ਗਪੌੜ 1 -
ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ
!
ਗਪੌੜ 2 -
ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 -
ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ
!
ਗਪੌੜ 4 -
ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ
!
ਗਪੌੜ 5 -
ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 -
ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 -
ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 -
ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
9. ਮਾਤਾ ਗੰਗਾ ਜੀ ਤੋਂ ਦੁਰਗਿਆਣੇ
ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਦਸ਼ਮ ਗ੍ਰੰਥ ਦੀਆਂ ਬਹੁਤੀਆਂ ਲਿਖਤਾਂ ਵੀ ਦੁਰਗਾ ਮਾਈ ਦੀ ਪੂਜਾ ਤੇ ਜ਼ੋਰ ਦਿੰਦੀਆਂ
ਹਨ । ਕਵੀ ਸੰਤੋਖ ਸਿੰਘ ਵੀ ਗੁਰੂ ਪਰਿਵਾਰ ਤੋਂ ਦੁਰਗਾ ਪੂਜਾ ਕਰਾਉਂਦਾ ਹੋਇਆ ਸਿੱਖੀ ਨੂੰ
ਹਿੰਦੂ ਮੱਤ ਦੀ ਬੁੱਕਲ਼ ਵਿੱਚ ਹੀ ਪਾ ਰਿਹਾ ਹੈ । ਦੇਖੋ ਕਵੀ ਦੀ ਇਹ ਲਿਖਤ ਜਿਸ ਗੁਰੂ ਜੀ
ਵੀ ਦੁਰਗਿਆਣੇ ਮੰਦਰ ਪੰਡਿਤ ਬਿਠਾਉਂਦੇ ਹਨ -
ਗੁਰ ਅਰਜਨ ਤਬ ਦਿਜਬਰ ਬੁਲਾਇ । ਦੁਰਗਾ
ਸੁ ਪਾਠ ਪਢਬੋ ਲਗਾਇ ।
ਕੁਛ ਦੁਰਗਿਆਣੇ
ਥਲ ਬਿਠਾਇ । ਸਭਿ ਧੂਪ ਦੀਪ ਤਿਨ ਕੋ ਦਿਵਾਇ ।33। -ਅੰਸ਼ੂ 12
ਥਲ ਦੁਰਗਿਆਣੇ
ਪ੍ਰਾਤ ਜਾਇ । ਬਹੁ ਬਿਨੈ ਬਾਕ ਕਹਿ ਸੀਸ ਨਯਾਇ ।35।-
ਅੰਸ਼ੂ 12
ਜਯ ਮਾਤ ਚੰਡਿਕਾ ਹਇ ਸਹਾਇ
। ਜਿਨ ਹਤੇ ਦੁਸ਼ਟ ਸੰਤਨ ਬਚਾਇ । 38।- ਅੰਸ਼ੂ 12
ਕਵੀ ਦੀ ਲਿਖਤ
ਸਿੱਖੀ ਵਿਚਾਰਧਾਰਾ ਉੱਤੇ ਸਿੱਧਾ ਹਮਲਾ ਹੈ । ਕਵੀ ਨੇ ਮਾਤਾ ਗੰਗਾ ਜੀ ਅਤੇ ਗੁਰੂ
ਅਰਜਨ ਸਾਹਿਬ ਪਾਤਿਸ਼ਾਹ ਜੀ ਨੂੰ ਵੀ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਸਿੱਧ ਕਰਨ ਦੀ ਮਹਾਨ
ਗ਼ਲਤੀ ਕੀਤੀ ਹੈ । ਜੇ ਕੋਈ ਸਿੱਖ ਸੱਜਣ ਸਟੇਜ਼ ਤੇ ਕਥਾ ਵਾਰਤਾ ਕਰਦਾ ਕਵੀ ਦੀ ਇਹ ਗੱਲ਼ ਸੁਣਾ
ਦੇਵੇ ਤਾਂ ਉਸ ਦੀ ਮਾਰ ਕੁਟਾਈ ਜ਼ਰੂਰੀ ਹੈ । ਕਿਹੜਾ ਯੋਧਾ ਹੈ ਜੋ ਇਸ ਸੂਰਜ ਪ੍ਰਕਾਸ਼
ਗ੍ਰੰਥ ਨੂੰ ਸਿੱਖੀ ਵਿੱਚੋਂ ਖ਼ਾਰਜ ਕਰ ਦੇਵੇ? ਸੂਰਜ ਪ੍ਰਕਾਸ਼ ਵਿੱਚੋਂ ਮਨਮਤਾਂ ਕੱਢਣ ਜਾਂ
ਇਸ ਉੱਤੇ ਪਾਬੰਦੀ ਲਗਾਉਣ ਲਈ ਸਿੱਖਾਂ ਦੀ ਚੁਣੀ ਸੰਸਥਾ ਅਤੇ ਤਖ਼ਤਾਂ ਦੇ ਮੁੱਖ ਸੇਵਾਦਾਰ
ਤਿਆਰ ਹੀ ਨਹੀਂ ।
ਦੁਰਗਿਆਣਾ ਮੰਦਰ ਓਦੋਂ ਹੋਂਦ ਵਿੱਚ ਵੀ ਨਹੀਂ
ਸੀ!
ਕਵੀ ਸੰਤੋਖ ਸਿੰਘ ਨੇ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਸਾਹਿਬ ਜੀ
ਨੂੰ ਦੁਰਗਿਆਣਾ ਮੰਦਰ ਦੁਰਗਾ ਦੀ ਪੂਜਾ ਵਾਸਤੇ ਭੇਜਿਆ ਜਦੋਂ ਕਿ ਓਦੋਂ ਇਹ ਮੰਦਰ ਬਣਿਆਂ
ਵੀ ਨਹੀਂ ਸੀ । ਦੁਰਗਿਆਣਾ ਤਾਲਾਬ ਦੀ ਸ਼ਹਿਰ ਦੀ ਬਾਹੀ ਵਲ ਦੋ ਥੰਮਾਂ ਦੇ ਵਿਚਕਾਰ ਦੀ ਕੰਧ
ਉੱਤੇ ਲਿਖਿਆ ਹੋਇਆ ਹੈ- ਇਹ ਸੰਮਤ ਬਿਕਰਮੀ 1905 (ਸੰਨ 1848)
ਵਿੱਚ ਬਣਿਆਂ ਜਦੋਂ ਕਿ ਸੂਰਜ ਪ੍ਰਕਾਸ਼ ਸੰਮਤ ਬਿਕਰਮੀ 1900 (ਸੰਨ 1843) ਵਿੱਚ ਮੁਕੰਮਲ
ਹੋ ਗਿਆ ਸੀ ।
ਅੰਸ਼ੂ ਨੰਬਰ 13 ਵਿੱਚ ਭਾਈ ਪ੍ਰਿਥੀ ਚੰਦ ਵਲੋਂ ਦਿੱਤੇ ਸਰਾਪ ਦੀ
ਚਿੰਤਾ ਤੋਂ ਮੁਕਤ ਕਰਨ ਲਈ ਗੁਰੂ ਜੀ ਮਾਤਾ ਗੰਗਾ ਜੀ ਨੂੰ ਧੀਰਜ ਦਿੰਦੇ ਦੱਸੇ ਗਏ ਹਨ ਜਿਵੇਂ-
ਗੁਰ ਨਾਨਕ ਇਨ ਕੇ ਨਿਤ ਸਹਾਇ । ਜਿਨ
ਨਾਮ ਜਪੇ ਸਭ ਕਸਟ ਜਾਇ ।20।
ਅੰਸ਼ੂ ਨੰਬਰ 14 ਵਿੱਚ ਮੁੜ ਦੁਰਗਿਆਣਾ ਮੰਦਰ ਵਿੱਚ ਗੁਰੂ ਪਰਿਵਾਰ
ਵਲੋਂ ਪੂਜਾ ਦੀ ਗੱਪ ਕਹਾਣੀ ਦੁਹਰਾਈ ਗਈ ਹੈ ।