Share on Facebook

Main News Page

ਗੁਰਪੁਰਬ ਕਿਸਦਾ ਹੈ ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਮਾਇਕਲ ਅਮਰੀਕਾ ਤੋਂ ਭਾਰਤ ਵੇਖਣ ਆਇਆ ਸੀ ! ਗੁਰਪੁਰਬ ਦੇ ਮੌਕੇ ਤੇ ਓਹ ਅਪਨੇ ਫੇਸ੍ਬੂਕ ਮਿਤਰ ਹਰਮੀਤ ਸਿੰਘ ਤੇ ਉਸ ਦੇ ਨੌ ਸਾਲ ਦੇ ਕਾਕੇ ਗੁਰਮਿਹਰ ਸਿੰਘ ਦੇ ਨਾਲ ਨਗਰ ਕੀਰਤਨ ਵਿਚ ਗਿਆ !

(ਥਾਂ-ਥਾਂ ਤੇ ਲੱਗੇ ਸਿਆਸੀ ਮੰਤਵਾਂ ਨਾਲ ਲੱਗੇ ਗੁਰਪੁਰਬ ਦੀ ਵਧਾਈ ਦੇ ਪੋਸਟਰ, ਜਿਨ੍ਹਾਂ ਉੱਤੇ ਵੱਖ-ਵੱਖ ਉਭਰਦੇ ਆਗੂਆਂ ਨੇ ਆਪਣੀਆਂ ਅਤੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਵੱਡੀਆਂ ਵੱਡੀਆਂ ਫੋਟੂਆਂ ਲਗਾਈਆਂ ਸਨ)!

ਮਾਇਕਲ ਦੇ ਪੁਛਣ ਤੇ ਕਾਕੇ ਗੁਰ੍ਮਿਹਰ ਨੇ ਦੱਸਿਆ ਕੀ ਇਹ ਨਗਰ ਕੀਰਤਨ ਗੁਰੂ ਸਾਹਿਬ ਜੀ ਦੇ ਸੰਬੰਧ ਵਿਚ ਕਢਿਆ ਜਾ ਰਿਹਾ ਹੈ ਤੇ ਇਹ ਪੋਸਟਰ ਗੁਰਪੁਰਬ ਦੀ ਵਧਾਈ ਸੰਬਧੀ ਹਨ!

ਮਾਇਕਲ (ਖੁਸ਼ੀ ਨਾਲ) : Wow.. you are celebrating your Guru’s Birthday at very large ! (ਪੋਸਟਰਾਂ ਉੱਤੇ ਛਪੇ ਸਿਆਸੀਆਂ ਦਿਆਂ ਫੋਟੂਆਂ ਨੂੰ ਵੇਖ ਕੇ ਪੁਛਦਾ ਹੈ ) Tell me boy, these all are your Gurus ?

ਹਰਮੀਤ ਸਿੰਘ (ਜੋ ਹੁਣ ਤਕ ਮਾਇਕਲ ਦਿਆਂ ਗੱਲਾਂ ਸੁਣ ਕੇ ਮਾਣ ਮਹਿਸੂਸ ਕਰ ਰਿਹਾ ਸੀ) : ਨਹੀ ਨਹੀ.. ਇਹ ਤੇ ਸਾਡੇ ਸਿਆਸੀ ਆਗੂਆਂ ਦਿਆਂ ਤਸਵੀਰਾਂ ਹਨ ! ਗੁਰੂ ਸਾਹਿਬ ਦੀ ਤਸਵੀਰ ਤੇ ਓਹ ਛੋਟੀ ਜਿਹੀ ਜੋ ਪੋਸਟਰ ਦੇ ਇੱਕ ਪਾਸੇ ਲੱਗੀ ਹੈ, ਓਹ ਹੈ !

ਮਾਇਕਲ (ਅਚੰਭੇ ਨਾਲ) : What ? So called politician are bigger than your Guru ? Its ridiculous !

ਹਰਮੀਤ ਸਿੰਘ ਦਿਆਂ ਨਜ਼ਰਾਂ ਨੀਵੀਂਆਂ ਹੋ ਗਈਆਂ ... ਉਸਨੂੰ ਮਹਿਸੂਸ ਹੋਇਆ ਜਿਵੇਂ ਮਾਇਕਲ ਨੇ ਸਚ ਦੀ ਇੱਕ ਕਰਾਰੀ ਚਪੇੜ ਉਸ ਦੇ ਅਤੇ ਸਮਾਜ ਦੇ ਮੂੰਹ ਤੇ ਮਾਰ ਦਿੱਤੀ ਹੋਵੇ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top