ਮੇਰਾ
ਸਿਰ ਦੁਖਦਾ ਹੈ, ਮੈਂ ਪਗੜੀ ਨਹੀਂ ਬੰਨ ਸਕਦਾ ! (ਪਰੇਸ਼ਾਨ ਜਿਹੇ
ਮਨਵੀਤ ਨੇ ਕਿਹਾ) !
ਅੱਛਾ ? ਹੋਰ ਕੋਈ ਪਰੇਸ਼ਾਨੀ ਤੇ ਨਹੀਂ, ਪਗੜੀ ਬੰਨਣ ਨਾਲ ? {ਅੰਦਰੋਂ ਹਸਦੇ ਹੋਏ
ਸਾਹਿਬ ਸਿੰਘ ਨੇ ਪੁਛਿਆ} !
ਮਨਵੀਤ ਸਿੰਘ : ਗਰਮੀਆਂ ਵਿਚ ਤੇਜ ਧੁੱਪ ਹੁੰਦੀ ਹੈ ਤੇ
ਪਗੜੀ ਨਹੀਂ ਬੰਨੀ ਜਾਂਦੀ ! ਗਰਮੀ ਲਗਦੀ ਹੈ ...ਵਗੈਰਾ... ਵਗੈਰਾ !
ਸਾਹਿਬ ਸਿੰਘ : ਚਲ ਕੋਈ ਨਹੀਂ ! ਤੇਨੂੰ ਮੈਂ ਨਹੀਂ ਰੋਕਦਾ,
ਪਰ ਮੇਰੀਆਂ ਕੁਝ ਗਲਾਂ ਦਾ ਜਵਾਬ ਤੇ ਦੇਵੇਂਗਾ ?
ਮਨਵੀਤ ਸਿੰਘ : ਹਾਂਜੀ ਵੀਰ ਜੀ ਪੁੱਛੋ ? ਬੱਸ ਇਹ ਕੰਮ ਨਾ
ਕਹੋ !
ਸਾਹਿਬ ਸਿੰਘ : ਜਦੋਂ ਕਿਸੀ ਦਾ ਸਿਰ ਦੁਖਦਾ ਤੇ ਤੇ ਓਹ ਕੀ
ਕਰਦਾ ਹੈ ?
ਮਨਵੀਤ ਸਿੰਘ : ਲਓ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ..
ਓਹ ਕੱਸ ਕੇ ਮੱਥੇ ਤੇ ਪੱਟੀ ਬੰਨਦਾ ਹੈ ! ਜੇਕਰ ਪੱਟੀ ਨਾਲ ਫ਼ਰਕ ਨਾ ਪਵੇ ਤੇ ਦਵਾਈ ਵੀ ਖਾ
ਸਕਦਾ ਹੈ !
ਸਾਹਿਬ ਸਿੰਘ : ਅੱਛਾ ਜਦੋਂ ਲੂ ਚਲਦੀ ਹੈ ਤੇ ਲੋਕੀ ਗਰਮੀ
ਦੀ ਦੋਪਹਿਰ ਵਿਚ ਕਿਵੇਂ ਬਾਹਰ ਨਿਕਲਦੇ ਨੇ ?
ਮਨਵੀਤ ਸਿੰਘ : ਜਿਆਦਾ ਗਰਮੀ ਵਿਚ ਲੋਕੀ ਟੋਪੀ, ਗਮਛਾ
ਵਗੈਰਾ ਲੈ ਕੇ ਸਿਰ ਢੱਕ ਕੇ ਚਲਦੇ ਨੇ !
ਸਾਹਿਬ ਸਿੰਘ : ਜਦੋਂ ਜਿਆਦਾ ਸਰਦੀ (ਠੰਡ) ਪੈਂਦੀ ਹੈ ਤੇ
ਲੋਕੀ ਕੀ ਕਰਦੇ ਨੇ ?
ਮਨਵੀਤ ਸਿੰਘ : ਲੋਕੀ ਊਨੀ ਟੋਪੀ ਪਾਉਂਦੇ ਨੇ, ਮਫਲਰ ਬੰਨ
ਲੈਂਦੇ ਨੇ ਸਿਰ ਤੇ, ਤਾਂਕਿ ਠੰਡ ਕੰਨਾ ਤੇ ਸਿਰ ਨੂੰ ਨਾ ਲੱਗੇ !
ਸਾਹਿਬ ਸਿੰਘ (ਹਸਦੇ ਹੋਏ) : ਫਿਰ ਇੱਕ ਗੱਲ ਦੱਸ ! ਜੱਦ
ਸਿਰ ਦਰਦ ਵੇਲੇ ਕੋਈ ਕਪੜਾ ਬੰਨਣ ਨਾਲ ਲੋਕਾਂ ਦਾ ਸਿਰ ਦਰਦ ਦੂਰ ਹੋ ਜਾਂਦਾ ਹੈ ਤੇ ਫਿਰ ਅਸੀਂ
ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! ਜੇਕਰ ਗਰਮੀਆਂ ਵਿਚ ਸਿਰ ਢਕਣ ਨਾਲ ਗਰਮੀ ਨਹੀਂ ਚੜ੍ਹਦੀ ਤੇ
ਫਿਰ ਅਸੀਂ ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! (ਇੱਕ ਵਾਰ ਧਿਆਨ ਨਾਲ ਮਨਵੀਤ ਵੱਲ ਵੇਖਦਾ ਹੈ)
! ਜੇਕਰ ਸਰਦੀਆਂ ਵਿਚ ਸਿਰ ਤੇ ਕੰਨ ਢੱਕਣ ਨਾਲ ਠੰਡ ਨਹੀਂ ਲੱਗਦੀ ਤੇ ਵੀਰ ਅਸੀਂ ਤੇ ਇਹ ਕੰਮ
ਪਹਿਲਾਂ ਤੋਂ ਹੀ ਕਰ ਰਹੇ ਹਾਂ !
ਮਨਵੀਤ ਸਿੰਘ (ਕੁਝ ਸਮਝਣ ਦੀ ਕੋਸਿਸ਼ ਕਰਦਾ ਹੋਇਆ) : ਤੁਸੀਂ
ਕਹਿਣਾ ਕੀ ਚਾਹੁੰਦੇ ਹੋ ?
ਸਾਹਿਬ ਸਿੰਘ : ਹੁੱਜਤਾਂ ਨਾਲ ਨਹੀਂ ਬਲਕਿ ਇੱਛਾ ਸ਼ਕਤੀ
ਨਾਲ ਕੰਮ ਹੁੰਦੇ ਨੇ ! ਵਿਚਾਰ ਕਰੋ ਕੀ ਮੈਂ ਤੁਹਾਨੂੰ ਕੀ ਕਿਹਾ ਹੈ !
ਮਨਵੀਤ ਸਿੰਘ (ਕੁਝ ਦੇਰ ਗੱਲ ਤੇ ਵਿਚਾਰ ਕਰਨ ਤੋਂ ਬਾਅਦ)
: ਓਏ ! ਮੈਂ ਇਤਨੀ ਨਿੱਕੀ ਜਿਹੀ ਗੱਲ ਸਮਝ ਨਹੀਂ ਪਾਇਆ ! ਲਾਨਤ ਹੈ ! ਹੁਣ ਮੈਂ ਸਮਝ ਗਿਆ ਵੀਰ
ਜੀ ਕੀ ਦਰਦ ਦਸਤਾਰ ਕਰਕੇ ਨਹੀਂ ਬਲਕਿ ਮੇਰੀ ਕਮਜੋਰ ਸੋਚ ਕਰਕੇ ਮਹਿਸੂਸ ਹੋ ਰਿਹਾ ਸੀ ! ਅੱਗੇ
ਤੋਂ ਢੁਚਰਾਂ ਬੰਦ ਤੇ ਦਸਤਾਰ (ਪਗੜੀ) ਸ਼ੁਰੂ ! {ਹੱਸ ਕੇ ਵੇਖਦਾ ਹੈ} !