Share on Facebook

Main News Page

ਅੰਧੇ ਏਕ ਨ ਲਾਗਈ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

ਇੱਕ ਸ਼ਬਦ ਪੜ੍ਹਦੇ ਪੜ੍ਹਦੇ ਰਾਗੀ ਸਿੰਘ ਨੇ ਵਿਚ ਹੀ ਦੂਜਾ ਸ਼ਬਦ ਸ਼ੁਰੂ ਕਰ ਦਿੱਤਾ, ਥੋੜੀ ਦੇਰ ਬਾਅਦ ਓਹ ਵਾਪਿਸ ਪਹਿਲੇ ਸ਼ਬਦ ਨੂੰ ਪੜਨ ਲੱਗੇ, ਫਿਰ ਅਚਾਨਕ ਹੀ ਫਿਰ ਦੂਜੇ ਸ਼ਬਦ ਤੇ ਪਹੁੰਚ ਗਏ ! ਨਾਲ ਜਿਥੇ ਜਿਥੇ ਰਾਗ ਦੀ ਸਮਝ ਨਹੀਂ ਪੈ ਰਹੀ ਸੀ ਉਸ ਸ਼ਬਦ ਦੇ ਵਿਚਕਾਰ ਵਾਹਿਗੁਰੂ ਜੋੜ ਕੇ ਬੁੱਤਾ ਸਾਰਿਆ ਜਾ ਰਿਹਾ ਸੀ !

ਹੱਥ ਵਿਚ “ਕੀਰਤਨ ਦੀ ਪੋਥੀ” ਫੜੀ ਹਰਮਨ ਸਿੰਘ ਪਰੇਸ਼ਾਨ ਜਿਹਾ ਹੋ ਗਿਆ ! ਇੱਕ ਸ਼ਬਦ ਪੜ੍ਹਦੇ ਪੜ੍ਹਦੇ ਦੂਜਾ ਸ਼ਬਦ ਤੇ ਫਿਰ ਪਹਿਲਾ ... ਫਿਰ ਦੂਜਾ ... ਵਿਚੋਂ ਕਿਧਰੋ ਕਿਧਰੋਂ ਇੱਕ-ਦੋ ਤੁੱਕਾਂ ਤੇ ਧਾਰਨਾਵਾਂ ਆਪਣੀ ਮਰਜੀ ਨਾਲ ! ਕਦੀ ਇੱਕ ਵਰਕਾ ਵੇਖੇ ਕਦੀ ਦੂਜਾ ! ਪਰੇਸ਼ਾਨ ਹੋ ਕੇ ਉਸਨੇ ਕੀਰਤਨ ਪੋਥੀ ਰੱਖ ਦਿੱਤੀ ਤੇ ਕੀਰਤਨ ਤੋਂ ਬਾਅਦ ਰਾਗੀ ਸਿੰਘ ਨੂੰ ਮਿਲਣ ਦਾ ਫੈਸਲਾ ਕੀਤਾ)

ਹਰਮਨ ਸਿੰਘ : ਸਿੰਘ ਜੀ, ਆਪ ਜੀ ਇੱਕੋ ਸ਼ਬਦ ਹੀ ਪੂਰਾ ਕਿਓਂ ਨਹੀਂ ਪੜ੍ਹਦੇ ? ਵਿਚੋਂ ਵਿਚੋਂ ਦੂਜੇ ਸ਼ਬਦ ਤੇ ਧਾਰਨਾਵਾਂ ਕਿਓਂ ਲਗਾਉਂਦੇ ਹੋ ? ਇਹ ਤੇ ਕੀਰਤਨ ਦੀ ਪਿਰਤ ਨਹੀਂ?

ਰਾਗੀ ਸਿੰਘ (ਹਸਦੇ ਹੋਏ) : ਕਿਓਂ, ਮਜਾ ਨਹੀਂ ਆਇਆ ? ਅਸੀਂ ਤੇ ਇੱਕੋ ਭਾਵਾਰਥ ਵਾਲੇ ਦੋ ਸ਼ਬਦ ਰਲਾ ਕੇ ਪੜ੍ਹਦੇ ਹਾਂ, ਤਾਂਕਿ ਸੰਗਤਾਂ ਸਮਝ ਸੱਕਣ ! ਨਾਲੇ ਸਸ੍ਪੈਂਸ ਬਣਿਆ ਰਹਿੰਦਾ ਹੈ ਕੀ ਸ਼ਬਦ ਹੈ ਕਿਹੜਾ ?

ਹਰਮਨ ਸਿੰਘ : ਸਿੰਘ ਜੀ, ਜੇਕਰ ਇੰਜ ਕਰਨ ਨਾਲ ਜਿਆਦਾ ਸਮਝ ਆਉਂਦੀ ਤੇ ਗੁਰੂ ਸਾਹਿਬ ਆਪ ਹੀ ਇਸ ਤਰਾਂ ਕਰ ਦਿੰਦੇ ! ਸਿੰਘ ਜੀ, ਇੱਕੋ ਸ਼ਬਦ ਨੂੰ ਆਪ ਜੀ ਇੱਕ ਇੱਕ ਘੰਟਾ ਬਾਰ ਬਾਰ ਪੜ੍ਹਦੇ ਰਹਿੰਦੇ ਹੋ ! ਸ਼ਬਦ ਨਾਲੋਂ ਜਿਆਦਾ ਤੇ ਟਿਊਨਾਂ ਵਜਦੀਆਂ ਹਨ ਵਾਜੇ ਦੀਆਂ ! ਕਿਓਂ ਨਹੀਂ ਆਪ ਜੀ ਸਾਧਾਰਨ ਢੰਗ ਨਾਲ ਸ਼ਬਦ ਗਾਇਣ ਕਰਦੇ, ਇਹ ਸ਼ਬਦਾਂ ਦੀ “ਰੀ-ਮਿਕਸ” ਕਰਨੀ ਜਰੂਰੀ ਹੈ ? ਇਤਨੇ ਸਮੇਂ ਵਿਚ ਆਪ ਜੀ ਚਾਹੋ ਤੇ ਤਿੰਨ-ਚਾਰ ਸ਼ਬਦ ਬੜੇ ਹੀ ਪ੍ਰੇਮ ਪਿਆਰ ਨਾਲ ਗਾਇਣ ਕਰ ਸਕਦੇ ਹੋ !

ਰਾਗੀ ਸਿੰਘ (ਥੋੜਾ ਜਿਹਾ ਪਰੇਸ਼ਾਨ ਜਿਹਾ ਹੋ ਕੇ) : ਫਿਰ ਸਾਡੇ ਤੇ ਬਾਕੀ ਰਾਗੀਆਂ ਵਿਚ ਫ਼ਰਕ ਕੀ ਰਿਹ ਗਿਆ ? ਸਾਡੇ ਕੀਰਤਨ ਤੇ ਨੌਜਵਾਨ ਬਹੁਤ ਜੁੜਦੇ ਨੇ ਤੇ ਉਨ੍ਹਾਂ ਨੂੰ ਤੇਜ ਟ੍ਰੈਕ ਵਾਲੇ ਸ਼ਬਦ ਤੇ ਵਿਚ ਇਹ ਦੋ ਸ਼ਬਦਾਂ ਨੂੰ ਰਲਾ ਕੇ ਪੜ੍ਹਨ ਦਾ ਫਾਰਮੂਲਾ ਬਹੁਤ ਚੰਗਾ ਲਗਦਾ ਹੈ !

ਹਰਮਨ ਸਿੰਘ : ਆਮ ਸ਼ਰਧਾਲੂ ਤੇ ਤੁਹਾਡੀ ਇਸ ਕਲਾਕਾਰੀ ਨੂੰ ਸਮਝ ਹੀ ਨਹੀਂ ਪਾਉਂਦਾ ਤੇ ਬਾਅਦ ਵਿਚ ਜਦੋਂ ਸ਼ਬਦ ਮੂੰਹ ਜਬਾਨੀ ਪੜ੍ਹਦਾ ਹੈ ਤਾਂ ਅਕਸਰ ਦੋ ਸ਼ਬਦ ਜੋੜ ਦਿੰਦਾ ਹੈ ਜਾਨੇ ਅਨਜਾਨੇ ਵਿੱਚ ! ਤੁਸੀਂ ਆਪ ਹੀ ਆਪਣੇ ਗੁਰੁ ਪਿਤਾ ਦੀ ਗੱਲ ਨਹੀ ਮੰਨ ਰਹੇ ਤੇ ਫਿਰ ਕਿਸੀ ਹੋਰ ਨੂੰ ਕੀ ਕਹਿਣਾ ਹੈ ?

ਰਾਗੀ ਸਿੰਘ : ਜੋ ਸ਼ਰਧਾਲੂ ਅੱਤੇ ਕੈਸਟ ਕੰਪਨੀਆਂ ਸੁਣਨਾ ਤੇ ਸੁਨਾਉਣਾ ਚਾਹੁੰਦੇ ਨੇ ਅਸੀਂ ਤੇ ਓਹੀ ਸੁਨਾਉਣਾ ਹੈ, ਵਰਨਾ ਸਾਨੂੰ ਫਿਰ ਪੁਛਣਾ ਕਿਸਨੇ ਹੈ ? (ਮੂੰਹ ਫੇਰ ਕੇ ਚਲਾ ਜਾਉਂਦਾ ਹੈ)

ਹਰਮਨ ਸਿੰਘ ਹੈਰਾਨੀ ਨਾਲ ਰਾਗੀ ਸਿੰਘ ਦਾ ਮੁਹੰ ਵੇਖਦਾ ਹੈ, ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਵੀ ਗੁਰਮੁਖ ਦੀ ਪਦਵੀ ਧਾਰਣ ਕਿੱਤੀ ਬੈਠਾ ਹੈ ! ਹਰਮਨ ਦੇ ਖਿਆਲਾਂ ਵਿਚ ਹੰਸ ਔਰ ਬਹੁਲਾ ਚੱਲਣ ਲੱਗ ਪੈਂਦੇ ਹਨ, ਦੋਵੇਂ ਹੀ ਚਿੱਟੇ ਹੁੰਦੇ ਹਨ ! ਉਸਦੇ ਮੂਹੋਂ ਨਿਕਲਦਾ ਹੈ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top