Share on Facebook

Main News Page

"ਸੰਤ ਸਮਾਜ"
ਸੰਤ ਸਮਾਜ ਭਾਈ ਸੰਤ ਸਮਾਜ। ਪੁੱਠੇ ਕਰਦਾ ਪਿਆ ਸਭ ਕਾਜ।

ਵੇਹਲੜਾਂ ਦੇ ਕਈ ਫਿਰਦੇ ਟੋਲੇ। ਲਿਸ਼ਕਾਂ ਮਾਰਣ ਚਿੱਟੇ ਚੋਲੇ।
ਡਰਦਾ ਸਿੱਖ ਨਾਂ ਅੱਗੇ ਬੋਲੇ। ਕਉਣ ਇਹਨਾਂ ਦੇ ਪਰਦੇ ਖੋਲ੍ਹੇ?
ਨਾਂ ਕੋਈ ਖੋਲ੍ਹੇ ਪਾਜ। ਸੰਤ ਸਮਾਜ ਭਾਈ ਸੰਤ ਸਮਾਜ.

ਲ਼ਾਲੋ ਦੇ ਨਾਂ ਕੋਲ ਦੀ ਲੰਘਦੇ। ਭਾਗੋ ਦੇ ਘਰ ਜਾ ਕੇ ਮੰਗਦੇ।
ਬਸਤਰ ਪਾਉਂਦੇ ਕਈ ਕਈ ਰੰਗ ਦੇ। ਕਿਰਤ ਕਰਣ ਤੋਂ ਬਹੁਤ ਨੇ ਸੰਗਦੇ।
ਠਾਠਾਂ ਵਿੱਚ ਨੇ ਕਰਦੇ ਰਾਜ। ਸੰਤ ਸਮਾਜ ਭਾਈ ਸੰਤ ਸਮਾਜ.

ਪਖੰਡੀ ਹੈਗੇ ਕੇਤੇ ਬਾਬੇ। ਹੱਡ ਹਰਾਮੀ ਬਹੁਤੇ ਬਾਬੇ।
ਬੀਬੀਆਂ ਦੇ ਨੇ ਚੇਹਤੇ ਬਾਬੇ। ਬਨਣਾ ਚਾਹੁੰਦੇ ਨੇਤੇ ਬਾਬੇ।
ਰਾਜਨੀਤੀ ਦੇ ਭੁੱਖੇ ਬਾਜ। ਸੰਤ ਸਮਾਜ ਭਾਈ ਸੰਤ ਸਮਾਜ.

ਸਿੱਖ ਪੰਥ ਨੂੰ ਦੇਣ ਲਈ ਗੋਤੇ। ਵੋਟਾਂ ਵਿੱਚ ਨੇ ਆਣ ਖਲੋਤੇ।
ਅਕਲੋਂ ਅੰਨੇ ਜਿਸਮ ਦੇ ਖੋਤੇ। ਹੁਣ ਰਾਜ ਕਰਣਗੇ ਚੰਦੂ ਪੋਤੇ।
ਸਿੱਖ ਪੰਥ ਤੇ ਡਿੱਗੂਗੀ ਗਾਜ਼। ਸੰਤ ਸਮਾਜ ਭਾਈ ਸੰਤ ਸਮਾਜ.

ਜੇ ਇਹ ਭਾਈ ਜਿੱਤ ਗਏ ਚੋਣਾ। ਸਿੱਖ ਪੰਥ ਦਾ ਕੁੱਝ ਨੀਂ ਹੋਣਾ।
ਪੱਲੇ ਪੈਜੂ ਰੋਣਾ ਧੋਣਾ। ਮਿੱਟੀ ਰੁਲਜੂ ਪੰਥ ਇਹ ਸੋਹਣਾ।
ਬਿਗੜ ਜਾਣਗੇ ਸਾਰੇ ਸਾਜ ਸੰਤ ਸਮਾਜ ਭਾਈ ਸੰਤ ਸਮਾਜ.

ਵੋਟਾਂ ਐਵੇਂ ਪਾ ਨਾਂ ਬੈਠਿਓ। ਹੱਥੀਂ ਲਾਂਬੂ ਲਾਨਾਂ ਬੈਠਿਓ।
ਮੌਕਾ ਇਹ ਗਵਾ ਨਾਂ ਬੈਠਿਓ। ਕੌਮੀ ਹੀਰੇ ਹਰਾ ਨਾਂ ਬੈਠਿਓ।
ਮੋਰਜੰਡ ਪਿਆ ਦਸਦਾ ਰਾਜ। ਸੰਤ ਸਮਾਜ ਭਾਈ ਸੰਤ ਸਮਾਜ.

ਗਿਆਨੀ ਜਸਵੰਤ ਸਿੰਘ ਮੋਰਜੰਡ (ਮਲੇਸ਼ੀਆ)
ਫੋਨ ਨੰਬਰ-0060-16-350-7146


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top