Main News Page

ਗੁਰ ਨਾਨਕ ਸਾਹਿਬ ਦੇ ‘ਸ਼ਬਦ-ਗੁਰੂ’ ਅਤੇ ‘ਗੁਰਪ੍ਰਸਾਦੁ’ ਦਾ ਗੁਰਮਤੀ ਸਿਧਾਂਤ
ਕਿਸ਼ਤ  4

ਗੁਰਬਾਣੀ ਤੇ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਸਾਹਿਬਾਨ ਨੇ ਕਿਧਰੇ ਵੀ ਆਪਣੇ ਨਾਮ ਨਾਲਗੁਰੂ` ਪਦ ਦੀ ਵਰਤੋਂ ਨਹੀ ਕੀਤੀ ਅਤੇ ਨਾ ਹੀ ਆਪਣੇ ਆਪ ਨੂੰਗੁਰੂ` ਸਰੂਪ ਵਿੱਚ ਪ੍ਰਚਾਰਿਆ ਉਹ ਹਮੇਸ਼ਾ ਆਪਣੇ ਆਪ ਲਈਨਾਨਕ`, ‘ਨਾਨਕੁ ਦਾਸੁ`, ‘ਨਾਨਕੁ ਨੀਚੁ`, ‘ਨਾਨਕੁ ਗਰੀਬ`, ‘ਨਾਨਕ ਵਿਚਾਰਾ`, ‘ਨਾਨਕੁ ਸਾਇਰ` ਆਦਿਕ ਲਫ਼ਜ਼ਾਂ ਦੀ ਵਰਤੋਂ ਕਰਦੇ ਰਹੇ ਜਿਵੇਂ, ਗੁਰਵਾਕ ਹਨ:

ਨਾਨਕੁ ਨੀਚੁ ਕਹੈ ਵੀਚਾਰੁ।। {ਗੁ. ਗ੍ਰੰ. ਪੰ. }

ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ।। {ਗੁ. ਗ੍ਰੰ. ਪੰ. ੫੬੧}

ਨਾਨਕੁ ਗਰੀਬੁ ਬੰਦਾ ਜਨੁ ਤੇਰਾ।। {ਗੁ. ਗ੍ਰੰ. ਪੰ. ੬੭੬}

ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ।। {ਗੁ. ਗ੍ਰੰ. ਪੰ. ੬੬੦}

ਜਨ ਨਾਨਕੁ ਦਾਸੁ ਦਾਸ ਦਾਸਨ ਕੋ, ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ।

{ਗੁ. ਗ੍ਰੰ. ਪੰ ੧੨੯੬}

ਹਾਂ! ਇਹ ਇੱਕ ਵਖਰੀ ਗੱਲ ਹੈ ਕਿ ਜਿਸ ਰੱਬ ਰੂਪ ਗੁਰੂ-ਵਿਅਕਤੀ ਦੇ ਅਮ੍ਰਿੰਤ ਬਚਨਾਂ ਅਥਵਾ ਉਪਦੇਸ਼ ਰਾਹੀਂ ਕੋਈ ਸਜਣ ਵਰੁਸਾਇਆ, (ਭਾਵ, ਜਿਸ ਤੋਂ ਕਿਸੇ ਨੂੰ ਆਤਮਿਕ ਗਿਆਨ ਪ੍ਰਾਪਤ ਹੋਇਆ, ਸਵੈ-ਮੂਲ ਦੀ ਪਛਾਣ ਦੇ ਰੂਪ ਵਿੱਚ ਰੱਬੀ-ਸਾਂਝ ਦੀ ਸੋਝੀ ਹੋਈ), ਭਾਵੇਂ ਉਹ ਵਿਅਕਤੀ ਧੁਰੋਂ ਥਾਪੇ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਗੁਰੂ-ਸ਼ਖ਼ਸੀਅਤਾਂ ਵਿਚੋਂ ਸੀ, (ਜਿਹੜੇ ਸਿੱਖ-ਸੇਵਕਾਂ ਦਾ ਰੂਪ ਵਿੱਚ ਗੁਰੂ ਕੀ ਸ਼ਰਨ ਪਏ ਤੇ ਪ੍ਰਵਾਨ ਚੜ੍ਹੇ। ਜਿਵੇਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਤੇ ਹੋਰ ਬਾਕੀ ਗੁਰੂ ਸਾਹਿਬਾਨ) ਜਾਂ ਭੱਟਾਂ ਤੇ ਰਬਾਬੀਆਂ ਚੋਂ, ਉਸ ਵਲੋਂ ਉਹਨੂੰ ਗੁਰੁ ਪਰਮੇਸਰੁ ਏਕੋ ਜਾਣੁ।। (ਗੁ. ਗ੍ਰੰ. ਪੰ ੮੬੪) ਅਤੇ ਸਤਿਗੁਰ ਵਿਚਿ ਆਪੁ ਰਖਿਓਨੁ` (ਗੁ. ਗ੍ਰੰ. ਪੰ. ੪੬੬) ਦੇ ਸਿਧਾਂਤ ਨੂੰ ਧਿਆਨ ਵਿੱਚ ਰਖਦਿਆਂ, ਕੇਵਲ ਗੁਰੂ ਜਾਂ ਸਤਿਗੁਰੂ ਕਹਿ ਕੇ ਹੀ ਨਹੀ ਸਨਮਾਨਿਆਂ। ਸਗੋਂ, ਆਤਮਿਕ ਜੀਵਨ ਦੇ ਪੱਖੋਂ ਪਾਰਬ੍ਰਹਮ, ਪਰਮੇਸ਼ਰ ਤੇ ਪ੍ਰਤੱਖ-ਹਰਿ ਕਹਿਣ ਤੋਂ ਵੀ ਸੰਕੋਚ ਨਹੀ ਕੀਤਾ।

ਜਿਵੇਂ, ਗੁਰੂ ਅਮਰਦਾਸ ਜੀ ਮਹਾਰਾਜ ਤੋਂ ਵਰੁਸਾਏ ਸਤਿਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਹਨ ਕਿ ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ। ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।

ਰਾਮ, ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ।।

ਹਮ ਮੂੜ ਮੁਗਧ ਅਸੁਧ ਮਤਿ ਹੋਤੇ, ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਜਾਨੇ।। {ਗੁ. ਗ੍ਰੰ. ਪੰ. ੧੬੯}

ਭੱਟ ਮਥਰਾ ਜੀ ਕਹਿ ਰਹੇ ਹਨ ਕਿ ਗੁਰੂ ਅਰਜੁਨ ਹੀ ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕਿਉਂਕਿ, ਉਨ੍ਹਾ ਵਿੱਚ ਤੇ ਅਕਾਲਪੁਰਖ ਵਿੱਚ ਕੋਈ ਫ਼ਰਕ ਨਹੀਂ ਹੈ।

ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ।।

ਭਨਿ ਮਥੁਰਾ ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖB ਹਰਿ।। {ਗੁ. ਗ੍ਰੰ. ਪੰ. ੧੪੦੯}

ਪਰ, ਗੁਰੂ-ਵਿਅਕਤੀ ਦੀ ਅਜਿਹੀ ਉਸਤਤਿ ਕਰਦਿਆਂ ਕਰਦਿਆਂ ਇਹ ਨਹੀ ਭੁੱਲੇ ਕਿ ਗੁਰੁ ਗੁਰੁ ਏਕੋ, ਵੇਸ ਅਨੇਕ (ਗੁ. ਗ੍ਰੰ. ਪੰ. ੧੨) ਭਾਵ, ਮੂਲ ਰੂਪ ਵਿੱਚ ਸਾਰਿਆਂ ਦਾ ਗੁਰੂ ਇੱਕ ਓਅੰਕਾਰੀ ਅਕਾਲਪੁਰਖ ਵਾਹਗੁਰੂ ਹੈ। ਦੇਖੋ! ਗੁਰੂ ਰਾਮਦਾਸ ਜੀ ਮਹਾਰਾਜ ਹੇਠ ਲਿਖੇ ਵਾਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰਧੰਨ ਧੰਨ ਗੁਰੂ ਅਤੇ ਗੁਰ ਸਤਿਗੁਰੂ ਆਦਿਕ ਵਿਸ਼ੇਸ਼ਣ ਨਾਲ ਸਤਿਕਾਰਨ ਤੋਂ ਪਹਿਲਾਂ ਹਰੀ ਅਕਾਲ ਪੁਰਖ ਨੂੰਸਤਿਗੁਰਾ` ਕਹਿ ਸੰਬੋਧਨ ਕੀਤਾ ਹੈ। ਜਿਵੇਂ, ਗੁਰਵਾਕ ਹੈ:

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ, ਸਾ ਬਿਧਿ ਤੁਮ ਹਰਿ ਜਾਣਹੁ ਆਪੇ।। ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।। ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ, ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।। ੪।। ੫।। ੧੧।। ੪੯।। {ਪੰਨਾ ੧੬੭}

ਅਰਥ: —ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿੱਚ ਲਿਆ ਕੇ ਵਡਿਆਈ ਬਖ਼ਸ਼ੀ। (ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ। ੪। ੫। ੧੧। ੪੯

ਕਿਉਂਕਿ, ਗੁਰੂ ਸਾਹਿਬਾਨ ਆਪਣੇ ਵਲੋਂ ਨਿਵਾਜੇ ਜਾ ਰਹੇ ਸਿੱਖ ਸੇਵਕਾਂ ਨੂੰ ਸਮਝਾਂ ਦਿੰਦੇ ਸਨ ਕਿ ਭਾਈ ਸਾਡਾ ਅਸਲ ਅਤੇ ਇੱਕੋ-ਇੱਕ ਗੁਰੂ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਵਾਹਗੁਰੂ ਆਪ ਹੈ। ਜਿਵੇਂ, ਹੇਠ ਲਿਖੇ ੧੨ ਨੰਬਰ ਪਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਅਕਾਲ ਪੁਰਖ ਨੂੰ ਸੰਭੋਧਨ ਹੋ ਕੇ ਆਖਦੇ ਹਨ ਕਿ ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿੱਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ। ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ। ਅਤੇ ਇਸ ਦੇ ਨਾਲ ਹੀ ੧੩ ਨੰਬਰ ਪਦੇ ਵਿੱਚ ਇਹ ਵੀ ਸੰਕੇਤ ਦਿੰਦੇ ਹਨ ਕਿ ਪਿਆਰਾ ਗੁਰੂ ਦਸਦਾ ਹੈ ਕਿ ਮੇਰਾ ਸਤਿਗੁਰੂ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿੱਚ ਮੌਜੂਦ ਹੈ:

ਸਜਣੁ ਮੇਰਾ ਏਕੁ ਤੂੰ, ਕਰਤਾ ਪੁਰਖੁ ਸੁਜਾਣੁ।। ਸਤਿਗੁਰਿ ਮੀਤਿ ਮਿਲਾਇਆ, ਮੈ ਸਦਾ ਸਦਾ ਤੇਰਾ ਤਾਣੁ।। ੧੨।। ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਜਾਇ।। ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ।। ੧੩।। {ਗੁ. ਗ੍ਰੰ. ਪੰ. ੭੫੯}

ਗੁਰਬਾਣੀ ਦੇ ਸਿਰਲੇਖਾਂ ਵਿੱਚ ਗੁਰੂ ਪਹਿਲਾ, ਗੁਰੂ ਦੂਜਾ, ਤੀਜਾ, ਚੌਥਾ ਆਦਿਕ ਲਿਖਣ ਦੀ ਥਾਂਮਹਲਾ (ਪਹਿਲਾ)`, ਮਹਲਾ (ਦੂਜਾ), ਆਦਿਕ ਲਿਖਦੇ ਰਹੇ।ਮਹਲਾ` ਪਦ ਦਾ ਅਰਥ ਹੈਸਰੀਰ` ਕਿਉਂਕਿ, ਉਹ ਜਾਣਦੇ ਸਨ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਸਾਡੇ ਸਰੀਰਾਂ ਰਾਹੀ ਸ਼ਬਦ (ਗਿਆਨ) ਵਰਤਾ ਰਿਹਾ ਹੈ। ਅਸੀਂ ਤਾਂ ਸੰਦੇਸ਼-ਵਾਹਕ ਹਾਂ।ਗੁਰੂ` ਹੋਣ ਦੀ ਤਾਂ ਸਾਨੂੰ ਵਾਧੂ ਵਡਿਆਈ ਮਿਲ ਰਹੀ ਹੈ। ਅਸਲੀਅਤ ਤਾਂ ਇਹ ਹੈ ਕਿਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ।। {ਗੁ. ਗ੍ਰੰ. ਪੰ. ੫੧੭}

ਇਹੀ ਕਾਰਣ ਹੈ ਕਿ ਉਹ ਪ੍ਰਚਾਰਦੇ ਰਹੇ ਕਿ ਹੇ ਭਰਾਵੋ! ਜਿਸ ਵਿਅਕਤੀ ਨੂੰ ਵੀਂ ਤੁਸੀਂ ਰੱਬੀ-ਗੁਣਾਂ ਦੇ ਪ੍ਰਗਾਸ ਸਦਕਾਗਰੁ` ਮੰਨ ਕੇ ਵਿੱਚ ਆਦਰ ਦੇ ਰਹੋ, ਯਾਦ ਰੱਖੋ! ਪ੍ਰਭੂ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ, ਤੇ ਅਜਿਹਾ ਗੁਰੂ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਪਤੀਜ ਕੇ ਉਸ ਨਾਲ ਜੁੜਿਆ ਰਹਿੰਦਾ ਹੈ:

ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ।

ਸਚੇ ਹੀ ਪਤੀਆਇ, ਸਚਿ ਸਮਾਇਆ।। ੨।। (ਪੰਨਾ ੧੨੭੯)

ਕਰਤਾਰ ਨੇ ਆਪਣਾ ਆਪ ਗੁਰੂ ਵਿੱਚ ਲੁਕਾ ਰੱਖਿਆ ਹੈ, ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ ਮਾਇਆ-ਮੋਹ ਆਦਿਕ ਦੀ ਕੋਈ ਮੈਲ ਨਹੀਂ ਲੱਗ ਸਕਦੀ। ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ ਸੰਸਾਰ-ਸਮੁੰਦਰ ਵਿੱਚ ਡੁੱਬਣੋਂ ਬਚਾ ਲੈਂਦਾ ਹੈ:

ਗੁਰ ਮਹਿ ਆਪੁ ਰਖਿਆ ਕਰਤਾਰੇ।। ਗੁਰਮੁਖਿ ਕੋਟਿ ਅਸੰਖ ਉਧਾਰੇ।।

ਸਰਬ ਜੀਆ ਜਗਜੀਵਨੁ ਦਾਤਾ, ਨਿਰਭਉ ਮੈਲੁ ਕਾਈ ਹੇ।। {ਗੁ. ਗ੍ਰੰ. ਪੰ. ੧੦੨੪}

ਗੁਰੂ ਦਰਬਾਰ ਦੇ ਕੀਰਤਨੀਏ ਭਾਈ ਬਲਵੰਡ ਦਾ ਸਾਥੀ ਭਾਈ ਸੱਤਾ ਜੀ ਵੀ ਗਵਾਹੀ ਭਰਦੇ ਹਨ ਕਿ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪਰਗਟ ਹੋਇਆ ਹੈ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਜ਼ਾਹਰ ਕੀਤਾ ਤੇ ਆਪ ਹੀ ਗੁਰੂ-ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ ਗੁਰੂ-ਰੂਪ ਹੋ ਕੇ ਆਪ ਹੀ ਗੁਰਉਦੇਸ਼ ਰੂਪ ਪੂਰਨੇ ਲਿਖਣ ਵਾਲਾ ਹੈ ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿੱਚ ਹੈ, ਪਰ ਪ੍ਰਭੂ ਆਪ ਸਦਾ ਨਵਾਂ ਹੈ ਤੇ ਨਿਰੋਆ ਹੈ ਭਾਵ, ਹਰ ਨਵੇਂ ਰੰਗ ਵਿੱਚ ਹੀ ਹੈ ਤੇ ਨਿਰਲੇਪ ਵੀ ਹੈ:

ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ (ਪ੍ਰਭੂ) ਆਪੇ ਹੋਆ।। ਆਪੀਨ੍ਹ੍ਹੈ ਆਪੁ ਸਾਜਿਓਨੁ, ਆਪੇ ਹੀ ਥੰਮਿ੍ਹ੍ਹ ਖਲੋਆ।। ਆਪੇ ਪਟੀ ਕਲਮ ਆਪਿ, ਆਪਿ ਲਿਖਣਹਾਰਾ ਹੋਆ।। ਸਭ ਉਮਤਿ ਆਵਣ ਜਾਵਣੀ, ਆਪੇ ਹੀ ਨਵਾ ਨਿਰੋਆ।। {ਗੁ. ਗ੍ਰੰ. ਪੰ. ੯੬੮}

ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਦਾ ਮੁਖ ਮਨੋਰਥ ਗੁਰੂ ਤੇ ਸਿੱਖ ਦੀ ਸੰਧੀ ਵਿਚੋਂ ਸਰੀਰ ਨੂੰ ਮਨਫ਼ੀ ਕਰਕੇ ਲੋਕਾਈ ਨੂੰ ਸ਼ਬਦ ਗੁਰੂ (ਗਿਆਨ ਗੁਰੂ) ਦੀ ਅਗਵਾਈ ਵਿੱਚ ਤੋਰਦਿਆਂ ਸਿੱਧਾ ਨਿਰੰਕਾਰ ਨਾਲ ਜੋੜਣਾ ਸੀ। ਉਨ੍ਹਾਂ ਦੇਸਬਦੁ ਗੁਰੂ, ਸੁਰਤਿ ਧੁਨਿ ਚੇਲਾ ਦੇ ਕਥਨ ਵਿੱਚ ਵੀ ਇਹੀ ਰਾਜ਼ ਛੁਪਿਆ ਹੈ। ਜਿਸ ਤੋਂ ਇਹ ਤੱਥ ਸਹਿਜੇ ਹੀ ਪ੍ਰਗਟ ਹੋ ਜਾਂਦਾ ਹੈ ਕਿ ਨਾ ਤਾਂ ਕੋਈ ਸਰੀਰ ਗੁਰੂ ਹੁੰਦਾ ਹੈ ਅਤੇ ਨਾ ਹੀ ਸਿੱਖ। ਗੁਰਇਤਿਹਾਸ ਦੀ ਘਟਨਾਵਾਂ ਵਿਚੋਂ ਵੀ ਅਜਿਹੇ ਬਹੁਤ ਪ੍ਰਮਾਣ ਮਿਲ ਜਾਂਦੇ ਹਨ, ਜਦੋਂ ਸਤਿਗੁਰੂ ਜੀ ਨੇ ਗੁਰਸਿੱਖ ਸ਼ਰਧਾਲੂਆਂ ਨੂੰ ਗੁਰੂ ਦੇ ਸਰੀਰ ਨਾਲ ਜੁੜਣ ਦੀ ਥਾਂ ਗੁਰੂ ਦੇ ਸ਼ਬਦ ਨਾਲ ਜੁੜਣ ਦੀ ਪ੍ਰੇਰਨਾ ਕੀਤੀ। ਭਾਵ, ਗਿਆਨ-ਗੁਰੂ ਦੀ ਅਗਵਾਈ ਵਿੱਚ ਤੋਰਨ ਦਾ ਯਤਨ ਕੀਤਾ

ਜਿਵੇਂ, ਸ਼੍ਰੀ ਕਰਤਾਰਪੁਰ ਵਿਖੇ ਭਾਈਪਿਰਥਾ` ਤੇਖੇਡਾ` ਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ! ਸਾਡੀ ਇੱਛਾ ਤਾਂ ਇਹ ਹੈ ਕਿ ਅਸੀਂ ਹਮੇਸ਼ਾਂ ਲਈ ਤੁਹਾਡੀ ਚਰਨ ਸ਼ਰਨ ਵਿੱਚ ਰਹੀਏ। ਇਥੇ ਰਹਿ ਕੇ ਤੁਹਾਡੀ ਸੇਵ ਕਮਾਈਏ। ਸੋਹਣੇ ਦਰਸ਼ਨ ਕਰੀਏ। ਤੁਹਾਡੀ ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਬਚਨ ਸੁਣ ਕੇ ਨਿਹਾਲ ਹੁੰਦੇ ਰਹੀਏ। ਪਰ, ਕੀ ਕਰੀਏ? ਗ੍ਰਿਹਸਥੀ ਹਾਂ। ਕੰਮ ਧੰਦਿਆਂ ਵਿਚੋਂ ਇਤਨਾ ਵੇਹਲ ਕਢਣਾ ਮੁਸ਼ਕਲ ਹੈ। ਸੋ, ਇਸ ਲਈ ਕਿਰਪਾ ਕਰਕੇ ਐਸਾ ਉਪਦੇਸ਼ ਬਖਸ਼ੋ, ਜਿਸ ਸਦਕਾ ਅਸੀਂ ਕਿਰਤਕਾਰ ਕਰਦੇ ਹੋਏ ਕਰਤੇ-ਪੁਰਖ ਨਾਲ ਜੁੜੇ ਰਹੀਏ। ਜੀਵਨ ਨਿਰਬਾਹ ਲਈ ਪਦਾਰਥਕ ਵਰਤੋਂ ਕਰਦਿਆਂ, ਸਾਡੀ ਸੁਰਤ ਪਰਮਾਤਮਾ ਵਲ ਲਗੀ ਰਹੇ

ਉੱਤਰ ਵਿੱਚ ਗੁਰਦੇਵ ਜੀ ਬੋਲੇ; ਭਾਈ ! ਮਤਾਂ ਇਸ ਭੁਲੇਖੇ ਵਿੱਚ ਰਹਿਣਾ ਕਿ ਜੇ ਤੁਸੀਂ ਕਰਤਾਰਪੁਰ ਪਹੁੰਚ ਕੇ ਸਾਡੇ ਸਰੀਰਕ ਦਰਸ਼ਨ ਕਰਦੇ ਹੋਏ ਅਤੇ ਸਾਡੀ ਰਸਨਾ ਤੋਂ ਬਚਨ ਸੁਣਦੇ ਹੋਏ ਸਤਿਸੰਗ ਕਰੋ, ਸਾਡੀ ਸੇਵਾ ਕਰੋ, ਤਾਂ ਹੀ ਤੁਸੀਂ ਸਾਡੀ ਚਰਨ ਸ਼ਰਨ ਵਿੱਚ ਹੁੰਦੇ ਹੋ। ਨਹੀਂ! ਨਹੀਂ! ਭਾਈ! ਦੋ ਤ੍ਰੈ ਗੱਲਾਂ ਅਥਵਾ ਨੁੱਕਤੇ ਧਿਆਨ ਨਾਲ ਸਮਝ ਲਵੋ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਜਿਥੇ ਵੀ ਸਤਿਸੰਗ ਹੋ ਰਿਹਾ ਹੋਵੇ, ਐਸਾ ਸਮਝੋ ਕਿ ਉਥੇ ਹੀ ਸਾਡਾ ਨਿਵਾਸ ਹੈ

ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਗੁਰੂ ਆਗਿਆ ਦਾ ਪਾਲਣ ਕਰਦੇ ਹੋਏ ਨਿਰੰਕਾਰ ਦੀ ਯਾਦ ਵਿੱਚ ਜੀਊਂਦੇ ਹੋ ਅਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦੇ ਹੋ, ਤਾਂ ਤੁਸੀਂ ਜਿਥੇ ਵੀ ਹੋਵੋ, ਸਮਝੋ ਕਿ ਸਦਾ ਹੀ ਸਾਡੀ ਚਰਨ-ਸ਼ਰਨ ਵਿੱਚ ਹੋ। ਕਿਉਂਕਿ, ਸਿੱਖੀ ਕਿਰਤੀਆਂ ਦਾ ਧਰਮ ਹੈ, ਵਿਹਲੜਾਂ ਦਾ ਨਹੀ

ਤੀਜੀ ਗੱਲ, ਜੋ ਸਭ ਤੋਂ ਮਹਤਵ ਪੂਰਨ ਹੈ, ਉਹ ਇਹ ਹੈ ਕਿ ਸਰੀਰ ਸਾਡਾ ਸਰਗੁਣ ਸਰੂਪ ਹੈ। ਜੇ ਕਰ ਤੁਸੀਂ ਸਾਡੇ ਸਰੀਰ ਨਾਲ ਜੁੜੋਗੇ, ਸਾਡੇ ਸਰੀਰ ਦਾ ਧਿਆਨ ਧਰੋਗੇ, ਤਾਂ ਤਹਾਨੂੰ ਇੱਕ ਦਿਨ ਸਾਡੇ ਨਾਲੋਂ ਵਿਛੜਨਾ ਪੈ ਜਾਏਗਾ। ਕਿਉਂਕਿ, ਸਰੀਰ ਕਾਲ ਚੱਕਰ ਦੇ ਅਧੀਨ ਹੋਣ ਕਰਕੇ ਬਿਨਸਨਹਾਰ ਹੈ। ਇਸ ਨੇ ਇੱਕ ਦਿਹਾੜੇ ਮਿੱਟੀ ਵਿੱਚ ਰੁਲਣਾ ਹੈ। ਤਦੇ ਤਾਂ ਅਸਾਂ ਸਰੀਰ ਨੂੰ ਸੰਬੋਧਨ ਕਰਕੇ ਆਖਿਆ ਹੈ; ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ` ਪਰ, ਸ਼ਬਦ ਸਾਡਾ ਹਿਰਦਾ ਹੈ। ਸਾਡੀ ਆਤਮਾ ਹੈ। ਇਹ ਸਾਡਾ ਨਿਰਗੁਣ ਸਰੂਪ ਹੈ, ਜੋ ਮਰਨਹਾਰ ਨਹੀਂ। ਸਗੋਂ, ਅਬਿਨਾਸ਼ੀ ਹੈ। ਹਮੇਸ਼ਾਂ ਕਾਇਮ ਰਹਿਣ ਵਾਲਾ ਹੈ।

ਸੋ, ਇਸ ਲਈ ਪਿਆਰਿਓ! ਅਸੀਂ ਤਾਂ ਚਹੁੰਦੇ ਹਾਂ ਕਿ ਤੁਸੀਂ ਗੁਰ ਸ਼ਬਦ ਨਾਲ ਜੁੜੋ। ਕਿਉਂਕਿ, ਜੇ ਕਰ ਤੁਸੀਂ ਗੁਰਸ਼ਬਦ ਨਾਲ ਜੁੜੋਗੇ, ਗੁਰਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਜੀਵੋਗੇ ਤਾਂ ਤਹਾਨੂੰ ਸਾਡੇ ਨਾਲੋਂ ਵਿਛੜਨਾ ਨਹੀ ਪਵੇਗਾ। ਤਹਾਨੂੰ ਸੰਪੂਰਨ ਜ਼ਿੰਦਗੀ ਵਿੱਚ ਹਰ ਸਮੇਂ, ਹਰੇਕ ਥਾਂ ਗੁਰਸ਼ਬਦ ਤੋਂ ਹਰ ਪ੍ਰਕਾਰ ਦੀ ਅਗਵਾਈ ਮਿਲਦੀ ਰਹੇਗੀ। ਇਸ ਪ੍ਰਕਾਰ ਗੁਰਸ਼ਬਦ ਸਰੂਪ ਵਿੱਚਸਤਿਗੁਰੂ`, ਸਦਾ ਹੀ ਤੁਹਾਡੇ ਅੰਗ ਸੰਗ ਵਰਤਦਾ ਰਹੇਗਾ। ਸਤਿਗੁਰੂ ਜੀ ਦਾ ਅਜਿਹਾ ਕਥਨਸ਼੍ਰੀ ਗੁਰ ਨਾਨਕ ਪ੍ਰਕਾਸ਼` ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਉਂ ਕਲਮਬੰਦ ਕੀਤਾ ਹੈ:

ਬੋਲੇ ਸ਼੍ਰੀ ਪ੍ਰਭਹਮ ਪੱਗ ਤਹਿਂਵਾ। ਬਸਹਿਂ ਸਦਾ, ਸਤਿਸੰਗਤ ਜਹਿਂਵਾ

ਧਰਮ ਕ੍ਰਿਤ ਕਰ ਵੰਡ ਸੋ ਖਾਓ। ਚਰਨ ਸਰਨ ਨਿੱਤ ਇਉਂ ਜਿ ਕਮਾਓ

ਸਰਗੁਣ ਰੂਪ ਸਰੀਰ ਪਛਾਨੋ। ਸ਼ਬਦ ਰਿਦਾ ਮਮ, ਨਿਰਗੁਣ ਮਾਨੋ

ਮਿਲੇ ਸਰੀਰ ਬਿਛੁਰ ਸੇ ਜਾਵਹਿਂ। ਸ਼ਬਦ ਮਿਲੇ ਨਾ ਬਿਛੁਰਨ ਪਾਵਹਿਂ` ੫੬

{ਉਤਰਾਰਧ ਅਧਿਆਇ-੪੨}

ਪੰਜਾਬ ਦੀ ਧਰਤੀ ਉਪਰ ਸ਼੍ਰੀ ਤਰਨ-ਤਾਰਨ ਦੇ ਜਿਲੇ ਵਿੱਚ ਇੱਕ ਬੜਾ ਪ੍ਰਸਿੱਧ ਨਗਰ ਹੈਚੋਹਲਾ` ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਨਗਰ ਦੇ ਲੋਕਾਂ ਦੇ ਸੇਵਾ ਤੋਂ ਪ੍ਰਸੰਨ ਹੋ ਕੇ ਬਖ਼ਸ਼ਿਸ਼ ਭਰਿਆ ਬਚਨ ਕੀਤਾ ਸੀ, “ਚੋਹਲਾ, ਗੁਰੂ ਕਾ ਓਲ੍ਹਾ ਇਥੋਂ ਦੇ ਇੱਕ ਗੁਰਮੁਖ ਗੁਰਸਿਖ ਸਾਧੂ ਹੋਏ ਹਨ ਬਾਬਾਦੇਵਾ ਸਿੰਘ` ਜੀ। ਦਾਸ ਨੂੰ ਬਚਪਨ ਵਿੱਚ ਉਨ੍ਹਾਂ ਦੀ ਸੰਗਤ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਰਿਹਾ ਹੈ। ਉਨ੍ਹਾਂ ਪਾਸ ਇੱਕ ਬਿਰਧ ਗ੍ਰਹਿਸਥੀ ਜੋੜਾ ਆਇਆ। ਮਾਈ ਨੇ ਅੱਖਾਂ ਵਿੱਚ ਹੰਝੂ ਵਹਾਉਂਦਿਆਂ ਹੱਥ ਜੋੜ ਕੇ ਆਖਿਆ ਕਿਬਾਬਾ ਜੀ! ਪਤਾ ਨਹੀ! ਸਾਡੀ ਕਿਸਮਤ ਨੂੰ ਕੀ ਹੋ ਗਿਆ ਹੈ? ਪਤਾ ਨਹੀ! ਕੀ ਹੋ ਗਿਆ ਹੈ?

ਬਾਬਾ ਦੇਵਾ ਸਿੰਘ ਜੀ ਦਿਲਾਸਾ ਦਿੰਦੇ ਹੋਏ ਬੋਲੇਅੱਲਾਹ ਰੱਖੀ! ਦੱਸ ਤਾਂ ਸਹੀ, ਕੀ ਗੱਲ ਮਾਈ ਹੁਟਕੋਰੇ ਲੈਂਦੀ ਹੋਈ ਬੋਲੀ: ਮਹਾਰਾਜ! ਕੀ ਦਸਾਂ! ਪਹਿਲਾਂ ਮੈਂ ਪੇਕੇ ਘਰ ਆਪਣੀ ਮਾਤਾ ਜੀ ਨਾਲ ਇੱਕ ਬਹੁਤ ਪ੍ਰਸਿਧੀ ਪ੍ਰਾਪਤ ਸੰਤ ਨੂੰ ਗੁਰੂ ਧਾਰਨ ਕੀਤਾ। ਬਾਬਾ ਜੀ! ਮਾੜੀ ਕਿਸਮਤ! ਮੇਰੇ ਵਿਆਹ ਵਾਲੇ ਦਿਨ ਹੀ ਉਹ ਜੋਤੀ-ਜੋਤਿ ਸਮਾ ਗਏ

ਫਿਰ, ਮੈਂ ਆਪਣੇ ਪਤੀ ਨੂੰ ਲੈ ਕੇ ਇੱਕ ਹੋਰ ਗੁਰੂ ਜੀ ਦੀ ਸ਼ਰਨ ਤੱਕੀ ਤੇ ਉਹਦੇ ਪਾਸੋਂ ਨਾਮ ਲਿਆ। ਰੱਬ ਜਾਣੇ ਜੀ! ਡੇਰੇ ਵਿੱਚ ਉਸ ਨੇ ਕੀ ਕਰਤੂਤ ਕੀਤੀ, ਲੋਕਾਂ ਨੇ ਉਸ ਨੂੰ ਕੁੱਟ ਕੁੱਟ ਕੇ ਹੀ ਮਾਰ ਸੁਟਿਆ। ਮਹਾਰਾਜ! ਅਸੀਂ ਤਾਂ ਭੋਲੇ-ਭਾਲੇ ਬੰਦੇ ਹਾਂ। ਹਰੇਕ ਤੇ ਵਿਸ਼ਵਾਸ਼ ਕਰ ਲੈਂਦੇ ਹਾਂ। ਸਾਨੂੰ ਕੀ ਪਤਾ ਸੀ ਕਿ ਇਹ ਸਾਧ ਹੰਸ ਨਹੀ, ਬਗਲਾ ਹੈ। ਉਥੇ, ਨੇੜੇ ਹੀ ਬੈਠੇ ਸਨ ਉਸ ਡੇਰੇ ਦੇ ਪਾਠੀ ਭਾਈ ਮਹਿੰਦਰ ਸਿੰਘ, ਉਹ ਬੋਲੇ; ਵਾਹ! ਵਾਹ! ਸਤਿਗੁਰੂ ਜੀ ਦੇ ਬਚਨ ਬਿਲਕੁਲ ਸੱਚ ਹਨ;

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ।।

ਜੇ ਜਾਣਾ ਬਗੁ ਬਪੁੜਾ ਜਨਮਿ ਭੇੜੀ ਅੰਗੁ।। {ਗੁ. ਗ੍ਰੰ. ਪੰ. ੧੩੮੪}

ਬਾਬਾ ਜੀ ਬੋਲੇ; ਭਲਿਆ ਅਰਦਾਸ ਕਰਿਆ ਕਰਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰਿ ਹਥ` ਹਾਂ ਮਾਈ! ਤੂੰ ਆਪਣੀ ਕਹਾਣੀ ਸੁਣਾਂ। ਮਾਈ ਬੋਲੀ; ਮਹਾਰਾਜ! ਤੁਹਾਡੇ ਵਰਗੇ ਹੀ ਇੱਕ ਸੰਤ ਜੀ ਪਾਸੋਂ ਹੀ ਅਸੀਂ ਬਚਨ ਸੁਣੇ ਸਨ ਕਿਨਿਗੁਰੇ ਕਾ ਹੈ ਨਾਉ ਬੁਰਾ`, ਨਿਗੁਰੇ ਨੂੰ ਦਰਗਾਹ ਵਿੱਚ ਢੋਈ ਨਹੀ ਮਿਲਦੀ। ਇਸ ਲਈ ਅਸੀਂ ਡਰਦੇ ਮਾਰੇ ਇੱਕ ਹੋਰ ਬਜ਼ੁਰਗ ਸਾਧੂ ਕੋਲ ਗਏ ਅਤੇ ਉਸ ਪਾਸੋਂ ਨਾਮ-ਮੰਤਰ ਲਿਆ। (ਮੱਥੇ ਉਤੇ ਹੱਥ ਮਾਰ ਕੇ ਬੋਲੀ) ਮਹਾਰਾਜ! ਮਾੜੀ ਕਿਸਮਤ ਨੂੰ ਕੁੱਝ ਦਿਨ ਪਹਿਲਾਂ ਉਹ ਵੀ ਮਰ ਗਿਆ ਜੇ। ਇਸ ਲਈ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ।

ਬਾਬਾ ਦੇਵਾ ਸਿੰਘ ਜੀ ਨੇ ਹੱਥ ਦੇ ਇਸ਼ਾਰੇ ਨਾਲ ਮਾਈ ਨੂੰ ਚੁੱਪ ਕਰਾਇਆ ਅਤੇ ਮੁਸਕਰਾਂਦੇ ਹੋਏ ਬੋਲੇ; “ਬੀਬਾ ਜੀ ਹੁਣ ਫਿਰ ਸਾਨੂੰ ਵੀ ਮਾਰਨ ਦਾ ਇਰਾਦਾ ਹੈ ਉਥੇ ਬੈਠੇ ਸਾਰੇ ਲੋਕ ਖਿੜ ਖਿੜਾ ਕੇ ਹੱਸੇ। ਬਾਬਾ ਦੇਵਾ ਸਿੰਘ ਜੀ ਫਿਰ ਬੋਲੇਪੁਤਰ ਸਾਡਾ ਵੀ ਕੀ ਪਤਾ ਹੈ, ਕਿਹੜੇ ਵੇਲੇ ਸੁਆਸ ਨਿਕਲ ਜਾਣ। ਕਿਹੜੇ ਵੇਲੇ ਮਨ ਡੋਲ ਜਾਵੇ। ਇਸ ਦਾ ਕੋਈ ਭਰੋਸਾ ਨਹੀ, ਭਾਈ! ਜਿਸ ਨੇ ਭਰੋਸਾ ਕੀਤਾ, ਬਸ! ਓਹੀ ਮਰਿਆ। ਇਸ ਖੁਟੜ ਮਨ ਦਾ ਭਰੋਸਾ ਤਾਂ ਪ੍ਰਤੱਖ ਹਰਿ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਨਹੀ ਕੀਤਾ। ਮਨ ਦੀਆਂ ਚਾਲਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਇਉਂ ਆਖਿਆ ਹੈ:

ਕਵਨ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ।।

ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ।। {ਗੁ. ਗ੍ਰੰ. ਪੰ. ੮੧੫}

ਅਰਥ:-ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ? ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ

ਸੋ, ਇਸੇ ਲਈ ਭਗਤ ਕਬੀਰ ਜੀ ਆਖਿਆ ਹੈ ਕਿ ਭਾਈ! ਐਸਾ ਗੁਰੂ ਧਾਰਨ ਕਰੋ ਕਿ ਦੂਜੀ ਵਾਰ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ। ਭਾਵ, ਬਾਰ ਬਾਰ ਗੁਰੂ ਬਦਲਨਾ ਨਾਹ ਪਵੇ। ਸੋ ਗੁਰੁ ਕਰਹੁ ਜਿ ਬਹੁਰਿ ਕਰਨਾ` (ਗੁ, ਗ੍ਰੰ. ਪੰ. ੩੨੭) ਭਾਈ! ਇਹੀ ਕਾਰਨ ਸੀ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ਼ਬਦ ਗੁਰੂ ਦੇ ਸਿਧਾਂਤ ਉਪਰ ਵਧੇਰੇ ਜ਼ੋਰ ਦਿਤਾ।ਬਾਣੀ ਗੁਰੂ ਗੁਰੂ ਹੈ ਬਾਣੀ` (ਗੁ. ਗ੍ਰ. ਪੰ. ੯੯੨) ਦਾ ਇਲਾਹੀ ਨਗਮਾ ਗਾਇਆ ਅਤੇ ਆਖਿਰ ਵਿੱਚ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਕਿ ਨਾ ਤਾਂ ਕਿਸੇ ਵਿਅਕਤੀ ਦੀ ਮੰਦੀ ਕਰਤੂਤ ਕਰਕੇ ਪਛਤਾਣਾ ਪਵੇ ਅਤੇ ਨਾ ਹੀ ਸਾਨੂੰ ਬਾਰ ਬਾਰ ਗੁਰੂ ਬਦਲਣਾ ਪਵੇ।

ਪਿਆਰਿਓ! ਸਾਨੂੰ ਸਦਾ ਚੇਤੇ ਰਖਣਾ ਚਾਹੀਦਾ ਹੈ ਕਿ ਗੁਰਬਾਣੀਗੁਰ-ਪ੍ਰਸਾਦੁ` ਹੈ। ਜਗਤ ਜਲੰਦਾ ਤੇ ਡੁੱਬਦਾ ਵੇਖ ਕੇ ਮਿਹਰਵਾਨ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੇ ਉਧਾਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੰਗ੍ਰਹਿਤ ਕੀਤੀ ਤੇ ਐਲਾਨ ਕੀਤਾ ਹੈ ਕਿ ਜਿਹੜਾ ਕੋਈ ਮਨੁੱਖ ਗੁਰਬਾਣੀ ਦੁਆਰਾ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਂਦਾ ਹੈ ਅਤੇ ਇਸ ਪ੍ਰਕਾਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦਾ ਉਪਦੇਸ਼ ਹੋਰਨਾ ਨੂੰ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤਿ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ। ਉਹ ਮਨੁੱਖ ਆਪਣੇ ਅੰਦਰੋਂ ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ ਦੇ ਕੀਤੇ ਹੋਏ ਵਿਕਾਰਾਂ ਦੀ ਮੈਲ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਲੋਕ ਪ੍ਰਲੋਕ ਵਿੱਚ ਉਸ ਦਾ ਮੂੰਹ ਰੌਸ਼ਨ ਰਹਿੰਦਾ ਹੈ, ਕਿਉਂਕਿ ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ: “ਕੋਈ ਗਾਵੈ ਕੋ ਸੁਣੈ, ਕੋਈ ਕਰੈ ਬੀਚਾਰੁ।। ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਇ ਉਧਾਰੁ।। ਕਿਲਬਿਖ ਕਾਟੈ ਹੋਇ ਨਿਰਮਲਾ, ਜਨਮ ਜਨਮ ਮਲੁ ਜਾਇ।। ਹਲਤਿ ਪਲਤਿ ਮੁਖੁ ਊਜਲਾ, ਨਹ ਪੋਹੈ ਤਿਸੁ ਮਾਇ।। “ {ਗੁ. ਗ੍ਰੰ. ਪੰ. ੩੦੦}

ਸੋ ਲੋੜ ਤਾਂ ਹੁਣ ਇਹ ਹੈ ਕਿ ਅਸੀਂਗੁਰ-ਪ੍ਰਸਾਦੁ` ਦੇ ਪ੍ਰਗਟ ਸਰੂਪਸ੍ਰੀ ਗੁਰੂ ਗ੍ਰੰਥ ਸਾਹਿਬ, ਜੀ ਦੀ ਸੰਗਤ ਕਰਦੇ ਹੋਏ ਗੁਰ-ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਤੋਂ ਗੁਰਪ੍ਰਸਾਦਿ` ਦੇ ਮੂਲ-ਮਹਾਂਵਾਕ ਵਾਲੇ ਰੱਬੀ ਗੁਣ ਆਪਣੇ ਅੰਦਰੋਂ ਪ੍ਰਗਟ ਕਰੀਏ। ਕਿਉਂਕਿ, ਗੁਰਬਾਣੀ ਅੰਦਰ ਗੁਰੂ-ਸੰਗਤ ਦੇ ਸਿੱਟੇ ਵਜੋਂ ਨਾਮੁ ਦੀ ਪ੍ਰਾਪਤੀ ਆਤਮਿਕ-ਤ੍ਰਿਪਤੀ ਤੇ ਰੱਬੀ-ਗੁਣਾਂ ਦੇ ਪ੍ਰਗਾਸ ਹੋਣ ਦੇ ਰੂਪ ਵਿੱਚ ਹੀ ਮੰਨੀ ਗਈ ਹੈ। ਜਿਵੇਂ ਗੁਰਵਾਕ ਹੈ:

ਹਰਿ ਜਨ ਕੇ ਵਡਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ।।

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ।। {ਗੁ. ਗ੍ਰੰ. ਪੰ. ੧੦।।  

gurU gRMQ dy pMQ dw syvwdwr : jgqwr isMG jwck inaUXwrk, Pon: 631-592-4335


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top