Share on Facebook

Main News Page

ਅਕਾਲ ਪੁਰਖ ਦੇ ਗੁਣ ਸਭਤੋਂ ਪਹਿਲਾਂ ਲਿਖ ਸਮਝਾਏ ਮੇਰੇ ਸਤਗੁਰਾ !
ਕੋਈ ਮੂਰਤ ਨਹੀਂ, ਹੈ ਗੁਣ ਭਰਿਆ ਅਨੰਤ, ਲਿਖਿਆ ਮੇਰੇ ਸਤਗੁਰਾ !

ਸੱਚਾ ਨਾਮ, ਵਰਤਾਏ ਸਚ ਧਰਮ, ਵਰਤਾ ਵਿਖਾਇਆ ਮੇਰੇ ਸਤਗੁਰਾ !
ਗੁਰੂ ਗ੍ਰੰਥ ਦੇ ਮੂਲ ਵਿਚ ਆਪ ਝਲ੍ਕਾਇਆ ਝਲਕਾਰਾ ਮੇਰੇ ਸਤਗੁਰਾ !

ਤੁਹਾਡੇ ਸਿੱਖਾਂ ਨੂੰ ਅਕਾਲ ਦੇ ਅਰਥ ਹੁਣ ਕੌਣ ਸਮਝਾਵੇ ਮੇਰੇ ਸਤਗੁਰਾ ?
ਅਕਾਲ ਤਖ਼ਤ ਹੋਵੇ ਅਕਾਲੀ, ਗੁਣ ਭਰਿਆ ਅਕਾਲ ਦੇ, ਮੇਰੇ ਸਤਗੁਰਾ !

ਅਕਾਲ ਫੌਜ਼ ਖਾਲਸਾ, ਕਿਓਂ ਨਾ ਮਾਰੇ ਤੇਰਾ ਲਿਸ਼ਕਾਰਾ ਮੇਰੇ ਸਤਗੁਰਾ ?
ਸਿਖਾਂ ਅਕਾਲ ਦੇ ਅਰਥ ਨਹੀਂ ਆਉਂਦੇ, ਕਰਦੇ ਅਨਰਥ ਮੇਰੇ ਸਤਗੁਰਾ !

ਸਿਆਸੀਆਂ ਅਕਾਲ ਨਹੀਂ ਭਾਉਂਦਾ, ਚੜ੍ਹ ਰਾਜੀ ਤਖਤਾਂ ਓਹ, ਮੇਰੇ ਸਤਗੁਰਾ !
ਹਮ ਸਿੱਖ ਅੰਧੇ, ਹਮ ਏਕ ਨਾ ਲਾਗਈ, ਕਰੋ ਦੂਰ ਇਹ ਚੂਕ ਮੇਰੇ ਸਤਗੁਰਾ !

ਮੇਰੇ ਸਤਗੁਰਾ !
-
ਬਲਵਿੰਦਰ ਸਿੰਘ ਬਾਈਸਨ


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top