Share on Facebook

Main News Page

ਆ ਵੇਖ ਤੇਰੇ ਵਿਦਵਾਨਾਂ ਨੂੰ, ਕੀ ਹੋ ਗਇਆ ਬਾਜਾਂ ਵਾਲਿਆ

ਆ ਵੇਖ ਤੇਰੇ ਵਿਦਵਾਨਾਂ ਨੂੰ, ਕੀ ਹੋ ਗਇਆ ਬਾਜਾਂ ਵਾਲਿਆ।
ਗੁਰੂ ਪਦ ਦੀ ਵਿਆਖਿਆ ਕਰਦੇ, ਤੈਨੂੰ ਗੁਰੂ ਕਹਿਨ ਤੋ ਮੁਨਕਰ ਹੋ ਗਏ।
ਦੇਂਦੇ ਦੁਹਾਈ ਗੁਰਮਤਿ ਦੀ,  ਤੇ ਕਾਰੇ ਕਰਦੇ ਸਾਕਤ ਦੇ।
ਅਕਾਲ ਤਖਤ ਨੂੰ ‘ਅੱਡਾ’ ਕਹਿ ਕੇ, ਨਿਤ ਕਰਦੇ ਨਵੀਆਂ ਸ਼ਰਾਰਤਾਂ ।
ਆ ਵੇਖ ਤੇਰੇ ਵਿਦਵਾਨਾਂ ਨੂੰ………

ਆਪਸ ਵਿਚ ਖਹਿਬਾਜੀ ਕਰਦੇ, ਗਿਆਨ ,ਖੋਜ ਤੇ ਚਰਚਾ ਕਰਦੇ।
ਸ਼ਬਦ ਗੁਰੂ ਤੇ ਕਿੰਤੂ ਕਰਕੇ, ਵਿਦਵਤਾ ਦੇ ਝੰਡੇ ਗਡਦੇ।
ਤੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ,  ਗੁਰੂ ਦਾ ਦਰਜਾ ਆਪ ਸੀ ਦਿਤਾ।
ਉਸ ਬੀੜ ਨੂੰ ‘ਨਕਲੀ’ ਕਹਿ ਕਹਿ ਕੇ,  ਨਿਤ ਲਾਂਦੇ ਨਵੀਆਂ ਤੌਹਮਤਾਂ
ਆ ਵੇਖ ਤੇਰੇ ਵਿਦਵਾਨਾਂ ਨੂੰ………

ਮਿੱਠੀ ਸੁਹਿਰਦ ਸ਼ਬਦਾਵਲੀ ਵਿਚ, ਇਨਾਂ ਦੀ ਨੀਯਤ ਦਿਸਦੀ ਹੈ।
ਭਾਈ ਕਾਨ੍ਹ ਸਿੰਘ ਨੂੰ ਭੁੱਲੜ ਦਸਕੇ, ਇਨਾਂ ਦੀ ਸ਼ੋਹਰਤ ਵਧਦੀ ਹੈ।
ਪੰਥ ਦੋਖੀਆਂ ਬਾਰੇ ਕੁਝ ਨਹੀ ਲਿਖਦੇ, ਪੰਥ ਦਰਦੀਆਂ ਨੂੰ ਨਿਤ ਪਾਂਦੇ ਰਹਿੰਦੇ ਲਾਨ੍ਹਤਾਂ
ਆ ਵੇਖ ਤੇਰੇ ਵਿਦਵਾਨਾਂ ਨੂੰ,  ਕੀ ਹੋ ਗਇਆ ਬਾਜਾਂ ਵਾਲਿਆ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top