🕉️ #ਸਨਾਤਨ ਬਨਾਮ #ਸਨਾਤਨ ‼️
🕉️ #ਅਦਵੈਤਵਾਦ ਬਨਾਮ ☬ #ਸਿੱਖੀ
- (ਭਾਗ ਤੀਜਾ)
-: ਸਿਰਦਾਰ ਪ੍ਰਭਦੀਪ ਸਿੰਘ
05.11.2024
#PrabhdeepSingh #KhalsaNews #advaitvaad #Monism #sikhi #shankaracharya #gianishersingh
#santana #sikhism #budhism
>> ਲੜੀ ਜੋੜਨ ਲਈ ਪੜੋ:
(ਭਾਗ
ਪਹਿਲਾ),
(ਭਾਗ ਦੂਜਾ),
(ਭਾਗ ਤੀਜਾ)
👉
"ਅਦਵੈਤਵਾਦ ਬਨਾਮ ਸਿੱਖੀ" ਦੀ ਚੱਲ ਰਹੀ ਲੜੀ ਅੰਦਰ
ਇਹ ਤੀਜਾ ਲੇਖ ਹੈ, ਜਿਸ ਅੰਦਰ ਅਸੀਂ ਸਨਾਤਨ, ਸਨਾਤਨੀ, ਸਨਾਤਨਵਾਦ ਸੰਬੰਧੀ ਸਮਝਣ ਦੀ
ਕੋਸਿਸ ਕਰਾਂਗੇ।
👁️ਇਸ ਅੰਦਰ ਕੋਈ ਸ਼ੱਕ ਨਹੀਂ ਕਿ ਸਿਰਲੇਖ "ਸਨਾਤਨ ਬਨਾਮ ਸਨਾਤਨ" ਕੋਈ ਸਪਸ਼ੱਟ ਰਾਇ ਨਹੀਂ
ਪ੍ਰਗਟ ਕਰਦਾ ਹੋਵੇਗਾ ਕਿ ਇਹ ਲੇਖ ਕਿਸ ਮਜਮੂਨ ਅਧਾਰਤ ਲਿਖਿਆ ਹੋਵੇਗਾ, ਪਰ ਇੱਕ ਗੱਲ ਪੱਲੇ
ਬੰਨਣ ਵਾਲੀ ਹੈ ਕਿ ਬਿੱਪਰੀ ਵਰਤਾਰਾ ਭਾਵੇਂ ਉਹ ਗਿਆਨ ਖੇਤਰ ਅੰਦਰ ਹੋਵੇ ਜਾਂ ਕਰਮ ਖੇਤਰ
ਅੰਦਰ ਅਸਪੱਸ਼ਟਤਾ ਹੀ ਪੈਦਾ ਕਰੇਗਾ। ਬਚਪਨ ਵਿੱਚ ਵਿਅੰਗ ਵਿਰਤੀ ਰਾਹੀਂ ਮੇਰੇ ਪਿਤਾ ਸਰਦਾਰ
ਸੁਰਜੀਤ ਸਿੰਘ ਸਾਨੂੰ ਰੌਲਾ ਪਉਦਿਆਂ ਨੂੰ ਕਿਹਾ ਕਰਦੇ ਸਨ ਕਿ "ਚੁੱਪ ਨਾ ਕਰ ਤੇ ਰੌਲਾ ਨਾ
ਪਾ" ਹੁਣ ਇਸ ਵਿੱਚੋਂ ਮੰਨਣਾ ਕੀ ਹੈ ਜਾਂ ਕਿਸ ਤੇ ਅਮਲ ਕਰੀਏ? ਬੱਸ! ਇਹੀ ਅਸਪੱਸ਼ਟਤਾ ਹੈ।
☝️ ਉਪਰੋਕਤ ਸਿਰਲੇਖ ਦਾ ਖਿਆਲ ਭਗਤ ਕਬੀਰ ਜੀ ਦੇ
ਸਲੋਕ ਨੰਬਰ ੧੯੦ "ਰਾਮ ਬਨਾਮ ਰਾਮ" ਤੋਂ ਜ਼ਹਿਨ ਵਿੱਚ ਆਇਆ। ਇਸ ਸਲੋਕ ਰਾਹੀਂ ਸਿੱਖੀ ਅੰਦਰ
ਵਿਚਾਰਧਾਰਿਕ ਅਤੇ ਮਰਿਯਾਦਾ ਦੀ ਰਲਗੱਡਤਾ ਸੰਬੰਧੀ ਕਾਫੀ ਮਸਲੇ ਹੱਲ ਹੋ ਜਾਂਦੇ ਹਨ।
#ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥
🔹 ਵਿਚਾਰ: ਕਬੀਰ ਕਹਿੰਦੇ ਹਨ ਕਿ ਮੈਂ ਰਾਮ ਤੋਂ ਬਾਗ਼ੀ
ਨਹੀਂ ਭਾਵ ਮੈਂ ਭੀ ਰਾਮ ਸਿਮਰਦਾ ਹਾਂ ਪਰ ਮੇਰੇ ਰਾਮ ਤੇ ਤੁਹਾਡੇ ਰਾਮ ਕਹਿਣ ਪਿੱਛੇ ਵੱਡਾ
ਭੇਦ ਵਿਚਾਰ ਤੇ ਟਿਕਿਆ ਹੈ। ਉਹ ਵਿਚਾਰ ਜੋ ਰਾਮ ਅਤੇ ਰਾਮ ਦਰਮਿਆਨ ਬੁਨਿਆਦੀ ਫਰਕ ਦਾ
ਨਿਖੇੜਾ ਕਰਦੀ ਹੈ।
ਰਾਗ ਪ੍ਰਭਾਤੀ "ਬੇਦ ਕਤੇਬ ਕਹਹੁ ਮਤ ਝੂਠੇ, ਝੂਠਾ ਜੋ ਨਾ ਬਿਚਾਰੈ" ਅੰਦਰ ਭੀ ਕਬੀਰ ਜੀ
ਨੇ ਵਿਚਾਰ ਦੀ ਹੀ ਅਹਿਮੀਅਤ ਦਰਸਾਈ ਹੈ ਕਿ ਵੇਦਾਂ ਅਤੇ ਕਤੇਬਾਂ ਦੇ ਪਾਂਧੀਓ ਕੇਵਲ ਵੇਦਾਂ
ਅਤੇ ਕਤੇਬਾਂ ਨੂੰ ਝੂਠੇ ਦੱਸਣ ਨਾਲ ਮਸਲੇ ਹੱਲ ਨਹੀਂ ਹੋਣੇ ਸਗੋਂ ਇਸ ਤੋਂ ਅਗਾਂਹ ਅਨੰਤ
ਵਿਚਾਰ ਦੀਆਂ ਡੂੰਘਾਣਾ ਅੰਦਰ ਤਾਰੀ ਲਾਉਣੀ ਪਵੇਗੀ।
▪️ ਸਲੋਕ ਦੀਆਂ ਅਗਲੀਆਂ ਪੰਕਤੀਆਂ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ,
ਜਿੱਥੇ ਕਬੀਰ ਸਾਹਿਬ ਕਉਤਕਹਾਰੀਆਂ ਦੇ ਅਵਤਾਰੀ ਰਾਮ ਦੀ ਨਿਸ਼ਾਨਦੇਹੀ ਕਰਕੇ ਰਮੇਂ ਹੋਏ ਰਾਮ
ਦੀ ਵਿਆਖਿਆ ਕਰਦੇ ਹਨ।
🔺 ਇੰਨ ਬਿਨ ਸਨਾਤਨ (ਖਟ ਦਰਸ਼ਨੀ) ਪ੍ਰਣਾਲੀ ਤਿਆਗਣੀ ਹੈ ਅਤੇ ਸਿੱਖੀ ਦੀ ਸਨਾਤਨੀ (ਅਨਾਦੀ)
ਪ੍ਰਣਾਲੀ ਜੋ ਖਸਮ ਕੀ ਬਾਣੀ ਦੇ ਰੂਪ ਚ' ਨਾਨਕ ਜੋਤ ਨੂੰ ਅਵਤ੍ਰਿਤ ਹੋਈ ਉਸਦੀ ਸੰਭਾਲ ਕਰਨੀ
ਹੈ। ਇਹ ਸਨਾਤਨੀ (ਅਕਾਲੀ) ਬਾਣੀ ਹੀ ਮਨ ਨੂੰ ਜੋਤ ਸਰੂਪੀ ਜਾਂ ਸਨਾਤਨੀ ਆਭਾਸ ਕਰਵਾਉਦੀ
ਹੈ।
#ਅਬ ਮਨੁ ਉਲਟਿ ਸਨਾਤਨੁ ਹੂਆ॥ #ਤਬ ਜਾਨਿਆ ਜਬ ਜੀਵਤ ਮੂਆ॥
(ਭਗਤ ਕਬੀਰ)
🚩 #ਵੈਦਿਕ ਪ੍ਰਣਾਲੀ ਅਤੇ #ਸਨਾਤਨ:
ਵੇਦ ਕੋਈ ਪੈਗੰਬਰੀ ਅਮਲ ਨਹੀਂ। ਕਿਸਨੇ ਅਤੇ ਕਦੋਂ ਲਿਖੇ, ਕੋਈ ਭੀ ਜਾਣਕਾਰੀ ਮੌਜੂਦ ਨਹੀਂ।
ਕੋਈ ਇਤਿਹਾਸਤਿਕਤਾ (੍ਹਸਿਟੋਰਚਿਟਿੇ) ਨਹੀਂ। ਸ਼ਰੂਤੀ ਤੋਂ ਸੂਤਰਾਂ ਤੱਕ ਦਾ ਸਫ਼ਰ ਹੋਇਆ ਅਤੇ
ਸੂਤਰਾਂ ਤੋਂ ਟੀਕੇ ਹੋਏ ਅਤੇ ਟੀਕੇ ਭੀ ਇੱਕ ਦੂਜੇ ਨਾਲ ਅਸਹਿਮਤੀ ਪ੍ਰਗਟਾਉਦੇ ਹਨ। ਇਹ ਹੀ
ਕਾਰਣ ਹੈ ਕਿ ਵੇਦਾਂ ਨੂੰ ਨਿਰੰਕਾਰੀ ਬਾਣੀ ਨੇ ਇਫ਼ਤਰਾ ਆਖਿਆ। ੬ ਦਰਸ਼ਨ ਅਤੇ ਵੇਦਾਂ ਨੂੰ
ਮੁੜ ਸੁਰਜੀਤ ਕਰਦੇ ਟੀਕਿਆਂ ਅੰਦਰ ਬ੍ਰਹਮ, ਆਤਮਾ, ਮਾਇਆ, ਜਨਮ-ਮਰਨ ਇਤਆਦਿ ਦੀ ਗੱਲ ਚੱਲੀ
ਪਰ ਮੁੰਕਮਲਤਾ ਨਹੀਂ ਮਿਲਦੀ ਜਿਸਦਾ ਮੁਲਾਂਕਣ ਪਿਛਲੇ ਲੇਖਾਂ ਅੰਦਰ ਹੋਰ ਵਿਸਥਾਰ ਨਾਲ ਕੀਤਾ
ਗਿਆ ਹੈ।
#ਹਿੰਦੂ ਅੰਦਰ ਸਨਾਤਨੀ ਸ਼ਬਦ ਦੀ ਵਰਤੋਂ ੬ ਦਰਸ਼ਨਾਂ ਦੀ ਉੱਪਜ ਤੋਂ ਬਾਅਦ ਮੰਨੀ ਜਾਂਦੀ ਹੈ
ਇਹਨਾਂ ਛੇ ਦਰਸ਼ਨਾਂ ਦੇ ਫਲਸਫੇ ਨੂੰ ਹੀ ਆਖਰੀ ਸੱਚ ਸਾਬਿਤ ਕਰਨ ਲਈ ਸ਼ਬਦ ਸਨਾਤਨ ਦੀ ਵਰਤੋਂ
ਕੀਤੀ ਜਾਣੀ ਸ਼ੁਰੂ ਹੋਈ। ਬ੍ਰਾਹਮਣ ਨੇ ਹਜ਼ਾਰਾਂ ਸਾਲਾਂ ਤੋਂ ਕਹਾਣੀਆਂ ਘੜੀਆਂ ਹਨ। ਇਹ ਝੂਠ
ਨੂੰ ਸੋਨੇ ਦੇ ਬਿਭੂਖਨ ਪਹਿਣਾ ਕੇ ਵੇਚਣਾ ਜਾਣਦਾ ਹੈ।
#ਮੁਖਿ ਝੂਠ ਬਿਭੂਖਣ ਸਾਰੰ॥ (ਮਹਲਾ ੧)
ਇਸੇ ਤਰੀਕੇ ਨਾਲ ਹਿੰਦੂਆਂ ਨੇ ਸਨਾਤਨ ਦਾ ਉਲੇਖ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਅੰਦਰ ਮਾਧਵ
ਵਰਨਨ (510-560 AD) ਦੇ ਸਾਮਰਾਜ ਅੰਦਰ ਲੱਗੀ ਪਲੇਟ ਤੋਂ ਪ੍ਰਾਪਤ ਕਰ ਲਿਆ। ਜਿਸ ਵਿੱਚ
ਲਿਖਿਆ ਹੈ ਕਿ "श्रुतिस्म्रति विहित स्नातन धर्म क्रम निरताय” ਭਾਵ ਸ਼ਰੂਤੀ (ਚਾਰ
ਵੇਦ) ਅਤੇ ਸਿਮਰਤੀਆਂ ਦੇ ਧਰਮ ਕਰਮ ਦਾ ਨਿਰਵਾਹ ਕਰਨਾ ਹੀ ਸਨਾਤਨ ਧਰਮ ਕਰਮ ਹੈ।

#ਸਨਾਤਨ ਬਾਰੇ ਸਾਲ 1916 ਵਿੱਚ ਬਨਾਰਸ ਦੇ ਸੈਂਟਰਲ ਹਿੰਦੂ ਕਾਲਜ ਦੇ ਬੋਰਡ ਦੁਆਰਾ
ਪ੍ਰਕਾਸ਼ਿਤ ਇੱਕ ਖੋਜ ਪੁਸਤਕ ਵਿੱਚ ਸਨਾਤਨ ਦਾ ਜ਼ਿਕਰ ਇੱਕ ਆਰੀਅਨ ਧਰਮ ਵਜੋਂ ਕੀਤਾ ਗਿਆ
ਹੈ। ਇਸ ਪੁਸਤਕ ਦੀ ਭੂਮਿਕਾ 'ਚ ਲਿਖਿਆ ਹੈ ਕਿ ''ਸਨਾਤਨ ਧਰਮ ਸਦੀਵੀ ਧਰਮ, ਪ੍ਰਾਚੀਨ
ਕਾਨੂੰਨ ਹੈ। ਇਹ ਕਈ ਸਾਲ ਪਹਿਲਾਂ ਮਨੁੱਖਾਂ ਨੂੰ ਦਿੱਤੀਆਂ ਗਿਆਨ ਦੀਆਂ ਧਰਮ ਲਿਖਿਤਾਂ
'ਤੇ ਕੇਂਦਰਿਤ ਹੈ। ਇਸ ਧਰਮ ਨੂੰ #ਆਰੀਅਨ #ਧਰਮ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਆਰੀਅਨਾਂ
ਨੂੰ ਦਿੱਤਾ ਗਿਆ #ਪਹਿਲਾ ਧਰਮ ਹੈ।''
(<< ਦੇਖੋ ਨਾਲ ਲਗਦੀ ਤਸਵੀਰ)
❇️ #ਬੁੱਧ ਅਤੇ ਸਨਾਤਨ:
ਜਦੋਂ ਅਸੀਂ ਬੁੱਧ ਧਰਮ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀਆਂ ਖੋਜਾਂ ਮੁਤਾਬਿਕ ਬ੍ਰਾਹਮਣ
ਨੇ ਬੋਧ ਸੰਸਕ੍ਰਿਤੀ ਨੂੰ ਚੋਰੀ ਕਰਕੇ ਆਪਣਾ ਸਾਹਿਤਕ ਦਾਰੋਮਦਾਰ ਖੜਾ ਕਰ ਲਿਆ ਅਤੇ ਸਨਾਤਨ
ਸ਼ਬਦ ਦੀ ਵਰਤੋਂ ਦਾ ਉਲੇਖ ਭੀ ਸਭ ਤੋਂ ਪਹਿਲਾਂ ਬੋਧੀ ਗਰੰਥ ਤ੍ਰਿਪਟਕ ਅਤੇ ਧੰਮਪਦ ਅੰਦਰ "ऐस
धमो सनातनो” ਭਾਵ ਇਹ ਧਰਮ ਹੀ ਸਨਾਤਨ ਹੋਣ ਦਾ ਦਾਅਵਾ ਕੀਤਾ ਮਿਲਦਾ ਹੈ।
☬ #ਸਿੱਖੀ ਅੰਦਰ #ਸਨਾਤਨ ਵਾਦ:
ਸਿੱਖੀ ਸਨਾਤਨ ਸ਼ਬਦ ਨੂੰ ਕਿੰਨਾਂ ਅਰਥਾਂ ਅੰਦਰ ਸਵੀਕਾਰ ਕਰਦੀ ਹੈ ਅਸੀਂ ਉੱਤੇ ਸਮਝ ਚੁੱਕੇ
ਹਾਂ ਪਰ ਇੱਥੇ ਇਹ ਨੁਕਤਾ ਸਮਝਣਾ ਅਤਿ ਲੋੜੀਂਦਾ ਹੈ ਕਿ ਅਜੋਕੀ ਸਿੱਖ ਮਾਨਸਿਕਤਾ ਨੂੰ
ਕਿਹੜੀ ਸਨਾਤਨ ਵਿਚਾਰਧਾਰਾ ਨੇ ਆਪਣੇ ਕਬਜ਼ੇ ਅਧੀਨ ਕੀਤਾ ਹੈ? ਕੀ ਇਹ ਅਨਾਦੀ ਜਾਂ ਅਕਾਲੀ
ਅਮਲ ਹੈ ਜਾਂ ਫਿਰ ਬਿੱਪਰੀ ਪਾਨ ਚੜੀ ਵੈਦਿਕ ਕਰਮਕਾਂਡੀ ਫਲਸਫਾ? ਜੇ ਤਾਂ ਭਗਤ ਕਬੀਰ ਦੇ
ਰਾਮ ਵਾਂਙ ਰਮੇ ਹੋਣ ਦਾ ਆਭਾਸ ਕਰਵਾਉਂਦੀ ਹੈ ਤਾਂ ਠੀਕ ਹੈ, ਪਰ ਜੇ ਕਉਤਕਹਾਰੀਆਂ ਦੇ ਰਾਮ
ਵਾਂਗ ਦੇਹ ਪੂਜਾ, ਮੂਰਤੀ ਪੂਜਾ, ਦਾਨ, ਪੁੰਨ, ਮੰਤਰ ਪ੍ਰਣਾਲੀ, ਮੱਥੇ ਤੇ ਟਿੱਕੇ ਅਤੇ
ਅਨੇਕਾਂ ਸਾਧਾਰਣ ਕਰਮਕਾਂਡਾਂ ਅੰਦਰ ਖੱਚਤ ਕਰਦੀ ਹੈ ਤਾਂ ਜਰੂਰ ਬਿੱਪਰੀ ਪਾਨ ਚੜਿਆ ਬੜਾ
ਜ਼ਹਿਰੀਲਾ ਬ੍ਰਾਹਮਣੀ ਸਨਾਤਨਵਾਦ ਹੈ।
ਇਸ ਬ੍ਰਾਹਮਣੀ ਸਨਾਤਨਵਾਦ ਨੇ ਸਿੱਖੀ ਦੀ ਪੈੜ ਉਸੇ ਦਿਨ ਤੋਂ ਦੱਬਣੀ ਸ਼ੁਰੂ ਕਰ ਦਿੱਤੀ ਸੀ
ਜਿਸ ਦਿਨ ਪੈਗੰਬਰਾਂ ਦੇ ਪੈਗੰਬਰ ਗੁਰੂ ਨਾਨਕ ਨਿਰੰਕਾਰੀ ਨੇ ਯਗਉਪਵੀਤ ਸੰਸਕਾਰ ਦੇ ਮੌਕੇ
ਬਿੱਪਰੀ ਜਾਤੀ ਪ੍ਰਬੰਧ ਤੇ ਵੱਡਾ ਸਵਾਲੀਆ ਚਿੰਨ ਲਾਇਆ ਸੀ। ਅਜੇ ਉਮਰ ਮਸਾਂ 9 ਕੁ ਸਾਲ ਦੀ
ਹੋਵੇਗੀ ਪਰ ਸਵਾਲ ਬਹੁਤ ਗਹਿਰੇ ਸਨੀ ਇਹਨਾਂ ਸਵਾਲਾਂ ਅੰਦਰ ਕੇਵਲ ਤਰਕ ਜਾਂ ਦਲੀਲ ਸਿੱਧੀ
ਦਾ ਰਸਮੀ ਜ਼ੋਰ ਨਹੀਂ ਸੀ ਇਹ ਤਾਂ ਇੱਕ ਧੁਰੋਂ ਆਏ ਫੁਰਮਾਨ ਵਾਂਗ ਸਨ ਨਹੀਂ ਤਾਂ ਰਸਮੀ ਤਰਕ
ਜਾਂ ਦਲੀਲ ਉੱਤੇ ਤਾਂ ਬ੍ਰਾਹਮਣ ਦੀ ਸਦੀਆਂ ਰੋਟੀ ਚੱਲਦੀ ਸੀ।
#ੴ ਦਾ ਉਚਾਰਣ ਤਾਂ ਬ੍ਰਾਹਮਣੀ ਮਿਥਿਹਾਸ ਦੀ ਬੁਨਿਆਦ
ਤ੍ਰਿਕੁਟੀ ਜਾਂ ਤ੍ਰੈ ਮੂਰਤ ਅਤੇ ਦਰਸ਼ਨੀ ਬੁਨਿਆਦ ਤ੍ਰਿਗੁਣ ਦਾ ਖੰਡਨ ਸੀ। ਵੈਸੇ ਭੀ ਹੁਣ
ਤਾਂ ਗੱਲ ਲਿਖਤ 'ਚ ਆ ਚੁੱਕੀ ਸੀ ਇਸ ਲਈ ਬਿੱਪਰ ਆਪਣੀਆਂ ਸੂਖਮ ਚਾਲਾਂ ਤੇ ਉਤਰ ਆਉਂਦਾ ਹੈ
ਅਤੇ ਇਸ ਵਿਚਾਰ ਦਾ ਪ੍ਰਸਾਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਅੱਗੇ ਨਾ ਵਧ ਸਕੇ ਇਸ ਲਈ ਗੁਰੂ
ਸਾਹਿਬ ਦੇ ਬੱਚਿਆਂ ਸ੍ਰੀ ਚੰਦ ਅਤੇ ਲਖਮੀ ਦਾਸ ਵਿੱਚੋ ਸ੍ਰੀ ਚੰਦ ਨੂੰ ਭਰਮਾ ਕੇ ਉਦਾਸੀ
ਮੱਤ ਰੂਪੀ ਬਿੱਪਰੀ ਸਨਾਤਨਵਾਦੀ ਵਿਚਾਰ ਸਿੱਖੀ ਦੇ ਵਿਹੜੇ ਅੰਦਰ ਲਿਆਉਣ ਦੀ ਕੋਸ਼ਿਸ ਕਰਦਾ
ਹੈ ਅਤੇ ਇਹ ਸਿਲਸਲਾ ਹਰੇਕ ਗੁਰੂ ਜੋਤ ਵੇਲੇ ਜਾਰੀ ਰਹਿੰਦਾ ਹੈ, ਉਹ ਭਾਵੇ ਦਾਤੂ ਅਤੇ ਦਾਸੂ
ਹੋਵੇ, ਮੋਹਨ ਅਤੇ ਮੋਹਰੀ ਹੋਵੇ (ਨੋਟ: ਮੋਹਰੀ ਬਾਅਦ ਵਿੱਚ ਗੁਰੂ ਸ਼ਰਨ ਅੰਦਰ ਆ ਜਾਂਦਾ
ਹੈ), ਪ੍ਰਿਥੀ ਚੰਦ, ਮਿਹਰਵਾਨ, ਹਰਿ ਜੀ ਅਤੇ ਧੀਰਮੱਲੀਏ ਇਤਿਆਦਿ ਹੋਵੇ।
ਇਸਦੇ ਨਾਲ ਹੀ ਲਿਟਰੇਰੀ ਪਿੜ ਭੀ ਮੱਲਦਾ ਮੱਲ ਕੇ ਨਾਨਕ ਨਾਮ ਦੀ ਦੁਰਵਰਤੋਂ ਕਰਦਾ ਹੋਇਆ
ਤਰਾਂ ਤਰਾਂ ਦੀਆਂ ਲਿਖਤਾਂ ਭੀ ਪ੍ਰਚਿਲਤ ਕਰਦਾ ਹੈ ਜਿਵੇਂ ਮਾਤਰੇ, ਰਤਨਮਾਲਾ, ਜੁਗਾਵਲੀ,
ਪ੍ਰਾਣਸੰਗਲੀ, ਸੋਢੀ ਪ੍ਰਿਥੀਚੰਦ ਰਚਨਾ ਮਹਲ ੬ ਅਤੇ ਸਭ ਤੋਂ ਵੱਡਾ ਹਮਲਾ ਬਚਿਤ੍ਰ ਨਾਟਕ
ਜਾਂ ਅਖੌਤੀ ਦਸਮ ਗਰੰਥੀ ਇਹ ਫਰਜ਼ੀ ਗਰੰਥ ਬ੍ਰਾਹਮਣ ਲਈ ਇੱਕ ਰਾਮ ਬਾਣ ਦੀ ਨਿਆਈਂ ਹੈ,
ਤੁਹਾਨੂੰ ਆਪਣੇ ਅੰਦਰ ਜਜ਼ਬ ਕਰਨ ਲਈ ਉਹ ਅੱਜ ਇਸੇ ਹਥਿਆਰ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦਾ
ਹੈ ਅਰਦਾਸ ਰਾਹੀਂ ਤੁਸੀਂ ਰੋਜ਼ #ਭਗਉਤੀ ਅੱਗੇ ਅਰਜ਼ੋਈਆਂ ਕਰਦੇ ਹੋ, ਪਰ ਕਮਾਲ ਦੀ ਗੱਲ ਇਹ
ਹੈ ਕਿ ਹੇਠਾਂ ਜਾ ਕੇ ਸਤਿ ਸ੍ਰੀ ਅਕਾਲ ਅਤੇ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਤਿਹ" ਦਾ ਨਾਅਰਾ ਭੀ ਬੁਲੰਦ ਕਰਦੇ ਹੋ, ਇਹ ਕੈਸੀ ਮਜ਼ਾਹੀਆ ਜਹੀ ਹਾਲਤ ਹੈ ਕਿ ਜਾਣਾ
ਨਿਹਚਲ ਘਰ ਹੈ ਜਿਸਦਾ ਬੰਧਾਨੀ ਕੇਵਲ ਗੁਰੂ ਹੈ ਪਰ ਪਗਡੰਡੀ ਅਸੀਂ ਦੁਰਗਾ ਦੀ ਤੇ ਪਏ ਹਾਂ।
#ਕਹੁ #ਨਾਨਕ ਨਿਹਚਲ ਘਰੁ ਬਾਂਧਿਓ ਗੁਰਿ ਕੀਓ ਬੰਧਾਨੀ॥
⚠️ ਯਾਦ ਰਹੇ ਕਿ ਭਗਉਤੀ ਉਪਾਸਨਾ ਵਿੱਚੋ ਤਾਂ ਬਿੱਪਰੀ
ਸਨਾਤਨਵਾਦ ਹੀ ਨਿਕਲੇਗਾ ਨਾ ਕਿ ਰਹਿਬਰੀ ਮਰਿਯਾਦਾ ਰੂਪੀ ਬਖਸ਼ਿਸੀ ਬਿੱਪਰ ਦੀ ਉਪਰੋਕਤ
ਸਨਾਤਨਵਾਦੀ ਰਲਗੱਡ ਸੰਬੰਧੀ ਮੇਰੇ ਇੱਕ ਮਿੱਤਰ ਸਰਦਾਰ ਰਮਿੰਦਰ ਸਿੰਘ ਸੇਖੋਂ ਨੇ ਬਹੁਤ
ਥੋੜੇ ਸਮੇਂ ਅੰਦਰ ਬੜੀ ਵਿਸਥਾਰਕ ਪੁਸਤਕ ਸੰਗਤ ਅਰਪਣ ਕਰਨੀ ਹੈ ਉਸਨੂੰ ਪੜ ਕੇ ਹੋਰ
ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
✍️ ਇਸ ਲੇਖ ਅੰਦਰ ਅਸੀਂ ਕੇਵਲ ਇਸੇ ਨੁਕਤੇ ਤੇ ਵਿਚਾਰ ਕਰਨੀ ਸੀ ਕਿ
ਖ਼ਾਲਸਾਈ ਪ੍ਰੰਪਰਾਵਾਂ ਬਿਲਕੁਲ ਵਿਲੱਖਣ ਹਨ ਜਿਵੇਂ ਅਸੀਂ
ਇੱਕ ਅੱਲਾਹ ਦੀ ਗੱਲ ਕਰਦੇ ਮੁਸਲਮਾਨ ਨਹੀਂ ਹੁੰਦੇ,
ਹੱਸਦਿਆਂ ਖੇਡਦਿਆਂ ਪਹਿਨਦਿਆਂ ਅਤੇ ਖਾਂਦਿਆਂ ਦੇ ਵਿੱਚੇ ਮੁਕਤੀ ਦੀ ਗੱਲ ਕਰਦੇ ਬੋਧੀਆਂ
ਦੇ ਮੱਧ-ਮਾਰਗੀ ਪ੍ਰਣਾਲੀ ਵਾਂਗੂੰ ਬੋਧੀ ਨਹੀਂ ਹੁੰਦੇ,
ਇਸੇ ਤਰਾਂ ਸਿੱਖੀ ਉਸ ਅਸਲ ਸਨਾਤਨ (ਅਕਾਲੀ)
ਪ੍ਰਣਾਲੀ ਦੀ ਗੱਲ ਕਰਦੀ ਵੈਦਿਕ, ਖਟ ਦਰਸ਼ਨੀ ਜਾਂ ਸਿਮਰਤੀਆਂ ਦੀ ਦੀ ਪਾਨ ਚੜੀ ਬਿੱਪਰੀ
ਸਨਾਤਨਵਾਦੀ ਨਹੀਂ ਹੋ ਜਾਂਦੀ।
✅ ਹਮਰਾ ਝਗੜਾ ਰਹਾ ਨਾ ਕੋਊ॥ ਪੰਡਿਤ ਮੁਲਾ ਛਾਡੇ ਦੋਊ॥
ਚਲਦਾ ...
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|