Share on Facebook

Main News Page

ਲਿਖਤਾਂ ਕਵੀ ਸਯਾਮ ਰਾਮ ਦੀਆਂ ਪਾਉਂਦੀਆਂ ਸਿੱਖ ਕੌਮ ਵਿਚ ਵੰਡੀਆਂ

ਲਿਖਤਾਂ ਕਵੀ ਸਯਾਮ ਰਾਮ ਦੀਆਂ ਪਾਉਂਦੀਆਂ ਸਿੱਖ ਕੌਮ ਵਿਚ ਵੰਡੀਆਂ।
ਸੱਚ ਉਨ੍ਹਾਂ ਕਦੇ ਬੋਲਿਆ ਨਹੀ ਜਿਹੜੇ ਪੜਦੇ ਕਾਲਕਾ ਚੰਡੀਆਂ। ੧।
ਦਸਮ ਗ੍ਰੰਥ ਗੁਰਮਤਿ ਨਹੀ ਕਹਾਣੀਆਂ ਵਿਚ ਇਸਦੇ ਮੁਸਟੰਡੀਆਂ।
ਕੌਮ ਭਟਕ ਰਹੀ ਸਿਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੰਡੀਆਂ। ੨।
ਜਿਧਰ ਨੂੰ ਨਜਰ ਪਏ, ਊਧਰ ਲੱਗੀਆਂ ਡੇਰੇਵਾਦੀਆਂ ਦੀਆਂ ਮੰਡੀਆਂ।
ਧਰਮ ਦਾ ਬੇੜਾ ਪਿੱਛੇ ਨੂੰ ਖਿਚ ਲਿਆਂ ਇਹਨਾਂ ਵੇਹਲੇ ਪਾਖੰਡੀਆਂ। ੩।
ਹੁਣ ਚੁਪ ਕਰਕੇ ਬਹਿਣਾ ਨਹੀ ਪਾਉਣਾ ਪੈਣਾ ਇਹਨਾਂ ਨੂੰ ਡੰਡੀਆਂ।
ਮਨਮਤਿ ਨੂੰ ਤਿਆਗ ਕੇ ਫੜ ਲਉ ਸਾਰੇ ਗੁਰਮਤਿ ਦੀਆਂ ਝੰਡੀਆਂ। ੪।

ਹਰਮਨਜੀਤ ਸਿੰਘ ਅਕਾਲੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top