Share on Facebook

Main News Page

ਗੁਰੂ ਗ੍ਰੰਥ ਸਾਹਿ਼ਬ ਵਿੱਚ ਵਰਤੀਆਂ ਕੁੱਝ ਭਾਸ਼ਾਵਾਂ ਦੇ ਦਰਸ਼ਨ - ਕਿਸ਼ਤ ਦੂਜੀ
-: ਪ੍ਰੋ. ਕਸ਼ਮੀਰਾ ਸਿੰਘ USA
02.10.2021
#KhalsaNews #ProfKashmiraSingh #Languages #SGGS #Farsi #Sindhi #Rajasthani #Marathi #Khari #Avdhi #Bangar #Multani #Gujrati

👉 ਲੜੀ ਜੋੜਨ ਲਈ ਪੜ੍ਹੋ ਕਿਸ਼ਤ : ਪਹਿਲੀ, ਦੂਜੀ, ਆਖ਼ਰੀ

9. ਫ਼ਾਰਸੀ:
ਚੀਨੀ, ਅੰਗ੍ਰੇਜ਼ੀ, ਫਰਾਂਸੀਸੀ ਆਦਿਕ ਭਾਸ਼ਾਵਾਂ ਵਾਂਗ, ਫ਼ਾਰਸੀ ਬਹੁ-ਕੇਂਦਰਿਕ (
Pluricentric) ਭਾਸ਼ਾ ਹੈ ਜੋ ਪੱਛਮੀ ਈਰਾਨ ਨਾਲ਼ ਸੰਬੰਧਤ ਹੈ । ਇਹ ਇਰਾਨ, ਅਫ਼ਗਾਨਿਸਤਾਨ ਅਤੇ ਤਾਜਿਕਿਸਤਾਨ ਦੀ ਸਰਕਾਰੀ ਭਾਸ਼ਾ ਹੈ । ਪੂਰਬ ਵਿੱਚ ਮੁਸਲਮਾਨ ਦੇਸ਼ਾਂ ਵਿੱਚ ਅ਼ਰਬੀ ਤੋਂ ਬਾਅਦ ਦੂਜੀ ਸੱਭ ਤੋਂ ਵੱਧ ਲਿਖੇ ਜਾਣ ਵਾਲ਼ੀ ਪ੍ਰਚੱਲਤ ਭਾਸ਼ਾ ਸੀ । ਭਾਰਤ ਵਿੱਚ, ਅੰਗ੍ਰੇਜ਼ਾਂ ਤੋਂ ਪਹਿਲਾਂ, ਇਹ ਉੱਤਰੀ ਭਾਰਤ ਵਿੱਚ ਸਰਕਾਰੀ ਭਾਸ਼ਾ ਰਹੀ ਹੈ । ਅ਼ਰਬੀ ਵਾਂਗ ਇਹ ਵੀ ਬਹੁਤ ਪੁਰਾਤਨ ਭਾਸ਼ਾ ਹੈ ਪਰ ਆਧੁਨਿਕ ਜੁੱਗ ਦੀ ਫ਼ਾਰਸੀ ਭਾਸ਼ਾ ਨੌਵੀਂ ਸਦੀ ਵਿੱਚ ਸ਼ੁਰੂ ਹੋਈ । ਫ਼ਿਰਦੌਸੀ ਦਾ ਲਿਖਿਆ ਮਹਾਂ-ਕਾਵਿ ‘ਸ਼ਾਹਨਾਮਾ’ ਇਸੇ ਆਧੁਨਿਕ ਭਾਸ਼ਾ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦਾਂ ਦੇ ਕੁੱਝ ਪ੍ਰਮਾਣ ਹਨ, ਜਿਵੇਂ:

ਖ਼ਵਾਸੀ (ਵਿਸ਼ੇਸ਼ ਨੌਕਰ), ਖ਼ੁਸ਼ੀ, ਖ਼ਸ਼ੀਆਂ, ਜ਼ਿਮੀ (=ਜ਼ਮੀਨ), ਲਸ਼ਕਰ, ਸ਼ਾਬਾਸ਼, ਯਕ (=ਇੱਕ) ਗੋਸ਼ (=ਕੰਨ, 721), ਅਰਜ਼, ਗੁਫ਼ਤਮ (=ਗੁਫ਼ਤ+ਮ, ਮੈਂ ਆਖੀ), ਪੇਸ਼ (=ਸਾਮ੍ਹਣੇ), ਦਿਲ, ਦਾਨੀ, ਅਜ਼ਰਾਈਲ, ਜ਼ਨ (=ਔ਼ਰਤ), ਪਿਸਰ (=ਪੁੱਤਰ), ਪਦਰ (=ਪਿਤਾ), ਬਿਰਾਦਰਾ (=ਭਰਾ), ਕਸ (=ਕੋਈ), ਨੇਸ (=ਨਹੀਂ ਹੈ), ਦਸਤੰਗੀਰ (=ਸਹਾਈ), ਬਿਅਖ਼ਤਮ (=ਬਿਅਫ਼ਤ+ਮ=ਮੈਂ ਡਿਗਿਆ), ਚੂੰ (=ਜਦੋਂ), ਸ਼ਵੱਦ (=ਹੋਣਾ, 721), ਸ਼ਬ (=ਰਾਤਿ, 721), ਰੋਜ਼ (=ਦਿਨ, 721), ਗਸ਼ਤਮ (=ਗਸ਼ਤ+ਮ=ਮੈਂ ਫਿਰਿਆ, 721), ਦਰ (=ਵਿੱਚ, 721), ਈਂ, ਚਿਨੀ, ਬਦਬਖ਼ਤ (721), ਬੁਗੋਯਦ (721), ਬੇਬਾਕ (721), ਸਰ (=ਸਿਰ), ਬਾਸ਼ਾ(=ਇੱਕ ਪੰਛੀ, 1216), ਜ਼ੇਰ, ਹਮਹਿ, ਸ਼ਾਹ, ਹ਼ਰਾਮਖ਼ੋਰ, ਹ਼ਰਾਮਖ਼ੋਰੀ, ਅਦੋਹੁ, ਸ਼ਹਰ, ਕਮਜ਼ਾਤਿ, ਖ਼ਰੀਦ, ਗ਼ੈਰ ਵਜਹਿ, ਜ਼ਰ (=ਦੌਲਤ), ਨਿਸ਼ਾਨ, ਫ਼ੁਰਮਾਨ, ਖ਼ੁੰਦਕਾਰਾ (=ਹੇ ਬਾਦਿਸ਼ਾਹ!), ਗ਼ਲਤਾਨ, ਖ਼ੁਆਰੁ, ਖ਼ੂਬੁ, ਖ਼ਵਾਸੀ, ਅੰਦੇਸ਼, ਨਿਵਾਜ਼ੇ, ਖ਼ਸਲਤ, ਜ਼ੀਨ (=ਕਾਠੀ), ਬਾਜ਼ੀ, ਬਾਜ਼ੀਗਰ, ਬਾਗ਼, ਜਾਨੀ (=ਪਿਆਰਾ), ਦਾਰਦ, ਸਰਕਾਰ, ਖ਼ਰ, ਗਰਦਨ, ਚਾਕਰਾਂ, ਖ਼ਾਕੁ, ਹਮਕੀਨੀ (=ਸਦਾਸੰਗੀ, 163), ਮੇ ਰਵਦਿ, ਅਸਤਿ, ਕਾਲੂਬਿ ਅਕਲ (=ਚੰਚਲ ਬੁੱਧੀ ਵਾਲ਼ਾ), ਸਿਆਹਹੁ (=ਕਾਲ਼ੇ ਰੰਗ ਤੋਂ, 134), ਸਿਆਹੀ (16), ਸਗ (=ਕੁੱਤਾ, 1291), ਖ਼ਾਨਾ (=ਘਰ, 1121), ਚਸ਼ਮ (=ਅੱਖਾਂ, 723), ਮੂਇ (=ਕੇਸ਼, 721), ਬਿਸੀਆਰ (=ਬਹੁਤ, 727), ਮ (=ਮੈਂ, 721; ਗੁਫ਼ਤ+ਮ), ਕੁਜਾ (=ਕਿੱਥੇ, 727), ਆਮਦ (=ਆਇਆਂ), ਦੋਜ਼ਕੁ, ਭਿਸ਼ਤੁ, ਦਿਗਰ (=ਦੂਜਾ), ਦਰੋਗ਼ (=ਝੂਠ), ਦਰਵਾਜ਼ਾ, ਸਰੰਜਾਮਿ (=ਉੱਦਮ ਵਿੱਚ), ਆਦਿਕ ।

10. ਸਿੰਧੀ:
‘ਬਹਿਰੰਗ’ ਬੋਲੀਆ ਦੇ ਉੱਤਰ‐ਪੱਛਮੀ ਭਾਗ ਨਾਲ਼ ਇਸ ਭਾਸ਼ਾ ਦਾ ਸੰਬੰਧ ਹੈ । ਇਹ ਸਿੰਧ (ਪਾਕਿਸਤਾਨ) ਦੇ ਇਲਾਕੇ ਦੀ ਸਰਕਾਰੀ ਭਾਸ਼ਾ ਹੈ । ਭਾਰਤ ਵਿੱਚ ਸੰਨ 2011 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ 1.68 ਮਿਲੀਅਨ ਲੋਕਾਂ ਦੀ ਇਹ ਪਹਿਲੀ ਭਾਸ਼ਾ ਸੀ । ਪਾਕਿਸਤਾਨ ਵਿੱਚ ਲਗਭਗ 30.26 ਮਿਲੀਅਨ (ਜਨ ਗਣਨਾ 2017 ਅਨੁਸਾਰ) ਲੋਕਾਂ ਦੀ ਇਹ ਪਹਿਲੀ ਭਾਸ਼ਾ ਹੈ । ਭਾਰਤ ਵਿੱਚ ਇਸ ਦੀ ਲਿੱਪੀ ਦੇਵਨਾਗਰੀ ਬਣ ਗਈ ਹੈ ਜਦੋਂ ਕਿ ਪਾਕਿਸਤਾਨ ਵਿੱਚ ਮਿਲ਼ਵੀਂ ਅ਼ਰਬੀ/ਫ਼ਾਰਸੀ ਹੀ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਸਾਇਰ (=ਸਮੁੰਦਰ), ਡੂਗਰ (=ਪਹਾੜੀ ਰਸਤਾ), ਹਿਕ (=ਇੱਕ, 761), ਹਭ, ਹਭੇ, ਹਭੋ, ਥੀਆ, ਥੀਏ, ਥੀਓਮਿ, ਵੰਞੁ, ਵੰਞਾ, ਮਸੁ, ਮਸੂ, ਡਿਸੰਦੋ (=ਦਿਸਦਾ ਹੈ, 577), ਡਿਸੰਦਾ, ਡੀਹੜਾ, ਡੁਖ (=ਦੁੱਖ, 1095), ਡੁਖਾ, ਡੁਖੜੇ, ਡੁਖੀ, ਡੁਖੇ, ਲੂਗਰਾ, ਫਕੜੀ (=ਭੰਡੀ, 653), ਖੇਪ, ਰੂੜੋ, ਪੈਜ, ਸਲਵੇ (=ਜਾਂਦਾ ਹੈ, 1095), ਫੂੜਿ, ਉਥਾਰੈ (=ਮੋਹ ਰੂਪੀ ਦਬਾਉ, 651) ਮਹਿੰਜਾ, ਮਹਿੰਜੇ, ਤਹਿੰਜੀ (761), ਮਹਿੰਡਾ, ਪਾਣੀ, ਸਸ, ਮਾਊ, ਪੀਊ, ਬਾਗ਼, ਛਾਛਿ, ਸੁਬਹ, ਮੇਂ, ਅੰਦਰਿ, ਮੌਤ, ਜਨਮ, ਅਸਮਾਨ, ਘਣਾ, ਘਣੋ, ਅਸਾ (=ਅਸੀਂ, 579), ਮੈ ਕੂ (=ਮੈਨੂੰ, 964), ਕੂੰ (=ਨੂੰ, 81), ਆਘੂ ਆਘੇ (=ਅੱਗੇ, 1095), ਤਾਮਿ (=ਭੋਜਨ, 349), ਕਾਪਰ (=ਕੱਪੜੇ, 374), ਸੈਣ (=ਰਿਸ਼ਤੇਦਾਰ, 760), ਬੀਜਉ (=ਦੂਜਾ, 736), ਆਰਜਾ (707), ਖੀਰੁ (=ਦੁੱਧ, 693), ਰੂੜੋ (=ਉੱਤਮ, 693), ਪਹਿਤਿ (=ਦਾਲ਼, 479), ਭਜੁ (=ਦੌੜ), ਖੜੁ (489), ਜੁੰਮਣਹਾਰ (=ਨਾਸ਼ਵਾਨ), ਜੁਲਦੇ (=ਚੱਲਦੇ), ਜੁਲਾਂ (=ਚੱਲਾਂ, 1384), ਜੁਲੰਦੜੀ (=ਚਲਦੀ ਹੋਈ ਦਾ, 964), ਜੁਲਾਈ (ਜੁਲਾਈਂ, 761), ਜੁਲਿਆ (=ਚੱਲਿਆ, 460), ਜੁਲਾਊਂ (=ਮੈਂ ਚੱਲੂੰ, 1101), ਜੁਲਾਈਆ (=ਮੈਂ ਚੱਲਾਂ, 1098), ਨਾਠੀ (=ਪ੍ਰਾਹੁਣਾ, 1381), ਨਾਠੀਅੜੇ (=ਪ੍ਰਾਹੁਣੇ, 23), ਓਹੁ, ਸਿਸੁ (=ਸਿਰ), ਈਟੀ (=ਨੇਤ੍ਰੇ ਦੇ ਸਿਰੇ ਤੇ ਬੰਨ੍ਹੀ ਗੱਟੀ, 728), ਊਂਧੋ (=ਉਲ਼ਟਾ, ਮੂਧਾ, 225), ਊਂਧਉ (1126), ਊਂਧੈ (504), ਅਉਤਾਕੁ (=ਮਨੁੱਖਾਂ ਦੀ ਬੈਠਕ, 752), ਕਰਲਾ (=ਧੁਨਿ, 51), ਅਜਾਇ (=ਵਿਅੱਰਥ, 1369), ਕਨਿ (=ਕੋਲ਼, 558), ਜਾਨੀਅੜਾ, ਭਾਈਅੜਾ, ਊਭਿ (=ਅਕਾਸ਼ ਵਿੱਚ 876; ਸਿੰਧੀ ‘ਉਭ’), ਸੰਮਿ (=ਸੌਂ ਕੇ, 1379; ਸਿੰਧੀ ‘ਸੁਮਿਓ’), ਦਹ (10), ਕਿਥੈ (141), ਕੰਨੁ (1086), ਧਣੀ (=ਮਾਲਕ, 20), ਵਿਖ (=ਕ਼ਦਮ, 319), ਦੀਨਾ (=ਦਿੱਤਾ, 80), ਛਜਿ (=ਵਹਾਉ, 1391), ਜੂਠਿ (489), ਰਾਧੇ (=ਬੀਜਣਾਂ, 56), ਰਾਧੀ (=ਬੀਜੀ, 1379), ਧੁਕਣੁ (=ਦੌੜ, 1380; ਸਿੰਧੀ ‘ਧਿਕਣ’), ਧਿਮਾਣੈ (=ਮਨ ਦਾ ਚਿਹਰੇ ਤੇ ਪ੍ਰਭਾਵ, 1010; ਸਿੰਧੀ ‘ਧਮਾਨ’), ਧਿਰਾਂ (317), ਪਿਨਣੇ (=ਮੰਗਤੇ, 1425; ਸਿੰਧੀ ‘ਪਿੰਨਣੁ’), ਪਬਣਿ (=ਨੀਲੋਫਰ, 23), ਚਵਾ (=ਬੋਲਾਂ, 1114; ਸਿੰਧੀ ‘ਚਵਣੁ’), ਚਵਾਈ =ਬੋਲਾਂ, 689), ਚਵਾਂਈਐ (=ਕਥਨ ਕਰੀਏ, 145), ਚਵੇ (=ਬੋਲਦੇ ਹਨ, 312), ਚਵੈ (=ਉਚਾਰਦਾ ਹੈ, 1010) ਆਦਿਕ ।

11. ਰਾਜਸਥਾਨੀ:
ਭਾਰਤ ਵਿੱਚ ਇਹ ਰਾਜਸਥਾਨ ਦੀ ਭਾਸ਼ਾ ਹੈ ਜਿਸ ਨੂੰ ਬੋਲਣ ਵਾਲ਼ੇ ਹਰਿਆਣਾ, ਗੁਜਰਾਤ, ਅਤੇ ਮੱਧ ਪ੍ਰਦੇਸ਼ ਵਿੱਚ ਵੀ ਹਨ । ਪਾਤਿਸਤਾਨ ਦੇ ਸਿੰਧ ਅਤੇ ਪੰਜਾਬ ਵਿੱਚ ਵੀ ਇਹ ਬੋਲੀ ਜਾਂਦੀ ਹੈ । ਇਹ ਭਾਸ਼ਾ, ਸਿੰਧੀ ਅਤੇ ਗੁਜਰਾਤੀ ਦੇ ਨੇੜੇ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦ ਹਨ, ਜਿਵੇਂ: ਜਵਾਬ, ਤੂ (=ਤੂੰ), ਕਾਲ (=ਕੱਲ੍ਹ), ਜਾਸੀ (=ਜਾਵੇਗਾ), ਥਾਰੋ (=ਤੁਹਾਡਾ, 695), ਥਾਰੇ (=ਤੁਹਾਡੇ, 631), ਹੋਸੀ (=ਹੋਵੇਗਾ), ਕਾਇਂ, ਅਉਰ (=ਹੋਰ), ਜਾਤ੍ਰਾ, ਰੰਗ (ਜਿਵੇਂ ਲਾਲ ਰੰਗ), ਕਥਾ, ਫਲ, ਲੋਗ (=ਲੋਕ), ਕੋ (=ਦਾ), ਯਾ (=ਇਸ), ਕਿਤੀ (=ਕਿੰਨੀ), ਸੰਗ (=ਸਾਥ, 252), ਕਲਮ, ਪਿਆਰ, ਘਣ (=ਬੱਦਲ਼), ਘਣਾ (=ਬਹੁਤਾ), ਘਣੋ, ਨਾ (=ਨਹੀਂ), ਪਾਨੀ (=ਪਾਣੀ), ਅਨੰਦ, ਆਇਓ (=ਆਇਆ), ਸਮਝ, ਪ੍ਰੇਮ, ਹਥ, ਮਤਿ (=ਮਤਾਂ, 1196), ਬੀਸ, ਵੀਹ (=ਬੀਹ), ਹਰਿਓ (=ਹਰੇ ਰੰਗ ਦਾ), ਗਇਓ, ਦਖਨ (=ਦਿਸ਼ਾ), ਉਤਰ (ਦਿਸ਼ਾ), ਉਪਰ (=ਉੱਤੇ), ਨੀਚੇ (=ਹੇਠਾਂ ਵਲ), ਰੋਟੀ, ਭਾਈ (=ਭਰਾ), ਸਸੁ (=ਰਿਸ਼ਤਾ), ਹਾਂ (=ਠੀਕ ਹੈ, 715), ਮੀਡਕੋ (=ਡੱਡੂ, 24), ਲਖਮੀ, ਅੱਛਰ (=ਅੱਖਰ, 340), ਆਦਿਤਵਾਰਿ (=ਐਤਵਾਰ ਰਾਹੀਂ, 841), ਸੋਇਓ, ਖਾਇਓ, ਅਗਿਆਨੀ, ਆਦਿਕ ।

12. ਮਰਾਠੀ:
ਭਾਰਤ ਦੇ ਦੱਖਣ ਪੱਛਮੀ ਭਾਗ ਦੀ ਆਖ਼ਰੀ ਆਰੀਆ ਬੋਲੀ ਹੈ । ਪੂਨੇ ਦੇ ਆਸ ਪਾਸ ਦੀ ਸ਼ੁੱਧ ਮਰਾਠੀ ਮੰਨੀ ਜਾਂਦੀ ਹੈ । ਧਾਤੂਆਂ ਦੇ ਪਿੱਛੇ ਲਾ/ਲੇ ਲਾਇਆ ਜਾਂਦਾ ਹੈ । ਮਰਾਠੀ ਭਾਸ਼ਾ ਦੇ ਕੁੱਝ ਸ਼ਬਦ ਹਨ-ਬਾਲਹਾ, ਕਰਹਲਾ, ਭਵਰਲਾ, ਹੰਸੁਲਾ, ਕੁਨੁ, ਕੀਅਲੋ, ਤਜੀਅਲੇ, ਦੈਲਾ, ਭੇਲਾ, ਭੇਟੁਲਾ, ਡੀਠੁਲਾ, ਛੂਟਲਾ, ਘੂਟਲਾ, ਬਾਧਿਲਾ, ਬਜਾਇਲਾ, ਆਇਲਾ, ਕੋਪਿਲਾ, ਹੋਇਲਾ, ਜਪਲਾ, ਚੇ (=ਦੇ, 693), ਚੀ (=ਦੀ, 486), ਚ (=ਦੇ, 486), ਚੈ (=ਦੇ, 1292), ਚੋ (=ਦਾ, 488), ਪਰਲਾ (=ਪਿਆ, 891), ਜਾਣਲਾ, ਬੰਚਲਾ (=ਠੱਗਿਆ ਗਿਆ), ਤਾਰੀਅਲੇ, ਪੇਖੀਅਲੇ, ਚੇਤੀਅਲੇ, ਸੇਵੀਅਲੇ, ਬਾਜੀਅਲੇ, ਜਾਪੀਅਲੇ, ਆਨੀਲੇ (=ਲਿਆਂਦਾ), ਕਾਟੀਲੇ, ਭਰਮੀਅਲੇ, ਰਾਖੀਅਲੇ, ਬੇਧੀਅਲੇ, ਮਾਂਡੀਅਲੇ, ਭਰਾਈਲੇ, ਰੀਧਾਈਲੇ (=ਰਿੰਨ੍ਹ ਲਈ), ਦਾਧੀਲੇ (=ਸਾੜ ਦਿੱਤਾ), ਉਪਾੜੀਲੇ, ਤੋਖੀਲੇ(=ਪ੍ਰਸੰਨ ਕੀਤਾ), ਅਸ ਗਾ, ਉਸ ਗਾ, ਮਾਝੈ (=ਮੈਨੂੰ, 486), ਕੁਤਰੇ (=ਕੁੱਤੇ, 171), ਨਾਵ (=ਨਾਂ, 4), ਪਲਘਿ (=ਪਲੰਗ, 14), ਕਾਗਦ (15), ਖਿੜਕੀ (1159), ਕਿਤੀ (1014), ਮਾਂਜਾਰ (=ਬਿੱਲੇ, 1160), ਮਧੇ (102), ਨਾਹੀ (=ਨਹੀਂ, 51), ਏਕਤ੍ਰ (1072), ਅੰਨੁ (873), ਤਾਰੇ (459), ਬਹਿਣ (=ਭੈਣ, 935), ਸਮਝਤ (1352), ਕੇਸ (=ਸਿਰ ਦੇ ਵਾਲ਼, 93), ਤੇ (=ਉਹ, 480), ਰਕਤ, ਹਾਡ, ਕਾਪੜ, ਅੰਧਾਰ, ਮਰਣ ; ਸੁਨਣੇ, ਤਰਣੇ, ਗਨਣੇ, ਧਰਣੇ, ਪਵਣੇ---1135; ਕਾਰਣੇ, ਮਾਰਣੇ, ਪਾਵਣੇ, ਰਾਵਣੇ---1363 ; ਏਕ, ਖਰੇ, ਸਾਰਖੇ (=ਵਰਗੇ, ਉੇਹੋ ਜਿਹੇ- 1374), ਵਿਚਾਰ, ਤ੍ਰਾਸ, ਚੂਕ (=ਭੁੱਲ), ਤਰੁਣ (=ਜਵਾਨ), ਦਗਰਾ (=ਪੱਥਰ ਜਿਹਾ ਕਠੋਰ, 485), ਮਖਤੂਲ (=ਰੇਸ਼ਮ ਵਰਗੇ, 486), ਪ੍ਰੇਮ, ਕਰਤੋ (=ਕਰਦਾ, 214), ਕਰਤੇ (=ਕਰਦੇ, 479), ਹੋ (=ਹਾਂ, 694), ਆਵਾ (=ਆਇਆ), ਭਾਗਾ (=ਦੌੜਿਆ), ਕਉਨੇ (=ਕਿਹੜੇ), ਬੀਠਲੁ (485), ਕਿੰਬਾ (335) ਆਦਿਕ ।

13. ਬ੍ਰਜ ਭਾਸ਼ਾ:
ਇਹ ਪੱਛਮੀ ਹਿੰਦੀ ਦੀ ਸ਼ਾਖ਼ ਹੈ ਜਿਸ ਦਾ ਕੇਂਦਰ ਮਥੁਰਾ ਹੈ । ਇਸ ਨੂੰ ਬ੍ਰੱਜੀ, ਬ੍ਰੱਜ ਬੋਲੀ ਅਤੇ ਬ੍ਰਿਜ ਭਾਸ਼ਾ ਵੀ ਕਿਹਾ ਜਾਂਦਾ ਹੈ । ਉੱਨੀਵੀਂ ਸਦੀ ਦੀ ਸਾਹਿਤਕ ਹਿੰਦੁਸਤਾਨੀ ਤੋਂ ਪਹਿਲਾਂ ਬ੍ਰਜ ਭਾਸ਼ਾ, ਉੱਤਰ-ਕੇਂਦਰੀ ਭਾਰਤ ਵਿੱਚ ਅਵਧੀ ਬੋਲੀ ਸਮੇਤ ਇੱਕ ਪ੍ਰਮੁੱਖ ਸਾਹਿਤਕ ਭਾਸ਼ਾ ਸੀ । ਅਮੀਰ ਖ਼ੁਸਰੋ (ਸੰਨ 1253-1325) ਅਤੇ ਭਾਈ ਗੁਰਦਾਸ (ਸੰਨ 1551-1636) ਦੀ ਕੁੱਝ ਕਾਵਿ ਰਚਨਾ ਬ੍ਰੱਜ ਭਾਸ਼ਾ ਵਿੱਚ ਹੈ । ‘ਛਾਪ ਤਿਲਕ ਸਭ ਛੀਨੀ’ ਅਮੀਰ ਖ਼ੁਸਰੋ ਦੀ ਬ੍ਰੱਜ ਭਾਸ਼ਾ ਵਿੱਚ ਪ੍ਰਸਿੱਧ ਕਾਵਿ ਰਚਨਾ ਹੈ । ਸੂਰਦਾਸ (ਪੰਦਰਵੀ/ਸੋਲ੍ਹਵੀਂ ਸਦੀ) ਵਲੋਂ ਲਿਖੇ ਕ੍ਰਿਸ਼ਣ ਭਗਤੀ ਦੇ ਭਜਨਾਂ ਵਿੱਚ ਬ੍ਰਿਜ ਭਾਸ਼ਾ ਹੈ, ਜਿਵੇਂ- ‘ਮੈ ਨਾਹੀਂ ਮਾਖਨ ਖਾਇਓ’ ਬ੍ਰਜ ਭਾਸ਼ਾ ਵਿੱਚ ਹੈ । ਭਾਰਤੀ ਸ਼ਾਸਤ੍ਰੀ ਸੰਗੀਤ ਦੀ ਮੁੱਖ ਭਾਸ਼ਾ ਬ੍ਰੱਜ ਹੀ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਹੀਅਰਾ, ਜੀਅਰਾ, ਜੋਲਾਹਰਾ, ਜਾਟਰੋ, ਦਾਸਰੋ, ਪਾਸਰਾ (761), ਦੇਹੁਰੀ, ਛੀਪਰੋ, ਬੇੜੁਲਾ, ਅੰਧੁਲਾ, ਮੀਤੁਲਾ, ਚੇਰੁਲੀ, ਮੀਠੁਲੀ, ਬਾਗਰਾ, ਮੋਰਾ (=ਮੇਰਾ, 336), ਨਾਚਹਿ, ਗਾਵਹਿ, ਕੀਨੋ, ਕੀਓ, ਗਇਓ, ਦੀਨੋ, ਸਰਿਓ, ਭਜਿਓ, ਲੇਨ, ਦੇਨ, ਤਾਰਨੋ, (801), ਗਾਵਨੋ (801), ਬਿਸਾਰਨੋ (801), ਖਾਵਨੋ (1323), ਧਾਵਨੋ (1323), ਲਾਵਨੋ (801, 1323), ਜਾਸ, ਕਾ ਕੋ, ਜਾ ਕੋ, ਪਉਸਨਿ (=ਪੈਣਗੀਆਂ), ਜਾਸਨਿ (=ਜਾਣਗੇ), ਦੇਸਨਿ (=ਦੇਣਗੇ), ਕਹਸਨਿ (=ਕਹਿਣਗੇ), ਚਾਲਸਹਿ (=ਤੁਰ ਜਾਣਗੇ), ਹੋਵਹਿ (=ਹੋਵੋਗੇ), ਪਾਇਹਿ (=ਪਾਓਗੇ), ਲਹਸਹਿ (=ਤੂੰ ਲਵੇਂਗਾ), ਉਧਰਸਿ (=ਤਰੇਂਗਾ), ਪਛੁਤਾਵਹੇ (=ਪਛੁਤਾਵੇਂਗਾ), ਜਾਵਹੇ (=ਤੂੰ ਜਾਏਂਗਾ), ਗਵਾਵਹਿ (=ਤੂੰ ਗਵਾ ਲਏਂਗਾ), ਕਰਹੁ (=ਕਰੋਗੇ), ਸਰੇਵਹੁ (=ਸਿਮਰੋਗੇ), ਸੇਵਸਾ (=ਸਿਮਰਾਂਗਾ), ਖੇਲਸਾ (=ਖੇਲਾਂਗਾ), ਦੇਖਸਾ (=ਦੇਖਾਂਗਾ), ਲੈ ਹਉ (=ਲਵਾਂਗਾ), ਦੈ ਹਉ (=ਦੇ ਦਿਆਂਗਾ), ਕਰਿ ਹਉ (=ਕਰਾਂਗਾ), ਗਾਵਉਗੋ (=ਗਾਵਾਂਗਾ), ਬਜਾਵਉਗੋ (=ਵਜਾਵਾਂਗਾ), ਪੈਸਉ (=ਮੈਂ ਪਵਾਂਗਾ), ਕਰਸਹ (=ਅਸੀਂ ਕਰਾਂਗੇ) ਆਦਿਕ ।

14. ਖੜੀ ਬੋਲੀ:
ਹਿੰਦੀ ਦੀ ਇਹ ਉੱਪ-ਭਾਸ਼ਾ, ਮੇਰਠ ਦੇ ਚੌਹੀਂ ਪਾਸੀਂ ਬੋਲੀ ਜਾਂਦੀ ਸੀ । ਨਮੂਨੇ ਵਜੋਂ ਇਸ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਬਛੜਾ, ਗੁਰਸਿੱਖੜਾ, ਪਿਆਰੜਾ, ਜਿੰਦੁੜੀਏ, ਨਿਰਗੁਣਵੰਤੜੀਏ, ਦੇਹੜਿ, ਬਿਰਹੜਾ, ਮਤੜੀ, ਦਰਸਾਵੜਾ, ਰੁਖੜਾ, ਇਠੜਾ, ਮਿਠੜਾ, ਮਿਤੜਾ, ਬੰਕੁੜਾ, ਸੁਹਾਵੜਾ, ਸਾਹੁਰੜੀ, ਲਹੁੜਾ (ਛੋਟਾ, ਅੰਞਾਣਾ- 627), ਲਹੁੜੇ (ਅੰਞਾਣੇ, 957), ਭਿੰਨੜੀ, ਭਿੰਨਿਅੜੇ, ਦਾਤੜੀ, ਆਨਾ, ਜਾਨਾ, ਕਰਨਾ ਆਦਿਕ ।

15. ਅਵਧੀ:
ਹਿੰਦੀ ਦੀਆਂ ਤਿੰਨ ਮੁੱਖ ਉਪ-ਭਾਸ਼ਾਵਾਂ ਹਨ- ਅਵਧੀ, ਬ੍ਰਜ ਅਤੇ ਖੜੀ । ਇਹ ਸ਼ਾਖ਼ (ਅਵਧੀ) ਉੱਤਰ ਪ੍ਰਦੇਸ਼ ਦੇ ਅਵਧ ਦੇ ਖਿੱਤੇ ਵਿੱਚ, ਅਲਾਹਾਬਾਦ ਤੇ ਬਨਾਰਸ ਤਕ ਬੋਲੀ ਜਾਂਦੀ ਹੈ । ਭਾਰਤ ਵਿੱਚ 3.85 ਮਿਲੀਅਨ ਲੋਕ (ਜਨ ਗਣਨਾ 2011 ਅਨੁਸਾਰ) ਅਵਧੀ ਬੋਲਦੇ ਹਨ । ਨੇਪਾਲ ਵਿੱਚ 501,752 ਲੋਕ (ਜਨ ਗਣਨਾ 2011 ਅਨੁਸਾਰ) ਅਵਧੀ ਬੋਲਦੇ ਹਨ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਚੋਲਨਾ, ਬਿਟਵਹਿ (=ਅੰਞਾਣ ਬੇਟੇ ਨੇ); ਆਵਾ, ਰਹਾਵਾ, ਪਾਵਾ, ਸਮਝਾਵਾ, ਧਾਵਾ, ਬਧਾਵਾ, ਜਾਵਾ, ਖਾਵਾ, ਧੁੰਧਰਾਵਾ, ਲਾਵਾ-ਭੂਤ ਕਾਲ਼ ਦੀਆਂ ਕਿਰਿਆਵਾਂ ਦੇ ਸ਼ਬਦ; ਜਾਸੀ (=ਜਾਵੇਗਾ), ਅਲਾਏਸੀ, ਚਲਸੀ, ਥੀਸੀ (=ਹੋਵੇਗਾ), ਰਖਸੀ, ਪਕਰਸਿ (=ਪਕੜੇਗਾ), ਉਤਰਸਿ, ਕਹਿਬੋ (=ਕਹੋਂਗੇ, 325), ਰਹਿਬੋ (=ਰਹੋਗੇ, 325), ਮਰਿਬੋ (=ਮਰੇਗਾ, 325), ਪਾਇਬੋ (=ਪਾਏਗਾ, 346), ਹੋਇਬੋ (=ਹੋਏਗਾ, 346), ਜੈਬੋ (=ਜਾਏਗਾ, 692), ਐੈਬੋ (=ਆਏਗਾ, 692), ਬਕਿਬੋ (=ਆਖੇਗਾ, 870), ਚਢਿਬੋ (=ਚੜ੍ਹੇਗਾ, 871), ਹੋਇਬਾ (=ਹੋਏਗਾ, 1329), ਮਿਲਬੋ (=ਮਿਲ਼ੇਗਾ, 873), ਪੜਿਬੋ (=ਪੜ੍ਹਨਾ, 1366), ਪੜਿਬੇ (=ਪੜ੍ਹਨ, 1366), ਬਾਸਿਬੋ (1204), ਖੇਬੋ (871), ਆਇਬੋ, ਜਾਇਬੋ, ਖਾਈ (=ਖਾਏਗਾ), ਛੂਟਸਿ, ਲਹਗੁ, ਹੋਗੁ, ਜਾਇਗੋ, ਤਾਰਗਿ, ਵਜਗਿ, ਢਹਗਿ, ਲਰਿਕਾ, ਲਰਿਕੀ, ਤੋਰ (ਤੇਰੀ, 1265), ਮੋਰ (=ਮੇਰਾ, 91), ਕਰਿਆ (=ਕੀਤਾ, 656), ਤੁਹਾਰਿ (=ਤੁਹਾਡਾ, 241), ਹਮਾਰ (=ਸਾਡਾ, 345), ਭਾਗਾ (=ਦੌੜਾ, 626), ਕਉਨੇ (=ਕਿਹੜੇ, 1365), ਸਕਤ (=ਸਕਦਾ, 1228) ਆਦਿਕ ।

16. ਪੱਛਮੀ ਅਵਧੀ:
ਅਵਧੀ ਦੀ ਇਸ ਸ਼ਾਖ਼ਾ ਦੇ ‘ਭਵਿਖਤ ਕਾਲ਼’ ਦੇ ‘ਤੀਜੇ ਪੁਰਖ’ ਇਕ-ਵਚਨ ਦਾ ਰੂਪ ਬ੍ਰਜਭਾਸ਼ਾ ਵਰਗਾ ਹੀ ਹੁੰਦਾ ਹੈ, ਜਿਵੇਂ: ਕਰਿ ਹੈ (=ਕਰੇਗਾ, 1165), ਹੋਇ ਹੈ (=ਹੋਵੇਗਾ, 1352), ਗ੍ਰਸਿ ਹੈ (=ਖਾ ਲਏਗਾ, 631) ਆਦਿਕ ।

17 ਪੂਰਬੀ ਅਵਧੀ:
ਅਵਧੀ ਦੀ ਇਸ ਸ਼ਾਖਾ ਵਿੱਚ, ਭਵਿਖਤ ਕਾਲ਼ ਤੀਜਾ ਪੁਰਖ ਇਕ-ਵਚਨ ਬਣਾਉਣ ਲਈ ਅੰਤ ਵਿੱਚ ‘ਈ’ ਲੱਗਦੀ ਹੈ, ਜਿਵੇਂ: ਸਿਧਾਈ (=ਚਲੇ ਜਾਏਗਾ, 885), ਖਾਈ (=ਖਾਵੇਗਾ, 885) ਆਦਿਕ ।

18. ਬਾਂਗਰ ਦੀ ਬੋਲੀ:
ਇਹ ਕੈਥਲ ਅਤੇ ਕਰਨਾਲ ਦੇ ਆਸ ਪਾਸ ਦੇ ਇਲਾਕੇ ਦੀ ਭਾਸ਼ਾ ਹੈ । ਬਾਂਗਰ ਦੀ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਬਈਅਰਿ(=ਇਸਤਰੀ, (637), ਬਇਆਲਿ (=ਸੰਝ, 24), ਈਘੈ (=ਇਸ ਪਾਸੇ, 827) , ਕੈਠੈ (=ਕਿੱਥੇ, 205) ਆਦਿਕ ।

19. ਲਹਿੰਦੀ ਬੋਲੀ:
ਸ਼ਲੋਕ ਡਖਣੇ ਮਹਲਾ 5, ਲਹਿੰਦੀ ਅਤੇ ਸਿੰਧੀ ਬੋਲੀ ਵਿੱਚ ਹਨ ।

20. ਮੁਲਤਾਨੀ:
ਹੁਣ ਇਸ ਨਾਂ ਦੀ ਭਾਸ਼ਾ ਨਹੀਂ ਹੈ ਕਿਉਂਕਿ ਇਸ ਦੀ ਜਗਾਹ ‘ਸਰਾਇਕੀ’ ਭਾਸ਼ਾ ਨੇ ਲੈ ਲਈ ਹੈ । ਸਰਾਇਕੀ ਦਾ ਪਹਿਲਾ ਨਾਂ ਹੀ ਮੁਲਤਾਨੀ ਸੀ ਜੋ ਸਰਾਇਕੀ ਦੀ ਹੀ ਉਪਭਾਸ਼ਾ ਸੀ । ਗੁਰਬਾਣੀ ਵਿੱਚ ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦ ਹਨ, ਜਿਵੇਂ: ਕੁੰਨੇ (1381; ਮੁਲਤਾਨੀ- ਕੁੱਨਾ, ਹਾਂਡੀ), ਪੰਧਾਣੂ (=ਰਾਹੀ, 1098; ਮੁਲਤਾਨੀ ‘ਪੰਧੇੜੂ’) ਆਦਿਕ ।

21. ਮਾਰਵਾੜੀ:
ਇਹ ਰਾਜਸਥਾਨੀ ਭਾਸ਼ਾ ਦੀ ਇੱਕ ਉੱਘੀ ਸ਼ਾਖਾ ਹੈ ਜੋ ਰਾਜਸਥਾਨ ਦੇ ਮਾਰਵਾੜ ਖਿੱਤੇ ਤੋਂ ਬਿਨਾਂ, ਗੁਜਰਾਤ, ਹਰਿਆਣਾ, ਨੇਪਾਲ, ਪੂਰਬੀ ਪਾਕਿਸਤਾਨ ਆਦਿਕ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ । ਇਲਾਕੇ ਅਨੁਸਾਰ ਇਸ ਦੀਆਂ ਦੋ ਲਿੱਪੀਆਂ ਹਨ; ਦੇਵਨਾਗਰੀ ਅਤੇ ਪਰਸ਼ੀਓ-ਅ਼ਰਬੀ (ਪਹਿਲਾਂ ਇਹ ਲੰਡੇ ਭਾਸ਼ਾ ਦੀ ਮਹਾਜਨੀ ਲਿੱਪੀ ਵਿੱਚ ਲਿਖੀ ਜਾਂਦੀ ਸੀ) । ਭਾਰਤ ਵਿੱਚ, ਸੰਨ 2011 ਦੀ ਜਨ ਗਣਨਾ ਅਨੁਸਾਰ, 7.8 ਮਿਲੀਅਨ ਲੋਕ ਮਾਰਵਾੜੀ ਬੋਲਦੇ ਹਨ । ਗੁਰਬਾਣੀ ਵਿੱਚੋਂ ਇਸ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਕਰਣੋ (1428), ਉਗਵਣਹੁ (968, ਮਾਰਵਾੜੀ ‘ਉਗਣੋ’), ਬਿਦਾਰਣ (1360, ਮਾਰਵਾੜੀ ‘ਵਦਾਰਣੋ’); ਨਿਵਾਰਣੋ, ਹਾਰਣੋ, ਤਾਰਣੋ, ਸਮ੍‍ਲਣੋ, ਭਾਲਣੋ, ਜਾਨਣੋ, ਚਾਰਣੋ, ਕਾਰਣੋ-963; ਰੋ (=ਦਾ, ਮਹਰਾਜ ਰੋ, 715), ਰੀ (=ਦੀ, ਮਹਰਾਜ ਰੀ, 715), ਲੜਕਾ (875), ਆਖਰ (=ਅੱਖਰ, 262), ਭਗਵਾਨ (195), ਕੀੜੀ (5), ਛੋਰੂ (=ਬੱਚੇ, 421), ਛੋਰੂ ਤੋਂ ਬਣੇ ‘ਛੋਹਰਾ’ (811) ਅਤੇ ‘ਛੋਹਰਿ’ (1022), ਥਾਰੇ (421), ਥਾਰੋ (=ਤੇਰਾ, 695), ਊਭੀ (=ਖੜੀ, 1362; ਮਾਰਵਾੜੀ ‘ਉਭੋ’), ਘਣੋ (=ਬਹੁਤਾ, 715), ਕੁਨੁ (=ਕੌਣ, 694; ਮਾਰਵਾੜੀ ‘ਕੁਣ’), ਘੋੜੀ (576), ਭੈਸ (=ਮੱਝ, 481), ਬਾਤ (=ਗੱਲ, 50; ਮਾਰਵਾੜੀ ‘ਵਾਤ’), ਆਛਹੁ (93), ਬਾਮਣੁ (1425), ਬਾਂਸੁ (1365), ਬਟਾਊ (268), ਬਾਵਲੀ (1196), ਭਰਤਾਰੁ (786), ਬਾਈ (=ਭੈਣ, 657), ਭੀਤ (=ਕੰਧ, 58), ਬਿਲੋਵਨਾ (478), ਚੌਧਰੀ (63), ਚੂਨ (=ਆਟਾ), ਚੂਨੜੀ (=ਰੰਗੀ ਹੋਈ, 1091), ਦਾਮ (=ਪੈਸਾ, 133), ਦੇਵਰ (ਰਿਸ਼ਤਾ, 371), ਦਿਰਾਨੀ (ਰਿਸ਼ਤਾ, 856), ਜੇਠ (ਰਿਸ਼ਤਾ, 482), ਘੂੰਘਟੁ (=ਪੜਦਾ, 484), ਜਾਨ ਬੂਝਿ (727), ਜੇਵਰੀ (=ਰੱਸੀ, 1368), ਜੇਵੜੀ (=ਰੱਸੀ, ਫਾਹੀ, 74). ਝੀਣੀ (=ਹੌਲ਼ੀ ਹੌਲ਼ੀ, 23), ਕਾਮਣ (=ਟੂਣੇ, 725), ਖੀਚਰੀ (1374), ਨਿਆਰੋ (785), ਲਾਪਸੀ (=ਪਤਲਾ ਕੜਾਹ, 479), ਲਾਮੀ (497), ਨੇਤ੍ਰਉ (=ਮਧਾਣੀ ਦੀ ਰੱਸੀ, 728), ਪਨਿਹਾਰੀ (325), ਰੀਤੇ (=ਖਾਲੀ, 141), ਰੁਲਤਾ (868), ਸਗਲਾ (99), ਸਮ੍‍ਾਲੇ (347), ਸੀਵ (=ਥਾਂ ਦੀ ਹੱਦ, 853), ਲੂਗਰਾ (=ਤਨ ਢਕਣ ਲਈ ਕੱਪੜਾ, 811), ਬੈਸਿ (=ਬੈਠ ਕੇ, 100), ਨੀਰਉ (=ਨੇੜੇ, 700), ਕਾਗਦ (15), ਢਬੂਆ (=ਪੈਸਾ, 381), ਮੇਹ (=ਮੀਂਹ, 60) ਆਦਿਕ।

22 ਡੋਗਰੀ:
ਡੋਗਰੀ ਦਾ ਸੱਭ ਤੋਂ ਪੁਰਾਣਾਂ ਹਵਾਲਾ (ਸਿੰਧੀ ਓ ਲਾਹੌਰੀ ਓ ਡੋਗਰ) ਸੰਨ 1317 ਈਸਵੀ ਵਿੱਚ ਅਮੀਰ ਖ਼ੁਸਰੋ ਦੀ ਲਿਖੀ ਮਸਨਵੀ ‘Nuh-Siphir’ ਵਿੱਚ ਮਿਲ਼ਦਾ ਹੈ । ਮੁੱਖ ਤੌਰ ਤੇ ਭਾਰਤ ਵਿੱਚ ਜੰਮੂ ਖੇਤਰ ਵਿੱਚ ਬੋਲੀ ਜਾਂਦੀ ਹੈ, ਡੋਗਰੀ । ਭਾਰਤੀ ਸੰਵਿਧਾਨ ਦੀਆਂ 22 ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚ ਡੋਗਰੀ ਵੀ ਦਰਜ ਹੈ । ਇਹ ਹੁਣ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ । ਇਸ ਦੀਆਂ ਹੋਰ ਲਿੱਪੀਆਂ ਟਾਕਰੀ ਲਿੱਪੀ ਦੇ ਡੋਗਰਾ ਅੱਖਰ ਅਤੇ ਪਰਸ਼ੀਓ-ਅ਼ਰਬੀ ਹਨ । ਸਾਰੇ ਭਾਰਤ ਵਿੱਚ 2.6 ਮਿਲੀਅਨ (ਜਨ ਗਣਨਾ 2011 ਅਨੁਸਾਰ) ਲੋਕ ਡੋਗਰੀ ਬੋਲਦੇ ਹਨ । ਗੁਰਬਾਣੀ ਵਿੱਚੋਂ ਇਸ ਬੋਲੀ ਦੇ ਕੁੱਝ ਸ਼ਬਦ ਹਨ, ਜਿਵੇਂ: ਆਂਬ (=ਅੰਬ, 1371), ਧੀਨ (=ਅਧੀਨ, 716), ਨੈਨ (=ਅੱਖਾਂ, 13), ਭਉਨ (=ਭਵਨ, 221), ਬਰਖਾ (657), ਧਨਖੁ (=ਧਨੁਸ਼, 331), ਖੀਨਾ (=ਕਮਜ਼ੋਰ, 659), ਗਾਲਾਇ (=ਬੋਲ, 1384), ਪਸçਮਿ (1393), ਸੂਅਰ (141), ਭਾਤੁ (=ਰਿੱਝੇ ਚਾਵਲ, 479; ਡੋਗਰੀ ‘ਭੱਤ’), ਨਮਸਤੇ (874), ਦੁਨੀਆ (727) ਆਦਿਕ ।

23. ਨੇਪਾਲੀ:
ਭਾਰਤੀ ਸੰਵਿਧਾਨ ਵਿੱਚ ਪ੍ਰਵਾਨਤ 22 ਭਾਸ਼ਾਵਾਂ ਵਿੱਚ ਦਰਜ ਹੈ । ਇਸ ਬੋਲੀ ਦੇ ਪਹਿਲੇ ਨਾਂ ਖਾਸ ਕੁਰਾ ਅਤੇ ਗੋਰਖਲੀ ਸਨ । ਨੇਪਾਲ ਤੋਂ ਬਿਨਾਂ ਇਸ ਭਾਸ਼ਾ ਦੇ ਬੋਲਣ ਵਾਲ਼ੇ ਲੋਕ ਅਸਾਮ, ਮਿਜ਼ੋਰਾਮ, ਉੱਤਰਾਖੰਡ, ਭੁਟਾਨ, ਅਰੁਨਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸਿੱਕਿਮ, ਪੱਛਮੀ ਬੰਗਾਲ ਆਦਿਕ ਵਿੱਚ ਵੀ ਹਨ ।ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਾਸ਼ਾ ਦੇ ਮਿਲ਼ਦੇ ਸ਼ਬਦਾਂ ਵਿੱਚੋਂ ਕੁੱਝ ਸ਼ਬਦ ਹਨ, ਜਿਵੇਂ: ਖੇਲ (238), ਤਾਲ (=ਸਰੋਵਰ, 1278), ਰੂਖ (486), ਜਾਡਾ (=ਠੰਢ, 1109; ਨੇਪਾਲੀ ‘ਜਾਡੋ’), ਅੰਮ (=ਮਾਂ, 73; ਨੇਪਾਲੀ ‘ਆਮਾ’), ਦੁਇ (=ਦੋ, 8), ਭਇਓ (176), ਕੂਕਰ (21; ਨੇਪਾਲੀ ‘ਕੁਕੁਰ’), ਬਾਘੁ (1410), ਗਹਰੋ (241), ਮਹਘੋ (413), ਗਾਹਰੋ (534), ਹਲੁਕੀ (333), ਥੋਰੈ (1367), ਗਾਈ (=ਗਾਂ, 481), ਗੰਭੀਰ (99), ਨਜੀਕਿ (1274), ਭਿੰਤਰਿ (1405), ਪਾਰਿ (44), ਸੰਗ (252), ਰੋਟੀ (1379), ਨਮਸਤੇ (874), ਬਲਇਓ (=ਬੱਲ, 487; ਨੇਪਾਲੀ ‘ਬਲਿਓ’), ਲਾਗਿਓ (215), ਮੀਠੋ (1222; ਨੇਪਾਲੀ ‘ਮਿੱਠੋ’), ਮੇਰੋ (214), ਕੁਨੁ (=ਕੌਣ, 694), ਏਕਲ (988), ਅੰਧਕਾਰ (402), ਬੀਚ (671), ਪਠਾਏ (922), ਬਿਆਪਕ (485), ਠਾਉਂ, ਭਨਿ (=ਆਖਣਾ, 1400), ਪਹਿਲੇ (=ਪਹਿਲਾਂ, 485), ਸਹੀ (=ਸੱਚੀ, 953), ਪਠਾਏ (=ਭੇਜੇ, 907), ਰਿਸਾਇ (=ਗੁੱਸੇ ਵਿੱਚ, 1163; ਨੇਪਾਲੀ ‘ਰਿਸਾਇਕੋ’) ਆਦਿਕ।

24 ਗੁਜਰਾਤੀ:
ਭਾਰਤੀ ਸੰਵਿਧਾਨ ਵਿੱਚ ਪ੍ਰਵਾਨਤ 22 ਭਾਸ਼ਾਵਾਂ ਵਿੱਚ ਦਰਜ ਹੈ । ਇਹ ਘੱਟ ਤੋਂ ਘੱਟ 700 ਸਾਲ ਪੁਰਾਣੀ ਭਾਸ਼ਾ ਹੈ । ਸੰਨ 2011 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਗੁਜਰਾਤੀ, ਭਾਰਤ ਵਿੱਚ ਸੱਭ ਤੋਂ ਵੱਧ ਬੋਲੀਆਂ ਜਾਣ ਵਾਲ਼ੀਆਂ ਛੇ ਭਾਸ਼ਾਵਾਂ ਵਿੱਚੋਂ ਇੱਕ ਹੈ । ਇਹ ਗੁਜਰਾਤ ਰਾਜ ਤੋਂ ਬਿਨਾਂ, ਦਾਦਰ, ਨਗਰ ਹਵੇਲੀ, ਦਮਨ ਤੇ ਦਿਉ ਦੀ ਸਰਕਾਰੀ ਭਾਸ਼ਾ ਹੈ । ‘ਦਾ ਸਟਰੇਟਸ ਟਾਈਮਜ਼’ 19 ਜਨਵਰੀ 2017 ਅਨੁਸਾਰ 55 ਮਿਲੀਅਨ ਲੋਕ ਸੰਸਾਰ ਵਿੱਚ ਗੁਜਰਾਤੀ ਬੋਲਦੇ ਹਨ ।ਗੁਰੂ ਗ੍ਰੰਥ ਸਾਹਿ਼ਬ ਵਿੱਚ ਇਸ ਭਾਸ਼ਾ ਦੇ ਆਏ ਸ਼ਬਦਾਂ ਵਿੱਚੋਂ ਕੁੱਝ ਸ਼ਬਦ ਹਨ, ਜਿਵੇਂ: ਨਾਨਾ (=ਨਿੱਕਾ, 509), ਨਾਨੀ (=ਨਿੱਕੀ, 1274), ਨਵਾ (=ਨੀਤ ਨਵਾ, 660), ਸਾਰੁ (=ਚੰਗਾ, 20), ਬੇ (=2, 1109), ਬੀਜੋ (=ਦੂਜਾ, 1348), ਗਾਇ (=ਗਾਂ, 874), ਕੁਤਰਾ (=ਕਤੂਰਾ, 481), ਕੁਤਰੇ (=ਕਤੂਰੇ, 171), ਨਜੀਕਿ (=ਨੇੜੇ, 1274), ਸਾਥੇ (80), ਜੋਹੀ (=ਤੱਕਣਾਂ, 24), ਖੁਬੁ (=ਬਹੁਤ ਚੰਗਾ, 478), ਬਾਟ ਘਾਟ (716), ਘਣਾ (843), ਚਾਲਸੀ (936), ਤੇ (=ਉਹ), ਲਾਂਬੇ (1365), ਲਾਂਮੀ (497), ਸਬਦੋ (24), ਬੈਸਹੁ (201), ਉਸ਼ਨ ਸ਼ੀਤ (=ਗਰਮ ਠੰਢਾ, 251), ਜੀਵੰਤ (1376). ਪਾਸੇ (=ਕੋਲ਼, 449), ਦੁਰਲਭ (1354), ਛੋਹਰੇ (254), ਛੋਹਰਾ (811) ਆਦਿਕ ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top