Share on Facebook

Main News Page

ਕੌਮ ਦੀ ਸੂਝਵਾਨ ਲੀਡਰਸ਼ਿਪ ਕਿਵੇਂ ਬਣੇ ?
-: ਮਨਦੀਪ ਸਿੰਘ
111018

ਪਿਛਲੇ ਲੇਖਾਂ ਵਿੱਚ ਅਸੀਂ ੧੯੮੪ ਦੇ ਦੁਖਾਂਤ ਅਤੇ ਸਿੱਖ ਲੀਡਰਸ਼ਿਪ ਦੇ ਰੋਲ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਤਾਂ ਕੌਮ ਦਾ ਬੇੜਾ ਗਰਕ ਕਰ ਦਿੱਤਾ, ਪਰ ਹੁਣ ਕੌਮ ਤਰੱਕੀ ਦੇ ਰਾਹ ਕਿਵੇਂ ਪਏ? ਸਹੀ ਤੇ ਯੋਗ ਆਗੂ ਕਿਵੇਂ ਬਨਣ ਤਾਂ ਇਸਦਾ ਜਵਾਬ ਸਾਨੂੰ ਪਿਛਲੇ ਸਾਲ ਦੇ ਸਿੱਖ ਯੂਥ ਸਿੰਪੋਜ਼ੀਅਮ ਤੋਂ ਮਿਲ ਸਕਦਾ ਹੈ।

ਗਰੁੱਪ ੩ ਦੇ ਲਈ ਕਿਤਾਬ ਸੀ, 'ਸਿੱਖ ਜਰਨੈਲ' Sikh Generals' by Sikh Missionary College, Ludhiana' ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿ਼ੰਘ, ਸ: ਜੱਸਾ ਸਿ਼ੰਘ ਆਹਲੂਵਾਲੀਆ, ਸ: ਜੱਸਾ ਸਿ਼ੰਘ ਰਾਮਗੜੀ੍ਆ, ਮ: ਰਣਜੀਤ ਸਿ਼ੰਘ, ਅਕਾਲੀ ਫੂਲਾ ਸਿ਼ੰਘ ਅਤੇ ਸ: ਹਰੀ ਸਿ਼ੰਘ ਨਲਵਾ ਦੀਆਂ ਜੀਵਨੀਆਂ ਸਨ। ਇਹਨਾਂ ੭ ਮਹਾਨ ਜਰਨੈਲਾਂ ਵਿੱਚੋਂ ੫ ਉਹ ਸਨ ਜਿਹਨਾਂ ਦੇ ਬਾਪ, ਉਹਨਾਂ ਦੇ ਜਵਾਨੀ ਵਿੱਚ ਪੈਰ ਧਰਨ ਤੋਂ ਪਹਿਲਾਂ ਹੀ ਚੜਾ੍ਈ ਕਰ ਗਏ ਸਨ। ਜੇਕਰ ਉਸ ਸਮੇਂ ਦੀ ਸਿੱਖ ਬੀਬੀ, ਸਿੱਖ ਮਾਂ ਇੰਨੀ ਸੂਝਵਾਨ ਤੇ ਮਜ਼ਬੂਤ ਸੀ ਕਿ ਇਕੱਲੇ ਹੀ ਬੱਚੇ ਦੀ ਅਜਿਹੀ ਪਾਲਣਾ ਕਰ ਸਕੀ, ਜਿਸ ਨਾਲ ਉਹ ਬੱਚੇ ਕੌਮ ਦੇ ਮਹਾਨ ਜਰਨੈਲ ਹੀ ਨਹੀਂ ਬਲਕਿ Role Models ਹੀ ਬਣ ਗਏ ਤਾਂ ਅਜ ਦੀ ਸਿੱਖ ਮਾਂ ਵਿੱਚ ਕੀ ਕਮੀਂ ਆ ਗਈ ਹੈ?

ਹੋ ਸਕਦਾ ਹੈ ਕਿ ਇਹ ਲੇਖ ਮੇਰੇ ਵੀਰ ਹੀ ਪੜ੍ਦੇ ਹੋਣ, ਪਰ ਮਾਂ ਦੇ ਯੋਗਦਾਨ ਨੂੰ ਸਾਹਮਣੇ ਰੱਖ ਬਾਬਾ ਫ਼ਰੀਦ ਜੀ ਨੇ ਕਹਿ ਹੀ ਦਿੱਤਾ:

ਤਿਨ ਧੰਨੁ ਜਣੇਦੀ ਮਾਉ, ਆਏ ਸਫਲੁ ਸੇ॥

Jews ਦੀ ਹਿਸਟਰੀ ਅਨੁਸਾਰ ਜਦੋਂ ਉਹ Romans ਕੋਲੋਂ ਹਾਰ ਕੇ ਹੰਭ ਗਏ ਤਾਂ ਉਹਨਾਂ ਦੇ ਇੱਕ ਸਿਆਣੇ ਵਿਦਵਾਨ ਨੇ Jews ਨੂੰ ੩ ਕੰਮ ਕਰਨ ਨੂੰ ਕਹੇ;

- ਪਹਿਲਾ, ਮਾਂ ਬੋਲੀ ਨੂੰ ਨਾ ਵਿਸਾਰਿਓ;
- ਦੂਜਾ, ਆਪਣੇ ਧਰਮ ਗ੍ਰੰਥ ਤੋਰਾ ਜ਼ਰੂਰ ਪੜ੍ ਕੇ ਸਮਝਿਓ; ਤੇ
- ਤੀਜਾ, ਮਾਵਾਂ ਬੱਚੇ ਦੇ ਹੋਸ਼ ਸੰਭਾਲਣ ਤੇ ਹੀ ਬੱਚੇ ਨੂੰ ਦੱਸਦੀਆਂ ਰਹਿਣ ਕਿ ਉਹ ਸੌਂ ਤਾਂ ਗ਼ੁਲਾਮ ਰਿਹਾ ਹੈ, ਪਰ ਜਦ ਸਵੇਰੇ ਉੱਠੇਗਾ ਤਾਂ ਅਜ਼ਾਦ ਹੋਏਗਾ।

ਇਹਨਾਂ ੩ ਗੱਲਾਂ ਨੇ ਹੀ ਅਜ਼ਾਦੀ ਦੀ ਅੱਗ ਨੂੰ ਠੰਡਾ ਨਾ ਪੈਣ ਦਿੱਤਾ ਤੇ ਅੱਜ Jews ਨੇ ਜਿੰਨੀ ਤਰੱਕੀ ਕੀਤੀ ਹੈ ਉਹ ਕਿਸੇ ਕੋਲੋਂ ਲੁਕੀ ਨਹੀਂ ਹੈ।

ਪਰ ਇਸਦੇ ਉੱਲਟ ਸਾਡਾ ਸਾਰਾ ਜੋਰ ਜਾਂ ਤਾਂ ਦੁਨਿਆਵੀ ਪੜਾ੍ਈ ਤੇ ਹੈ ਜਾਂ ਧਾਰਮਿਕ ਗਿਆਨ `ਤੇ, balance ਕਿਤੇ ਨਹੀਂ ਹੈ। ਇਸੇ ਕਰਕੇ ਸਿੱਖ ਜਾਂ ਤਾਂ ਨਾਸਤਕ ਬਣ ਰਿਹਾ ਹੈ, ਜਾਂ ਫੇਰ ਰੂੜੀਵਾਦੀ, ਕਰਮਕਾਂਡੀ। ਧਾਰਮਿਕ ਤੇ ਸੰਸਾਰਿਕ ਪੜਾ੍ਈ ਦੇ ਸੁਮੇਲ ਨੇ ਹੀ ਸੂਝਵਾਨ ਲੀਡਰਸ਼ਿਪ ਨੂੰ ਜਨਮ ਦੇਣਾ ਸੀ ਪਰ ਹਾਲ ੧੯੪੭ ਵਾਲਾ ਹੋ ਰਿਹਾ ਹੈ। ਅਜ ਕੌਮ ਅੰਦਰ ਜੋਸ਼ ਤਾਂ ਬਹੁਤ ਹੈ, ਲੋਕ ਆਪ ਮੁਹਾਰੇ ਬਰਗਾੜੀ ਵੀ ਜਾ ਰਹੇ ਹਨ, ਪਰ ਕੋਈ ਸੇਧ ਨਾ ਮਿਲਣ ਕਰਕੇ ਖੱਜਲ ਹੀ ਹੋ ਰਹੇ ਹਨ। ਉੱਥੇ ਵੀ ਇੱਕ ਦੀਆਂ ਤਾਰਾਂ ਰਾਧਾ ਸੁਆਮੀ ਬਾਬੇ ਨਾਲ ਜੁੜਦੀਆਂ ਹਨ ਤਾਂ ਦੂਜਾ ਸਰਕਾਰੀ ਪੈਨਸ਼ਨ ਖਾ ਰਿਹਾ ਹੈ। ਕੌਮ ਦਾ ਭਲਾ ਕਿਸ ਨੇ ਸੋਚਣਾ ਹੈ?

ਅੰਤ ਵਿੱਚ ਇਹੀ ਬੇਨਤੀ ਹੈ ਕਿ ਆਪਣੇ ਮਹਾਨ ਜਰਨੈਲਾਂ ਬਾਰੇ ਬੱਚੇ-ਬੱਚੇ ਨੂੰ ਦੱਸੋ, ਤਾਂ ਹੀ ਉਹਨਾਂ ਤੋਂ ਸੇਧ ਲੈ, ਉਹਨਾਂ ਵੱਲੋਂ ਸਿਰਜੇ ਹਲੇਮੀ ਰਾਜ ਦਾ ਸੁਪਨਾ ਦੁਬਾਰਾ ਸਾਕਾਰ ਹੋ ਸਕੇਗਾ, ਨਹੀਂ ਤਾਂ ਧੱਕੇ ਹੀ ਧੱਕੇ ਹਨ। ਵਾਹਿਗੁਰੂ ਭਲੀ ਕਰੇ!


ਪਿਛਲੇ ਲੇਖ ਪੜ੍ਹੋ :

01 Oct 18 ਗੱਪੀ ਠਾਕੁਰ ਸਿਹੁੰਰੋਗ ਜਾਂ ਲੱਛਣ
26 Sep 18 Me too movement, ਕਾਜ਼ੀ ਨੂਰ ਮੁਹੰਮਦ ਤੇ ਤਾਪਸੀ ਪੰਨੂੰ
13 Sep 18 1984 ਦਾ ਦੁਖਾਂਤ ਅਤੇਓੜਕਿ ਸਚੁ ਰਹੀ॥
09 Sep 18 ਤੂਤੀਆਂ + ਨਗਾਰੇ = ਧੂਤੇ
03 Sep 18 ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥
29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top