Share on Facebook

Main News Page

ਗਪੌੜ ਪ੍ਰਚਾਰਕ ! (ਨਿੱਕੀ ਕਵਿਤਾ)
- ਬਲਵਿੰਦਰ ਸਿੰਘ ਬਾਈਸਨ

ਗੁਰੂ ਕਹੇ ਪੂਜੋ ਪਰਮੇਸ਼ਰ, ਸਵਾਸ ਸਵਾਸ ਨਾਮ ਜਪਾਵੈ !
ਗਪੌੜ ਪ੍ਰਚਾਰਕ ਗਿਣਤੀਆਂ ਵਿਚ ਮੰਤਰ ਜਾਪੁ ਕਰਾਵੇ !

ਗੁਰੂ ਕਹੇ ਸ਼ਬਦ ਹੀ ਤੀਰਥ ਹੈ, ਸਰੋਵਰ ਭਰਮ ਚੁਕਾਵੈ !
ਗਪੌੜ ਪ੍ਰਚਾਰਕ ਸਰੋਵਰ ਇਸ਼ਨਾਨ ਤੋਂ ਪਾਪ ਮਿਟਾਵੇ !

ਗੁਰੂ ਕਹੇ ਗੁਰ ਮੂਰਤ ਸ਼ਬਦ ਹੈ, ਵਿੱਚ ਅੰਮ੍ਰਿਤ ਵਰਤਾਵੇ !
ਗਪੌੜ ਪ੍ਰਚਾਰਕ ਸ਼ਰੀਰਾਂ ਵਿਚੋਂ, ਫੋਟੂਆਂ ਵਿਚੋਂ ਗੁਰੂ ਵਿਖਾਵੇ !

ਗੁਰੂ ਕਹੇ ਭਾਣਾ ਮੰਨ, ਪਦਾਰਥ ਵਿਚ ਨਾ ਦਿਲ ਲਲਚਾਵੇ !
ਗਪੌੜ ਪ੍ਰਚਾਰਕ ਗੁਰੂ ਹੱਥੋ ਲਾਲਸਾ ਹਿੱਤ ਪੁੱਤਰ ਮੰਗਵਾਵੇ !

ਗੁਰੂ ਕਹੇ ਤੇਰਾ ਮੈਂ ਮਿਤਰ, ਮੈਂ ਸਖਾ, ਅਕਾਲ-ਪੁਰਖ ਪੁਜਾਵੇ !
ਗਪੌੜ ਪ੍ਰਚਾਰਕ ਅਕਾਲ ਭੁਲਾ, ਗੁਰੂ ਨੂੰ ਹੀ ਦੇਵਤਾ ਬਣਾਵੇ !

ਗੁਰੂ ਕਹੇ ਕਰਾਮਾਤ ਜਹਿਰ-ਕਹਿਰ, ਕਰਮ ਪ੍ਰਧਾਨ ਸਦਾਵੈ !
ਗਪੌੜ ਪ੍ਰਚਾਰਕ ਸਾਖੀਆਂ ਵਿਚ ਗੁਰੂ ਹੀ ਚਮਤਕਾਰੀ ਦਿਖਾਵੇ !

ਗੁਰੂ ਕਹੇ ਤੇਰਾ ਮੁਖ ਜਲੇ, ਜੇ ਰੱਬ ਨੂੰ ਜੂਨੀਆਂ ਵਿਚ ਪਾਵੇਂ !
ਗਪੌੜ ਪ੍ਰਚਾਰਕ ਝੂਠ ਬੋਲ ਗੁਰੂ ਨੂੰ ਹੀ ਅਵਤਾਰ ਸੁਣਾਵੇ !

ਐਸਾ ਗਪੌੜ ਪ੍ਰਚਾਰਕ ਗਿਆਨ-ਵਿਹੂਣੀ ਜਨਤਾ ਭਰਮਾਵੇ !
ਐਸਾ ਗਪੌੜ ਪ੍ਰਚਾਰਕ ਮੇਰੇ ਗੁਰੂ ਕੇ ਗੁਰਮੁਖ ਨੂੰ ਨਾ ਭਾਵੇ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top