Share on Facebook

Main News Page

ਸ੍ਰ. ਬਲਵਿੰਦਰ ਸਿੰਘ ਬਾਈਸਨ ਵਲੋਂ "ਜਾਤਿ ਪਾਤਿ ਦਾ ਅਭਿਮਾਨ" (ਨਿੱਕੀ ਕਹਾਣੀ) ਦੀ ਵੀਡਿਓ ਜਾਰੀ

''ਸਾਹਿਬ ਫਾਊਂਡੇਸ਼ਨ" ਵੱਲੋਂ 'ਨਿੱਕੀ ਕਹਾਣੀਆਂ' ਦੀ ਲੜੀ ਨੂੰ ਫ਼ਿਲਮ ਰੂਪ 'ਚ ਪੇਸ਼ ਕਰਨ ਦਾ ਉਪਰਾਲਾ

ਨਵੀਂ ਦਿੱਲੀ, 24 ਅਕਤੂਬਰ (ਜਗਤਾਰ ਸਿੰਘ)- ਪੱਛਮੀ ਦਿੱਲੀ ਦੀ ਸੰਸਥਾ ''ਸਾਹਿਬ ਫਾਊਂਡੇਸ਼ਨ" ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਮਾਜਕ ਅਤੇ ਧਾਰਮਿਕ ਕੁਰੀਤੀਆਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਸ: ਬਲਵਿੰਦਰ ਸਿਘ ਬਾਈਸਨ ਵੱਲੋਂ ਲਿੱਖੀ ਗਈ 'ਨਿੱਕੀ ਕਹਾਣੀਆਂ' ਦੀ ਲੜੀ ਨੂੰ ਫ਼ਿਲਮ ਰੂਪ'ਚ ਪੇਸ਼ ਕੀਤਾ ਅਤੇ ਜਿਸ ਦਾ ਉਦਘਾਟਨ ਦਿੱਲੀ ਘੱਟਗਿਣਤੀ ਕਮਿਸ਼ਨ ਮੈਂਬਰ ਪੁਸ਼ਪਿੰਦਰ ਸਿੰਘ ਵੱਲੋਂ ਕੀਤਾ ਗਿਆ। ਸਮਾਜ 'ਚ ਕੋਹੜ ਵਾਂਗ ਫੈਲੀ ਜਾਤ-ਪਾਤ ਦੀ ਬਿਮਾਰੀ 'ਤੇ ਆਧਾਰਿਤ ਇਸ ਲੜੀ ਦੀ ਪਹਿਲੀ ਨਿੱਕੀ ਕਹਾਣੀ ''ਜਾਤ-ਪਾਤ ਦਾ ਅਭਿਮਾਨ" ਦਾ ਉਦਘਾਟਨ ਕਰਦਿਆਂ ਸ: ਪੁਸ਼ਪਿੰਦਰ ਸਿੰਘ ਨੇ ਸਾਹਿਬ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ 'ਚ ਫੈਲੀਆਂ ਕੁਰੀਤੀਆਂ ਨੂੰ ਵਿਅੰਗ ਰਾਹੀਂ ਪੇਸ਼ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਤਨਾਂ ਸਦਕਾ ਸਮਾਜ ਨੂੰ ਚੰਗੀ ਸੇਧ ਮਿਲੇਗੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇੰਟਰਨੈਟ ਦਾ ਯੁੱਗ ਹੈ ਕਿ ਜਿੱਥੇ ਚੰਗੀ ਜਾਣਕਾਰੀ ਤੋਂ ਇਲਾਵਾ ਨੌਜਵਾਨਾਂ ਤੇ ਹੋਰਨਾ ਨੂੰ ਅਸ਼ਲੀਲਤਾ ਵੀ ਪਰੋਸੀ ਜਾਂਦੀ ਹੈ, ਇਸ ਦੇ ਮੱਦੇਨਜ਼ਰ ਸਾਹਿਬ ਫਾਊਂਡੇਸ਼ਨ ਦਾ ਉਪਰਾਲਾ ਇਸ ਕਰਕੇ ਵੀ ਸ਼ਲਾਘਾਯੋਗ ਹੈ ਕਿ ਕਿਉਂਕਿ ਜਿੱਥੇ ਮੌਜੂਦਾ ਸਮੇਂ ਇੰਟਰਨੈਟ ਦੀ ਵਰਤੋਂ ਰਾਹੀਂ ਅਸ਼ਲੀਲਤਾ ਪੇਸ਼ ਕਰਕੇ ਨੌਜਵਾਨਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਰੁਝਾਨ ਨੇ ਕਾਫੀ ਜ਼ੋਰ ਫੜਿਆ ਹੋਇਆ ਹੈ, ਉੱਥੇ ਹੀ ਸਾਹਿਬ ਫਾਊਂਡੇਸ਼ਨ ਦੇ ਇਸ ਉਪਰਾਲੇ ਨਾਲ ਸਮਾਜ ਦੀ ਕਦਰਾਂ ਕੀਮਤਾਂ ਬਣਾਈ ਰੱਖਣ ਅਤੇ ਬਿਨਾ ਕਿਸੇ ਧਰਮ ਦੇ ਕਿੰਤੂ ਪਰੰਤੂ ਕਰਦਿਆਂ ਸਮਾਜਿਕ ਤੌਰ 'ਤੇ ਲੋਕਾਂ ਨੂੰ ਜਾਗਰੂਕ ਕਰਨ'ਚ ਅਹਿਮ ਭੂਮਿਕਾ ਅਦਾ ਕੀਤੀ ਜਾ ਸਕੇਗੀ। ਉਨ੍ਹਾਂ ਉਮੀਦ ਜਤਾਈ ਕਿ ਨਿੱਕੀ ਕਹਾਣੀ ਦਾ ਇਹ ਪ੍ਰੈਜੈਕਟ ਭਵਿੱਖ'ਚ ਕਾਮਯਾਬੀ ਪ੍ਰਾਪਤ ਕਰਦਾ ਹੋਇਆ ਹੋਰਨਾ ਲਈ ਪ੍ਰੇਰਣਾ ਦਾ ਸਰੋਤ ਬਣੇਗਾ।

ਇਸ ਮੌਕੇ ਮੌਜੂਦ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਸ: ਹਰਿੰਦਰ ਪਾਲ ਸਿੰਘ ਨੇ ਇਸ ਦੀ ਕਾਫੀ ਸ਼ਲਾਘਾ ਕੀਤੀ, ਜਦਕਿ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਹਿਗਲ ਨੇ ਕਿਹਾ ਕਿ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਤੋਂ ਜਾਗਰੂਕ ਕਰਨਾ ਹੀ ਸੰਸਥਾ ਦਾ ਮੁੱਖ ਮਕਸਦ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਸੰਸਥਾ ਵੱਲੋਂ ਖੂਨਦਾਨ ਕੈਂਪ ਅਤੇ ਹੋਰਨਾ ਸਮਾਜਿਕ ਕਾਰਜਾਂ 'ਚ ਵੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਬਲਵਿੰਦਰ ਸਿਘ ਬਾਈਸਨ, ਜਤਿੰਦਰ ਸਿੰਘ ਸੋਨੂੰ, ਹਰਜੋਤ ਸ਼ਾਹ ਸਿੰਘ, ਕੁਲਬੀਰ ਸਿੰਘ, ਰਣਜੀਤ ਸਿੰਘ ਤੇ ਅਮਨਦੀਪ ਸਿੰਘ ਵੀ ਮੌਜੂਦ ਸਨ।

FIRST NIKKI KAHAANI VIDEO is out ! Jaat Paat Da Abhimaan !

We have started this project with very limited resources but with 100% hope to multiply quality of production film by film ! Stay tune !

You are requested to send your views and suggestions to sahibfoundation@gmail.com for the betterment of project.

- Balvinder Singh Bison

 


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top