Share on Facebook

Main News Page

ਸੱਚੇ ਪ੍ਰਚਾਰਕ ਦੀ ਬੇਹੋਸ਼ੀ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਚੁੱਕੋ ਇਨ੍ਹਾਂ ਨੂੰ ਤੇ ਆਪ੍ਰੇਸ਼ਨ ਟੇਬਲ 'ਤੇ ਲਿਟਾ ਦੇਓ (ਡਾਕਟਰ ਦਲਜੀਤ ਸਿੰਘ ਨੇ ਕਿਹਾ) !

ਪ੍ਰਚਾਰਕ ਸੁਰਿੰਦਰ ਸਿੰਘ ਦਾ ਆਪ੍ਰੇਸ਼ਨ ਸੀ 'ਤੇ ਉਨ੍ਹਾਂ ਨੂੰ ਲੋਕਲ ਅਨੇਸਥਿਸਿਆ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ! ਆਪ੍ਰੇਸ਼ਨ ਤੋਂ ਬਾਅਦ ਸੁਰਿੰਦਰ ਸਿੰਘ ਜੀ ਨੂੰ ਬੈਡ 'ਤੇ ਲੈ ਆਉਂਦਾ ਗਿਆ ! (ਓਹ ਅਜੇ ਬੇਹੋਸ਼ੀ ਦੀ ਹਾਲਤ ਵਿਚ ਹੀ ਸਨ) ! ਅਚਾਨਕ ਨਰਸ ਨੂੰ ਕੁਛ ਬੜਬੜਾਉਣ ਦੀ ਅਵਾਜਾਂ ਆਈਆਂ, ਨਰਸ ਨੇ ਧਿਆਨ ਨਾਲ ਵੇਖਿਆ ਤਾਂ ਸੁਰਿੰਦਰ ਸਿੰਘ ਜੀ ਬੜਬੜ ਕਰ ਰਹੇ ਸੀ ! ਉਹ ਕੰਨ ਲਾ ਕੇ ਸੁਣਨ ਲੱਗੀ !

ਸੁਰਿੰਦਰ ਸਿੰਘ : ਚੰਗੇ ਕੰਮ ਕਰਦੇ ਕਰਦੇ ਪੰਥ ਦਰਦੀਆਂ ਦਿਆਂ ਹੱਡੀਆਂ ਟੁੱਟ ਜਾਂਦੀਆਂ ਹਨ, ਅੱਡਿਆਂ ਘਿੱਸ ਜਾਂਦੀਆਂ ਹਨ ਤੇ ਕੌਮ "ਇੱਕ ਕਦਮ ਅੱਗੇ ਤੁਰਦੀ ਹੈ" ! ਪਰ ਸਿਆਸੀ ਤੇ ਫਿਰਕਾ ਪ੍ਰਸਤ ਬੰਦੇ ਇੱਕ ਗੈਰ ਜਿੰਮੇਦਾਰ ਬਿਆਨ ਜਾਰੀ ਕਰਦੇ ਹਨ ਤੇ ਕੌਮ "ਦਸ ਕਦਮ ਪਿਛਾਹ ਹੋ ਜਾਂਦੀ ਹੈ" ! ਇੱਕ ਮਨਮਤੀ ਪ੍ਰਚਾਰਕ ਆ ਕੇ ਦੁਧ ਵਿਚ ਨਿੰਬੂ ਪਾ ਦਿੰਦਾ ਹੈ ! ਰਾਗੀਆਂ ਗਾਣੇ ਦਿਆਂ ਤਰਜਾਂ ਖਤਮ ਨਹੀਂ ਕਰਦੇ ! ਪੰਥਕ ਅਖਵਾਉਂਦਿਆਂ ਸੰਸਥਾਵਾਂ ਵਰਗੇ ਮਸਤ ਹਾਥੀਆਂ ਉਪਰ ਕੋਈ ਕੰਡਾ ਨਹੀਂ ? ਇਨ੍ਹਾਂ ਬੇਲਗਾਮ ਘੋੜਿਆਂ ਉਪਰ ਕੋਈ ਲਗਾਮ ਨਹੀਂ ? ਜੋ “ਸ਼ਿਰੋਮਣੀ” ਹੋਣ ਦਾ ਦੰਮ ਭਰਦੇ ਹਨ, ਉਨ੍ਹਾਂ ਦੇ “ਸਿਰੋਂ” ਗੁਰਮਤ ਦੀ ਕੀਮਤੀ “ਮਣੀ” ਗੁਆਚ ਚੁੱਕੀ ਹੈ !

ਸੁਰਿੰਦਰ ਸਿੰਘ ਦੀ ਬੜ ਬੜ ਜਾਰੀ ਰਹੀ ......

ਲੰਗਰ ਦੇ ਨਾਮ 'ਤੇ ! ਕਾਰ ਸੇਵਾ ਦੇ ਨਾਮ 'ਤੇ ! ਸੋਨੇ ਦੇ ਨਾਮ 'ਤੇ ! ਲੀਡਰਾਂ ਦੇ ਨਾਮ 'ਤੇ ! ਮਨਮਤ ਦੇ ਨਾਮ 'ਤੇ ਖੁੱਲਾ ਗੱਫਾ ਦੇਣ ਵਾਲੇ ਸਿੱਖਾਂ ਨੂੰ ਪੰਥਕ ਕੰਮਾਂ ਲਈ ਸਮਾਂ ਨਹੀਂ, ਮਾਇਆ ਨਹੀਂ ! ਦਰਦ ਨਹੀਂ ! ਆਖਿਰ ਕਦੋਂ ਤਕ ਕੋਈ ਘਿਸੱਟ-ਘਿਸੱਟ ਤੇ ਪਰਚਾਰ ਕਰਦਾ ਰਹੇਗਾ ? ਹੋਰ ਕਿਤਨੀਆਂ ਪੰਥਕ ਸੋਚ ਵਾਲਿਆਂ ਸੰਸਥਾਵਾਂ ਮਾਇਆ ਦੀ ਕਮੀ ਕਰਕੇ ਬੰਦ ਹੋ ਜਾਣਗੀਆਂ ? ਕਿਤਨੇ ਪ੍ਰਚਾਰਕ ਸਿਆਸੀ ਬੰਦਿਆਂ ਦਿਆਂ ਖੇਡਾਂ ਵਿਚ ਆਪਣੀ ਪੱਤ ਰੁਲਵਾਉਣਗੇ ? (ਬੇਹੋਸ਼ੀ ਵਿਚ ਹੀ ਰੋਂਦਾ ਹੈ !)

ਨਰਸ ਸੋਚਾਂ ਵਿਚ ਪੈ ਕੇ ਕਹਿਣ ਲੱਗੀ : “ਜੋ ਬੰਦਾ ਬੇਹੋਸ਼ੀ ਵਿਚ ਵੀ ਓਹੀ ਗੱਲ ਕਰੇ ਜੋ ਓਹ ਹੋਸ਼ ਵਿਚ ਕਰਦਾ ਹੈ, ਤੇ ਇਸਦਾ ਮਤਲਬ ਹੈ ਕੀ ਇਸਦਾ ਅੰਦਰ-ਬਾਹਰ ਇੱਕੋ ਹੈ ! “ਇਹ ਇੱਕ ਸੱਚਾ ਪ੍ਰਚਾਰਕ ਹੈ ਜੋ ਬੇਹੋਸ਼ੀ ਵਿਚ ਵੀ ਪੰਥ ਦੀ ਚਿੰਤਾ ਵਿਚ ਡੁਬਿਆ ਪਿਆ ਹੈ” ! ਤੇ ਪੰਥ ਦੇ ਅਵੇਸਲੇਪਣ ਨੇ ਇਸਦੇ ਅੰਦਰਲੇ ਨੂੰ ਰੁਆ ਦਿੱਤਾ ਹੈ !”

ਮਰਣ ਤੋਂ ਬਾਅਦ ਤੇ ਬਹੁਤ ਵਾਹ ਵਾਹ ਹੁੰਦੀ ਹੈ, ਪਰ ਪਤਾ ਨਹੀਂ ਕਦੋਂ ਇਹ ਲੋਗ ਕੌਮੀ ਹੀਰਿਆਂ ਦੀ ਕੀਮਤ ਜਿੰਦੇ-ਜੀ ਪਾਉਣਗੇ ? (ਉਥੇ ਖੜੀ ਹੀ ਸੁਰਿੰਦਰ ਸਿੰਘ ਨੂੰ ਨਮਸਕਾਰ ਕਰਦੀ ਹੈ) !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top