ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ -
ਪਹਿਲਾ
(ਸਰਪਮੇਧ ਯੱਗ) ;
ਦੂਜਾ (ਰਾਹਸੂਇ ਯੱਗ)
ਬਚਿੱਤਰੀ ਪੋਥੇ ਦੀਆਂ ਬਚਿੱਤਰ ਗੱਲਾਂ ਦਾ ਜ਼ਿਕਰ ਕਰਦਿਆਂ ਕਰਦਿਆਂ
ਅੱਜ ਅਸੀਂ ਇੱਥੇ ਰੁੱਕ ਕੇ ਇਕ ਬਹੁਤ ਹੀ ਮਹੱਤਵ ਪੂਰਣ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨਾਂ
ਚਾਹਾਂਗੇ ਕਿ, ਇਸ ਲੇਖ ਲੜੀ ਦੇ ਪਿਛਲੇ ਦੋ ਭਾਗਾਂ ਵਿੱਚ ਅਸੀਂ ਜਿਸ ਵੱਡੀਆਂ ਵੱਡੀਆਂ ਗੱਪਾਂ
ਨਾਲ ਭਰੀ, ਹਿੰਦੂ ਮਿਥਿਹਾਸ ਵਾਲੀ "ਗਿਆਨ ਪ੍ਰਬੋਧ" ਨਾਮ ਦੀ ਰਚਨਾ ਦਾ ਜਿਕਰ ਕੀਤਾ ਸੀ।
ਇਹ "ਗਿਆਨ ਪ੍ਰਬੋਧ" ਅਤੇ ਇਸ ਪੋਥੇ ਦੀ ਪਹਿਲੀ ਰਚਨਾਂ "ਜਾਪ"
ਇਕੋ ਹੀ ਲਿਖਾਰੀ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਹਨ।
ਇਹ ਮਨਘੜੰਤ ਗੱਲ ਨਹੀਂ, ਬਲਕਿ ਇਨ੍ਹਾਂ ਦੋਹਾਂ ਰਚਨਾਵਾਂ ਨੂੰ ਥੋੜਾ ਜਿਹਾ ਧਿਆਨ ਨਾਲ
ਪੜ੍ਹੀਏ ਤਾਂ ਸਾਰੀ ਗੱਲ ਸਾਫ ਹੋ ਜਾਂਦੀ ਹੈ।
ਆਉ, ਇੱਕ ਨਜ਼ਰ ਇਨ੍ਹਾਂ ਰਚਨਾਵਾਂ ਦੀ ਸ਼ਬਦਾਵਲੀ, ਅਤੇ ਭਾਸ਼ਾ
ਸ਼ੈਲੀ ਦੇ ਨਾਲ ਨਾਲ ਲਿੱਖਣ ਦੇ ਢੰਗ 'ਤੇ ਵੀ ਨਿਗਾਹ ਮਾਰ ਲੈਂਦੇ ਹਾਂ। ਕਿਸੇ ਵੀ
ਲੇਖਕ ਅਤੇ ਕਵੀ ਦੀ ਭਾਸ਼ਾ, ਸ਼ਬਦਾਵਲੀ ਅਤੇ ਲਿੱਖਣ ਸ਼ੈਲੀ ਹੀ ਉਸ ਦੀ ਪਛਾਣ ਹੁੰਦੀ ਹੈ। ਜ਼ਰਾ
ਧਿਆਨ ਨਾਲ ਪੜ੍ਹੋ ! ਆਪ ਜੀ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ, ਕਿ ਇਸ ਗ੍ਰੰਥ ਵਿੱਚ ਦਰਜ
"ਜਾਪੁ" ਵੀ ਉੱਸੇ ਕਵੀ ਦੀ ਲਿਖੀ ਹੋਈ ਹੈ ਜਿਸਨੇ "ਗਿਆਨ ਪ੍ਰਬੋਧ" ਲਿਖੀ ਹੈ।
ਗਿਆਨ ਪ੍ਰਬੋਧ ਦੀਆਂ ਕੁੱਝ ਪੰਗਤੀਆਂ,
ਧਿਆਨ ਨਾਲ ਪੜ੍ਹੋ ਜੀ:
ਭੁਜੰਗ ਪ੍ਰਯਾਤ ਛੰਦ॥ .........
ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥ ਅਛੇਦੀ ਅਭੇਦੀ ਸਦਾ ਏਕ
ਧਰਮੰ ॥ ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥ ਸਦੈਵੰ ਸਦਾ ਸਰਬ ਸਾਥੰ ਅਨਾਥੇ ॥ ਨਮੋ ਏਕ ਰੂਪੰ ਅਨੇਕੰ
ਸਰੂਪੇ ॥ ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥
ਅਛੇਦੰ ਅਭੇਦੰ ਅਨਾਮੰ ਅਠਾਮੰ ॥ ਸਦਾ ਸਰਬ ਦਾ ਸਿੱਧ ਦਾ ਬੁੱਧਿ ਧਾਮੰ ॥ ਅਜੰਤ੍ਰੰ ਅਮੰਤ੍ਰੰ
ਅਕੰਤ੍ਰੰ ਅਭਰਮੰ ॥ ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥
ਅਗਾਧੇ ਅਬਾਧੇ ਅਗੰਤੰ ਅਨੰਤੰ ॥ਅਲੇਖੰ ਅਭੇਖੰ ਅਭੂਤੰ ਅਗੰਤੰ ॥ ਨ ਰੰਗੰ ਨ ਰੂਪੰ ਨ ਜਾਤੰ
ਨ ਪਾਤੰ ॥ ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥ ਪੰਨਾਂ 127 ਅਖੌਤੀ ਦਸਮ
ਗ੍ਰੰਥ
ਹੁਣ "ਜਾਪ" ਦੀਆਂ ਇਨ੍ਹਾਂ ਪੰਗਤੀਆਂ
ਨੂੰ ਧਿਆਨ ਨਾਲ ਪੜ੍ਹੋ ਜੀ:
ਭੁਜੰਗ ਪ੍ਰਯਾਤ ਛੰਦ ॥........
ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ ਨਮੋ ਦੇਵ ਦੇਵੇ ॥ ਅਭੇਖੀ
ਅਭੇਵੇ ॥੪੪॥ ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥...........
ਨਮੋ ਕਾਲ ਕਾਲੇ ॥ ਨਮਸਤਸਤੁ ਦਿਆਲੇ ॥ ਨਮੋ ਸਰਬ ਧੰਧੇ ॥ ਨਮੋ ਸਤ ਅਬੰਧੇ ॥੨੪॥ ਨਮੋ ਸਰਬ
ਸੋਖੰ ॥ ਨਮੋ ਸਰਬ ਪੋਖੰ ॥.........
ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ਨਮੋ ਸਰਬ ਦਿਆਲੇ ॥ ਨਮੋ ਸਰਬ ਪਾਲੇ ॥੨੮॥ ਨਮੋ ਸਰਬ
ਮਾਨੇ ॥........ ਸਮਸਤੀ ਨਿਧਾਨੇ ॥
ਅਛੇਦੀ ਅਭੇਦੀ ਅਨਾਮੰ ਅਕਾਮੰ ॥ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥
ਦੋਵੇਂ ਰਚਨਾਵਾਂ ਦੀ ਕਾਵ ਸ਼ੈਲੀ,
ਸ਼ਬਦਾਵਲੀ ਅਤੇ ਲਿਖਣ ਦਾ ਢੰਗ ਹੂ ਬ ਹੂ ਮਿਲਦਾ ਜੁਲਦਾ ਹੈ। ਇਨ੍ਹਾਂ ਦੋਹਾਂ
ਰਚਨਾਵਾਂ ਦੀਆਂ ਕੁਝ ਸਤਰਾਂ ਆਪ ਜੀ ਅੱਗੇ ਮੌਜੂਦ ਹਨ। ਜੇ ਬਹੁਤਾ ਪੜ੍ਹਨਾਂ ਚਾਹੋ ਤਾਂ
ਇਨ੍ਹਾਂ ਦੋਹਾਂ ਰਚਨਾਵਾਂ ਨੂੰ ਇਸ ਪੋਥੀ ਵਿੱਚ ਆਪ ਘੋਗ ਲੈਣਾਂ। ਬਹੁਤ ਕੁੱਝ ਸਮਝ ਆ
ਜਾਵੇਗ, ਕਿ ਇਕ ਪਾਸੇ "ਗਿਆਨ ਪ੍ਰਬੋਧ" ਵਰਗੀ ਰਚਨਾ ਹੈ, ਜਿਸਦਾ ਜ਼ਿਕਰ ਅਸੀਂ ਇਸ ਲੇਖ ਲੜੀ
ਦੇ ਪਿਛਲੇ ਦੋ ਭਾਗਾਂ ਵਿੱਚ ਕਰ ਆਏ ਹਾਂ ਤੇ ਦੂਜੇ ਪਾਸੇ ਹੈ, "ਜਾਪ" ਦੀ ਰਚਨਾਂ।
ਦਸਮ ਗ੍ਰੰਥੀਆਂ ਵਾਸਤੇ ਇਹ ਕੋਈ ਵਿਚਿਤ੍ਰ ਗੱਲ ਨਹੀਂ ਹੈ,
ਕਿਉਂਕਿ ਉਹ ਤਾਂ ਇਸ ਪੋਥੀ ਦੀਆਂ ਸਾਰੀਆਂ ਰਚਨਾਵਾਂ ਨੂੰ ਹੀ ਨਹੀਂ, ਬਲਕਿ ਇਸ ਪੋਥੇ ਦੇ
ਇੱਕ ਇੱਕ ਅੱਖਰ ਨੂੰ ਗੁਰੂ ਕ੍ਰਿਤ ਮੰਨਦੇ ਹਨ। ਲੇਕਿਨ ਸਾਡੇ ਵਰਗੇ ਸਿੱਖ ਜੋ ਇਸ
ਪੋਥੇ ਦੇ ਇੱਕ ਅੱਖਰ ਨੂੰ ਵੀ ਗੁਰੂ ਕ੍ਰਿਤ ਨਹੀਂ ਮੰਨਦੇ, ਉਨ੍ਹਾਂ ਲਈ ਤਾਂ ਜ਼ਰੂਰ ਇਹ ਇੱਕ
"ਬਚਿੱਤਰ ਗੱਲ" ਹੋ ਸਕਦੀ ਹੈ, ਕਿ ਗਿਆਨ ਪ੍ਰਬੋਧ ਵਰਗੀ ਰਚਨਾ ਦਾ ਲਿਖਾਰੀ ਹੀ ਜਾਪ ਨੂੰ
ਲਿਖਣ ਵਾਲਾ ਕਵੀ ਹੈ? ਹੈ ਨਾਂ ਇਸ ਬਚਿੱਤਰੀ ਪੋਥੇ ਦੀ ਬਚਿਤ੍ਰ ਗੱਲ ?
ਇਸ ਤੋਂ ਅਲਾਵਾ "ਬਚਿਤ੍ਰ ਨਾਟਕ" ਨਾਮ ਦੀ ਰਚਨਾ ਵੀ ਇਸੇ ਕਵੀ ਦੀ ਹੀ ਲਿੱਖੀ ਹੋਈ ਹੈ। ਇਹ
ਤਿੰਨੇ ਰਚਨਾਵਾਂ ਵਿੱਚ ਇਕੋ ਜਿਹੀ ਸ਼ਬਦਾ ਵਲੀ ਅਤੇ ਕਾਵ ਸ਼ੈਲੀ ਹੈ।
ਅਸੀਂ ਉਸ ਰਚਨਾਂ ਦੀਆਂ "ਬਚਿੱਤਰ ਗੱਲਾਂ" ਦਾ ਜ਼ਿਕਰ ਇਸ ਲੇਖ
ਲੜੀ ਦੇ ਅਗਲੇ ਭਾਗਾਂ ਵਿੱਚ ਕਰਾਂਗੇ।