ਪਿਛਲੇ ਲੇਖ ਵਿਚ ਅਸੀਂ ਪੜਿਆ ਕਿ ਕਿਸ ਤਰਾਂ ਲਿਖਾਰੀ (ਰਾਮ-ਸ਼ਯਾਮ) ਵਲੋਂ
ਲਿਖੇ ਦਸਮ ਗ੍ਰੰਥ ਵਿਚੋਂ ਰਾਮਾਇਣ ਕਹਾਣੀ ਵਿਚ ਥਾਂ ਥਾ ਉਤੇ
ਬ੍ਰਾਹਮਣ ਜੀ ਨੂੰ ਹੀ ਕਰਤਾ
ਦਿਖਾਇਆ ਗਿਆ ਹੈ, ਬੇਸ਼ਕ ਉਹ ਆਪ ਕੁਝ ਕਰਦਾ ਨਹੀਂ, ਪਰ ਹੁੰਦਾ ਸਭ ਕੁਝ ਜਗਤ ਦੇ ਅਖੌਤੀ
ਗੁਰੂ ਬਿਪਰਨ ਜੀ ਅਨੁਸਾਰ ਹੀ…
ਖੈਰ ਅਖੌਤੀ ਦਸਮ ਗ੍ਰੰਥ ਦੇ ਪੰਨੇ – 194 ਉਤੇ ਲਿਖੀ
ਇਸ ਕਹਾਣੀ ਦੀ 65ਵੀਂ ਪਉੜੀ ਵਿਚ ਜਿਦਾਂ ਹੀ ਰਾਮ ਅਤੇ ਵਿਸ਼ਵਾਮਿਤ੍ਰ ਇਕ ਰਾਹ ਉਤੇ ਚਲਨਾ
ਸ਼ੁਰੂ ਕਰਦੇ ਨੇ ਕਿ ਤਾੜਕਾ ਨਾਮ ਦੀ ਰਾਕਸ਼ਨੀ ਆ ਕੇ ਉਹਨਾਂ ਨੂੰ ਘੇਰਾ ਪਾ ਲੈਂਦੀ ਹੈ, ਰਾਮ
ਉਸਨੂੰ ਦੇਖ ਕੇ ਤੀਰ ਨਾਲ ਉਸਦੇ ਮੱਥੇ ਉਤੇ ਵਾਰ ਕਰ ਕੇ ਉਸਨੂੰ ਖਤਮ ਕਰ ਦਿੰਦਾ ਹੈ, ਇਸਨੂੰ
ਮਾਰਦੇ ਹੀ ਬ੍ਰਾਹਮਣ ਜੀ ਨੇ ਮੁੜ ਯੱਗ ਸ਼ੁਰੂ ਕਰ ਦਿਤਾ ਅਤੇ ਯੱਗ ਸ਼ੁਰੂ ਹੁੰਦਿਆਂ ਹੀ ਉਥੇ
ਦੋ ਦੈਂਤ ਆ ਗਏ। ਇਹਨਾਂ ਨੂੰ ਦੇਖ ਕੇ ਸਾਰੇ ਭੱਜ ਗਏ ਅਤੇ ਬਸ ਰਾਮ ਹੀ ਉਥੇ ਡਟ ਗਿਆ
ਮੁਕਾਬਲੇ ਲਈ।(ਭਾਜ ਭਾਜ ਚਲੇ ਸਭੈ ਰਿਖ ਠਾਡ ਭੇ ਹਠਿ ਰਾਮ।…67।)
ਇਥੇ ਫਿਰ ਲਿਖਾਰੀ ਟਪਲਾ ਖਾ ਗਿਆ, ਕਹਾਣੀ ਮੁਤਾਬਿਕ ਉਥੇ ਸਿਰਫ 4 ਲੋਕ ਸਨ, ਰਾਮ,
ਵਿਸ਼ਵਾਮਿਤ੍ਰ, ਮਰੀਚ ਅਤੇ ਸੁਬਾਹੁ, ਹੁਣ ਤਿਨ ਲੋਕ (ਰਾਮ, ਮਰੀਚ ਅਤੇ ਸੁਬਾਹੁ) ਤਾਂ ਅਗਲੀ
ਪਉੜੀ ਵਿਚ ਲੜ ਰਹੇ ਨੇ ਫਿਰ “ਭਾਜ ਭਾਜ ਚਲੇ ਸਭੈ” ਵਿੱਚ ਸਭੇ ਕਿਹੜੇ ਭੱਜ ਗਏ, ਕੋਈ
ਪੁਛੇਗਾ ਭਲਾ, ਕੋਈ ਪੀ.ਐਚ.ਡੀ ਕਰਣ ਵਾਲਾ ਹੀ ਸਮਝਾ ਦੇਵੇ, ਕਿ ਜੇ ਭਜਿਆ ਸਿਰਫ ਬ੍ਰਾਹਮਣ
ਵਿਸ਼ਵਾਮਿਤ੍ਰ ਹੈ ਤਾਂ ਫਿਰ “ਸਭੈ” ਸ਼ਬਦ ਕਿਹਨਾਂ ਲਈ ਇਸਤੇਮਾਲ ਹੋਇਆ ?
ਅਤੇ ਦੂਜਾ ਸਵਾਲ, ਕਿ ਜਦੋਂ ਦਸ਼ਰਥ ਤੋਂ ਰਾਮ ਮੰਗਣਾਂ ਸੀ ਉਦੋਂ ਇਹ ਬ੍ਰਾਹਮਣ ਧਮਕੀ ਦੇ
ਰਿਹਾ ਸੀ ਕਿ ਭਸਮ ਕਰ ਦੇਗਾ ਸ਼੍ਰਾਪ ਦੇ ਕੇ ਅਤੇ ਹੁਣ ਜਦੋਂ ਦੈਂਤ ਆਇ ਤਾਂ ਧੋਤੀ ਚੁਕ ਕੇ
ਭੱਜ ਗਿਆ, ਕੀ ਦੈਤਾਂ ਅੱਗੇ ਵਸ ਨਹੀ ਸੀ ਚਲਦਾ ?
ਪਾਠਕ ਸੱਜਣ ਹੁਣ ਇਸ ਕਹਾਣੀ ਨੂੰ ਥੋੜਾ ਜਿਹਾ ਅੱਜ ਦੇ ਹਾਲਾਤਾਂ ਨਾਲ ਜੋੜ ਕੇ ਦੇਖਣ, ਜਦੋਂ
ਤੱਕ ਸਿਖਾਂ ਦੇ ਨੌਵੇਂ ਗੁਰੂ ਸਾਹਿਬ ਜੀ ਦੀ ਲੋੜ ਸੀ, ਉਦੋਂ ਪੰਡਿਤ ਜੀ ਤਰਲੇ ਪਾਉਂਦੇ
ਸੀ, ਕਿ ਸਾਡੇ ਧਰਮ ਨੂੰ ਬਚਾ ਲਉ, ਪਰ ਜਦੋਂ ਸ਼ਹੀਦੀ ਹੋ ਜਾਂਦੀ ਹੈ, ਤਾਂ ਪਛਾਣਨ ਤੋਂ ਵੀ
ਇਨਕਾਰੀ ਹੋ ਜਾਂਦੇ ਨੇ ਇਹ ਬ੍ਰਾਹਮਣ, ਅੱਗੇ ਦੇਖੋ ਜਦੋਂ ਅੰਗ੍ਰੇਜਾਂ ਖਿਲਾਫ ਸਿੱਖ
ਬਹਾਦੁਰੀ ਨਾਲ ਲੜਦੇ ਸਨ ਤਾਂ ਦੇਸ਼ ਦੇ ਵੱਡੇ ਲੀਡਰਾਂ ਵਲੋਂ ਨਾਹਰੇ ਲਾਇ ਗਏ :
ਸਵੈ-ਰਾਜ ਕਾ ਜੋ ਰਾਜ ਹੋ ਅਪਨੇ ਦੇਸ਼ ਮੇਂ, ਹੋਗਾ ਤੁਮਾਰੇ ਹਾਥ ਮੇਂ ਝੰਡਾ ਅਕਾਲੀੳ ।
ਆਜ਼ਾਦੀ ਦੇ ਬਾਅਦ ਜਿਹੜਾ ਪਹਿਲਾ ਹੁਕਮ ਸਰਕਾਰ ਨੇ ਅਫਸਰਾਂ ਨੂੰ ਕੀਤਾ ਉਹ ਇਹ ਸੀ ਕਿ
“ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹੈ, ਇਹਨਾਂ ਉਤੇ ਖਾਸ ਨਜ਼ਰ ਰਖੀ ਜਾਵੇ”
ਅੱਗੇ ਦੇਖੋ ਤੇ
20-22 ਸਾਲਾਂ ਤਕ ਸਿੱਖਾਂ ਨੂੰ ਆਪਣੇ ਹੱਕ ਮੰਗਣ ਕਾਰਨ ਆਤੰਕਵਾਦੀ ਪ੍ਰਚਾਰਦੇ ਰਹੇ ਅਤੇ
ਹੁਣ ਜਿਹੜਾ ਵੀ ਆਵਾਜ਼ ਚੁਕੇ ਉਹ, ਦੇਸ਼ਦ੍ਰੋਹੀ… ਧਿਆਨ ਦਿਉ ਕਿ ਕਿਤੇ ਇਹ ਦੈਂਤ, ਆਤੰਕਵਾਦੀ,
ਦੇਸ਼ਦ੍ਰੋਹੀ ਆਦਿ ਸਿਰਫ ਇਸ ਲਈ ਪਾਪੀ ਤਾਂ ਨਹੀਂ ਕਿ ਬ੍ਰਾਹਮਣ ਨੂੰ ਨਮਸ਼ਕਾਰਾਂ ਨਹੀਂ ਕਰਦੇ
?
ਬ੍ਰਾਹਮਣ ਦੀ ਇਸ ਲਿਖਿਤ ਵਿਚ ਪਤਾ ਨਹੀਂ ਕਿਹੋ ਜਿਹਾ ਅਖੌਤੀ ਭਗਵਾਨ ਹੈ, ਕਿ ਇਹ ਅਵਤਾਰ
ਉਦੋਂ ਹੀ ਧਾਰਦੇ ਹਨਨ ਜਦੋਂ ਇਹਨਾਂ ਨੂੰ ਬ੍ਰਾਹਮਣਾਂ ਉਤੇ ਹੁੰਦੇ ਜ਼ੁਰਮ ਦਿਖਦੇ ਹਨ, ਸਾਰੀ
ਧਰਤੀ ਦਾ ਭਾਰ ਹਲਕਾ ਕਰਨ ਵਾਲੇ ਭਗਵਾਨ ਜੀ ਨੇ ਮਾਰਿਆ ਵੀ ਸਿਰਫ ਉਹਨਾਂ ਦੈਤਾਂ ਨੂੰ ਜਿਹੜੇ
ਜਾਂ ਤਾਂ ਬ੍ਰਾਹਮਣਾਂ ਨੂੰ ਤੰਗ ਕਰਦੇ ਸਨ ਜਾਂ ਇਹਨਾਂ ਦੀ ਵਹੁਟੀ ਹਰ ਕੇ ਲੈ ਗਏ…
ਖੈਰ ਇਥੋਂ ਸ਼ੁਰੂ ਹੋਇਆ 2 ਦਿਨ (8 ਪਹਿਰ) ਲਈ ਇਕ ਯੁੱਧ, ਜਿੱਥੇ ਇੱਕ ਪਾਸੇ ਰਾਮ ਅਤੇ ਦੂਜੇ
ਪਾਸੇ ਇਹ ਦੋਵੇਂ ਦੈਂਤ (ਮਰੀਚ ਅਤੇ ਸੁਬਾਹੁ),
ਬ੍ਰਾਹਮਣ ਭੱਕ ਚੁਕਾ ਹੈ ਅਤੇ ਅਖੌਤੀ
ਭਗਵਾਨ ਘਿਰ ਚੁਕਾ ਹੈ, ਅੱਗੇ…