Share on Facebook

Main News Page

ਅਵਰ ਉਪਦੇਸੈ ਆਪਿ ਨਾ ਕਰੈ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਅੱਜ ਇਤਵਾਰ ਦਾ ਦਿਹਾੜਾ ਹੈ, ਚਲੋ ਸਾਰੇ ਕਿਧਰੇ ਹੋ ਕੇ ਆਈਏ ! (ਰਮੇਸ਼ ਨੇ ਕਿਹਾ) !

{ਚਾਰੇ ਦੋਸਤ ਪਹਿਲਾਂ ਗੁਰੂਦੁਆਰਾ ਸਾਹਿਬ ਦਰਸ਼ਨ ਕਰਨ ਗਏ ਤੇ ਫਟਾਫਟ ਮਥਾ ਟੇਕ ਕੇ ਬਾਹਰ ਆ ਗਏ ! ਰਮੇਸ਼ ਨੇ ਕਿਹਾ ਕੀ ਮੈਂ ਜਰਾ ਮੰਦਰ ਵੀ ਹੋ ਆਉਂਦਾ ਹਾਂ ਉਸ ਤੋਂ ਬਾਅਦ ਫਿਰ ਇੰਡੀਆਂ ਗੇਟ ਚੱਲਾਂਗੇ ! ਮੰਦਰ ਜਾਉਂਦਾ ਹੈ ਤੇ ਆਪਣੇ ਇਸ਼ਟ ਦੀ ਮੂਰਤੀ ਅੱਗੇ ਸਿਰ ਨੀਵਾਂ ਕੇ ਵਾਪਿਸ ਆਉਂਦਾ ਹੈ!}

ਜਗਦੇਵ ਸਿੰਘ : ਤੂੰ ਇਹ ਮੂਰਤੀ ਪੂਜਾ ਕਿਉਂ ਕਰਦਾ ਹੈਂ ? ਪੱਥਰ ਵਿਚ ਰੱਬ ਨਹੀਂ ਹੁੰਦਾ ! ਜੇਕਰ ਪੱਥਰ ਵਿਚ ਰੱਬ ਹੁੰਦਾ ਤੇ ਸਭਤੋਂ ਪਹਿਲਾਂ ਮੂਰਤੀ ਘੜਨ ਵਾਲੇ ਨੂੰ ਹੀ ਮਾਰ ਦਿੰਦਾ, ਜਿਸਨੇ ਉਸ ਦੀ ਛਾਤੀ ਤੇ ਪੈਰ ਰਖ ਕੇ ਉਸ ਮੂਰਤੀ ਨੂੰ ਘੜਿਆ ਹੈ ! ਸਾਨੂੰ ਵੇਖ, ਅਸੀਂ ਕੋਈ ਮੂਰਤੀ ਪੂਜਾ ਨਹੀਂ ਕਰਦੇ ਤੇ ਕੇਵਲ ਇੱਕ ਰੱਬ ਤੇ ਯਕੀਨ ਕਰਦੇ ਹਾਂ (ਹਸਦਾ ਹੈ) ! [ਬਾਕੀ ਦੋਸਤ ਵੀ ਹਾਂ ਵਿਚ ਹਾਂ ਮਿਲਾਉਂਦੇ ਹਨ]

ਰਮੇਸ਼ (ਥੋੜਾ ਜਿਹਾ ਸਾਵਧਾਨ ਹੋ ਕੇ) : ਗੱਲ ਤੇ ਤੇਰੀ ਸਹੀ ਹੈ, ਜਗਦੇਵ ਤੇ ਮੈਂ ਇਸ ਗੱਲ ਨਾਲ ਸਹਿਮਤ ਵੀ ਹਾਂ, ਪਰ ਸਾਡੇ ਧਰਮ ਵਿਚ ਤੇ ਸਾਨੂੰ ਸ਼ੁਰੂ ਤੋਂ ਹੀ ਇਹ ਹੀ ਸਿਖਾਇਆ ਗਿਆ ਹੈ, ਤੇ ਅਸੀਂ ਉਸ ਪਰਮਾਤਮਾ ਨੂੰ ਮੂਰਤੀ ਰਾਹੀਂ ਭਾਲਦੇ ਹਾਂ ! ਇਹ ਸਹੀ ਹੈ, ਕੀ ਸਾਡੀ ਪੂਜਾ ਅਰਚਨਾ ਜਿਆਤਾਤਰ ਵਹਿਮ ਭਰਮ ਤੇ ਰੱਬ ਦੇ ਡਰ ਤੇ ਖੜੀ ਹੈ ! ਬਹੁਤ ਗੁੰਝਲਦਾਰ ਹੈ, ਇਹ ਸਾਡੀ ਕਹਾਣੀ ਪਰ ਇਸ ਦੇ ਗੁਝੇ ਭੇਦ ਦੀ ਪਾਰ ਪਾਉਣੀ ਬਹੁਤ ਔਖੀ ਹੈ !

ਕੁਲਬੀਰ ਸਿੰਘ : ਓਹੀ ਤੇ ! ਅਸੀਂ ਬਹੁਤ ਚੰਗੇ ਹਾਂ ਤੁਹਾਡੇ ਤੋਂ !

ਰਮੇਸ਼ (ਮੁਸ੍ਕੁਰਾ ਕੇ) : ਚੰਗੇ ਹੋ ਨਹੀਂ ! ਚੰਗੇ ਸੀ ! [ਮੁਸਕੁਰਾਹਟ ਹੋਰ ਗਹਿਰੀ ਕਰ ਲੈਂਦਾ ਹੈ] ਅੱਜ ਤੇ ਤੁਹਾਡੇ ਵਿਚੋਂ ਵੀ ਬਹੁਤੇ ਲੋਗ ਵਹਿਮਾਂ-ਭਰਮਾਂ ਤੇ ਹੋਰ ਪਾਖੰਡਾਂ ਵਿਚ ਫੱਸੇ ਹੋਏ ਨੇ ਜਿਸ ਨਾਲੋਂ ਤੁਹਾਡੇ ਗੁਰੂਆਂ ਨੇ ਤੁਹਾਨੂੰ ਤੋੜਿਆ ਸੀ ! ਤੁਸੀਂ ਸਾਨੂੰ ਕਹਿੰਦੇ ਹੋ ਕੀ ਤੀਰਥ ਇਸਨਾਨ ਸਬ ਫੋਕਟ ਕਰਮ ਹੈ, ਪਰ ਤੁਸੀਂ ਆਪ ਹੀ ਆਪਣੇ ਸਰੋਵਰ ਵਾਲੇ ਗੁਰੂਦੁਆਰੇ ਤੀਰਥਾਂ ਵਾਂਗ ਵਰਤ ਰਹੇ ਹੋ ! ਤੁਸੀਂ ਕਹਿੰਦੇ ਹੋ ਕੀ ਮੂਰਤੀ ਨੂੰ ਮੱਥਾ ਨਹੀਂ ਟੇਕਣਾ, ਪਰ ਤੁਸੀਂ ਆਪ ਕਦੀ ਇਸ ਥੜੇ ਤੇ, ਕਦੀ ਉਸ ਰੁੱਖ ਤੇ, ਕਦੀ ਉਸ ਭੋਰੇ ਨੂੰ ਤੇ ਕਦੀ ਉਸ ਖੂੰਹ ਤੇ ਮਥੇ ਟੇਕਦੇ ਫਿਰਦੇ ਹੋ ! ਹੋਰ ਬਹੁਤ ਗੱਲਾਂ ਹਨ ਜੋ ਵਿਚਾਰ ਕਰੋਗੇ, ਤੇ ਆਪ ਹੀ ਆਪਣੇ ਗੁਰੁ ਕੋਲੋਂ ਸ਼ਰਮਿੰਦਾ ਹੋ ਜਾਵੋਗੇ !

{ਬਾਕੀ ਮੁੰਡੇ ਨੀਵੀਆਂ ਪਾਈ ਇਹ ਲਾਹਨਤਾਂ ਝੱਲ ਰਹੇ ਸੀ .. ਤੇ ਰਮੇਸ਼ ਬੋਲੀ ਜਾ ਰਿਹਾ ਸੀ !}

ਰਮੇਸ਼ : ਤੁਹਾਡਾ ਗੁਰੂ ਗਿਆਨ, ਪਰ ਤੁਸੀਂ ਜਿਆਦਾਤਰ ਉਸਨੂੰ ਕੇਵਲ ਮੱਥਾ ਟੇਕਣ ਲਈ ਹੀ ਜਾਂਦੇ ਹੋ, ਪਰ ਕਦੀ ਕੋਸ਼ਿਸ਼ ਨਹੀਂ ਕਰਦੇ ਗਿਆਨ ਰੂਪੀ ਬਾਣੀ ਨੂੰ ਪੜ੍ਹਨ ਦੀ, ਸਮਝਣ ਦੀ ਤੇ ਉਸ ਅਕਾਲ ਬਾਣੀ ਦੇ ਰਾਹ ਤੇ ਚਲਣ ਦੀ ! ਤੁਹਾਡੇ ਲੋਕਾਂ ਨੇ ਹੀ ਉਨ੍ਹਾਂ ਨੂੰ ਇੱਕ ਮੂਰਤੀ ਵਾਂਗ ਹੀ ਪੂਜਣਾ ਸ਼ੁਰੂ ਕਿੱਤਾ ਹੋਇਆ ਹੈ ! ਤੁਸੀਂ ਤੇ ਉਸ ਹੀਰਣ ਵਾਂਗੂੰ ਹੋ ਗਏ ਹੋ ਜਿਸ ਕੋਲੋਂ “ਸੁਗੰਧਿਤ ਕਸਤੂਰੀ” ਤੇ ਹੈ, ਪਰ ਉਸਨੂੰ ਓਹ ਭਾਲ ਨਹੀਂ ਪਾਉਂਦਾ !

ਬਸ ਕਰੋ ! ਬਸ ਕਰੋ ! (ਢਾਹਾਂ ਮਾਰ ਮਾਰ ਕੇ ਰੋਂਦੇ ਹੋਏ ਜਗਦੇਵ ਤੇ ਕੁਲਬੀਰ ਨੇ ਕਿਹਾ) ! ਅਸੀਂ ਆਪਣੇ ਨਿਜੀ ਅਹੰਕਾਰ ਵਿਚ ਫੁੱਲੇ ਹੋਏ, ਤੈਨੂੰ ਰਾਹ ਵਿਖਾ ਰਹੇ ਸੀ, ਪਰ ਅਸੀਂ ਅਸਲ ਵਿਚ ਆਪ ਹੀ ਰਾਹ ਭੁੱਲ ਗਏ! ਗੁਰੁ ਸਾਹਿਬਾਨ ਨੇ ਤੇ ਨਿਮਰਤਾ ਤੇ ਹਲੀਮੀ ਨਾਲ ਇਨ੍ਹਾਂ ਕੁਰੀਤੀਆਂ ਤੇ ਭਰਮਾਂ ਨੂੰ ਭੰਡਿਆ ਸੀ, ਪਰ ਅਸੀਂ ਆਪਣੀ ਅਗਿਆਨਤਾ ਕਰਕੇ ਆਪਣੇ ਗੁਰੁ ਦੇ ਨਾਮ ਨੂੰ ਵੀ ਬੱਟਾ ਲਗਾ ਰਹੇ ਹਾਂ ! ਸਾਨੂੰ ਮਾਫ਼ ਕਰ ਦੇ ਵੀਰ ! ਪਹਿਲਾਂ ਅਸੀਂ ਆਪਣਾ ਘਰ ਸਾਫ਼ ਕਰਾਂਗੇ ਫਿਰ ਅਗਲੀ ਸੁਧ ਲਾਵਾਂਗੇ !

{ਫਿਰ ਸਾਰੇ ਦੋਸਤ ਆਪਣੇ ਆਪਣੇ ਧਰਮ ਵਿਚ ਪੱਕਾ ਹੋਣ ਦੀ ਕਸਮ ਖਾਉਂਦੇ ਹਨ, ਤੇ ਵਹਿਮਾਂ ਭਰਮਾਂ ਤੇ ਨਫਰਤ ਦੀ ਅੱਗ ਤੋਂ ਦੂਰ ਰਹਿਣ ਦਾ ਪ੍ਰਣ ਕਰਦੇ ਹਨ!}


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top