Share on Facebook

Main News Page

ਕੌਰ ਦੇ ਨਾਂ 'ਤੇ ਨੰਗਾਪਨ !
-
ਬਲਵਿੰਦਰ ਸਿੰਘ ਬਾਈਸਨ

ਮੈਂ ਪਿਛਲੇ ਤਕਰੀਬਨ ਦੋ ਸਾਲ ਤੋਂ ਫੇਸਬੁੱਕ 'ਤੇ ਅਲਗ ਅਲਗ ਕਿਸਮ ਦੀਆਂ ਪ੍ਰੋਫਾਇਲਾਂ ਘੋਖ ਰਿਹਾ ਹਾਂ, ਤੇ ਬਹੁਤ ਨੇੜੇ ਹੋ ਕੇ ਦੇਖਣ ਨਾਲ ਇੱਕ ਅਜੀਬ ਜੇਹਾ ਤਥ ਸਾਹਮਣੇ ਆਇਆ ਹੈ ਕੀ ਫੇਸ੍ਬੂਕ ਤੇ ਬਹੁਤ ਸਾਰੇ ਨਕਲੀ ਪ੍ਰੋਫਾਇਲ "ਕੌਰ" ਨਾਮ ਦੇ ਨਾਲ ਬਣੀਆਂ ਹੋਈਆਂ ਨੇ, ਪਰ ਉਨ੍ਹਾਂ ਵਿਚ ਨਾਮ ਤੋਂ ਅਲਾਵਾ ਹੋਰ ਕੋਈ ਵੀ ਜਾਣਕਾਰੀ ਸਿਖੀ ਅਸੂਲਾਂ ਨਾਲ ਨਹੀਂ ਮਿਲਦੀ . ਕੁਛ ਕੁ ਗੱਲਾਂ ਵਿਚਾਰ ਗੋਚਰੇ ਹਨ :

੧. ਫੋਟੋ ਕਦੇ ਵੀ ਅਸਲੀ ਨਹੀਂ ਹੋਵੇਗੀ ( ਅਕਸਰ ਅਸ਼ਲੀਲ ਪੋਸ ਹੋਵੇਗਾ )

2. ਪ੍ਰੋਫਾਇਲ ਦੀ ਜਾਣਕਾਰੀ ਹਮੇਸ਼ਾ ਛੁਪੀ ਹੋਵੇਗੀ

੩. ਬਹੁਤ ਸਾਰੀਆਂ ਹੋਰ ਫੋਟੋਆਂ ਵੀ ਅਲਬਮ ਵਿਚ ਹੋਵਣਗਿਆਂ ਤੇ ਓਹ ਸਾਰੀਆਂ ਅਸ਼ਲੀਲ ਹੋਣਗੀਆਂ

੪. ਗਲਤ ਕਿਸਮ ਦੇ ਹਾਇਪਰਲਿੰਕ ਦਿੱਤੇ ਹੋਣਗੇ

੫. ਫ੍ਰੇਂਡ ਲਿਸਟ ਵਿਚ ਬਾਕੀ ਸਬ ਦੋਸਤ ਉਲਟੇ-ਸਿਧੇ ਹੀ ਹੋਣਗੇ

੬. ਹੋਰ ਵੀ ਦੇਖਣ ਵਿਚ ਆਇਆ ਹੈ ਕੀ ਇਨ੍ਹਾ ਪ੍ਰੋਫਾਇਲਾਂ ਵਿਚ ਅਕਸਰ ਸਿਖ ਸ਼ਹੀਦਾਂ, ਗੁਰੂ ਸਾਹਿਬਾਨ ਦੀਆਂ ਫੋਟੋਆਂ ਇਤਿਆਦਿ ਗੱਲਾਂ ਵੀ ਦਰਜ਼ ਹੁੰਦੀਆਂ ਨੇ

੭. ਜਿਆਦਾ ਕੁਮੇੰਟ ਇਨ੍ਹਾ ਵੱਲੋਂ ਨਹੀਂ ਕਿਤੇ ਜਾਂਦੇ, ਪਰ ਦੋਸਤਾਂ ਦੀ ਗਿਣਤੀ ਅਕਸਰ 1000-2000 ਤੋਂ ਵਧ ਹੁੰਦੀ ਹੈ

੮. ਅਸ਼ਲੀਲ ਵੀਡੀਓ ਦੀ ਭਰਮਾਰ ਹੁੰਦੀ ਹੈ ... ... .... ... .... ... .... .... ... ...

ਇੰਨਾਂ ਸਭ ਪ੍ਰੋਫਾਇਲਾਂ ਦਾ ਮਕਸਦ ਕੇਵਲ ਤੇ ਕੇਵਲ ਸਿਖਾਂ ਬਾਰੇ ਦੁਸ਼੍ਪ੍ਰਚਾਰ, ਨੌਜਵਾਨਾਂ ਨੂੰ ਗਲਤ ਰਾਹ ਤੇ ਪਾਉਣਾ, ਲੜਕੀਆਂ ਨੂੰ ਗਲਤ ਰਾਹ ਪਾਉਣ ਦਾ ਕੌਝਾ ਜਤਨ ਆਦਿ ਹੈ .. ਆਪ ਸਭ ਵੀਰਾਂ ਅੱਗੇ ਬੇਨਤੀ ਹੈ ਕੀ ਏਹੋ ਜੇਹੀਆਂ ਪ੍ਰੋਫਾਇਲਾਂ ਤੋਂ ਸਾਵਧਾਨ ਰਹੋ ਤੇ ਜੇਕਰ ਏਹੋ ਜੇਹੀ ਕੋਈ ਪ੍ਰੋਫਾਇਲ ਨਜ਼ਰ ਆਵੇ ਤੇ ਉਸ ਬਾਰੇ ਫੇਸ੍ਬੂਕ ਨੂੰ ਰਿਪੋਰਟ ਕਰੋ !!

ਮੈਂ ਘਟ ਤੋਂ ਘਟ ਲਿਖਣ ਦੀ ਕੋਸ਼ਿਸ਼ ਕੀਤੀ ਹੈ ... ਆਪ ਜੀ ਇਸ ਨੂੰ ਵਧ ਤੋਂ ਵਧ ਸਮਝਨ ਦੀ ਕੋਸ਼ਿਸ਼ ਕਰਨਾ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top