈ ਕਿ ਦਿੱਸਦਾ ਸੰਸਾਰ ਵੀ ਉਹ ਆਪ ਹੈ ਤੇ ਸਭ ਵਿੱਚ ਵਿਆਪਕ ਜੋਤਿ ਵੀ ਆਪਿ ਹੀ ਹੈ ਇਹੀ ਕਾਰਨ ਹੈ ਕਿ ਜਿਹੜਾ ਮਨੁੱਖ ਪ੍ਰਭੂ ਕਿਰਪਾ ਦਾ ਪਾਤਰ ਬਣਦਾ ਹੈ, ਉਸ ਨੂੰ ਫਿਰ ਕਿਸੇ ਤੋਂ ਕੋਈ ਡਰ ਨਹੀ ਰਹਿ ਜਾਂਦਾ ਉਹ ਨਿਰਭਉ ਹੋ ਕੇ ਵਿਚਰਦਾ ਹੈ ਕਿਉਂਕਿ, ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ ਅਸਲ ਵਿੱਚ ਹੈ ਭਾਵ, ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਆਪਣੇ ਰਚੇ ਹੋਏ ਜਗਤ ਵਿੱਚ ਆਪ ਵਿਆਪਕ ਹੈ ਨਿੱਤ ਅਜਿਹਾ ਚਿੰਤਨ ਅਥਵਾ ਵਿਚਾਰ ਕਰਦਿਆਂ ਉਸ ਸੇਵਕ ਨੂੰ ਵਿਚਾਰ ਵਿੱਚ ਸਫਲਤਾ ਹੋ ਜਾਂਦੀ ਹੈ ਭਾਵ, ਗੁਰੂ ਦੀ ਕਿਰਪਾ ਨਾਲ ਉਸ ਨੂੰ ਸਾਰੀ ਅਸਲੀਅਤ ਦੀ ਸਮਝ ਜਾਂਦੀ ਹੈ:

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ।। ਸੋ ਸੇਵਕੁ ਕਹੁ ਕਿਸ ਤੇ ਡਰੈ।। ਜੈਸਾ ਸਾ ਤੈਸਾ ਦ੍ਰਿਸਟਾਇਆ।। ਅਪੁਨੇ ਕਾਰਜ ਮਹਿ ਆਪਿ ਸਮਾਇਆ।। ਸੋਧਤ ਸੋਧਤ ਸੋਧਤ ਸੀਝਿਆ।। ਗੁਰ ਪ੍ਰਸਾਦਿ ਤਤੁ ਸਭੁ ਬੂਝਿਆ।। ਜਬ ਦੇਖਉ ਤਬ ਸਭੁ ਕਿਛੁ ਮੂਲੁ।। ਨਾਨਕ ਸੋ ਸੂਖਮੁ ਸੋਈ ਅਸਥੂਲੁ।। ੫।। {ਗੁ. ਗ੍ਰੰ. ਪੰ. ੨੮੧}

ਅਸਲ ਵਿੱਚ ਇਹੀ ਹੈ ਗੁਰਪ੍ਰਸਾਦਿ ਸਦਕਾ ਹੋਣ ਵਾਲਾ ਰੱਬੀ ਮਿਲਾਪ। ਹੋਰ ਰੱਬ ਦੀ ਕੋਈ ਵਖਰੀ ਤੇ ਵਿਸ਼ੇਸ਼ ਸ਼ਖ਼ਸੀਅਤ ਨਹੀ, ਜਿਸ ਨੂੰ ਅਸੀਂ ਕਿਸੇ ਖਾਸ ਸਚਖੰਡੀ ਅਸਥੂਲ ਟਿਕਾਣੇ ਵਿੱਚ ਜਾ ਕੇ ਗਲਵਕੜੀ ਪਾ ਲਵਾਂਗੇ। ਰੱਬੀ ਮਿਲਾਪ ਤਾਂ ਇੱਕ ਜਾਗਰੂਕਤਾ ਹੈ। ਬਿਲਕੁਲ ਇਉਂ ਹੀ, ਜਿਵੇਂ ਸਮੁੰਦਰ ਵਿੱਚ ਹਵਾ ਦੇ ਸਹਾਰੇ ਉਠਣ ਵਾਲੀਆਂ ਪਾਣੀ ਦੀਆਂ ਉਨ੍ਹਾਂ ਲਹਿਰਾਂ ਨੂੰ ਹੋਸ਼ ਜਾਏ (ਜਿਨ੍ਹਾਂ ਨੂੰ ਦੇਖ ਕੇ ਦੇਖ ਕੇ ਸਮੁੰਦਰੀ ਕਿਨਾਰੇ `ਤੇ ਖੜੇ ਲੋਕ ਖੁਸ਼ ਹੋ ਰਹੇ ਸਨ ਅਤੇ ਉਹ ਬੇਹੋਸ਼ੀ ਵਿੱਚ ਫੁਲੀਆਂ ਨਹੀ ਸੀ ਸਮਾਂਦੀਆਂ ਕਿ ਅਸੀਂ ਬਹੁਤ ਬਲਵਾਨ ਹਾਂ) ਕਿ ਉਹ ਸਮੁੰਦਰ ਨਾਲੋਂ ਵੱਖ ਨਹੀ ਹਨ ਅਤੇ ਉਨ੍ਹਾਂ ਦੀ ਇਹ ਥੋੜ-ਚਿਰੀ ਹਸਤੀ ਸਮੁੰਦਰੀ ਪਾਣੀ ਦੀ ਬਦੌਲਤ ਹੀ ਹੈ। ਜਿਵੇਂ, ਕਿਸੇ ਸੁਨਾਰ ਵਲੋਂ ਘੜੇ ਹੋਏ ਸੋਨੇ ਦੇ ਕਾਂਟੇ ਤੇ ਕੜੇ ਆਦਿਕ ਉਨ੍ਹਾਂ ਗਹਿਣਿਆਂ ਨੂੰ ਗਿਆਨ ਹੋ ਜਾਏ, ਜਾਗ ਜਾਏ (ਜਿਹੜੇ ਸੋਹਣਿਆਂ ਦੇ ਸਰੀਰਾਂ ਦਾ ਸ਼ਿੰਗਾਰ ਬਣੇ ਹੋਏ ਬੇਹੋਸ਼ੀ ਵਿੱਚ ਆਕੜੇ ਹੋਏ ਸਨ ਕਿ ਉਹ ਬੜੇ ਖ਼ੂਬਸੂਰਤ ਹਨ) ਕਿ ਉਹ ਸੋਨੇ ਦਾ ਹੀ ਰੂਪ ਹਨ ਅਤੇ ਉਨ੍ਹਾਂ ਦੀ ਇਹ ਚਮਕ-ਦਮਕ ਸੋਨੇ ਦੀ ਬਦੌਲਤ ਹੀ ਹੈ ਅਤੇ ਇਹ ਕਿਸੇ ਵੇਲੇ ਵੀ ਖੁਸ ਸਕਦੀ ਹੈ।

ਇਹੀ ਸੋਝੀ ਹੋਈ ਸੀ ਭਗਤ ਬਾਬਾ ਰਵਿਦਾਸ ਜੀ ਨੂੰ, ਜਦ ਉਹ ਆਪਣੇ ਮਾਲਕ ਪ੍ਰਭੂ ਜੀ ਨੂੰ ਸੰਬੋਧਨ ਹੋ ਕੇ ਹੇਠ ਲਿਖਿਆ ਇਲਾਹੀ ਗੀਤ ਗਾ ਉੱਠੇ ਸਨ, ਜਿਸ ਦਾ ਸਾਰੰਸ਼ ਹੈ ਕਿ ਪਰਮਾਤਮਾ ਤੇ ਜੀਵਾਂ ਵਿੱਚ ਕੋਈ ਭਿੰਨ-ਭੇਦ ਨਹੀਂ ਹੈ। ਪ੍ਰਭੂ ਆਪ ਹੀ ਸਭ ਥਾਈਂ ਵਿਆਪਕ ਹੈ। ਜੀਵ ਅਗਿਆਨਤਾ ਵਸ ਉਸ ਨੂੰ ਭੁਲਾ ਬੈਠਦੇ ਹਨ ਅਤੇ ਇਸ ਪ੍ਰਕਾਰ ਮੰਦ-ਕਰਮਾਂ ਵਿੱਚ ਫਸ ਕੇ ਆਪਣੇ ਆਪ ਨੂੰ ਉਸ ਤੋਂ ਵੱਖਰੇ ਪ੍ਰਤੀਤ ਕਰਦੇ ਹਨ। ਆਖ਼ਰ, ਉਹ ਆਪਣੇ ਗੁਰ ਪ੍ਰਸਾਦੀ` ਬਿਰਦ ਦੀ ਪਾਲਣਾ ਕਰਦਾ ਹੋਇਆ ਤ੍ਰੁੱਠ ਕੇ ਕੋਈ ਸ੍ਵੈ-ਮੂਲ ਦੀ ਸੋਝੀ ਰਖਣ ਵਾਲਾ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ:

ਸ੍ਰੀ ਰਾਗੁ।। ਤੋਹੀ ਮੋਹੀ ਮੋਹੀ ਤੋਹੀ, ਅੰਤਰੁ ਕੈਸਾ।। ਕਨਕ ਕਟਿਕ, ਜਲ ਤਰੰਗ ਜੈਸਾ।। ੧।। ਸਰੀਰੁ ਅਰਾਧੈ ਮੋ ਕਉ ਬੀਚਾਰੁ ਦੇਹੂ।। ਰਵਿਦਾਸ ਸਮ ਦਲ ਸਮਝਾਵੈ ਕੋਊ।। ੩।। {ਗੁ. ਗ੍ਰੰ. ਪੰ. ੯੩}

{ਅਰਥ: (ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ? (ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ। ੧।

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ। (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ। ੩।}

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹੇਠ ਲਿਖੇ ਵਾਕਾਂ ਦੁਆਰਾ, ਗੁਰੂ ਪਰਮੇਸ਼ਰ ਦੀ ਏਕਤਾ ਦੇ ਸਿਧਾਂਤ ਨੂੰ ਸਨਮੁਖ ਰੱਖ ਕੇ, ਜਿਥੇ, ਇਹ ਸੱਚ ਪ੍ਰਵਾਨ ਕੀਤਾ ਗਿਆ ਹੈ ਕਿ ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ, ਉਸ ਦੀ ਸੰਗਤਿ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਸ ਦੇ ਮਿਲਿਆਂ ਮਨ ਵਿੱਚ ਆਨੰਦ ਪੈਦਾ ਹੋ ਜਾਏ, ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ:

ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ।।

ਤਿਸ ਕੈ ਸੰਗਿ ਸਿਖੁ ਉਧਰੈ, ਨਾਨਕ ਹਰਿ ਗੁਨ ਗਾਉ।। {ਪੰ. ੨੮੬}

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ।

ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ।। {ਪੰ. ੧੬੮}

ਓਥੇ, ਇਹ ਸੱਚ ਹੋਰ ਵੀ ਜ਼ੋਰਦਾਰ ਸ਼ਬਦਾਂ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਸਿੱਖ ਦਾ ਉਧਾਰ, ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੋਣ ਵਾਲੇ ਗਿਆਨ ਦੀ ਬਦੌਲਤ ਹੁੰਦਾ ਹੈ, ਕੇਵਲ ਗੁਰੂ ਦੇ ਦਰਸ਼ਨਾਂ ਦੁਆਰਾ ਨਹੀ। ਕਿਉਂਕਿ, ਗੁਰ-ਸ਼ਬਦ ਵਿਚਾਰ ਤੋਂ ਬਗੈਰ ਮਨੁਖ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਸਕਣਾ ਅਤੇ ਉਸ ਦਾ ਹਉਮੈ ਆਦਿਕ ਵਿਕਾਰਾਂ ਤੋਂ ਮੁਕਤ ਹੋ ਸਕਣਾ ਅਸੰਭਵ ਹੈ:

ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ।।

ਡਿਠੈ ਮੁਕਤਿ ਹੋਵਈ, ਜਿਚਰੁ ਸਬਦਿ ਕਰੇ ਵੀਚਾਰੁ।।

ਹਉਮੈ ਮੈਲੁ ਚੁਕਈ ਨਾਮਿ ਲਗੈ ਪਿਆਰੁ।। {ਗੁ. ਗ੍ਰੰ. ਪੰ. ੫੯੪}

{ਅਰਥ: ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ। (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।}

ਸ੍ਰੀ ਗੁਰੂ ਅਰਜਨ ਸਾਹਿਬ ਜੀ ਤਾਂ ਹੇਠ ਲਿਖੇ ਸ਼ਬਦ ਵਿੱਚ ਸਪਸ਼ਟ ਤੌਰ ਤੇ ਐਲਾਨ ਕੀਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਜਿਤਨਾ ਵੀ ਆਤਮਿਕ ਪ੍ਰੀਵਰਤਨ ਆਇਆ ਹੈ, ਜੋ ਵੀ ਅਧਿਆਤਮਿਕ ਪ੍ਰਾਪਤੀ ਹੋਈ ਹੈ, ਉਹ ਗੁਰੂ ਦੇ ਅੰਮ੍ਰਿਤ ਬਚਨਾ ਦਾ ਹੀ ਪ੍ਰਤਾਪ ਹੈ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ, ਤੇ, ਗੁਰੂ ਦੀ ਕਿਰਪਾ ਨਾਲ ਮੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲੀ ਹੈ। ਭਾਵ, ਮੇਰਾ ਮਨ ਪ੍ਰਭੂ ਦੀ ਯਾਦ ਵਿੱਚ ਟਿਕਿਆ ਰਹਿੰਦਾ ਹੈ:

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ।। ਗੁਰ ਪਰਸਾਦਿ ਮੋਹਿ ਮਿਲਿਆ ਥਾਉ।। ੧।। ਰਹਾਉ।

ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ। ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਮੈਂ ਆਪਣੀ ਜੀਭ ਨਾਲ ਵੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹਾਂ। ਇਸ ਪ੍ਰਕਾਰ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਮੇਰੀ ਰਾਸ-ਪੂੰਜੀ ਬਣ ਗਈ ਹੈ :

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ।। ਗੁਰਿ ਪੂਰੈ ਮੇਰੀ ਪੈਜ ਰਖਾਈ।। ੧।। ਗੁਰ ਕੈ ਬਚਨਿ ਸੁਣਿ ਰਸਨ ਵਖਾਣੀ।। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ।। ੨।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੇ ਅੰਦਰੋਂ ਮੇਰਾ ਆਪਾ-ਭਾਵ ਮਿਟ ਗਿਆ ਹੈ। ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ। ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ:

ਗੁਰ ਕੈ ਬਚਨਿ ਮਿਟਿਆ ਮੇਰਾ ਆਪੁ।। ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ।। ੩।। ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ।। ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ।। ੪।।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿੱਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ। ਅਸਲ ਵਿੱਚ ਇਹੀ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣਾ। ਸੋ, ਜਿਵੇਂ ਮੈਂ ਸੰਸਾਰ ਸਮੁੰਦਰ ਤੋ ਪਾਰ ਲੰਘਿਆ ਹਾਂ, ਤਿਵੇਂ ਹੀ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਸਾਰਾ ਜਗਤ ਹੀ ਪਾਰ ਲੰਘ ਜਾਂਦਾ ਹੈ। ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿੱਚ ਸਫਲਤਾ ਹੋ ਰਹੀ ਹੈ, ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ, ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ ਖ਼ਜ਼ਾਨਾ ਹੈ:

ਗੁਰ ਕੈ ਬਚਨਿ ਕੀਨੋ ਰਾਜੁ ਜੋਗੁ।। ਗੁਰ ਕੈ ਸੰਗਿ ਤਰਿਆ ਸਭੁ ਲੋਗੁ।। ੫।। ਗੁਰ ਕੈ ਬਚਨਿ ਮੇਰੇ ਕਾਰਜ ਸਿਧਿ।। ਗੁਰ ਕੈ ਬਚਨਿ ਪਾਇਆ ਨਾਉ ਨਿਧਿ।। ੬।।

(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ ਆਪਣੇ ਮਨ ਵਿੱਚ ਧਾਰ ਲਈ ਹੈ, ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ। ਮੁਕਦੀ ਗੱਲ, ਮੈਂ ਤਾਂ ਇਹੀ ਆਖਾਂਗਾ ਕਿ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ, ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ:

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ।। ਤਿਸ ਕੀ ਕਟੀਐ ਜਮ ਕੀ ਫਾਸਾ।। ੭।। ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ।। ਨਾਨਕ, ਗੁਰੁ ਭੇਟਿਆ ਪਾਰਬ੍ਰਹਮੁ।। ੮।। {ਗੁ. ਗ੍ਰੰ. ਪੰ. ੨੩੯}

ਅਸਲ ਵਿੱਚ ਇਹੀ ਮੁੱਖ ਕਾਰਣ ਹੈ, ਜਿਸ ਕਰਕੇ ਗੁਰੂ ਨਾਨਕ-ਵਿਚਾਰਧਾਰਾ (ਸਿੱਖੀ) ਵਿੱਚ ਵਿਅਕਤੀਗਤ ਗੁਰੂ ਦੀ ਥਾਂ, ਗੁਰੂ ਦੀ ਬਾਣੀ ਅਥਵਾ ਗੁਰੂ ਦੇ ਗਿਆਨ ਨੂੰ ਹੀ ਗੁਰੂ ਰੂਪ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ। ਸਤਿਗੁਰਾਂ ਦਾ ਸਪਸ਼ਟ ਫ਼ੁਰਮਾਨ ਹੈ ਕਿ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ ਅਤੇ ਗੁਰੂ ਦਾ ਜਿਹੜਾ ਸੇਵਕ ਸਿੱਖ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ, ਗੁਰੂ ਉਸ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ, ਸਾਰੇ।। ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ।। {ਗੁ. ਗ੍ਰੰ. ਪੰ. ੯੮੨}

ਕਿਉਂਕਿ, ਜਿਵੇਂ ਕਿਸੇ ਪਿਆਸੇ ਮਨੁੱਖ ਦੀ ਪਿਆਸ ਮਿਟਾਉਣ ਵਿੱਚ ਅਹਿਮ ਭੂਮਿਕਾ ਪਾਣੀ ਦੀ ਮੰਨੀ ਜਾਂਦੀ ਹੈ, ਨਾ ਕਿ ਉਸ ਭਾਂਡੇ ਜਾਂ ਨਲਕੇ ਆਦਿਕ ਦੀ, ਜਿਸ ਦੁਆਰਾ ਕਿਸੇ ਪਿਆਸੇ ਨੂੰ ਪਾਣੀ ਪ੍ਰਾਪਤ ਹੁੰਦਾ ਹੈ। ਤਿਵੇਂ ਹੀ ਰੱਬੀ ਮਿਲਾਪ ਵਿੱਚ ਅਹਿਮੀਅਤ ਗੁਰੂ ਦੇ ਮੰਤ (ਉਪਦੇਸ਼) ਦੀ ਹੈ, ਨਾ ਕਿ ਗੁਰੂ ਦੇ ਵਿਅਕਤਵ (ਸਰੀਰ) ਦੀ, ਜਿਸ ਦੁਆਰਾ ਆਦਿ ਗੁਰੂ ਪਰਮੇਸ਼ਰ ਦੀ ਬਾਣੀ (ਸ਼ਬਦ) ਪ੍ਰਗਟ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਜਿਸ ਨੂੰ ਵੀ ਰੱਬੀ ਮਿਲਾਪ ਹੋਇਆ, ਜਿਸ ਨੇ ਵੀ ਨਾਮ-ਰਸ ਦਾ ਅਨੰਦੀ ਘੁੱਟ ਭਰ ਭਰਿਆ, ਓਹੀ ਪੁਕਾਰ ਉੱਠਿਆ ਕਿ ਉਹਦਾ ਮਿਲਾਪ ਕਿਸੇ ਪ੍ਰਕਾਰ ਦੀ ਅਧਿਆਤਮਕ ਸਾਧਨਾ, ਜਪ-ਤਪ ਜਾਂ ਸੇਵਾ-ਭਗਤੀ ਦਾ ਸਿੱਟਾ ਨਹੀ। ਸਗੋਂ ਇਹ ਤਾਂ ਮਾਲਕ ਪ੍ਰਭੂ ਦੀ ਕਿਰਪਾ ਹੈ, ਜਿਸ ਦੀ ਬਦੌਲਤ ਗੁਰੂ ਦਾ ਉਪਦੇਸ਼ ਸਾਡੀ ਕਰਣੀ ਦਾ ਹਿੱਸਾ ਬਣਿਆ, ਸਾਡੇ ਅਮਲ ਵਿੱਚ ਆਇਆ ਅਤੇ ਅਸੀਂ ਅਚਾਨਕ ਹੀ ਉਸ (ਪ੍ਰਭੂ) ਨੂੰ ਆਪਣੇ ਨਾਲ ਓਤ-ਪੋਤਿ ਦੇਖਿਆ:

ਘਾਲ ਮਿਲਿਓ, ਸੇਵ ਮਿਲਿਓ, ਮਿਲਿਓ ਆਇ ਅਚਿੰਤਾ।।

ਜਾ ਕਉ ਦਇਆ ਕਰੀ ਮੇਰੈ ਠਾਕੁਰਿ; ਤਿਨਿ, ਗੁਰਹਿ ਕਮਾਨੋ ਮੰਤਾ।। {ਗੁ. ਗ੍ਰੰ. ਪੰ. ੬੭੨}


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top